ਹੁਸ਼ਿਆਰਪੁਰ ਜ਼ਮੀਨ ਘੁਟਾਲਾ: ਮੁੱਖ ਮੁਲਜ਼ਮ ਪ੍ਰਤੀਕ ਗੁਪਤਾ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

By: ABP Sanjha | | Last Updated: Wednesday, 9 August 2017 7:53 PM
ਹੁਸ਼ਿਆਰਪੁਰ ਜ਼ਮੀਨ ਘੁਟਾਲਾ: ਮੁੱਖ ਮੁਲਜ਼ਮ ਪ੍ਰਤੀਕ ਗੁਪਤਾ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

ਜਲੰਧਰ: ਹੁਸ਼ਿਆਰਪੁਰ ਦੇ ਬਹੁ-ਕਰੋੜੀ ਜ਼ਮੀਨ ਘੁਟਾਲੇ ਵਿਚ 9 ਅਗਸਤ ਨੂੰ ਮੁੱਖ ਮੁਲਜ਼ਮ ਕਾਰੋਬਾਰੀ ਪ੍ਰਤੀਕ ਗੁਪਤਾ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ। ਜ਼ਮੀਨ ਘੁਟਾਲੇ ਵਿੱਚ ਐਸਡੀਐਮ ਸਮੇਤ 13 ਮੁਲਜ਼ਮਾਂ ਵਿਚੋਂ ਸਿਰਫ ਹੁਸ਼ਿਆਰਪੁਰ ਦਾ ਕਾਰੋਬਾਰੀ ਪ੍ਰਤੀਕ ਗੁਪਤਾ ਹੀ ਜੇਲ੍ਹ ਵਿਚ ਸੀ।

ਇਸੇ ਕੇਸ ਵਿਚ ਮੁਲਜ਼ਮ ਐਸਡੀਐਮ ਆਨੰਦ ਸਾਗਰ ਸ਼ਰਮਾ, ਦੋ ਤਹਿਸੀਲਦਾਰ, 2 ਪਟਵਾਰੀ ਅਤੇ ਇਕ ਕਲੱਰਕ ਨੂੰ ਵੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਅਗਾਊਂ ਜ਼ਮਾਨਤ (Anticipatory Bail) ਮਿਲ ਗਈ ਹੈ। ਇਸ ਤੋਂ ਇਲਾਵਾ ਇੱਕ ਸਾਬਕਾ ਮੰਡੀ ਬੋਰਡ ਚੇਅਰਮੈਨ, ਇੱਕ ਕੋ-ਆਪ੍ਰੇਟਿਵ ਬੈਂਕ ਦੇ ਚੇਅਰਮੈਨ, ਇੱਕ ਅਕਾਲੀ ਕੌਂਸਲਰ, ਇੱਕ ਡੀਡ ਰਾਈਟਰ ਅਤੇ ਇੱਕ ਬਿਜ਼ਨੈਸਮੈਨ ਨੂੰ ਹੇਠਲੀ ਅਦਾਲਤ ਤੋਂ ਪਹਿਲਾਂ ਹੀ ਜ਼ਮਾਨਤ ਮਿਲੀ ਹੋਈ ਹੈ।

ਵਿਜੀਲੈਂਸ ਬਿਊਰੋ ਜਲੰਧਰ ਦੀ ਇਕਨਾਮਿਕ ਵਿੰਗ ਦੇ ਐਸ.ਪੀ. ਸਰੀਨ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਮੀਨ ਘੁਟਾਲੇ ਦੇ ਸੱਤ ਮੁਲਜ਼ਮਾਂ ਵਿੱਚੋਂ 5 ਮੁਅੱਤਲ ਹਨ। ਸਿਰਫ ਇੱਕ ਤਹਿਸੀਲਦਾਰ ਅਤੇ ਇੱਕ ਨਾਇਬ ਤਹਿਸੀਲਦਾਰ ਨੌਕਰੀ ‘ਤੇ ਹਨ।

ਹੁਸ਼ਿਆਰਪੁਰ ਦੇ ਆਰਟੀਆਈ ਕਾਰਕੁੰਨ ਰਾਜੀਵ ਵਿਸ਼ਿਸ਼ਟ ਵੱਲੋਂ ਕੀਤੇ ਖੁਲਾਸੇ ਤੋਂ ਬਾਅਦ ਇਸ ਬਹੁ-ਕਰੋੜੀ ਜ਼ਮੀਨ ਘੁਟਾਲੇ ਵਿਚ 10 ਫਰਵਰੀ 2017 ਨੂੰ ਐਫ.ਆਈ.ਆਰ. ਦਰਜ ਕੀਤੀ ਗਈ ਸੀ।

