25 ਮਈ ਤੋਂ ਸ਼ੁਰੂ ਹੈ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ

By: abp sanjha | | Last Updated: Friday, 19 May 2017 9:02 AM
25 ਮਈ ਤੋਂ ਸ਼ੁਰੂ ਹੈ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ

ਚੰਡੀਗੜ੍ਹ: ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਇਸ ਵਾਰ ਵੀ 25 ਮਈ ਤੋਂ ਸ਼ੁਰੂ ਹੋਵੇਗੀ।ਇਸ ਸਬੰਧੀ ਗੁਰਦੁਆਰਾ ਰਿਸ਼ੀਕੇਸ਼ ਦੇ ਮੈਨੇਜਰ ਦਰਸ਼ਨ ਸਿੰਘ ਨੇ ਦੱਸਿਆ ਕਿ 25 ਮਈ ਨੂੰ ਯਾਤਰੂ ਗੋਬਿੰਦਧਾਮ ਤੋਂ ਗੁਰਦੁਆਰਾ ਹੇਮਕੁੰਟ ਸਾਹਿਬ ਪੁੱਜਣਗੇ, ਜਿੱਥੇ ਅਰੰਭਤਾ ਦੀ ਅਰਦਾਸ ਹੋਵੇਗੀ। ਉਨ੍ਹਾਂ ਸ਼ਰਧਾਲੂਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਦੋ ਪਹੀਆ ਵਾਹਨ ’ਤੇ ਆਉਣ ਤੋਂ ਗੁਰੇਜ਼ ਕਰਨ।

 

ਉਨ੍ਹਾਂ ਦੱਸਿਆ ਕਿ ਗੁਰਦੁਆਰਾ ਰਿਸ਼ੀਕੇਸ਼ ਵਿੱਚ ਵੀ ਯਾਤਰੂਆਂ ਨੂੰ ਮੌਸਮ ਅਤੇ ਯਾਤਰਾ ਦੇ ਅਗਲੇ ਪੜਾਅ ਬਾਰੇ ਲੋੜੀਂਦੀ ਜਾਣਕਾਰੀ ਮੁਹੱਈਆ ਕੀਤੀ ਜਾਵੇਗੀ।

 

ਮੈਨੇਜਰ ਨੇ ਦੱਸਿਆ ਕਿ ਯਾਤਰੂਆਂ ਦੀ ਰਿਸ਼ੀਕੇਸ਼ ਵਿੱਚ ਰਜਿਸਟਰੇਸ਼ਨ ਹੋਵੇਗੀ ਅਤੇ ਉਨ੍ਹਾਂ ਨੂੰ ਇਸ ਸਬੰਧੀ ਇਕ ਕਾਰਡ ਵੀ ਮਿਲੇਗਾ। ਗੋਬਿੰਦਘਾਟ ਤੋਂ ਧਾਮ ਅਤੇ ਹੇਮਕੁੰਟ ਸਾਹਿਬ ਤਕ ਦਾ ਪੈਦਲ ਰਸਤਾ ਠੀਕ ਕੀਤਾ ਗਿਆ। ਗੋਬਿੰਦਘਾਟ ਤੋਂ ਪਿੰਡ ਪੁਲਣਾ ਤੱਕ ਚਾਰ ਕਿਲੋਮੀਟਰ ਦੇ ਰਸਤੇ ਵਾਸਤੇ ਟੈਕਸੀ ਸੇਵਾ ਵੀ ਉਪਲਬਧ ਹੈ ਪਰ ਇਸ ਤੋਂ ਅਗਾਂਹ ਪੈਦਲ ਰਸਤਾ ਹੈ।
ਸੰਗਤਾਂ ਲਈ ਪ੍ਰਬੰਧ-

 

-ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਪ੍ਰਬੰਧ ਹੇਠ ਆਉਂਦੇ ਵੱਖ ਵੱਖ ਗੁਰਦੁਆਰਿਆਂ ਵਿੱਚ ਸੰਗਤ ਦੀ ਰਿਹਾਇਸ਼, ਲੰਗਰ, ਮੈਡੀਕਲ ਤੇ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ।

 

