ਪੰਥਕ ਧਿਰਾਂ ਵੰਡੀਆਂ ਹੋਣ ਕਰਕੇ ਬਾਦਲਾਂ ਦੀ ਚੜ੍ਹਾਈ

By: ਏਬੀਪੀ ਸਾਂਝਾ | | Last Updated: Sunday, 5 March 2017 2:54 PM
ਪੰਥਕ ਧਿਰਾਂ ਵੰਡੀਆਂ ਹੋਣ ਕਰਕੇ ਬਾਦਲਾਂ ਦੀ ਚੜ੍ਹਾਈ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਵਿਰੋਧੀ ਵੋਟ ਵੰਡੇ ਜਾਣ ਦਾ ਲਾਹਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਮਿਲਿਆ ਹੈ। ਹੈਰਾਨੀ ਦੀ ਗੱਲ ਹੈ ਕਿ ਕੁੱਲ ਭੁਗਤੀਆਂ ਵੋਟਾਂ ਵਿੱਚੋਂ ਜਿੱਤਣ ਵਾਲੇ ਬਾਦਲ ਧੜੇ ਨੂੰ ਸਿਰਫ 43 ਫੀਸਦੀ ਵੋਟਾਂ ਪਈਆਂ। ਇਸ ਦੇ ਬਾਵਜੂਦ ਅਕਾਲੀ ਦਲ ਇੰਨੇ ਵੱਡੇ ਫਰਕ ਨਾਲ ਜੇਤੂ ਰਿਹਾ ਜਦਕਿ ਵਿਰੋਧੀ ਧਿਰਾਂ 57 ਫੀਸਦੀ ਵੋਟਾਂ ਲੈ ਕੇ ਵੀ ਹਾਰ ਗਈਆਂ।

 

ਸ਼੍ਰੋਮਣੀ ਅਕਾਲੀ ਦਲ (ਦਿੱਲੀ) ਸਰਨਾ ਧੜੇ ਨੂੰ ਇਨਾਂ ਵੋਟਾਂ ਵਿੱਚ ਸੱਤ ਸੀਟਾਂ ਨਾਲ 29.86 ਫੀਸਦੀ ਵੋਟਾਂ ਮਿਲੀਆਂ ਜਦੋਂਕਿ ਪਹਿਲੀ ਵਾਰ ਚੋਣ ਮੈਦਾਨ ਵਿੱਚ ਨਿੱਤਰੇ ਪੰਥਕ ਸੇਵਾ ਦਲ ਨੂੰ 8.38 ਫੀਸਦੀ ਵੋਟਾਂ ਮਿਲੀਆਂ ਹਾਲਾਂਕਿ ਇਹ ਦਲ ਕੋਈ ਸੀਟ ਨਾ ਜਿੱਤ ਸਕਿਆ। ਇਸ ਦੌਰਾਨ ਆਜ਼ਾਦ ਉਮੀਦਵਾਰ ਵੀ ਕਰੀਬ 14 ਫੀਸਦੀ ਵੋਟਾਂ ਲੈ ਗਏ ਇਨ੍ਹਾਂ ਵਿੱਚ ਭਾਈ ਬਲਦੇਵ ਸਿੰਘ ਵਡਾਲਾ ਦਾ ਸਿੱਖ ਸਦਭਾਵਨਾ ਦਲ ਵੀ ਸ਼ਾਮਲ ਹੈ।

 

ਇਸ ਵਾਰ ਚੋਣਾਂ ਲੜਨ ਵਾਲੇ ਧੜਿਆਂ ਵਿੱਚੋਂ ਦੋਵੇਂ ਮੁੱਖ ਧੜਿਆਂ ਤੋਂ ਇਲਾਵਾ ਸਿਰਫ ਪੰਥਕ ਸੇਵਾ ਦਲ ਹੀ ਅਗਲੀ ਵਾਰ ਲਈ ਇੱਕੋ ਪੱਕਾ ਚੋਣ ਨਿਸ਼ਾਨ ਲੈਣ ਦੇ ਕਾਬਲ ਹੋਵੇਗਾ ਕਿਉਂਕਿ ਉਸ ਨੇ ਦਿੱਲੀ ਗੁਰਦੁਆਰਾ ਐਕਟ ਦੀ ਸ਼ਰਤ ਮੁਤਾਬਕ ਕੁੱਲ ਭੁਗਤੀਆਂ ਵੋਟਾਂ ਵਿੱਚੋਂ 6 ਫੀਸਦੀ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਹਨ।

