ਹੁਣ ਇੰਗਲੈਂਡ ਦੇ ਹਿੰਦੂ ਸੰਸਦ ਮੈਂਬਰ ਨੇ ਵੀ ਕੀਤੀ 'ਕਾਲੀ ਸੂਚੀ' ਖ਼ਤਮ ਕਰਨ ਦੀ ਮੰਗ

By: ABP Sanjha | | Last Updated: Saturday, 12 August 2017 5:10 PM
ਹੁਣ ਇੰਗਲੈਂਡ ਦੇ ਹਿੰਦੂ ਸੰਸਦ ਮੈਂਬਰ ਨੇ ਵੀ ਕੀਤੀ 'ਕਾਲੀ ਸੂਚੀ' ਖ਼ਤਮ ਕਰਨ ਦੀ ਮੰਗ

ਫਗਵਾੜਾ: ਬਰਤਾਨੀਆ ਦੀ ਲੇਬਰ ਪਾਰਟੀ ਦੇ ਸੰਸਦ ਮੈਂਬਰ ਵਿਰੇਂਦਰ ਕੁਮਾਰ ਸ਼ਰਮਾ ਨੇ ਭਾਰਤ ਸਰਕਾਰ ਤੋਂ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰਨ ਦੀ ਮੰਗ ਕੀਤੀ ਹੈ।

 

ਬੀਤੇ ਦਿਨੀਂ ਫਗਵਾੜਾ ਵਿੱਚ ਆਏ ਐਮ.ਪੀ. ਸ਼ਰਮਾ ਨੇ ਕਿਹਾ ਕਿ ਬਹੁਤ ਸਿੱਖ ਹਨ, ਜੋ 30-35 ਸਾਲਾਂ ਤੋਂ ਆਪਣੇ ਜੱਦੀ ਥਾਵਾਂ ‘ਤੇ ਆਉਣ ਅਤੇ ਆਪਣੇ ਪਰਿਵਾਰਾਂ ਤੇ ਸਕੇ ਸਬੰਧੀਆਂ ਨੂੰ ਮਿਲਣ ਲਈ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਣਾਈ ਹੋਈ ਇਸ ‘ਕਾਲੀ ਸੂਚੀ’ ਕਾਰਨ ਉਹ ਇੱਕ ਲੰਮੇ ਅਰਸੇ ਤੋਂ ਭਾਰਤ ਆਉਣ ਤੋਂ ਵਾਂਝੇ ਹਨ।

 

ਦੱਸ ਦਈਏ ਕਿ ਸਰਕਾਰ ਵੱਲੋਂ ਤਿਆਰ ਕੀਤੀ ਇਸ ‘ਕਾਲੀ ਸੂਚੀ’ ਵਿੱਚ ਉਨ੍ਹਾਂ ਦੇ ਨਾਂ ਹਨ ਜਿਨ੍ਹਾਂ ਨੂੰ ਕੱਟੜਵਾਦੀ ਕਿਹਾ ਜਾਂਦਾ ਸੀ ਜਾਂ ਜਿਨ੍ਹਾਂ ਨੇ ਹਰਿਮੰਦਰ ਸਾਹਿਬ ‘ਤੇ ਕੀਤੀ ਫ਼ੌਜੀ ਕਾਰਵਾਈ ਦੀ ਨਿੰਦਾ ਕੀਤੀ ਸੀ।

 

ਸ਼ਰਮਾ ਨੇ ਕਿਹਾ ਕਿ ਇਸ ਸੂਚੀ ਵਿੱਚ ਸ਼ਾਮਲ ਕਈ ਲੋਕ ਅਜਿਹੇ ਹਨ ਜੋ ਹੁਣ ਬਜ਼ੁਰਗ ਹਨ ਅਤੇ ਦਹਾਕਿਆਂ ਤੋਂ ਆਪਣੇ ਪਰਿਵਾਰਾਂ ਨੂੰ ਨਹੀਂ ਮਿਲੇ। ਇਸ ਤੋਂ ਇਲਾਵਾ ਉਨ੍ਹਾਂ 1984 ਤੋਂ ਬਾਅਦ ਜੇਲ੍ਹਾਂ ਵਿੱਚ ਬੰਦ ਸਿੱਖਾਂ ਬਾਰੇ ਕਿਹਾ ਕਿ ਸਰਕਾਰ ਨੂੰ ਉਨ੍ਹਾਂ ਦੀ ਰਿਹਾਈ ਕਰ ਦੇਣੀ ਚਾਹੀਦੀ ਹੈ ਜੋ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ।

