ਪੰਥਕ ਧਿਰਾਂ ਵੰਡੀਆਂ ਹੋਣ ਕਰਕੇ ਬਾਦਲਾਂ ਦੀ ਚੜ੍ਹਾਈ

Last Updated: Sunday, 5 March 2017 2:54 PM
ਪੰਥਕ ਧਿਰਾਂ ਵੰਡੀਆਂ ਹੋਣ ਕਰਕੇ ਬਾਦਲਾਂ ਦੀ ਚੜ੍ਹਾਈ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਵਿਰੋਧੀ ਵੋਟ ਵੰਡੇ ਜਾਣ ਦਾ ਲਾਹਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਮਿਲਿਆ ਹੈ। ਹੈਰਾਨੀ ਦੀ ਗੱਲ ਹੈ ਕਿ ਕੁੱਲ ਭੁਗਤੀਆਂ ਵੋਟਾਂ ਵਿੱਚੋਂ ਜਿੱਤਣ ਵਾਲੇ ਬਾਦਲ ਧੜੇ ਨੂੰ ਸਿਰਫ 43 ਫੀਸਦੀ ਵੋਟਾਂ ਪਈਆਂ। ਇਸ ਦੇ ਬਾਵਜੂਦ ਅਕਾਲੀ ਦਲ ਇੰਨੇ ਵੱਡੇ ਫਰਕ ਨਾਲ ਜੇਤੂ ਰਿਹਾ ਜਦਕਿ ਵਿਰੋਧੀ ਧਿਰਾਂ 57 ਫੀਸਦੀ ਵੋਟਾਂ ਲੈ ਕੇ ਵੀ ਹਾਰ ਗਈਆਂ।

 

ਸ਼੍ਰੋਮਣੀ ਅਕਾਲੀ ਦਲ (ਦਿੱਲੀ) ਸਰਨਾ ਧੜੇ ਨੂੰ ਇਨਾਂ ਵੋਟਾਂ ਵਿੱਚ ਸੱਤ ਸੀਟਾਂ ਨਾਲ 29.86 ਫੀਸਦੀ ਵੋਟਾਂ ਮਿਲੀਆਂ ਜਦੋਂਕਿ ਪਹਿਲੀ ਵਾਰ ਚੋਣ ਮੈਦਾਨ ਵਿੱਚ ਨਿੱਤਰੇ ਪੰਥਕ ਸੇਵਾ ਦਲ ਨੂੰ 8.38 ਫੀਸਦੀ ਵੋਟਾਂ ਮਿਲੀਆਂ ਹਾਲਾਂਕਿ ਇਹ ਦਲ ਕੋਈ ਸੀਟ ਨਾ ਜਿੱਤ ਸਕਿਆ। ਇਸ ਦੌਰਾਨ ਆਜ਼ਾਦ ਉਮੀਦਵਾਰ ਵੀ ਕਰੀਬ 14 ਫੀਸਦੀ ਵੋਟਾਂ ਲੈ ਗਏ ਇਨ੍ਹਾਂ ਵਿੱਚ ਭਾਈ ਬਲਦੇਵ ਸਿੰਘ ਵਡਾਲਾ ਦਾ ਸਿੱਖ ਸਦਭਾਵਨਾ ਦਲ ਵੀ ਸ਼ਾਮਲ ਹੈ।

 

ਇਸ ਵਾਰ ਚੋਣਾਂ ਲੜਨ ਵਾਲੇ ਧੜਿਆਂ ਵਿੱਚੋਂ ਦੋਵੇਂ ਮੁੱਖ ਧੜਿਆਂ ਤੋਂ ਇਲਾਵਾ ਸਿਰਫ ਪੰਥਕ ਸੇਵਾ ਦਲ ਹੀ ਅਗਲੀ ਵਾਰ ਲਈ ਇੱਕੋ ਪੱਕਾ ਚੋਣ ਨਿਸ਼ਾਨ ਲੈਣ ਦੇ ਕਾਬਲ ਹੋਵੇਗਾ ਕਿਉਂਕਿ ਉਸ ਨੇ ਦਿੱਲੀ ਗੁਰਦੁਆਰਾ ਐਕਟ ਦੀ ਸ਼ਰਤ ਮੁਤਾਬਕ ਕੁੱਲ ਭੁਗਤੀਆਂ ਵੋਟਾਂ ਵਿੱਚੋਂ 6 ਫੀਸਦੀ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਹਨ।