 

ਸੂਤਰਾਂ ਮੁਤਾਬਕ ਪਰਦੇ ਪਿੱਛੇ ਅਕਾਲ ਸਹਾਇ ਵੈਲਫੇਅਰ ਸੁਸਾਇਟੀ, ਪੰਥਕ ਸੇਵਾ ਦਲ ਤੇ ਸਿੱਖ ਸਦਭਾਵਨਾ ਦਲ ਦੇ ਆਗੂਆਂ ਦਰਮਿਆਨ ਕਈ ਦਿਨਾਂ ਤੱਕ ਬੈਠਕਾਂ ਦਾ ਦੌਰ ਵੀ ਚੱਲਿਆ ਪਰ ਗੱਲ ਕਿਸੇ ਤਣ-ਪੱਤਣ ਨਾ ਲੱਗੀ। ਸਿਰਫ਼ ਕੁਝ ਹਲਕਿਆਂ ਲਈ ਹੀ ਅਕਾਲ ਸਹਾਇ ਤੇ ਸਿੱਖ ਸਦਭਾਵਨਾ ਦਲ ਦਰਮਿਆਨ ਹੀ ਦੋਵਾਂ ਧੜਿਆਂ ਦੇ ਉਮੀਦਵਾਰਾਂ ਦਾ ਸਮਰਥਨ ਕਰਨ ਦਾ ਸਮਝੌਤਾ ਹੋਇਆ।

 

ਪੰਥਕ ਸੇਵਾ ਦਲ ਨੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨਾਲ ਸਮਝੌਤਾ ਕਰਨ ਤੋਂ ਟਾਲਾ ਵੱਟਿਆ ਪਰ ਚੋਣਾਂ ਦੌਰਾਨ ਕੋਈ ਸਫਲਤਾ ਨਾ ਪਾ ਸਕੇ। ਭਾਈ ਰਣਜੀਤ ਸਿੰਘ ਨੇ ਕਾਂਗਰਸੀ ਆਗੂ ਤੇ ਕੇਂਦਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਤਰਵਿੰਦਰ ਸਿੰਘ ਮਾਰਵਾਹ ਦਾ ਪੂਰਾ ਸਮਰਥਨ ਕੀਤਾ ਤੇ ਮਾਰਵਾਹ ਨੇ ਜਿੱਤ ਵੀ ਹਾਸਲ ਕੀਤੀ।

 

ਸ਼੍ਰੋਮਣੀ ਅਕਾਲੀ ਦਲ (ਦਿੱਲੀ-ਯੂਕੇ) ਦੇ ਪ੍ਰਧਾਨ ਜਸਜੀਤ ਸਿੰਘ ਟੋਨੀ ਨੇ ਕਿਹਾ ਕਿ ਸਰਨਾ ਭਰਾ ਵਿਰੋਧੀ ਧਿਰਾਂ ਨੂੰ ਜੇਕਰ ਇਕੱਠਾ ਕਰ ਲੈਂਦੇ ਤਾਂ ਉਨ੍ਹਾਂ ਦਾ ਇੰਨਾ ਮਾੜਾ ਹਸ਼ਰ ਨਹੀਂ ਸੀ ਹੋਣਾ ਤੇ ਦਿੱਲੀ ਕਮੇਟੀ ਦੇ ਨਤੀਜੇ ਕੁਝ ਹੋਰ ਹੀ ਹੁੰਦੇ। ਉਨ੍ਹਾਂ ਇਹ ਵੀ ਤਰਕ ਵੀ ਦਿੱਤਾ ਕਿ ਜੇਕਰ ਇਹ ਚੋਣਾਂ ਪੰਜਾਬ ਵਿਧਾਨ ਸਭਾ ਦੇ 11 ਮਾਰਚ ਨੂੰ ਸਾਹਮਣੇ ਆਉਣ ਵਾਲੇ ਨਤੀਜਿਆਂ ਤੋਂ ਬਾਅਦ ਹੋਈਆਂ ਹੁੰਦੀਆਂ ਤਾਂ ਬਾਦਲਾਂ ਲਈ ਵੀ ਹਾਲਤ ਹੋਰ ਹੋਣੇ ਸਨ। ਅਕਾਲੀ ਦਲ ਦਾ ਜਨਤਕ ਤੌਰ ‘ਤੇ ਵੀ ਇੰਨਾ ਵਿਰੋਧ ਹੋਣ ਦੇ ਬਾਵਜੂਦ ਵੀ ਇੰਨੀ ਵੱਡੀ ਜਿੱਤ ਦਾ ਮੁੱਖ ਕਾਰਨ ਵਿਰੋਧੀ ਵੋਟ ਵੰਡੇ ਜਾਣ ਨੂੰ ਹੀ ਮੰਨਿਆ ਜਾ ਰਿਹਾ ਹੈ।

