ਪ੍ਰੋ. ਬਡੂੰਗਰ ਤੇ ਗਿਆਨੀ ਗੁਰਬਚਨ ਸਿੰਘ ਵਿਚਾਲੇ ਸੁਲਝਿਆ ਵਿਵਾਦ

By: HARSHARAN KAUR | | Last Updated: Sunday, 18 June 2017 5:08 PM
ਪ੍ਰੋ. ਬਡੂੰਗਰ ਤੇ ਗਿਆਨੀ ਗੁਰਬਚਨ ਸਿੰਘ ਵਿਚਾਲੇ ਸੁਲਝਿਆ ਵਿਵਾਦ

ਚੰਡੀਗੜ੍ਹ (ਹਰਸ਼ਰਨ ਕੌਰ):- 12 ਜੂਨ ਨੂੰ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਵੱਲੋਂ ਪੰਜਾਬ ਭਰ ਵਿੱਚ ਸੂਬੇ ਦੀਆਂ ਸਿਆਸੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਵੱਲੋਂ ਕੈਪਟਨ ਸਰਕਾਰ ਖਿਲਾਫ ਦਿੱਤੇ ਧਰਨਿਆਂ ਵਿੱਚ ਸਹਿਯੋਗ ਕੀਤੇ ਜਾਣ ਦੇ ਭਖੇ ਮਾਮਲੇ ਨੂੰ ਐਸਜੀਪੀਸੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਸ਼ਾਂਤ ਕਰ ਦਿੱਤਾ ਹੈ। ਇਸ ਮਸਲੇ ਨੂੰ ਤੂਲ ਦੇਣ ਤੋਂ ਰੋਕਣ ਲਈ ਪ੍ਰੋ. ਬਡੂੰਗਰ ਨੇ ਅਕਾਲ ਤਖਤ ਸਕੱਤਰੇਤ ਪਹੁੰਚ ਕੇ ਗਿਆਨੀ ਗੁਰਬਚਨ ਸਿੰਘ ਨਾਲ ਗਲਤਫਹਿਮੀਆਂ ਦੂਰ ਕਰ ਲਈਆਂ।

 

ਦਰਅਸਲ ਕਮੇਟੀ ਵੱਲੋਂ ਧਰਨਿਆਂ ਵਿੱਚ ਸਹਿਯੋਗ ਕੀਤੇ ਜਾਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਨਿੱਜੀ ਤੌਰ ‘ਤੇ ਕਮੇਟੀ ਪ੍ਰਧਾਨ ਨੂੰ ਸਿਆਸੀ ਧਰਨਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਸੀ। ਇਸ ਤੋਂ ਬਾਅਦ ਮੀਡੀਆ ਨੇ ਇਸ ਮੁੱਦੇ ਨੂੰ ਚੁੱਕ ਲਿਆ। ਇਸ ਦੌਰਾਨ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦਿੱਤਾ ਸੀ, ”ਸਿੱਖ ਕੌਮ ਵਿੱਚ ਧਰਮ ਤੇ ਰਾਜਨੀਤੀ ਬਰਾਬਰ ਚੱਲਦੇ ਹਨ ਤੇ ਇਹ ਵਿਵਾਦ ਬੇਲੋੜਾ ਹੈ, ਹੋ ਸਕਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਮੂੰਹੋਂ ਗਲਤੀ ਨਾਲ ਇਹ ਗੱਲ ਨਿਕਲ ਗਈ ਹੋਵੇ।”

 