 

ਆਪ੍ਰੇਸ਼ਨ ਬਲੂ ਸਟਾਰ ਬਾਰੇ ਬਰਤਾਨੀਆ ਦੀ ਸਰਕਾਰ ਦੀ ਸ਼ਮੂਲੀਅਤ ਬਾਰੇ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਇਹ ਮਸਲਾ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਇਸ ਲਈ ਯੂ.ਕੇ. ਸਰਕਾਰ ਨੂੰ ਇਸ ਦੀ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ।

First Published: Saturday, 12 August 2017 5:10 PM

Related Stories

ਡੇਰਾ ਮੁਖੀ ਦੇ ਨਾਂ 'ਤੇ ਪੰਜਾਬ 'ਚ ਕਿਉਂ ਫੈਲਾਈ ਜਾ ਰਹੀ ਦਹਿਸ਼ਤ?
ਡੇਰਾ ਮੁਖੀ ਦੇ ਨਾਂ 'ਤੇ ਪੰਜਾਬ 'ਚ ਕਿਉਂ ਫੈਲਾਈ ਜਾ ਰਹੀ ਦਹਿਸ਼ਤ?

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ

ਮੰਤਰੀ ਜੀ ਕਹਿੰਦੇ ਕਰਜ਼ੇ ਕਰਕੇ ਥੋੜ੍ਹੇ ਮਰਦੇ ਨੇ ਕਿਸਾਨ...?
ਮੰਤਰੀ ਜੀ ਕਹਿੰਦੇ ਕਰਜ਼ੇ ਕਰਕੇ ਥੋੜ੍ਹੇ ਮਰਦੇ ਨੇ ਕਿਸਾਨ...?

ਪਠਾਨਕੋਟ: ਪੰਜਾਬ ਦੇ ਕਿਸਾਨ ਸਿਰਫ ਕਰਜ਼ੇ ਕਾਰਨ ਹੀ ਖ਼ੁਦਕੁਸ਼ੀਆਂ ਨਹੀਂ ਕਰਦੇ,

ਡੇਰਾ ਸਿਰਸਾ ਮਾਮਲਾ: ਪੂਰੀ ਸਖਤੀ ਵਰਤਣ ਦੇ ਰੌਂਅ 'ਚ ਪੁਲਿਸ
ਡੇਰਾ ਸਿਰਸਾ ਮਾਮਲਾ: ਪੂਰੀ ਸਖਤੀ ਵਰਤਣ ਦੇ ਰੌਂਅ 'ਚ ਪੁਲਿਸ

ਚੰਡੀਗੜ੍ਹ: ਹਰਿਆਣਾ ਤੇ ਪੰਜਾਬ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ 25

ਬੀਜੇਪੀ ਲੀਡਰ ਨੂੰ ਸੋਸ਼ਲ ਮੀਡੀਆ 'ਤੇ ਤਸਵੀਰਾਂ ਪਾਉਣਾ ਪਿਆ ਮਹਿੰਗਾ
ਬੀਜੇਪੀ ਲੀਡਰ ਨੂੰ ਸੋਸ਼ਲ ਮੀਡੀਆ 'ਤੇ ਤਸਵੀਰਾਂ ਪਾਉਣਾ ਪਿਆ ਮਹਿੰਗਾ