ਦੱਸਣਾ ਬਣਦਾ ਹੈ ਕਿ ਇਹ ਘੁਟਾਲਾ ਕੌਮੀ ਸੜਕ ਅਥਾਰਟੀ ਵੱਲੋਂ ਪ੍ਰਸਤਾਵਿਤ ਸੜਕ ਪ੍ਰਾਜੈਕਟ ਅਧੀਨ ਆਉਂਦੀ ਜ਼ਮੀਨ ਕਿਸਾਨਾਂ ਤੋਂ ਸਸਤੇ ਭਾਅ ‘ਤੇ ਖ਼ਰੀਦ ਲਏ ਜਾਣ ਨਾਲ ਸਬੰਧਤ ਹੈ। ਵਿਜੀਲੈਂਸ ਵਿਭਾਗ ਮੁਤਾਬਕ ਪ੍ਰਤੀਕ ਗੁਪਤਾ ਨੇ ਐਨ.ਐਚ.ਏ.ਆਈ. ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਸਿਰਫ ਇੱਕ ਦਿਨ ਪਹਿਲਾਂ ਹੀ ਪਿੰਡ ਖਵਾਸਪੁਰ ਵਿੱਚ ਸੜਕ ਦੇ ਨਾਲ-ਨਾਲ ਲਗਭਗ 2 ਕਿਲੋਮੀਟਰ ਦੀ ਦੂਰੀ ਤੱਕ ਕਈ ਕਿਸਾਨਾਂ ਤੋਂ 221 ਮਰਲਾ ਜ਼ਮੀਨ ਖ਼ਰੀਦ ਲਈ ਸੀ। 64 ਲੱਖ ਵਿੱਚ ਖ਼ਰੀਦੀ ਇਸ ਜ਼ਮੀਨ ਦੇ ਪ੍ਰਤੀਕ ਨੇ ਐਨ.ਐਚ.ਏ.ਆਈ. ਤੋਂ ਕੁੱਲ 15.54 ਕਰੋੜ ਰੁਪਏ ਵੱਟ ਲਏ ਸਨ।

First Published: Wednesday, 9 August 2017 7:53 PM

Related Stories

ਡੇਰਾ ਮੁਖੀ ਦੇ ਨਾਂ 'ਤੇ ਪੰਜਾਬ 'ਚ ਕਿਉਂ ਫੈਲਾਈ ਜਾ ਰਹੀ ਦਹਿਸ਼ਤ?
ਡੇਰਾ ਮੁਖੀ ਦੇ ਨਾਂ 'ਤੇ ਪੰਜਾਬ 'ਚ ਕਿਉਂ ਫੈਲਾਈ ਜਾ ਰਹੀ ਦਹਿਸ਼ਤ?

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ

ਮੰਤਰੀ ਜੀ ਕਹਿੰਦੇ ਕਰਜ਼ੇ ਕਰਕੇ ਥੋੜ੍ਹੇ ਮਰਦੇ ਨੇ ਕਿਸਾਨ...?
ਮੰਤਰੀ ਜੀ ਕਹਿੰਦੇ ਕਰਜ਼ੇ ਕਰਕੇ ਥੋੜ੍ਹੇ ਮਰਦੇ ਨੇ ਕਿਸਾਨ...?

ਪਠਾਨਕੋਟ: ਪੰਜਾਬ ਦੇ ਕਿਸਾਨ ਸਿਰਫ ਕਰਜ਼ੇ ਕਾਰਨ ਹੀ ਖ਼ੁਦਕੁਸ਼ੀਆਂ ਨਹੀਂ ਕਰਦੇ,

ਡੇਰਾ ਸਿਰਸਾ ਮਾਮਲਾ: ਪੂਰੀ ਸਖਤੀ ਵਰਤਣ ਦੇ ਰੌਂਅ 'ਚ ਪੁਲਿਸ
ਡੇਰਾ ਸਿਰਸਾ ਮਾਮਲਾ: ਪੂਰੀ ਸਖਤੀ ਵਰਤਣ ਦੇ ਰੌਂਅ 'ਚ ਪੁਲਿਸ

ਚੰਡੀਗੜ੍ਹ: ਹਰਿਆਣਾ ਤੇ ਪੰਜਾਬ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ 25