ਅਜਿਹੇ ਹਾਲਾਤ ਵਿੱਚ ਸਿੰਘ ਸਾਹਿਬਾਨ ਵਿੱਚ ਆਪਸੀ ਟਕਰਾਅ ਜਾਂ ਕੌਮ ਵਿੱਚ ਵੀ ਦੁਬਿਧਾ ਪੈਦਾ ਹੋਣ ਦੇ ਪੂਰੇ ਆਸਾਰ ਸਨ। ਪ੍ਰੋ. ਬਡੂੰਗਰ ਨੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਹਾਜ਼ਰੀ ਲਵਾਈ ਤੇ ਗਿਆਨੀ ਗੁਰਬਚਨ ਸਿੰਘ ਨਾਲ ਸਾਰੀ ਗੱਲਬਾਤ ਕੀਤੀ। ਗੱਲਬਾਤ ਤੋਂ ਬਾਅਦ ਦੋਵੇਂ ਧਿਰਾਂ ਸੰਤੁਸ਼ਟ ਨਜ਼ਰ ਆਈਆਂ। ਪ੍ਰੋ. ਬਡੂੰਗਰ ਨੇ ਕਿਹਾ, “ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬ ਦਾ ਪੂਰਾ ਸਤਿਕਾਰ ਕਰਦੇ ਹਨ। ਮੈਂ ਸਿੰਘ ਸਾਹਿਬ ਨੂੰ ਦੱਸਿਆ ਹੈ ਕਿ ਗੁਰੂ ਸਾਹਿਬਾਨ ਵੱਲੋਂ ਮੀਰੀ ਤੇ ਪੀਰੀ ਦੇ ਦਿੱਤੇ ਸਿਧਾਂਤ ‘ਤੇ ਪਹਿਰਾ ਦਿੰਦਿਆਂ ਉਹ ਰੋਸ ਧਰਨੇ ਵਿੱਚ ਸ਼ਾਮਲ ਹੋਏ ਸਨ।”

 

 

ਇਸ ਦੇ ਨਾਲ ਹੀ ਉਨ੍ਹਾਂ ਇਲਜ਼ਾਮ ਲਾਇਆ ਕਿ ਜਦੋਂ ਤੋਂ ਕਾਂਗਰਸ ਦੀ ਸਰਕਾਰ ਬਣੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ‘ਚ ਵਾਧਾ ਹੋਇਆ ਹੈ। ਮੀਟਿੰਗ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਕੋਈ ਵੱਡੀ ਗੱਲ ਨਹੀਂ ਸੀ, ਪਰ ਫਿਰ ਵੀ ਪ੍ਰੋ: ਬਡੂੰਗਰ ਆਪਣਾ ਪੱਖ ਰੱਖਣ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣੇ ਸਾਥੀਆਂ ਸਮੇਤ ਆਏ ਹਨ ਤੇ ਉਨ੍ਹਾਂ ਵੱਲੋਂ ਰੱਖੇ ਗਏ ਪੱਖ ਤੋਂ ਉਹ ਸ਼ੰਤੁਸ਼ਟ ਹਨ।

 

BADUNGAR GURBACHAN 2

ਇਤਿਹਾਸਕ ਪੱਖ ਦੀ ਗੱਲ ਕਰੀਏ ਤਾਂ ਸ਼ਹੀਦਾਂ ਦੇ ਖੂਨ ਦੀਆਂ ਨੀਹਾਂ ‘ਤੇ ਉਸਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਤੇ ਸਿੱਖ ਕੌਮ ਲਈ ਸਿਆਸੀ ਤੌਰ ਕਈ ‘ਤੇ ਲੜਾਈਆਂ ਲੜੀਆਂ ਹਨ। ਉਸ ਦੌਰਾਨ ਸ਼੍ਰੋ.ਗੁ.ਪ੍ਰਬੰਧਕ ਕਮੇਟੀ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਰਲ ਕੇ ਮੋਰਚਿਆਂ ਵਿੱਚ ਲੜਦੀ ਤੇ ਜੇਲ੍ਹਾਂ ਭੋਗਦੀ ਰਹੀ ਹੈ। ਸਿੱਖ ਧਰਮ ਵਿੱਚ ਮੀਰੀ ਤੇ ਪੀਰੀ ਦਾ ਸਿਧਾਂਤ ਵੀ ਸਿੱਖੀ ਦੀ ਵਿਲੱਖਣ ਪਛਾਣ ਦਾ ਕਾਰਨ ਹੈ ਪਰ ਅਜੋਕੇ ਸਮੇਂ ਦੌਰਾਨ ਸਿੱਖ ਭਾਈਚਾਰਾ ਮੰਨਦਾ ਹੈ ਸ਼੍ਰੋਮਣੀ ਅਕਾਲੀ ਦਲ ਆਪਣੇ ਅਸਲ ਵਜੂਦ ਨੂੰ ਖਤਮ ਕਰਕੇ ਸਿਰਫ ਵਿਅਕਤੀਆਂ ਦੀਆਂ ਨਿੱਜੀ ਲੋੜਾਂ ਤੱਕ ਸੀਮਤ ਹੁੰਦੀ ਜਾ ਰਹੀ ਹੈ।