ਜਲੰਧਰ: ਬੀਜੇਪੀ ਦੇ ਸੀਨੀਅਰ ਲੀਡਰ ਮਨੋਰੰਜਨ ਕਾਲੀਆ ਨੇ ਆਪਣੇ ਘਰ ‘ਚ ਬਰਸਾਤੀ

ਡੇਰਾ ਸਿਰਸਾ ਮੁਖੀ ਬਾਰੇ ਫੈਸਲੇ ਤੋਂ ਪਹਿਲਾਂ ਪੁਲਿਸ ਚੌਕਸ
ਡੇਰਾ ਸਿਰਸਾ ਮੁਖੀ ਬਾਰੇ ਫੈਸਲੇ ਤੋਂ ਪਹਿਲਾਂ ਪੁਲਿਸ ਚੌਕਸ

ਬਠਿੰਡਾ: 25 ਅਗਸਤ ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੰਚਕੂਲਾ ਵਿਚਲੀ

ਰੁਪਿੰਦਰ ਗਾਂਧੀ ਦੇ ਭਰਾ ਦਾ ਕਾਤਲ ਆਇਆ ਸਾਹਮਣੇ
ਰੁਪਿੰਦਰ ਗਾਂਧੀ ਦੇ ਭਰਾ ਦਾ ਕਾਤਲ ਆਇਆ ਸਾਹਮਣੇ

ਚੰਡੀਗੜ੍ਹ: ਐਤਵਾਰ ਨੂੰ ਪੰਜਾਬ ਦੇ ਖੰਨਾ ਨੇੜਲੇ ਪਿੰਡ ਰਸੂਲੜਾ ‘ਚ ਹੋਏ ਮ੍ਰਿਤਕ

ਚੰਡੀਗੜ੍ਹ, ਪੰਚਕੂਲਾ ਤੇ ਮੁਹਾਲੀ 'ਚ ਮੀਂਹ ਨੇ ਲੀਹੋਂ ਲਾਹੀ ਜ਼ਿੰਦਗੀ
ਚੰਡੀਗੜ੍ਹ, ਪੰਚਕੂਲਾ ਤੇ ਮੁਹਾਲੀ 'ਚ ਮੀਂਹ ਨੇ ਲੀਹੋਂ ਲਾਹੀ ਜ਼ਿੰਦਗੀ

ਚੰਡੀਗੜ੍ਹ: ਸੋਮਵਾਰ ਦੀ ਸਵੇਰ ਸ਼ਹਿਰ ਵਾਸੀਆਂ ਲਈ ਅਭੁੱਲ ਬਣ ਗਈ। ਸਵੇਰ ਤੋਂ ਹੀ ਮੀਂਹ

ਬਹਿਬਲ ਕਲਾਂ ਗੋਲੀ ਕਾਂਡ ਦੀ ਸੀਸੀਟੀਵੀ ਫੁਟੇਜ਼ ਨੇ ਖੋਲ੍ਹੀ ਪੋਲ
ਬਹਿਬਲ ਕਲਾਂ ਗੋਲੀ ਕਾਂਡ ਦੀ ਸੀਸੀਟੀਵੀ ਫੁਟੇਜ਼ ਨੇ ਖੋਲ੍ਹੀ ਪੋਲ

ਬਠਿੰਡਾ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਰੋਸ ਜ਼ਾਹਿਰ ਕਰ ਰਹੀ ਸੰਗਤ

ਅਧਿਆਪਕ ਦਿਵਸ 'ਤੇ ਪ੍ਰਸ਼ਾਸਨ ਨੂੰ ਪੜ੍ਹਨੇ ਪਾਉਣਗੇ ਅਧਿਆਪਕ
ਅਧਿਆਪਕ ਦਿਵਸ 'ਤੇ ਪ੍ਰਸ਼ਾਸਨ ਨੂੰ ਪੜ੍ਹਨੇ ਪਾਉਣਗੇ ਅਧਿਆਪਕ

ਅੰਮ੍ਰਿਤਸਰ: 5 ਸਤੰਬਰ ਨੂੰ ਪੂਰੇ ਦੇਸ਼ ਵਿੱਚ ਮਨਾਏ ਜਾਣ ਵਾਲੇ ਅਧਿਆਪਕ ਦਿਵਸ ਵਾਲੇ