ਕਿਰਸਾਣੀ ਸੰਕਟ:'ਚਿੱਟਾ ਸੋਨਾ' ਤਬਾਹ ਕਰਨ ਲਈ ਖੇਤੀਬਾੜੀ ਮਹਿਕਮਾ 'ਕਾਲਾ' ?

By: Navdeep Kaur | | Last Updated: Tuesday, 6 October 2015 2:27 PM
ਕਿਰਸਾਣੀ ਸੰਕਟ:'ਚਿੱਟਾ ਸੋਨਾ' ਤਬਾਹ ਕਰਨ ਲਈ ਖੇਤੀਬਾੜੀ ਮਹਿਕਮਾ 'ਕਾਲਾ' ?

“ਜਦੋਂ ਪਹਿਲਾਂ ਨਰਮੇ ‘ਤੇ ਕੀਟਨਾਸ਼ਕ ਸਪਰੇਆਂ ਕਰਦੇ ਸੀ ਤਾਂ ਅਕਸਰ ਪਿੰਡ ਦੇ 2-3 ਕਿਸਾਨਾਂ ਨੂੰ ਸਪਰੇਅ ਚੜ੍ਹ ਜਾਂਦੀ ਸੀ। ਹੁਣ ਭਾਵੇਂ ਸਪਰੇਅ ਕਰਕੇ ਬਿਨ੍ਹਾਂ ਹੱਥ ਧੋਤੇ ਬੁੱਕਾਂ ਨਾਲ ਪਾਣੀ ਪੀ ਲਈਏ, ਕੋਈ ਅਸਰ ਨਹੀਂ ਹੰਦਾ।” ਇੱਕ ਨਰਮਾ ਕਿਸਾਨ ਦੇ ਇਹ ਬੋਲ, ਲਫਜ਼ਾ ਨਾਲੋਂ ਬਹੁਤ ਜ਼ਿਆਦਾ ਕਹਿ ਗਏ ਸੀ। ਸਮਝਣ ਵਿੱਚ ਦੇਰੀ ਨਹੀਂ ਹੋਣੀ ਚਾਹੀਦੀ ਕਿ ਜੋ ਸਪਰੇਆਂ ਉਨ੍ਹਾਂ ਨੂੰ ਮਿਲ ਰਹੀਆਂ ਹਨ ਉਹ ਬੇਅਸਰ ਹਨ।

ਇਸੇ ਤਰ੍ਹਾਂ ਇੱਕ ਕਿਸਾਨ ਆਗੂ ਨੇ ਦੱਸਿਆ,”ਮੈਨੂੰ ਨੇੜਲੇ ਪਿੰਡ ਵਿੱਚੋਂ ਖਬਰ ਮਿਲੀ ਕਿ ਕਿਸੇ ਦੀ ਬੱਕਰੀ ਖੁੱਲ੍ਹ ਗਈ ਅਤੇ ਸਪਰੇਅ ਪੀ ਗਈ। ਬੱਕਰੀ ਬਿਲਕੁਲ ਠੀਕ-ਠਾਕ ਹੈ, ਉਸ ਨੂੰ ਕੁਝ ਵੀ ਨਹੀਂ ਹੋਇਆ।” ਜਵਾਬ ਫਿਰ ਸਾਫ ਹੈ, ਕੀ ਅਜਿਹਾ ਕੀਟਨਾਸ਼ਕ ਚਿੱਟੇ ਮੱਛਰ ‘ਤੇ ਅਸਰ ਕਰੇਗਾ ?

ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਕਿਸਾਨਾਂ ਨੂੰ ਵੇਚੇ ਜਾ ਰਹੇ ਕੀਟਨਾਸ਼ਕ ਗੈਰ-ਮਿਆਰੀ ਹਨ। ਆਖਿਰ, ਖੇਤੀਬਾੜੀ ਮਹਿਕਮੇ ਨੇ ਚਿੱਟੇ ਮੱਛਰ ਦਾ ਨੁਕਸਾਨ ਕਰਨ ਦੀ ਬਜਾਏ ਕਿਸਾਨਾਂ ਦਾ ਨੁਕਸਾਨ ਕਰਨ ਵਾਲੇ ਕੀਟਨਾਸ਼ਕ ਕਿਉਂ ਵਿਕਣ ਦਿੱਤੇ ?

