ਟੀਚਰ ਅਸ਼ਲੀਲ ਕਾਂਡ 'ਚ ਫਸੇ ਚੱਢਾ ਦੇ ਪੁੱਤਰ ਨੇ ਮਾਰੀ ਸਿਰ 'ਚ ਗੋਲੀ

By: abp sanjha | | Last Updated: Wednesday, 3 January 2018 4:44 PM
ਟੀਚਰ ਅਸ਼ਲੀਲ ਕਾਂਡ 'ਚ ਫਸੇ ਚੱਢਾ ਦੇ ਪੁੱਤਰ ਨੇ ਮਾਰੀ ਸਿਰ 'ਚ ਗੋਲੀ

ਪੁਰਾਣੀ ਤਸਵੀਰ

ਅੰਮ੍ਰਿਤਸਰ: ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਉਹ ਅਜਨਾਲਾ ਵਿਖੇ ਆਪਣੇ ਰਿਸ਼ਤੇਦਾਰ ਦੇ ਘਰ ਗਏ ਹੋਏ ਸਨ, ਜਿੱਥੇ ਉਨ੍ਹਾਂ ਨੇ ਆਪਣੇ ਪਿਸਤੋਲ ਨਾਲ ਸਿਰ ਵਿੱਚ ਗੋਲੀ ਮਾਰੀ ਹੈ।
ਜਾਣਕਾਰੀ ਮੁਤਾਬਕ ਗੋਲੀ ਮਾਰਨ ਤੋਂ ਬਾਅਦ ਚਰਨਜੀਤ ਨੂੰ ਆਈਵੀਵਾਈ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਪਰ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

 

 

 

ਇਸ ਘਟਨਾ ਬਾਰੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਪੁਲਿਸ ਨੂੰ ਇਤਲਾਹ ਦਿੱਤੀ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।
ਕੁੱਝ ਦਿਨ ਪਹਿਲਾਂ ਇੰਦਰਪ੍ਰੀਤ ਚੱਢਾ ਦੇ ਪਿਤਾ ਚਰਨਜੀਤ ਸਿੰਘ ਚੱਢਾ ਦੀ ਸਕੂਲ ਦੀ ਪ੍ਰਿੰਸੀਪਲ ਨਾਲ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਚਰਚਾ ਵਿੱਚ ਸਨ। ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਚਰਨਜੀਤ ਚੱਢਾ ਖ਼ਿਲਾਫ਼ ਪਰਚਾ ਵੀ ਦਰਜ ਕੀਤਾ ਸੀ।

 

 

ਚਰਨਜੀਤ ਸਿੰਘ ਚੱਢਾ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਦੀ ਕਾਰ ਪੁਲਿਸ ਦੇ ਕਬਜ਼ੇ ਵਿੱਚ ਹੈ। ਪੁਲਿਸ ਮੁਤਾਬਕ ਇੰਦਰਪ੍ਰੀਤ ਚੱਢਾ ਨੇ ਆਪਣੀ ਕਾਰ ‘ਚ ਹੀ ਖੁਦਕੁਸ਼ੀ ਕੀਤੀ ਤੇ ਉਸ ਵਕਤ ਕਾਰ ਦਾ ਡਰਾਈਵਰ ਵੀ ਨਾਲ ਸੀ। ਇਹ ਡਰਾਈਵਰ ਹੀ ਜ਼ਖਮੀ ਹਾਲਤ ਵਿੱਚ ਇੰਦਰਪ੍ਰੀਤ ਚੱਢਾ ਨੂੰ ਹਸਪਤਾਲ ਲੈ ਕੇ ਗਿਆ, ਜਿੱਥੇ ਇੰਦਰਪ੍ਰੀਤ ਦੀ ਮੌਤ ਹੋ ਗਈ।

chadda
ਇੰਦਰਪ੍ਰੀਤ ਦੇ ਕਾਰ ਡਰਾਈਵਰ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਅੰਦਰਪ੍ਰੀਤ ਚੱਢਾ ਅਜਨਾਲ ਰੋਡ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਗਿਆ ਸੀ ਪਰ ਰਿਸ਼ਤੇਦਾਰ ਘਰ ਨਹੀਂ ਮਿਲਿਆ। ਵਾਪਸ ਆਉਂਦੇ ਵਕਤ ਇੰਦਰਪ੍ਰੀਤ ਨੇ ਆਪਣੀ ਕਾਰ ‘ਚ ਹੀ ਆਪਣੇ ਸਿਰ ‘ਚ ਗੋਲੀ ਮਾਰ ਕੇ ਖੁਦਕੁਸੀ ਕਰ ਲਈ।

First Published: Wednesday, 3 January 2018 3:49 PM

Related Stories

ਸਿੱਧੂ ਚੁੱਕਣਗੇ ਨਾਲਿਆਂ ਦਾ ਗੰਦ!
ਸਿੱਧੂ ਚੁੱਕਣਗੇ ਨਾਲਿਆਂ ਦਾ ਗੰਦ!

ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪਟਿਆਲਾ, ਜਲੰਧਰ, ਲੁਧਿਆਣਾ ਤੇ

ਕੈਪਟਨ ਨੇ ਮੇਅਰ ਬਣਾਉਣ ਲਈ ਸਿੱਧੂ ਨੂੰ ਪੁੱਛਿਆ ਵੀ ਨਹੀਂ
ਕੈਪਟਨ ਨੇ ਮੇਅਰ ਬਣਾਉਣ ਲਈ ਸਿੱਧੂ ਨੂੰ ਪੁੱਛਿਆ ਵੀ ਨਹੀਂ

ਅੰਮ੍ਰਿਤਸਰ: ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਹਿੱਲਜੁਲ

ਭਾਰਤ-ਪਾਕਿ ਸਰਹੱਦ 'ਤੇ ਪਰੇਡ ਜਾਂ ਕ੍ਰਿਕਟ ਮੈਚ!
ਭਾਰਤ-ਪਾਕਿ ਸਰਹੱਦ 'ਤੇ ਪਰੇਡ ਜਾਂ ਕ੍ਰਿਕਟ ਮੈਚ!

ਅੰਮ੍ਰਿਤਸਰ: ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੇ ਅੱਜ ਅਟਾਰੀ

ਸੰਵੇਦਨਸ਼ੀਲ ਨਵਜੋਤ ਸਿੱਧੂ ਨੇ ਮੰਗੀ ਔਰਤ ਤੋਂ ਮਾਫੀ
ਸੰਵੇਦਨਸ਼ੀਲ ਨਵਜੋਤ ਸਿੱਧੂ ਨੇ ਮੰਗੀ ਔਰਤ ਤੋਂ ਮਾਫੀ

ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੀ ਸੰਵੇਦਨਸ਼ੀਲਤਾ

ਅੰਮ੍ਰਿਤਸਰ ਹਵਾਈ ਅੱਡੇ ਤੇ ਅਲਰਟ ਦੌਰਾਨ ਹੋਈ ਮੌਕ ਡਰਿੱਲ
ਅੰਮ੍ਰਿਤਸਰ ਹਵਾਈ ਅੱਡੇ ਤੇ ਅਲਰਟ ਦੌਰਾਨ ਹੋਈ ਮੌਕ ਡਰਿੱਲ

ਅੰਮ੍ਰਿਤਸਰ: 26 ਜਨਵਰੀ ਨੂੰ ਮਨਾਏ ਜਾ ਰਹੇ ਦੇਸ਼ ਦੇ ਗਣਤੰਤਰ ਦਿਵਸ ਤੋਂ ਪਹਿਲਾਂ ਗੁਰੂ

ਅੰਮ੍ਰਿਤਸਰ ਏਅਰਪੋਰਟ 'ਤੇ ਅਲਰਟ ਜਾਰੀ
ਅੰਮ੍ਰਿਤਸਰ ਏਅਰਪੋਰਟ 'ਤੇ ਅਲਰਟ ਜਾਰੀ

ਅੰਮ੍ਰਿਤਸਰ: ਦੇਸ਼ ਵਿੱਚ 26 ਜਨਵਰੀ ਨੂੰ ਮਨਾਏ ਜਾ ਰਹੇ ਗਣਤੰਤਰ ਦਿਵਸ ਕਰਕੇ ਅੱਜ

ਦਿਓਰ ਵੱਲ਼ੋਂ ਦਿਨ-ਦਿਹਾੜੇ ਭਾਬੀ ਦਾ ਕਤਲ
ਦਿਓਰ ਵੱਲ਼ੋਂ ਦਿਨ-ਦਿਹਾੜੇ ਭਾਬੀ ਦਾ ਕਤਲ

ਤਰਨ ਤਾਰਨ: ਜ਼ਿਲ਼੍ਹੇ ਦੇ ਪਿੰਡ ਮਰਗਿੰਦਪੁਰਾ ‘ਚ ਦਿਓਰ ਨੇ ਦਿਨ-ਦਿਹਾੜੇ ਵਿਧਵਾ

ਕਿਸਾਨਾਂ ਨੇ ਖੋਲ੍ਹਿਆ ਕੈਪਟਨ ਸਰਕਾਰ ਵਿਰੁੱਧ ਮੋਰਚਾ
ਕਿਸਾਨਾਂ ਨੇ ਖੋਲ੍ਹਿਆ ਕੈਪਟਨ ਸਰਕਾਰ ਵਿਰੁੱਧ ਮੋਰਚਾ

ਪਟਿਆਲਾ: ਚੋਣ ਵਾਅਦਿਆਂ ਦੀ ਪੂਰਤੀ ਨਾ ਕਰਨ ਦੇ ਰੋਸ ਵਿੱਚ ਕਿਸਾਨਾਂ ਨੇ ਕੈਪਟਨ

ਸੰਸਦ ਮੈਂਬਰ ਨੂੰ ਹਸਪਤਾਲ 'ਚ ਵੇਖ ਡਾਕਟਰਾਂ ਦੇ ਉੱਡੇ ਹੋਸ਼
ਸੰਸਦ ਮੈਂਬਰ ਨੂੰ ਹਸਪਤਾਲ 'ਚ ਵੇਖ ਡਾਕਟਰਾਂ ਦੇ ਉੱਡੇ ਹੋਸ਼

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਬਣਿਆ ਸਰਕਾਰੀ ਟੀ.ਬੀ. ਹਸਪਤਾਲ ਖੁਦ ਬਿਮਾਰੀ ਦੀ