-ਟਰੱਸਟ ਅਧੀਨ ਉਤਰਾਖੰਡ ਵਿੱਚ ਹਰਿਦੁਆਰ, ਰਿਸ਼ੀਕੇਸ਼, ਸ੍ਰੀਨਗਰ, ਜੋਸ਼ੀ ਮੱਠ, ਗੋਬਿੰਦਘਾਟ ਅਤੇ ਗੋਬਿੰਦਧਾਮ ਸਮੇਤ ਹੇਮਕੁੰਟ ਸਾਹਿਬ ਦੇ ਗੁਰਦੁਆਰੇ ਹਨ। ਇਨ੍ਹਾਂ ਵਿੱਚੋਂ ਸ੍ਰੀ ਹੇਮਕੁੰਟ ਸਾਹਿਬ ਨੂੰ ਛੱਡ ਕੇ ਬਾਕੀ ਸਾਰੇ ਗੁਰਦੁਆਰਿਆਂ ਵਿੱਚ ਯਾਤਰੂਆਂ ਲਈ ਰਿਹਾਇਸ਼ ਅਤੇ ਹੋਰ ਸਹੂਲਤਾਂ ਹੋਣਗੀਆਂ।

 

-ਯਾਤਰਾ ਨੂੰ ਸੁਖਾਲਾ ਬਣਾਉਣ ਲਈ ਪ੍ਰਬੰਧਾਂ ਵਿੱਚ ਫੌਜ ਦੀ ਮਦਦ ਲਈ ਜਾ ਰਹੀ ਹੈ। ਫੌਜ ਦੀ ਮਦਦ ਨਾਲ ਗੁਰਦੁਆਰੇ ਦੇ ਅੱਗੇ ਜਮੀ ਬਰਫ਼ ਹਟਾਈ ਗਈ ਹੈ ਅਤੇ ਆਲਾ-ਦੁਆਲਾ ਖਾਲੀ ਕੀਤਾ ਗਿਆ ਹੈ।

 

ਦੱਸਣਯੋਗ ਹੈ ਕਿ 2013 ਵਿੱਚ ਉੱਤਰਾਖੰਡ ਵਿੱਚ ਆਏ ਭਾਰੀ ਹੜ੍ਹਾਂ ਅਤੇ ਕੁਦਰਤੀ ਆਫ਼ਤ ਕਾਰਨ ਹੇਮਕੁੰਟ ਸਾਹਿਬ ਯਾਤਰਾ ਪ੍ਰਭਾਵਤ ਹੋਈ ਸੀ। ਪ੍ਰਬੰਧਕਾਂ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਸਾਇਟਾਂ ਦੇ ਪ੍ਰਚਾਰ ’ਤੇ ਯਕੀਨ ਕਰਨ ਦੀ ਥਾਂ ਗੁਰਦੁਆਰਾ ਪ੍ਰਬੰਧਕਾਂ ਨਾਲ ਸੰਪਰਕ ਕਰਨ।

First Published: Friday, 19 May 2017 8:37 AM

Related Stories

ਰਾਮ ਰਹੀਮ ਦੀ ਪੇਸ਼ੀ ਤੋਂ ਪਹਿਲਾਂ ਹਾਈ ਅਲਰਟ 
ਰਾਮ ਰਹੀਮ ਦੀ ਪੇਸ਼ੀ ਤੋਂ ਪਹਿਲਾਂ ਹਾਈ ਅਲਰਟ 

ਪੰਚਕੁਲਾ: ਸਾਧਵੀ ਨਾਲ ਬਲਾਤਕਾਰ ਮਾਮਲੇ ‘ਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਤ

ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮਿਲੇਗੀ ਮਹੀਨਾਵਾਰ ਪੈਨਸ਼ਨ
ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮਿਲੇਗੀ ਮਹੀਨਾਵਾਰ ਪੈਨਸ਼ਨ

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਨੇ ਪੰਜਾਬ ਵਿੱਚ ਖੁਦਕੁਸ਼ੀ ਕਰ ਚੁੱਕੇ

ਡੇਰਾ ਸੱਚਾ ਸੌਦਾ ਮਾਮਲਾ: ਸੋਸ਼ਲ ਮੀਡੀਆ 'ਤੇ ਪੁਲਿਸ ਕਰੇਗੀ ਇਹ ਕੰਮ..
ਡੇਰਾ ਸੱਚਾ ਸੌਦਾ ਮਾਮਲਾ: ਸੋਸ਼ਲ ਮੀਡੀਆ 'ਤੇ ਪੁਲਿਸ ਕਰੇਗੀ ਇਹ ਕੰਮ..