ਇਨ੍ਹਾਂ ਹੀ ਇਲਜ਼ਾਮਾਂ ਅੰਦਰ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਮੰਗਲ ਸਿੰਘ ਸੰਧੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਤੇ ਜੁਆਇੰਟ ਡਾਇਰੈਕਟਰ ਬਲਵਿੰਦਰ ਸਿੰਘ ਸੋਹਲ ਨੂੰ ਚਾਰਜਸ਼ੀਟ ਕੀਤਾ ਗਿਆ ਹੈ। ਗੈਰ ਮਿਆਰੀ ਕੀਟਨਾਸ਼ਕ ਵੇਚਣ ਦੇ ਇਲਜ਼ਾਮਾਂ ਹੇਠ ਕੁਝ ਵਪਾਰੀ ਵੀ ਪੁਲਿਸ ਦੇ ਸ਼ਿਕੰਜੇ ਵਿੱਚ ਹਨ।

ਪੁਲਿਸ ਹਿਰਾਸਤ ਵਿੱਚ ਮੰਗਲ ਸਿੰਘ ਸੰਧੂ

ਪੁਲਿਸ ਹਿਰਾਸਤ ਵਿੱਚ ਮੰਗਲ ਸਿੰਘ ਸੰਧੂ

ਖੇਤੀਬਾੜੀ ਡਾਇਰੈਕਟਰ ਮੰਗਲ ਸਿੰਘ ਸੰਧੂ ਮਾਮਲੇ ਵਿੱਚ ਕਿਵੇਂ ਫਸਦੇ ਹਨ ? ਇਸ ਦੇ ਕਈ ਕਾਰਨ ਸਾਹਮਣੇ ਆਏ।

-ਪਹਿਲਾ ਕਾਰਨ ਇਹ ਕਿ ਵਿਭਾਗ ਨੇ ਟੈਂਡਰ ਭਰਵਾਏ ਬਿਨ੍ਹਾਂ ਹੀ ਇੱਕੋ ਹੀ ਕੰਪਨੀ ਨੂੰ ਕੀਟਨਾਸ਼ਕਾਂ ਦਾ ਠੇਕਾ ਕਿਉਂ ਦਿੱਤਾ ?
-10 ਕਰੋੜ ਤੋਂ ਜ਼ਿਆਦਾ ਦਾ ਆਰਡਰ ਦੇਣ ਲਈ ਵਿਭਾਗ ਨੂੰ ਖੇਤੀਬਾੜੀ ਮੰਤਰੀ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਹੁੰਦੀ ਹੈ, ਪਰ ਮੰਗਲ ਸੰਧੂ ‘ਤੇ ਬਿਨ੍ਹਾਂ ਮੰਤਰੀ ਨੂੰ ਦੱਸੇ 33 ਕਰੋੜ ਦੀ ਖਰੀਦ ਦੇ ਆਰਡਰ ਦੇਣ ਦੇ ਇਲਜ਼ਾਮ ਹਨ।
-ਖਰੀਦ ਕਰਨ ਵੇਲੇ ਲਾਜ਼ਮੀ ਹੁੰਦਾ ਹੈ ਕਿ ਵਿਭਾਗ ਪਹਿਲਾਂ ਦਵਾਈਆਂ ਦੇ ਨਾਵਾਂ ਬਾਰੇ ਪ੍ਰਸਤਾਅ ਖੇਤੀਬਾੜੀ ਮੰਤਰੀ ਨੂੰ ਭੇਜਦਾ ਹੈ ਤੇ ਮਨਜ਼ੂਰੀ ਤੋਂ ਬਾਅਦ ਹੀ ਖਰੀਦ ਹੋ ਸਕਦੀ ਹੈ, ਪਰ ਡਾਇਰੈਕਟਰ ਮੰਗਲ ਸੰਧੂ ਨੇ ਦਵਾਈਆਂ ਦੇ ਨਾਮ ਨਹੀਂ ਭੇਜੇ ਅਤੇ ਸਿਰਫ ਮਾਤਰਾ ਲਿਖ ਕੇ ਪ੍ਰਸਤਾਅ ਭੇਜ ਦਿੱਤਾ ਅਤੇ ਖਰੀਦ ਕੀਤੀ।
-ਪੰਜਾਬ ਖੇਤੀਬਾੜੀ ਯੁਨੀਵਰਸਿਟੀ ਨੇ ਚਿੱਟੇ ਤੇਲੇ ਤੇ ਚਿੱਟੇ ਮੱਛਰ ਲਈ ਚਾਰ-ਚਾਰ ਕੀਟਨਾਸ਼ਕਾਂ ਦਾ ਸੁਝਾਅ ਦਿੱਤਾ ਸੀ।ਵਿਭਾਗ ਨੇ ਸਿਰਫ ਇੱਕ-ਇੱਕ ਹੀ ਕਿਉਂ ਖਰੀਦਿਆ ?