 

ਸੂਤਰਾਂ ਮੁਤਾਬਕ ਪਰਦੇ ਪਿੱਛੇ ਅਕਾਲ ਸਹਾਇ ਵੈਲਫੇਅਰ ਸੁਸਾਇਟੀ, ਪੰਥਕ ਸੇਵਾ ਦਲ ਤੇ ਸਿੱਖ ਸਦਭਾਵਨਾ ਦਲ ਦੇ ਆਗੂਆਂ ਦਰਮਿਆਨ ਕਈ ਦਿਨਾਂ ਤੱਕ ਬੈਠਕਾਂ ਦਾ ਦੌਰ ਵੀ ਚੱਲਿਆ ਪਰ ਗੱਲ ਕਿਸੇ ਤਣ-ਪੱਤਣ ਨਾ ਲੱਗੀ। ਸਿਰਫ਼ ਕੁਝ ਹਲਕਿਆਂ ਲਈ ਹੀ ਅਕਾਲ ਸਹਾਇ ਤੇ ਸਿੱਖ ਸਦਭਾਵਨਾ ਦਲ ਦਰਮਿਆਨ ਹੀ ਦੋਵਾਂ ਧੜਿਆਂ ਦੇ ਉਮੀਦਵਾਰਾਂ ਦਾ ਸਮਰਥਨ ਕਰਨ ਦਾ ਸਮਝੌਤਾ ਹੋਇਆ।

 

ਪੰਥਕ ਸੇਵਾ ਦਲ ਨੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨਾਲ ਸਮਝੌਤਾ ਕਰਨ ਤੋਂ ਟਾਲਾ ਵੱਟਿਆ ਪਰ ਚੋਣਾਂ ਦੌਰਾਨ ਕੋਈ ਸਫਲਤਾ ਨਾ ਪਾ ਸਕੇ। ਭਾਈ ਰਣਜੀਤ ਸਿੰਘ ਨੇ ਕਾਂਗਰਸੀ ਆਗੂ ਤੇ ਕੇਂਦਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਤਰਵਿੰਦਰ ਸਿੰਘ ਮਾਰਵਾਹ ਦਾ ਪੂਰਾ ਸਮਰਥਨ ਕੀਤਾ ਤੇ ਮਾਰਵਾਹ ਨੇ ਜਿੱਤ ਵੀ ਹਾਸਲ ਕੀਤੀ।

 

ਸ਼੍ਰੋਮਣੀ ਅਕਾਲੀ ਦਲ (ਦਿੱਲੀ-ਯੂਕੇ) ਦੇ ਪ੍ਰਧਾਨ ਜਸਜੀਤ ਸਿੰਘ ਟੋਨੀ ਨੇ ਕਿਹਾ ਕਿ ਸਰਨਾ ਭਰਾ ਵਿਰੋਧੀ ਧਿਰਾਂ ਨੂੰ ਜੇਕਰ ਇਕੱਠਾ ਕਰ ਲੈਂਦੇ ਤਾਂ ਉਨ੍ਹਾਂ ਦਾ ਇੰਨਾ ਮਾੜਾ ਹਸ਼ਰ ਨਹੀਂ ਸੀ ਹੋਣਾ ਤੇ ਦਿੱਲੀ ਕਮੇਟੀ ਦੇ ਨਤੀਜੇ ਕੁਝ ਹੋਰ ਹੀ ਹੁੰਦੇ। ਉਨ੍ਹਾਂ ਇਹ ਵੀ ਤਰਕ ਵੀ ਦਿੱਤਾ ਕਿ ਜੇਕਰ ਇਹ ਚੋਣਾਂ ਪੰਜਾਬ ਵਿਧਾਨ ਸਭਾ ਦੇ 11 ਮਾਰਚ ਨੂੰ ਸਾਹਮਣੇ ਆਉਣ ਵਾਲੇ ਨਤੀਜਿਆਂ ਤੋਂ ਬਾਅਦ ਹੋਈਆਂ ਹੁੰਦੀਆਂ ਤਾਂ ਬਾਦਲਾਂ ਲਈ ਵੀ ਹਾਲਤ ਹੋਰ ਹੋਣੇ ਸਨ। ਅਕਾਲੀ ਦਲ ਦਾ ਜਨਤਕ ਤੌਰ ‘ਤੇ ਵੀ ਇੰਨਾ ਵਿਰੋਧ ਹੋਣ ਦੇ ਬਾਵਜੂਦ ਵੀ ਇੰਨੀ ਵੱਡੀ ਜਿੱਤ ਦਾ ਮੁੱਖ ਕਾਰਨ ਵਿਰੋਧੀ ਵੋਟ ਵੰਡੇ ਜਾਣ ਨੂੰ ਹੀ ਮੰਨਿਆ ਜਾ ਰਿਹਾ ਹੈ।