ਚੰਡੀਗੜ੍ਹ : ਡੇਰਾ ਸੱਚਾ ਸੌਦਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਖ਼ਿਲਾਫ਼ ਸੀਬੀਆਈ ਦੀ

ਪੰਜਾਬ ਤੇ ਚੰਡੀਗੜ੍ਹ ਦੀਆਂ ਹੱਦਾਂ ਸੀਲ !
ਪੰਜਾਬ ਤੇ ਚੰਡੀਗੜ੍ਹ ਦੀਆਂ ਹੱਦਾਂ ਸੀਲ !

ਚੰਡੀਗੜ੍ਹ : ਡੇਰਾ ਸੱਚਾ ਸੌਦਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਖ਼ਿਲਾਫ਼ ਸੀਬੀਆਈ ਦੀ

ਡੇਰਾ ਮੁਖੀ ਦੀ ਪੇਸ਼ੀ ਵੇਲੇ ਗੜਬੜੀ ਕਰਨ ਵਾਲਿਆਂ ਨੂੰ ਕੈਪਟਨ ਦੀ ਚੇਤਾਵਨੀ
ਡੇਰਾ ਮੁਖੀ ਦੀ ਪੇਸ਼ੀ ਵੇਲੇ ਗੜਬੜੀ ਕਰਨ ਵਾਲਿਆਂ ਨੂੰ ਕੈਪਟਨ ਦੀ ਚੇਤਾਵਨੀ

ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਸਿਰਸਾ

ਦੁਨੀਆ ਦੇ ਇੱਕੋ-ਇੱਕ ਗ੍ਰੰਥ ਜਿਨਾਂ ਨੂੰ ਮਿਲਿਆ ਸਦੀਵੀ ਗੁਰੂ ਦਾ ਦਰਜਾ
ਦੁਨੀਆ ਦੇ ਇੱਕੋ-ਇੱਕ ਗ੍ਰੰਥ ਜਿਨਾਂ ਨੂੰ ਮਿਲਿਆ ਸਦੀਵੀ ਗੁਰੂ ਦਾ ਦਰਜਾ

ਸ੍ਰੀ ਗੁਰੂ ਗ੍ਰੰਥ ਸਾਹਿਬ ਦੁਨੀਆ ਦੇ ਪਹਿਲੇ ਅਜਿਹੇ ਗ੍ਰੰਥ ਨੇ ਜਿਨ੍ਹਾਂ ਨੂੰ

ਹੁਣ 'ਆਪ' ਵਾਂਗ ਸੱਤਾਧਾਰੀ ਕਾਂਗਰਸ ਵੀ ਸੜਕਾਂ 'ਤੇ
ਹੁਣ 'ਆਪ' ਵਾਂਗ ਸੱਤਾਧਾਰੀ ਕਾਂਗਰਸ ਵੀ ਸੜਕਾਂ 'ਤੇ

ਜਲੰਧਰ: ਹੁਣ ਆਮ ਆਦਮੀ ਪਾਰਟੀ ਵਾਂਗ ਸੱਤਾ ‘ਚ ਹੋਣ ਦੇ ਬਾਵਜੂਦ ਕਾਂਗਰਸ ਵੀ ਸੜਕਾਂ

ਸਹੀ ਅਰਥਾਂ 'ਚ ਪੰਜਾਬੀ ਸਾਹਿਤ ਦਾ (ਸੁਰਜੀਤ) ਪਾਤਰ
ਸਹੀ ਅਰਥਾਂ 'ਚ ਪੰਜਾਬੀ ਸਾਹਿਤ ਦਾ (ਸੁਰਜੀਤ) ਪਾਤਰ

ਚੰਡੀਗੜ੍ਹ: ਸੁਰਜੀਤ ਪਾਤਰ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਪਾਤਰ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੁੰਦਰ ਜਲੋਅ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੁੰਦਰ ਜਲੋਅ

ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਅੱਜ

ਕੇਸ ਦਰਜ ਹੋਣ ਤੋਂ ਬਡੂੰਗਰ ਖਫਾ, ਕੈਪਟਨ ਸਰਕਾਰ 'ਤੇ ਵਰ੍ਹੇ
ਕੇਸ ਦਰਜ ਹੋਣ ਤੋਂ ਬਡੂੰਗਰ ਖਫਾ, ਕੈਪਟਨ ਸਰਕਾਰ 'ਤੇ ਵਰ੍ਹੇ

ਰੂਪਨਗਰ: ਬੀਤੇ ਦਿਨੀਂ ਕਾਹਨੂੰਵਾਨ ਵਿੱਚ ਗੁਰਦੁਆਰਾ ਸਾਹਿਬ ਛੋਟਾ ਘੱਲੂਘਾਰਾ