ਪਾਕਿ ਖ਼ੁਫੀਆ ਏਜੰਸੀ ISI ਨੂੰ ਅੰਮ੍ਰਿਤਸਰ ਦਾ 'ਗੁਰੀ' ਦਿੰਦਾ ਸੀ ਜਾਣਕਾਰੀ

By: ਰਵੀ ਇੰਦਰ ਸਿੰਘ | | Last Updated: Thursday, 7 December 2017 7:15 PM
ਪਾਕਿ ਖ਼ੁਫੀਆ ਏਜੰਸੀ ISI ਨੂੰ ਅੰਮ੍ਰਿਤਸਰ ਦਾ 'ਗੁਰੀ' ਦਿੰਦਾ ਸੀ ਜਾਣਕਾਰੀ

ਪ੍ਰਤੀਕਾਤਮਕ ਤਸਵੀਰ

ਬਟਾਲਾ: ਮਿਲਟਰੀ ਕਾਊਂਟਰ ਇੰਟੈਲੀਜੈਂਸ ਵੱਲੋਂ ਮਿਲੀ ਜਾਣਕਾਰੀ ਤੋਂ ਬਾਅਦ ਬਟਾਲਾ ਪੁਲਿਸ ਨੇ ਅੰਮ੍ਰਿਤਸਰ ਦੇ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਹੈ ਜੋ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈ.ਐਸ.ਆਈ. ਨੂੰ ਜਾਣਕਾਰੀ ਦਿੰਦਾ ਸੀ।

 

ਪੁਲਿਸ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਪਿੰਡ ਝਾਮਕਾ ਦਾ ਰਹਿਣ ਵਾਲਾ ਗੁਰਮੁੱਖ ਸਿੰਘ ਉਰਫ ਗੁਰੀ ਨਾਂ ਦਾ ਵਿਅਕਤੀ ਹੁਣ ਤਕ ਧਾਰਮਿਕ ਯਾਤਰਾ ਤਹਿਤ ਦੋ ਵਾਰ ਪਾਕਿਸਤਾਨ ਜਾ ਚੁੱਕਾ ਹੈ। 2009 ਤੇ 2012 ਨੂੰ ਪਾਕਿਸਤਾਨ ਫੇਰੀ ਦੌਰਾਨ ਉਸ ਦੇ ਸਬੰਧ ਉੱਥੋਂ ਦੀ ਖ਼ੁਫੀਆ ਏਜੰਸੀ ਨਾਲ ਜੁੜੇ ਲੋਕਾਂ ਨਾਲ ਹੋ ਗਏ।

 

ਪੁਲਿਸ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਹ ਸਰਹੱਦ ਵਾਲੇ ਇਲਾਕੇ ‘ਤੇ ਫ਼ੌਜ ਦੀਆਂ ਗਤੀਵਿਧੀਆਂ ਦੇ ਨਾਲ-ਨਾਲ ਸਰਹੱਦੀ ਇਲਾਕੇ ਦੀਆਂ ਤਸਵੀਰਾਂ ਵ੍ਹੱਟਸਐਪ ਰਾਹੀ ਭੇਜਦਾ ਹੁੰਦਾ ਸੀ। ਇਸ ਕੰਮ ਦੇ ਬਦਲੇ ਗੁਰਮੁੱਖ ਨੂੰ ਪੈਸੇ ਵੀ ਦਿੱਤੇ ਜਾਂਦੇ ਸਨ।

 

ਇਹ ਵੀ ਦੱਸਿਆ ਗਿਆ ਕਿ ਗੁਰੀ ਨੇ ਪਾਕਿਸਤਾਨ ਤੋਂ ਦੋ ਪਿਸਤੌਲ ਭੇਜਣ ਦੀ ਗੱਲ ਕੀਤੀ ਸੀ ਪਰ ਉਧਰੋਂ ਚਾਰ ਪਿਸਤੌਲ ਭੇਜਣ ਦੀ ਗੱਲ ਵੀ ਹੋਈ। ਪੁਲਿਸ ਨੇ ਗ੍ਰਿਫਤਾਰੀ ਸਮੇਂ ਉਸ ਕੋਲੋਂ ਪਾਸਪੋਰਟ, ਦੋ ਮੋਬਾਈਲ ਫ਼ੋਨ ਬਰਾਮਦ ਕੀਤਾ। ਇਸ ਵਿੱਚ ਛਾਉਣੀ ਤੇ ਫ਼ੌਜ ਦੀਆਂ ਉਹ ਤਸਵੀਰਾਂ ਵੀ ਮੌਜੂਦ ਸਨ ਜੋ ਉਸ ਨੇ ਪਾਕਿਸਤਾਨ ਵਿਚਲੇ ਵਿਅਕਤੀਆਂ ਨੂੰ ਭੇਜੀਆਂ ਸਨ। ਪੁਲਿਸ ਨੇ ਗੁਰਮੁਖ ਸਿੰਘ ਵਿਰੁੱਧ ਸਰਕਾਰੀ ਭੇਤ ਕਾਨੂੰਨ 1923 ਤੇ ਭਾਰਤੀ ਸੰਵਿਧਾਨ ਦੀ ਧਾਰਾ 120 ਬੀ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਆਰੰਭ ਦਿੱਤੀ ਹੈ।

First Published: Thursday, 7 December 2017 7:15 PM

Related Stories

ਮੌਕ ਡ੍ਰਿੱਲ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ 'ਤੇ ਢੇਰ ਕੀਤੇ ਅੱਤਵਾਦੀ!
ਮੌਕ ਡ੍ਰਿੱਲ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ 'ਤੇ ਢੇਰ ਕੀਤੇ ਅੱਤਵਾਦੀ!