ਬਠਿੰਡਾ ਪੁਲਿਸ ਮੁਤਾਬਕ, ਗੈਰ-ਮਿਆਰੀ ਕੀਟਨਾਸ਼ਕ ਵੇਚਣ ਦੇ ਇਲਜ਼ਾਮ ਹੇਠ ਵਿਜੈ ਕੁਮਾਰ ਨਾਮੀਂ ਵਪਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੇ ਪੁਲਿਸ ਨੂੰ ਦੱਸਿਆ ਕਿ ਘਟੀਆ ਕੀਟਨਾਸ਼ਕ ਵੇਚਣ ਦੀ ਮਨਜ਼ੂਰੀ ਦੇਣ ਲਈ ਮੰਗਲ ਸੰਧੂ ਨੇ ਉਸ ਕੋਲੋਂ 8 ਲੱਖ ਰੁਪਏ ਰਿਸ਼ਵਤ ਲਈ ਸੀ। ਇਸ ਤੋਂ ਬਾਅਦ ਸ਼ਿਕੰਜਾ ਖੇਤੀਬਾੜੀ ਡਾਇਰੈਕਟਰ ‘ਤੇ ਆ ਗਿਆ ਸੀ। ਬਠਿੰਡਾ ਦੇ ਰਾਮਾ ਮੰਡੀ ਵਿੱਚ ਦਰਜ FIR ਅਧੀਨ ਮੰਗਲ ਸੰਧੂ ਦੀ ਗ੍ਰਿਫਤਾਰੀ ਹੋਈ।

ਪੁਲਿਸ ਮੁਤਾਬਕ, ਖੇਤੀਬਾੜੀ ਡਾਇਰੈਕਟਰ ਮੰਗਲ ਸਿੰਘ ਸੰਧੂ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਘਰ ਵਿੱਚੋਂ 53 ਮਹਿੰਗੀ ਸ਼ਰਾਬ ਦੀਆਂ ਬੋਤਲਾਂ,4 ਲੱਖ ਭਾਰਤੀ ਕਰੰਸੀ, 9 ਲੱਖ ਦੇ ਕਰੀਬ ਅਮਰੀਕੀ ਤੇ ਕੈਨੇਡੀਅਨ ਕਰੰਸੀ ਅਤੇ ਸੋਨਾ ਜ਼ਬਤ ਕੀਤਾ ਗਿਆ। ਗ੍ਰਿਫਤਾਰੀ ਤੋਂ ਬਾਅਦ ਮੰਗਲ ਸਿੰਘ ਅਹੁਦੇ ਤੋਂ ਮੁਅੱਤਲ ਹੋ ਗਏ। ਕੀਟਨਾਸ਼ਕ ਘੁਟਾਲੇ ਦਾ ਰੌਲਾ ਪੈਣ ਤੋਂ ਬਾਅਦ ਹੀ ਪਹਿਲਾਂ ਪੰਜਾਬ ਸਰਕਾਰ ਨੇ ਮੰਗਲ ਸਿੰਘ ਸੰਧੂ ਨੂੰ ਮੁਅੱਤਲ ਕਰ ਦਿੱਤਾ ਸੀ, ਪਰ ਮੰਗਲ ਸੰਧੂ ਹਾਈ ਕੋਰਟ ਚਲੇ ਗਏ ਅਤੇ ਮੁਅੱਤਲੀ ‘ਤੇ ਰੋਕ ਲੱਗ ਗਈ ਸੀ।

First Published: Tuesday, 6 October 2015 2:27 PM

Related Stories

ਕੋਈ 25 ਪੈਸੇ ਕਿੱਲੋ ਨੂੰ ਵੀ ਨਹੀਂ ਖਰੀਦ ਰਿਹਾ ਕਿਸਾਨਾਂ ਦੇ ਆਲੂ, ਅੱਕ ਕੇ ਮੁਫਤ ਵੰਡੇ
ਕੋਈ 25 ਪੈਸੇ ਕਿੱਲੋ ਨੂੰ ਵੀ ਨਹੀਂ ਖਰੀਦ ਰਿਹਾ ਕਿਸਾਨਾਂ ਦੇ ਆਲੂ, ਅੱਕ ਕੇ ਮੁਫਤ ਵੰਡੇ

ਫਿਰੋਜ਼ਪੁਰ: ਕਿਸਾਨਾਂ ਨੂੰ ਹੁਣ ਆਲੂ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਇਸ ਤੋਂ ਦੁਖੀ

ਪੰਜਾਬ 'ਚ ਖਾਦ ਦੀ ਸਬਸਿਡੀ ਸਿੱਧੀ ਖ਼ਾਤਿਆਂ 'ਚ ਆਵੇਗੀ..
ਪੰਜਾਬ 'ਚ ਖਾਦ ਦੀ ਸਬਸਿਡੀ ਸਿੱਧੀ ਖ਼ਾਤਿਆਂ 'ਚ ਆਵੇਗੀ..

