ਕੈਪਟਨ ਨੇ ਮਿਲਾਇਆ ਇਜ਼ਰਾਈਲ ਨਾਲ ਹੱਥ

By: ABP SANJHA | | Last Updated: Friday, 21 April 2017 5:41 PM
ਕੈਪਟਨ ਨੇ ਮਿਲਾਇਆ ਇਜ਼ਰਾਈਲ ਨਾਲ ਹੱਥ

ਨਵੀਂ ਦਿੱਲੀ: ਇਜ਼ਰਾਇਲ ਨੇ ਪੰਜਾਬ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਤਕਨਾਲੋਜੀ ਦੇ ਅਦਾਨ-ਪ੍ਰਦਾਨ, ਪੁਲਿਸ ਤੇ ਸੁਰੱਖਿਆ ਸਿਖਲਾਈ, ਖੇਤੀਬਾੜੀ ਤੇ ਸਿੰਚਾਈ, ਡੇਅਰੀ ਫਾਰਮਿੰਗ ਸਣੇ ਵੱਖ-ਵੱਖ ਖੇਤਰਾਂ ਵਿੱਚ ਪੰਜਾਬ ਨਾਲ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਦਿਲਚਸਪੀ ਦਿਖਾਈ ਹੈ।

 

ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਭਾਰਤ ਵਿੱਚ ਇਜ਼ਰਾਇਲ ਦੇ ਰਾਜਦੂਤ ਡੇਨੀਅਲ ਕੈਰਮੋਨ ਵਿਚਕਾਰ ਹੋਈ ਮੀਟਿੰਗ ਦੌਰਾਨ ਦੋਵਾਂ ਧਿਰਾਂ ਨੇ ਦੁਵੱਲੇ ਹਿੱਤਾਂ ਨਾਲ ਸਬੰਧਤ ਮੁੱਦਿਆਂ ਬਾਰੇ ਵਿਚਾਰ-ਵਟਾਂਦਰੇ ਨੂੰ ਜਾਰੀ ਰੱਖਣ ਲਈ ਪੰਜਾਬ-ਇਜ਼ਰਾਇਲ ਵਰਕਿੰਗ ਗਰੁੱਪ ਸਥਾਪਤ ਕਰਨ ਲਈ ਸੰਭਾਵਨਾਵਾਂ ਨੂੰ ਤਲਾਸ਼ਣ ਦਾ ਫੈਸਲਾ ਕੀਤਾ ਹੈ। ਇਜ਼ਰਾਇਲ ਦੇ ਰਾਜਦੂਤ ਵੱਲੋਂ ਲੰਮੀ ਮਿਆਦ ਦੇ ਸਹਿਯੋਗ ਲਈ ਅਜਿਹਾ ਗਰੁੱਪ ਬਣਾਉਣ ਦੇ ਦਿੱਤੇ ਸੁਝਾਅ ਤੋਂ ਬਾਅਦ ਮੁੱਖ ਮੰਤਰੀ ਨੇ ਇਹ ਮਾਮਲਾ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਕੋਲ ਉਠਾਉਣ ਦਾ ਵਾਅਦਾ ਕੀਤਾ ਹੈ।

 

ਇਜ਼ਰਾਇਲ ਦੇ ਰਾਜਦੂਤ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦਾ ਦੇਸ਼ ਸਰਕਾਰ ਤੋਂ ਸਰਕਾਰ ਨਾਲ ਸਬੰਧਾਂ ਤੋਂ ਪਰ੍ਹੇ ਵੀ ਆਪਸੀ ਸਬੰਧਾਂ ਦਾ ਪਾਸਾਰ ਕਰਨ ਵਿੱਚ ਦਿਲਚਸਪੀ ਰੱਖਦਾ ਹੈ। ਉਹ ਇਜ਼ਰਾਇਲ ਦੇ ਨਿੱਜੀ ਖੇਤਰ ਦੇ ਵਪਾਰ ਦੇ ਪਾਸਾਰ ਦੀਆਂ ਸੰਭਾਵਨਾਵਾਂ ਵਿੱਚ ਵੀ ਰੁਚੀ ਰੱਖਦਾ ਹੈ। ਉਨ੍ਹਾਂ ਨੇ ਪੰਜਾਬ ਵਿੱਚ ਆਈ.ਟੀ. ਤੇ ਕਮਿਊਨੀਕੇਸ਼ਨ ਹੱਬ ਦੀਆਂ ਸੰਭਾਵਨਾਵਾਂ ਦੇ ਨਾਲ ਤਕਨਾਲੋਜੀ ਦੇ ਸਹਿਯੋਗ ਵਿੱਚ ਵੀ ਦਿਲਚਸਪੀ ਦਿਖਾਈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਪਸੀ ਵਿਕਾਸ ਲਈ ਇਹ ਖੇਤਰ ਬਹੁਤ ਮਹੱਤਵਪੂਰਨ ਹਨ।