First Published: Sunday, 5 March 2017 2:54 PM

Related Stories

ਬੈਂਸ ਭਰਾਵਾਂ ਬਾਰੇ ਵਾਈਰਲ ਵੀਡੀਓ ਦਾ ਜਾਣੋ ਸੱਚ
ਬੈਂਸ ਭਰਾਵਾਂ ਬਾਰੇ ਵਾਈਰਲ ਵੀਡੀਓ ਦਾ ਜਾਣੋ ਸੱਚ

ਚੰਡੀਗੜ੍ਹ: ਲੁਧਿਆਣਾ ਦੇ ਆਤਮ ਨਗਰ ਇਲਾਕੇ ਦੀ ਨਵੀਂ ਸੜਕ ਨੂੰ ਬੁਲਡੋਜ਼ਰ ਨਾਲ ਲੋਕ

'ਆਪ' ਨੇ ਚੁੱਕੇ ਕਾਂਗਰਸ ਦੀ ਨੀਅਤ 'ਤੇ ਸਵਾਲ
'ਆਪ' ਨੇ ਚੁੱਕੇ ਕਾਂਗਰਸ ਦੀ ਨੀਅਤ 'ਤੇ ਸਵਾਲ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਮੰਗਲਵਾਰ ਨੂੰ ਰਾਜਪਾਲ ਦੇ ਭਾਸ਼ਣ ਉਤੇ

ਬੇਦੀ ਹਸਪਤਾਲ ਖਿਲਾਫ ਮਾਮਲਾ ਪਹੁੰਚਿਆ ਕੰਜ਼ਿਊਮਰ ਕੋਰਟ
ਬੇਦੀ ਹਸਪਤਾਲ ਖਿਲਾਫ ਮਾਮਲਾ ਪਹੁੰਚਿਆ ਕੰਜ਼ਿਊਮਰ ਕੋਰਟ

ਚੰਡੀਗੜ੍ਹ: ਮੁਹਾਲੀ ਦੀ ਵਸਨੀਕ ਸ਼ਵੇਤਾ ਮਲਹੋਤਰਾ ਨੇ ਸੈਕਟਰ 33 ਦੇ ਪ੍ਰਾਈਵੇਟ ਬੇਦੀ

ਵਿਧਾਨ ਸਭਾ 'ਚ ਰਾਜਪਾਲ ਨੇ ਖੋਲ੍ਹਿਆ ਪਿਛਲੀ ਸਰਕਾਰ ਦੀ ਕੱਚਾ ਚਿੱਠਾ
ਵਿਧਾਨ ਸਭਾ 'ਚ ਰਾਜਪਾਲ ਨੇ ਖੋਲ੍ਹਿਆ ਪਿਛਲੀ ਸਰਕਾਰ ਦੀ ਕੱਚਾ ਚਿੱਠਾ

ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਨੇ ਕਿਹਾ ਕਿ ਸੂਬਾ ਸਰਕਾਰ ਦੀ

ਕੈਪਟਨ ਸਰਕਾਰ ਮਨਾਏਗੀ ਜਥੇਦਾਰ ਟੌਹੜਾ ਦੀ ਰਾਜ ਪੱਧਰੀ ਬਰਸੀ
ਕੈਪਟਨ ਸਰਕਾਰ ਮਨਾਏਗੀ ਜਥੇਦਾਰ ਟੌਹੜਾ ਦੀ ਰਾਜ ਪੱਧਰੀ ਬਰਸੀ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਉੱਘੇ ਸਿੱਖ ਵਿਦਵਾਨ ਤੇ ਸ਼੍ਰੋਮਣੀ ਗੁਰਦੁਆਰਾ

ਨਵੀਂ ਪਾਰੀ ਦੀ ਸ਼ੁਰੂਆਤ 'ਚ ਮਾਰ ਖਾ ਗਏ ਕਪਤਾਨ
ਨਵੀਂ ਪਾਰੀ ਦੀ ਸ਼ੁਰੂਆਤ 'ਚ ਮਾਰ ਖਾ ਗਏ ਕਪਤਾਨ

ਚੰਡੀਗੜ੍ਹ: ਕੈਪਟਨ ਸਰਕਾਰ ਵੱਲੋਂ ਸਲਾਹਕਾਰਾਂ ਦੀ ਫੌਜ ਖੜ੍ਹੀ ਕਰਨ ਨੂੰ ਲੈ ਕੇ

ਮਹਿਲਾ ਪੁਲਿਸ ਮੁਲਾਜ਼ਮ 'ਤੇ 4 ਲੱਖ ਠੱਗਣ ਦੇ ਇਲਜ਼ਾਮ
ਮਹਿਲਾ ਪੁਲਿਸ ਮੁਲਾਜ਼ਮ 'ਤੇ 4 ਲੱਖ ਠੱਗਣ ਦੇ ਇਲਜ਼ਾਮ

ਬਠਿੰਡਾ: ਸੀਆਈਏ ਪੁਲਿਸ ਵਿੱਚ ਤਾਇਨਾਤ ਮਹਿਲਾ ਪੁਲਿਸ ਕਰਮੀ ਤੇ ਉਸ ਦੇ ਪਤੀ ਤੇ

'ਪੰਜਾਬ ਦਾ ਖਜ਼ਾਨਾ ਖਾਲੀ, ਸਰਕਾਰ ਖਰਚੇ ਕਾਬੂ ਕਰੇ'
'ਪੰਜਾਬ ਦਾ ਖਜ਼ਾਨਾ ਖਾਲੀ, ਸਰਕਾਰ ਖਰਚੇ ਕਾਬੂ ਕਰੇ'

ਚੰਡੀਗੜ੍ਹ: ਵਿਧਾਨ ਸਭਾ ਸੈਸ਼ਨ ਦੌਰਾਨ ਗਵਰਨਰ ਵੀਪੀ ਸਿੰਘ ਬਦਨੌਰ ਨੇ ਨਵੀਂ ਵਿਧਾਨ

ਬਿਆਸ ਦਰਿਆ 'ਚ ਡੁੱਬਣ ਵਾਲੇ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ
ਬਿਆਸ ਦਰਿਆ 'ਚ ਡੁੱਬਣ ਵਾਲੇ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ

ਬਟਾਲਾ : ਬੀਤੇ 26 ਮਾਰਚ ਨੂੰ ਬਿਆਸ ਦਰਿਆ ‘ਚ ਨਹਾਉਂਦੇ ਸਮੇਂ ਰੁੜ੍ਹੇ ਪਿੰਡ ਬੱਲਾ

ਸੁਖਬੀਰ ਬਾਦਲ ਸਿਆਸਤ ਤੋਂ ਲੈਣਗੇ ਛੁੱਟੀ, ਘਟਾਉਣਗੇ ਭਾਰ
ਸੁਖਬੀਰ ਬਾਦਲ ਸਿਆਸਤ ਤੋਂ ਲੈਣਗੇ ਛੁੱਟੀ, ਘਟਾਉਣਗੇ ਭਾਰ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 15 ਅਪ੍ਰੈਲ ਤੋਂ