First Published: Sunday, 5 March 2017 2:54 PM

Related Stories

ਕਿਸਾਨ ਜਥੇਬੰਦੀਆਂ ਮੰਨੀਆਂ, ਧਰਨੇ ਲਈ ਹੋਰ ਥਾਂ ਦੀ ਮਨਜ਼ੂਰੀ ਮੰਗੀ
ਕਿਸਾਨ ਜਥੇਬੰਦੀਆਂ ਮੰਨੀਆਂ, ਧਰਨੇ ਲਈ ਹੋਰ ਥਾਂ ਦੀ ਮਨਜ਼ੂਰੀ ਮੰਗੀ

ਚੰਡੀਗੜ੍ਹ: ਹਾਈਕੋਰਟ ਦੇ ਹੁਕਮਾਂ ਅਨੁਸਾਰ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਅੱਜ

ਰਾਮ ਰਹੀਮ ਦੇ ਘਰ 'ਤੇ ਪੁਲਿਸ ਨੇ ਮਾਰਿਆ ਛਾਪਾ
ਰਾਮ ਰਹੀਮ ਦੇ ਘਰ 'ਤੇ ਪੁਲਿਸ ਨੇ ਮਾਰਿਆ ਛਾਪਾ

ਪੰਚਕੂਲਾ: ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਗੰਗਾਨਗਰ

ਕਾਂਗਰਸ ਦੇ ਜਾਖੜ ਤੇ 'ਆਪ' ਦੇ ਖਜੂਰੀਆ ਵਿਰੁੱਧ ਬੀਜੇਪੀ ਦਾ ਸਲਾਰੀਆ 'ਬੰਬ'
ਕਾਂਗਰਸ ਦੇ ਜਾਖੜ ਤੇ 'ਆਪ' ਦੇ ਖਜੂਰੀਆ ਵਿਰੁੱਧ ਬੀਜੇਪੀ ਦਾ ਸਲਾਰੀਆ 'ਬੰਬ'

ਗੁਰਦਾਸਪੁਰ: ਵਿਰੋਧੀਆਂ ਧਿਰਾਂ ‘ਚੋਂ ਸਭ ਤੋਂ ਦੇਰ ਨਾਲ ਅੱਜ ਭਾਜਪਾ ਨੇ ਵੀ

ਜਲੰਧਰ 'ਚ ਔਰਤ ਦਾ ਕਤਲ, ਸੀਸੀਟੀਵੀ 'ਚ ਸੱਸ ਕੈਦ
ਜਲੰਧਰ 'ਚ ਔਰਤ ਦਾ ਕਤਲ, ਸੀਸੀਟੀਵੀ 'ਚ ਸੱਸ ਕੈਦ

ਜਲੰਧਰ: ਸ਼ਹਿਰ ਦੇ ਪੌਸ਼ ਇਲਾਕੇ ਕਰੋਲ ਬਾਗ ‘ਚ ਇੱਕ ਔਰਤ ਦਾ ਤੇਜ਼ਧਾਰ ਹਥਿਆਰ ਨਾਲ ਗਲਾ

ਕੈਪਟਨ ਸਰਕਾਰ ਦੇ ਕਿਸਾਨਾ ਦਮਨ ਵਿਰੁੱਧ ਡਟੀਆਂ ਜਮਹੂਰੀ ਜਥੇਬੰਦੀਆਂ
ਕੈਪਟਨ ਸਰਕਾਰ ਦੇ ਕਿਸਾਨਾ ਦਮਨ ਵਿਰੁੱਧ ਡਟੀਆਂ ਜਮਹੂਰੀ ਜਥੇਬੰਦੀਆਂ