 

ਕੈਪਟਨ ਨੇ ਮੁੱਖ ਮੰਤਰੀ ਵਜੋਂ ਆਪਣੇ ਪਿਛਲੇ ਕਾਰਜਕਾਲ ਵਾਂਗ ਇਸ ਵਾਰ ਵੀ ਥੋੜ੍ਹੀ ਜ਼ਮੀਨ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਬਾਗਬਾਨੀ ਦਾ ਧੰਦਾ ਅਪਨਾਉਣ ਪ੍ਰਤੀ ਉਤਸ਼ਾਹਤ ਕਰਕੇ ਉਨ੍ਹਾਂ ਦੀ ਆਮਦਨ ਵਿੱਚ ਸੁਧਾਰ ਲਿਆਉਣ ਤੇ ਸਿੰਜਾਈ ਨੂੰ ਹੁਲਾਰਾ ਦੇਣ ਲਈ ਨਵੇਂ ਢੰਗ-ਤਰੀਕੇ ਲੱਭਣ ਵਿੱਚ ਨਿੱਜੀ ਖੇਤਰ ਨੂੰ ਭਾਈਵਾਲ ਬਣਾਉਣ ਵਿੱਚ ਦਿਲਚਸਪੀ ਦਿਖਾਈ। ਇਜ਼ਰਾਇਲ ਦੇ ਸਫ਼ੀਰ ਨੇ ਦੱਸਿਆ ਕਿ ਇਜ਼ਰਾਇਲ ਦੀ ਕੰਪਨੀਆਂ ਨਵੀਨ ਕਾਢਾਂ ਤੇ ਤਰੀਕਿਆਂ ਰਾਹੀਂ ਫਸਲ ਦਾ ਝਾੜ ਵਧਾਉਣ ਵਿੱਚ ਜੁਟੀਆਂ ਹੋਈਆਂ ਹਨ ਜਿਸ ਦਾ ਉਦੇਸ਼ ਘੱਟ ਪਾਣੀ ਦੀ ਖਪਤ ਨਾਲ ਵੱਧ ਫਸਲ ਨੂੰ ਯਕੀਨੀ ਬਣਾਉਣਾ ਹੈ।

 

ਕੈਪਟਨ ਨੇ ਇਜ਼ਰਾਇਲ ਨੂੰ ਪੰਜਾਬ ਵਿੱਚ ਖੇਤੀ ਦਾ ਸਾਜ਼ੋ-ਸਾਮਾਨ ਬਣਾਉਣ ਦਾ ਯੂਨਿਟ ਲਾਉਣ ਤੋਂ ਇਲਾਵਾ ਖੇਤੀ ਉਪਜ ਲਈ ਪ੍ਰਭਾਵੀ ਕੋਲਡ ਸਟੋਰੇਜ਼ ਦੀ ਸਹੂਲਤ ਮੁਹੱਈਆ ਕਰਵਾਉਣ ਵਿੱਚ ਸੂਬੇ ਦੀ ਮਦਦ ਕਰਨ ਦਾ ਸੁਝਾਅ ਦਿੱਤਾ। ਇਜ਼ਰਾਇਲੀ ਗਾਵਾਂ ਦੁੱਧ ਦੀ ਪੈਦਾਵਾਰ ਪੱਖੋਂ ਵਿਸ਼ਵ ਦੇ ਸਿਖਰਲੇ ਤਿੰਨ ਸਥਾਨਾਂ ਵਿੱਚ ਸ਼ਾਮਲ ਹੋਣ ਦਾ ਜ਼ਿਕਰ ਕਰਦਿਆਂ ਸ੍ਰੀ ਕੈਰਮੋਨ ਨੇ ਪੰਜਾਬ ਨੂੰ ਭਰੂਣ ਅਤੇ ਬਣਾਵਟੀ ਸੀਮਨ ਦੀ ਤਕਨਾਲੋਜੀ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ ਤਾਂ ਕਿ ਸੂਬੇ ਵਿੱਚ ਡੇਅਰੀ ਦੇ ਧੰਦੇ ਨੂੰ ਹੋਰ ਅੱਗੇ ਵਧਾਇਆ ਜਾ ਸਕੇ।