ਅੰਮ੍ਰਿਤਸਰ: ਗੁਰੂ ਨਗਰੀ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ

ਸਿੱਖਾਂ ਦੀ ਧਰਮ ਤਬਦੀਲੀ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ
ਸਿੱਖਾਂ ਦੀ ਧਰਮ ਤਬਦੀਲੀ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ: ਇਹ ਮਾਮਲਾ ਪਾਕਿਸਤਾਨ ਅੰਦਰ ਸੂਬਾ ਖ਼ੈਬਰ ਪਖ਼ਤੂਨਖ਼ਵਾ ਦੇ ਜ਼ਿਲ੍ਹਾ

ਹੁਣ ਐਸਜੀਪੀਸੀ ਵੀ ਆਵੇਗੀ ਸੋਸ਼ਲ ਮੀਡੀਆ 'ਤੇ
ਹੁਣ ਐਸਜੀਪੀਸੀ ਵੀ ਆਵੇਗੀ ਸੋਸ਼ਲ ਮੀਡੀਆ 'ਤੇ

ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ

ਨਗਰ ਨਿਗਮ ਚੋਣਾਂ ਲਈ ਤਿਆਰੀਆਂ ਮੁਕੰਮਲ
ਨਗਰ ਨਿਗਮ ਚੋਣਾਂ ਲਈ ਤਿਆਰੀਆਂ ਮੁਕੰਮਲ

ਅੰਮ੍ਰਿਤਸਰ: ਪੰਜਾਬ ਦੇ ਪਟਿਆਲਾ,ਜਲੰਧਰ ਅਤੇ ਅੰਮ੍ਰਿਤਸਰ ਵਿੱਚ ਹੋ ਰਹੀਆਂ ਨਗਰ

ਸੁਖਬੀਰ ਬਾਦਲ ਨੇ 'ਆਪ' ਨੂੰ ਖ਼ਤਮ ਕਰਨ ਦੀ ਘੜੀ ਰਣਨੀਤੀ! 15-20 ਦਿਨਾਂ 'ਚ ਵੱਡੇ ਧਮਾਕੇ ਦਾ ਐਲਾਨ
ਸੁਖਬੀਰ ਬਾਦਲ ਨੇ 'ਆਪ' ਨੂੰ ਖ਼ਤਮ ਕਰਨ ਦੀ ਘੜੀ ਰਣਨੀਤੀ! 15-20 ਦਿਨਾਂ 'ਚ ਵੱਡੇ ਧਮਾਕੇ...

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਆਉਣ

ਕਿਸਾਨਾ ਵੱਲੋਂ ਕਰਜ਼ਾ ਮੁਆਫੀ 'ਧੋਖਾ' ਕਰਾਰ
ਕਿਸਾਨਾ ਵੱਲੋਂ ਕਰਜ਼ਾ ਮੁਆਫੀ 'ਧੋਖਾ' ਕਰਾਰ

ਅੰਮ੍ਰਿਤਸਰ – ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਸੱਤ ਕਿਸਾਨ ਤੇ ਮਜ਼ਦੂਰ

ਮੈਂ ਸਟਾਇਲਿਸ਼ ਰਾਧੇ ਮਾਂ ਹਾਂ, ਲੋਕ ਮੈਨੂੰ ਕਾਪੀ ਕਰਦੇ!
ਮੈਂ ਸਟਾਇਲਿਸ਼ ਰਾਧੇ ਮਾਂ ਹਾਂ, ਲੋਕ ਮੈਨੂੰ ਕਾਪੀ ਕਰਦੇ!

ਅੰਮ੍ਰਿਤਸਰ: ਅਕਸਰ ਵਿਵਾਦਾਂ ਵਿੱਚ ਰਹਿਣ ਵਾਲੀ ਅਖੌਤੀ ਧਰਮ ਗੁਰੂ ਰਾਧੇ ਮਾਂ ਦਾ

'ਦੰਗਲ ਗਰਲ' ਦੇ ਹੱਕ 'ਚ ਨਿੱਤਰੇ ਨਵਜੋਤ ਸਿੱਧੂ
'ਦੰਗਲ ਗਰਲ' ਦੇ ਹੱਕ 'ਚ ਨਿੱਤਰੇ ਨਵਜੋਤ ਸਿੱਧੂ

ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨੀਂ

ਹੁਣ ਮਹਿੰਗੇ ਹੋਟਲਾਂ ਦੇ ਮਾਲਕ ਨੂੰ ਖਾਣੀ ਪੈ ਰਹੀ ਸੜਕਾਂ 'ਤੇ ਬੈਠ ਰੋਟੀ: ਨਵਜੋਤ ਸਿੱਧੂ
ਹੁਣ ਮਹਿੰਗੇ ਹੋਟਲਾਂ ਦੇ ਮਾਲਕ ਨੂੰ ਖਾਣੀ ਪੈ ਰਹੀ ਸੜਕਾਂ 'ਤੇ ਬੈਠ ਰੋਟੀ: ਨਵਜੋਤ...

ਅੰਮ੍ਰਿਤਸਰ: ਬੀਤੇ ਦਿਨੀਂ ਫਿਰੋਜ਼ਪੁਰ ਵਿੱਚ ਅਕਾਲੀ ਲੀਡਰਾਂ ਤੇ ਵਰਕਰਾਂ ਖਿਲਾਫ