ਚੰਡੀਗੜ੍ਹ: ਪੰਜਾਬ ਦੀਆਂ ਇਨਕਲਾਬੀ ਜਮਹੂਰੀ ਜਥੇਬੰਦੀਆਂ ਸੀ.ਪੀ.ਆਈ. ਐਮ.ਐਲ. ਨਿਊ

ਬਲਾਤਕਾਰੀ ਬਾਬੇ ਰਾਮ ਰਹੀਮ ਖ਼ਿਲਾਫ਼ ਇੱਕ ਹੋਰ ਕਤਲ ਕੇਸ
ਬਲਾਤਕਾਰੀ ਬਾਬੇ ਰਾਮ ਰਹੀਮ ਖ਼ਿਲਾਫ਼ ਇੱਕ ਹੋਰ ਕਤਲ ਕੇਸ

ਮੋਗਾ: ਮੋਗਾ ਦੇ ਪਿੰਡ ਖੋਸਾ ਰਣਧੀਰ ਦੇ ਡੇਰਾ ਪ੍ਰੇਮੀ ਜਗਸੀਰ ਸਿੰਘ ਦਾ ਕਥਿਤ ਕਤਲ

ਬੁਲੇਟ ਦੇ ਪਟਾਕੇ ਮਰਵਾਉਣ ਵਾਲਿਆਂ ਦੀ ਸ਼ਾਮਤ, 5 ਸਾਲ ਜਾਣਾ ਪਉ ਜੇਲ੍ਹ!
ਬੁਲੇਟ ਦੇ ਪਟਾਕੇ ਮਰਵਾਉਣ ਵਾਲਿਆਂ ਦੀ ਸ਼ਾਮਤ, 5 ਸਾਲ ਜਾਣਾ ਪਉ ਜੇਲ੍ਹ!

ਚੰਡੀਗੜ੍ਹ: ਹੁਣ ਪਟਾਕੇ ਦੀ ਅਵਾਜ਼ ਕੱਢਣ ਵਾਲੇ ਸਾਇਲੰਸਰਾਂ, ਮਲਟੀਟੋਨ ਹਾਰਨ ਤੇ

ਕੈਪਟਨ ਸਰਕਾਰ ਨੂੰ ਝਟਕਾ! ਹਾਈਕੋਰਟ ਵੱਲੋਂ ਕਿਸਾਨਾਂ ਦੇ ਹੱਕ 'ਚ ਫੈਸਲਾ
ਕੈਪਟਨ ਸਰਕਾਰ ਨੂੰ ਝਟਕਾ! ਹਾਈਕੋਰਟ ਵੱਲੋਂ ਕਿਸਾਨਾਂ ਦੇ ਹੱਕ 'ਚ ਫੈਸਲਾ

ਚੰਡੀਗੜ੍ਹ: ਕਿਸਾਨਾਂ ਦੇ ਧਰਨੇ ਨੂੰ ਗ਼ੈਰਕਾਨੂੰਨੀ ਐਲਾਨਣ ਵਾਲੀ ਪਟੀਸ਼ਨ ‘ਤੇ

ਆਪ' ਉਮੀਦਵਾਰ ਦੇ ਸੁਰੱਖਿਆ ਗਾਰਡ ਨੇ ਵਰ੍ਹਾਈਆਂ ਅੰਨ੍ਹੇਵਾਹ ਗੋਲੀਆਂ
ਆਪ' ਉਮੀਦਵਾਰ ਦੇ ਸੁਰੱਖਿਆ ਗਾਰਡ ਨੇ ਵਰ੍ਹਾਈਆਂ ਅੰਨ੍ਹੇਵਾਹ ਗੋਲੀਆਂ

ਪਠਾਨਕੋਟ: ਫ਼ਿਲਮੀ ਅਦਾਕਾਰ ਵਿਨੋਦ ਖੰਨਾ ਦੀ ਮੌਤ ਹੋ ਜਾਣ ਕਾਰਨ ਵਿਹਲੀ ਹੋਈ