First Published: Friday, 21 April 2017 5:41 PM

Related Stories

ਕਿਸਾਨ ਜਥੇਬੰਦੀਆਂ ਮੰਨੀਆਂ, ਧਰਨੇ ਲਈ ਹੋਰ ਥਾਂ ਦੀ ਮਨਜ਼ੂਰੀ ਮੰਗੀ
ਕਿਸਾਨ ਜਥੇਬੰਦੀਆਂ ਮੰਨੀਆਂ, ਧਰਨੇ ਲਈ ਹੋਰ ਥਾਂ ਦੀ ਮਨਜ਼ੂਰੀ ਮੰਗੀ

ਚੰਡੀਗੜ੍ਹ: ਹਾਈਕੋਰਟ ਦੇ ਹੁਕਮਾਂ ਅਨੁਸਾਰ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਅੱਜ

ਰਾਮ ਰਹੀਮ ਦੇ ਘਰ 'ਤੇ ਪੁਲਿਸ ਨੇ ਮਾਰਿਆ ਛਾਪਾ
ਰਾਮ ਰਹੀਮ ਦੇ ਘਰ 'ਤੇ ਪੁਲਿਸ ਨੇ ਮਾਰਿਆ ਛਾਪਾ

ਪੰਚਕੂਲਾ: ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਗੰਗਾਨਗਰ

ਕਾਂਗਰਸ ਦੇ ਜਾਖੜ ਤੇ 'ਆਪ' ਦੇ ਖਜੂਰੀਆ ਵਿਰੁੱਧ ਬੀਜੇਪੀ ਦਾ ਸਲਾਰੀਆ 'ਬੰਬ'
ਕਾਂਗਰਸ ਦੇ ਜਾਖੜ ਤੇ 'ਆਪ' ਦੇ ਖਜੂਰੀਆ ਵਿਰੁੱਧ ਬੀਜੇਪੀ ਦਾ ਸਲਾਰੀਆ 'ਬੰਬ'

ਗੁਰਦਾਸਪੁਰ: ਵਿਰੋਧੀਆਂ ਧਿਰਾਂ ‘ਚੋਂ ਸਭ ਤੋਂ ਦੇਰ ਨਾਲ ਅੱਜ ਭਾਜਪਾ ਨੇ ਵੀ

ਜਲੰਧਰ 'ਚ ਔਰਤ ਦਾ ਕਤਲ, ਸੀਸੀਟੀਵੀ 'ਚ ਸੱਸ ਕੈਦ
ਜਲੰਧਰ 'ਚ ਔਰਤ ਦਾ ਕਤਲ, ਸੀਸੀਟੀਵੀ 'ਚ ਸੱਸ ਕੈਦ

ਜਲੰਧਰ: ਸ਼ਹਿਰ ਦੇ ਪੌਸ਼ ਇਲਾਕੇ ਕਰੋਲ ਬਾਗ ‘ਚ ਇੱਕ ਔਰਤ ਦਾ ਤੇਜ਼ਧਾਰ ਹਥਿਆਰ ਨਾਲ ਗਲਾ

ਕੈਪਟਨ ਸਰਕਾਰ ਦੇ ਕਿਸਾਨਾ ਦਮਨ ਵਿਰੁੱਧ ਡਟੀਆਂ ਜਮਹੂਰੀ ਜਥੇਬੰਦੀਆਂ
ਕੈਪਟਨ ਸਰਕਾਰ ਦੇ ਕਿਸਾਨਾ ਦਮਨ ਵਿਰੁੱਧ ਡਟੀਆਂ ਜਮਹੂਰੀ ਜਥੇਬੰਦੀਆਂ