ਬੀਜੇਪੀ ਲੀਡਰ ਨੂੰ ਸੋਸ਼ਲ ਮੀਡੀਆ 'ਤੇ ਤਸਵੀਰਾਂ ਪਾਉਣਾ ਪਿਆ ਮਹਿੰਗਾ
ਬੀਜੇਪੀ ਲੀਡਰ ਨੂੰ ਸੋਸ਼ਲ ਮੀਡੀਆ 'ਤੇ ਤਸਵੀਰਾਂ ਪਾਉਣਾ ਪਿਆ ਮਹਿੰਗਾ

ਜਲੰਧਰ: ਬੀਜੇਪੀ ਦੇ ਸੀਨੀਅਰ ਲੀਡਰ ਮਨੋਰੰਜਨ ਕਾਲੀਆ ਨੇ ਆਪਣੇ ਘਰ ‘ਚ ਬਰਸਾਤੀ

ਡੇਰਾ ਸਿਰਸਾ ਮੁਖੀ ਬਾਰੇ ਫੈਸਲੇ ਤੋਂ ਪਹਿਲਾਂ ਪੁਲਿਸ ਚੌਕਸ
ਡੇਰਾ ਸਿਰਸਾ ਮੁਖੀ ਬਾਰੇ ਫੈਸਲੇ ਤੋਂ ਪਹਿਲਾਂ ਪੁਲਿਸ ਚੌਕਸ

ਬਠਿੰਡਾ: 25 ਅਗਸਤ ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੰਚਕੂਲਾ ਵਿਚਲੀ

ਰੁਪਿੰਦਰ ਗਾਂਧੀ ਦੇ ਭਰਾ ਦਾ ਕਾਤਲ ਆਇਆ ਸਾਹਮਣੇ
ਰੁਪਿੰਦਰ ਗਾਂਧੀ ਦੇ ਭਰਾ ਦਾ ਕਾਤਲ ਆਇਆ ਸਾਹਮਣੇ

ਚੰਡੀਗੜ੍ਹ: ਐਤਵਾਰ ਨੂੰ ਪੰਜਾਬ ਦੇ ਖੰਨਾ ਨੇੜਲੇ ਪਿੰਡ ਰਸੂਲੜਾ ‘ਚ ਹੋਏ ਮ੍ਰਿਤਕ

ਚੰਡੀਗੜ੍ਹ, ਪੰਚਕੂਲਾ ਤੇ ਮੁਹਾਲੀ 'ਚ ਮੀਂਹ ਨੇ ਲੀਹੋਂ ਲਾਹੀ ਜ਼ਿੰਦਗੀ
ਚੰਡੀਗੜ੍ਹ, ਪੰਚਕੂਲਾ ਤੇ ਮੁਹਾਲੀ 'ਚ ਮੀਂਹ ਨੇ ਲੀਹੋਂ ਲਾਹੀ ਜ਼ਿੰਦਗੀ

ਚੰਡੀਗੜ੍ਹ: ਸੋਮਵਾਰ ਦੀ ਸਵੇਰ ਸ਼ਹਿਰ ਵਾਸੀਆਂ ਲਈ ਅਭੁੱਲ ਬਣ ਗਈ। ਸਵੇਰ ਤੋਂ ਹੀ ਮੀਂਹ

ਬਹਿਬਲ ਕਲਾਂ ਗੋਲੀ ਕਾਂਡ ਦੀ ਸੀਸੀਟੀਵੀ ਫੁਟੇਜ਼ ਨੇ ਖੋਲ੍ਹੀ ਪੋਲ
ਬਹਿਬਲ ਕਲਾਂ ਗੋਲੀ ਕਾਂਡ ਦੀ ਸੀਸੀਟੀਵੀ ਫੁਟੇਜ਼ ਨੇ ਖੋਲ੍ਹੀ ਪੋਲ

ਬਠਿੰਡਾ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਰੋਸ ਜ਼ਾਹਿਰ ਕਰ ਰਹੀ ਸੰਗਤ

ਅਧਿਆਪਕ ਦਿਵਸ 'ਤੇ ਪ੍ਰਸ਼ਾਸਨ ਨੂੰ ਪੜ੍ਹਨੇ ਪਾਉਣਗੇ ਅਧਿਆਪਕ
ਅਧਿਆਪਕ ਦਿਵਸ 'ਤੇ ਪ੍ਰਸ਼ਾਸਨ ਨੂੰ ਪੜ੍ਹਨੇ ਪਾਉਣਗੇ ਅਧਿਆਪਕ

ਅੰਮ੍ਰਿਤਸਰ: 5 ਸਤੰਬਰ ਨੂੰ ਪੂਰੇ ਦੇਸ਼ ਵਿੱਚ ਮਨਾਏ ਜਾਣ ਵਾਲੇ ਅਧਿਆਪਕ ਦਿਵਸ ਵਾਲੇ