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਖਾਦ ਸਬਸਿਡੀ ਸਿੱਧੇ ਖ਼ਾਤਿਆਂ ’ਚ ਤਬਦੀਲ

ਪਰਾਲੀ ਨੂੰ ਅੱਗ ਲਾਏ ਬਿਨਾਂ ਬੀਜੀ ਕਣਕ ਨੂੰ ਲੱਗੀ ਬਿਮਾਰੀ...
ਪਰਾਲੀ ਨੂੰ ਅੱਗ ਲਾਏ ਬਿਨਾਂ ਬੀਜੀ ਕਣਕ ਨੂੰ ਲੱਗੀ ਬਿਮਾਰੀ...

ਸੰਗਰੂਰ: ਪਰਾਲੀ ਵਿਚਾਲੇ ਬੀਜੀ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਸਾਹਮਣੇ ਨਵੀਂ

ਦਿੱਲੀ 'ਚ 20-21 ਨਵੰਬਰ ਨੂੰ ਕਿਸਾਨ ਸੰਸਦ, ਪੰਜਾਬ ਤੋਂ ਜਾਣਗੇ ਵੱਡੀ ਗਿਣਤੀ ਕਿਸਾਨ
ਦਿੱਲੀ 'ਚ 20-21 ਨਵੰਬਰ ਨੂੰ ਕਿਸਾਨ ਸੰਸਦ, ਪੰਜਾਬ ਤੋਂ ਜਾਣਗੇ ਵੱਡੀ ਗਿਣਤੀ ਕਿਸਾਨ

ਚੰਡੀਗੜ੍ਹ: ਪੰਜਾਬ ਵਿੱਚੋਂ ਹਜ਼ਾਰਾਂ ਕਿਸਾਨ ਦਿੱਲੀ ਵਿੱਚ ਹੋਣ ਵਾਲੀ 20-21 ਨਵੰਬਰ ਦੀ

ਬਠਿੰਡੇ ਦੇ ਕਿਸਾਨ ਨੇ ਨਿੱਜੀ ਹਿੱਤ ਛੱਡ ਚੁਣਿਆ ਇਹ ਰਾਹ, ਅਗਲੀਆਂ ਪੀੜ੍ਹੀਆਂ ਦਾ ਫਿਕਰ
ਬਠਿੰਡੇ ਦੇ ਕਿਸਾਨ ਨੇ ਨਿੱਜੀ ਹਿੱਤ ਛੱਡ ਚੁਣਿਆ ਇਹ ਰਾਹ, ਅਗਲੀਆਂ ਪੀੜ੍ਹੀਆਂ ਦਾ...

ਚੰਡੀਗੜ੍ਹ: ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਵਾਈ ਦੇ ਕਿਸਾਨ ਗੁਰਦੀਪ ਸਿੰਘ ਨੇ

ਪੰਜਾਬ 'ਚ ਪੰਜ ਲੱਖ ਟਨ ਕਣਕ ਖਰਾਬ, ਨਿਲਾਮੀ ਦੀ ਤਿਆਰੀ..
ਪੰਜਾਬ 'ਚ ਪੰਜ ਲੱਖ ਟਨ ਕਣਕ ਖਰਾਬ, ਨਿਲਾਮੀ ਦੀ ਤਿਆਰੀ..

ਚੰਡੀਗੜ੍ਹ : ਪਿਛਲੇ ਸਮੇਂ ਵਿੱਚ ਭਾਰਤ ਸਰਕਾਰ ਨੇ ਵਿਦੇਸ਼ ਤੋਂ ਕਣਕ ਦਰਾਮਦ ਕੀਤੀ ਹੈ

ਲਉ ਜੀ ਹੁਣ ਪਰਾਲੀ ਹੀ ਕਰੇਗੀ ਪ੍ਰਦੂਸ਼ਣ ਦਾ ਹੱਲ..
ਲਉ ਜੀ ਹੁਣ ਪਰਾਲੀ ਹੀ ਕਰੇਗੀ ਪ੍ਰਦੂਸ਼ਣ ਦਾ ਹੱਲ..

ਨਵੀਂ ਦਿੱਲੀ-ਦਿੱਲੀ ‘ਚ ਹਵਾ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਦਰਮਿਆਨ ਬਿਜਲੀ