ਚੰਡੀਗੜ੍ਹ: ਪੰਜਾਬ ਦੀਆਂ ਇਨਕਲਾਬੀ ਜਮਹੂਰੀ ਜਥੇਬੰਦੀਆਂ ਸੀ.ਪੀ.ਆਈ. ਐਮ.ਐਲ. ਨਿਊ

ਬਲਾਤਕਾਰੀ ਬਾਬੇ ਰਾਮ ਰਹੀਮ ਖ਼ਿਲਾਫ਼ ਇੱਕ ਹੋਰ ਕਤਲ ਕੇਸ
ਬਲਾਤਕਾਰੀ ਬਾਬੇ ਰਾਮ ਰਹੀਮ ਖ਼ਿਲਾਫ਼ ਇੱਕ ਹੋਰ ਕਤਲ ਕੇਸ

ਮੋਗਾ: ਮੋਗਾ ਦੇ ਪਿੰਡ ਖੋਸਾ ਰਣਧੀਰ ਦੇ ਡੇਰਾ ਪ੍ਰੇਮੀ ਜਗਸੀਰ ਸਿੰਘ ਦਾ ਕਥਿਤ ਕਤਲ

ਬੁਲੇਟ ਦੇ ਪਟਾਕੇ ਮਰਵਾਉਣ ਵਾਲਿਆਂ ਦੀ ਸ਼ਾਮਤ, 5 ਸਾਲ ਜਾਣਾ ਪਉ ਜੇਲ੍ਹ!
ਬੁਲੇਟ ਦੇ ਪਟਾਕੇ ਮਰਵਾਉਣ ਵਾਲਿਆਂ ਦੀ ਸ਼ਾਮਤ, 5 ਸਾਲ ਜਾਣਾ ਪਉ ਜੇਲ੍ਹ!

ਚੰਡੀਗੜ੍ਹ: ਹੁਣ ਪਟਾਕੇ ਦੀ ਅਵਾਜ਼ ਕੱਢਣ ਵਾਲੇ ਸਾਇਲੰਸਰਾਂ, ਮਲਟੀਟੋਨ ਹਾਰਨ ਤੇ

ਕੈਪਟਨ ਸਰਕਾਰ ਨੂੰ ਝਟਕਾ! ਹਾਈਕੋਰਟ ਵੱਲੋਂ ਕਿਸਾਨਾਂ ਦੇ ਹੱਕ 'ਚ ਫੈਸਲਾ
ਕੈਪਟਨ ਸਰਕਾਰ ਨੂੰ ਝਟਕਾ! ਹਾਈਕੋਰਟ ਵੱਲੋਂ ਕਿਸਾਨਾਂ ਦੇ ਹੱਕ 'ਚ ਫੈਸਲਾ

ਚੰਡੀਗੜ੍ਹ: ਕਿਸਾਨਾਂ ਦੇ ਧਰਨੇ ਨੂੰ ਗ਼ੈਰਕਾਨੂੰਨੀ ਐਲਾਨਣ ਵਾਲੀ ਪਟੀਸ਼ਨ ‘ਤੇ

ਆਪ' ਉਮੀਦਵਾਰ ਦੇ ਸੁਰੱਖਿਆ ਗਾਰਡ ਨੇ ਵਰ੍ਹਾਈਆਂ ਅੰਨ੍ਹੇਵਾਹ ਗੋਲੀਆਂ
ਆਪ' ਉਮੀਦਵਾਰ ਦੇ ਸੁਰੱਖਿਆ ਗਾਰਡ ਨੇ ਵਰ੍ਹਾਈਆਂ ਅੰਨ੍ਹੇਵਾਹ ਗੋਲੀਆਂ

ਪਠਾਨਕੋਟ: ਫ਼ਿਲਮੀ ਅਦਾਕਾਰ ਵਿਨੋਦ ਖੰਨਾ ਦੀ ਮੌਤ ਹੋ ਜਾਣ ਕਾਰਨ ਵਿਹਲੀ ਹੋਈ