 

 

ਅਜਿਹੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਆਕਾਵਾਂ ਵੱਲੋਂ ਸਿਰਫ ਰਸਮੀ ਸਿਆਸਤ ਲਈ ਦਿੱਤੇ ਧਰਨਿਆਂ ਵਿੱਚ ਸ਼੍ਰੋਮਣੀ ਸੰਸਥਾ ਦੇ ਦਿੱਤੇ ਸਹਿਯੋਗ ਨੂੰ ਬਹੁਗਿਣਤੀ ਸਿੱਖ ਪ੍ਰਵਾਨ ਨਹੀਂ ਕਰਦੇ। ਹਾਲਾਂਕਿ ਹਾਲ ਹੀ ਵਿੱਚ ਦਿੱਤੇ ਧਰਨਿਆਂ ਵਿੱਚ ਐਸਜੀਪੀਸੀ ਵੱਲੋਂ ਇਤਿਹਾਸਕ ਹਵਾਲੇ ਦਿੰਦਿਆਂ ਮੀਰੀ-ਪੀਰੀ ਸਿਧਾਂਤ ਮੁਤਾਬਕ ਸਹਿਯੋਗ ਕੀਤੇ ਜਾਣ ਦੇ ਤਰਕ ਦਿੱਤੇ ਗਏ ਪਰ ਸੱਚ ਇਹੀ ਹੈ ਕਿ ਅੱਜ ਦੇ ਸਮੇਂ ਦੇ ਬਦਲੇ ਹਾਲਾਤ ਤੇ ਸਿੱਖੀ ਦੇ ਸ਼ਾਨਾਂਮੱਤੇ ਸਿਧਾਂਤਕ ਪੱਖ ਆਪਸ ਵਿੱਚ ਮੇਲ ਖਾਂਦੇ ਨਹੀਂ ਦਿੱਸ ਰਹੇ।

-ਹਰਸ਼ਰਨ ਕੌਰ

harsharank@abpnews.in

First Published: Sunday, 18 June 2017 5:05 PM

Related Stories

ਸ਼ਰਾਬ ਲਈ ਪੈਸੇ ਨਾ ਦੇਣ ਕਾਰਨ ਪਤਨੀ ਨੂੰ ਕੀਤਾ ਅੱਗ ਦੇ ਹਵਾਲੇ
ਸ਼ਰਾਬ ਲਈ ਪੈਸੇ ਨਾ ਦੇਣ ਕਾਰਨ ਪਤਨੀ ਨੂੰ ਕੀਤਾ ਅੱਗ ਦੇ ਹਵਾਲੇ

ਤਰਨਤਾਰਨ: ਪਿੰਡ ਦਿਆਲ ਰਾਜਪੂਤਾਂ ਦੇ ਇੱਕ ਵਿਅਕਤੀ ਨੇ ਸ਼ਰਾਬ ਲਈ ਪੈਸੇ ਨਾ ਦੇਣ ਕਾਰਨ

ਬਠਿੰਡਾ ਦੇ ਨੌਜਵਾਨ ਦੀ IMA 'ਚ ਹੋਈ ਮੌਤ
ਬਠਿੰਡਾ ਦੇ ਨੌਜਵਾਨ ਦੀ IMA 'ਚ ਹੋਈ ਮੌਤ

ਚੰਡੀਗੜ੍ਹ: ਇੰਡਿਅਨ ਮਿਲਟ੍ਰੀ ਅਕੈਡਮੀ ਵਿਚ ਪ੍ਰੀ-ਕਮਿਸ਼ਨ ਦੀ ਟ੍ਰੇਨਿੰਗ ਦੌਰਾਨ

ਕੈਪਟਨ ਨੂੰ ਕਲੀਨ ਚਿੱਟ ਦੇਣ 'ਤੇ ਈ.ਡੀ. ਨੇ ਚੁੱਕੇ ਸਵਾਲ
ਕੈਪਟਨ ਨੂੰ ਕਲੀਨ ਚਿੱਟ ਦੇਣ 'ਤੇ ਈ.ਡੀ. ਨੇ ਚੁੱਕੇ ਸਵਾਲ

ਜਲੰਧਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਸਿਟੀ ਸੈਂਟਰ ਘੁਟਾਲੇ ਸਬੰਧੀ

ਦਵਿੰਦਰ ਕੰਗ ਬਾਰੇ ਪਰਗਟ ਸਿੰਘ ਨੇ ਗੇਂਦ ਕੇਂਦਰ ਦੇ ਖੇਮੇ 'ਚ ਸੁੱਟੀ
ਦਵਿੰਦਰ ਕੰਗ ਬਾਰੇ ਪਰਗਟ ਸਿੰਘ ਨੇ ਗੇਂਦ ਕੇਂਦਰ ਦੇ ਖੇਮੇ 'ਚ ਸੁੱਟੀ

ਚੰਡੀਗੜ੍ਹ: ਅਥਲੀਟ ਦਵਿੰਦਰ ਕੰਗ ਵੱਲੋਂ ਖੁਲਾਸੇ ਕੀਤੇ ਜਾਣ ਤੋਂ ਬਾਅਦ ਜਲੰਧਰ

ਕਿਸਾਨੀ ਖ਼ੁਦਕੁਸ਼ੀਆਂ 'ਤੇ ਬਣੀ ਸਦਨ ਕਮੇਟੀ ਨੇ ਕੀਤੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਮੁਲਾਕਾਤ
ਕਿਸਾਨੀ ਖ਼ੁਦਕੁਸ਼ੀਆਂ 'ਤੇ ਬਣੀ ਸਦਨ ਕਮੇਟੀ ਨੇ ਕੀਤੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ...

ਬਠਿੰਡਾ: ਪੰਜਾਬ ਵਿੱਚ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਖ਼ੁਦਕੁਸ਼ੀਆਂ ਅਤੇ ਖੇਤ

ਕਿਸਾਨਾਂ ਨੇ ਘੇਰੀ ਸਿੱਧੂ ਦੀ ਕੋਠੀ
ਕਿਸਾਨਾਂ ਨੇ ਘੇਰੀ ਸਿੱਧੂ ਦੀ ਕੋਠੀ

ਅੰਮ੍ਰਿਤਸਰ- ਕਿਸਾਨਾਂ ਦੇ ਕਰਜ਼ ਮੁਆਫੀ ਅਤੇ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ

ਮੁੱਖ ਮੰਤਰੀ ਬਣਨ ਤੋਂ ਬਾਅਦ ਕੈਪਟਨ ਨੂੰ ਮਿਲੀ ਵੱਡੀ ਰਾਹਤ
ਮੁੱਖ ਮੰਤਰੀ ਬਣਨ ਤੋਂ ਬਾਅਦ ਕੈਪਟਨ ਨੂੰ ਮਿਲੀ ਵੱਡੀ ਰਾਹਤ

ਲੁਧਿਆਣਾ: ਇੱਥੋਂ ਦੇ ਬਹੁ-ਕਰੋੜੀ ਸਿਟੀ ਸੈਂਟਰ ਘੁਟਾਲੇ ਵਿੱਚ ਅੱਜ ਵਿਜੀਲੈਂਸ

ਤਿੰਨ ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
ਤਿੰਨ ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ

ਚੰਡੀਗੜ੍ਹ: ਪੰਜਾਬ ਦਾ ਕਰਜ਼ਈ ਕਿਸਾਨ ਹਰ ਦਿਨ ਆਪਣੀ ਦੀ ਲੜਾਈ ਹਾਰਦਾ ਜਾ ਰਿਹਾ ਹੈ।

ਤੇਜ਼ ਰਫ਼ਤਾਰ ਕਾਰ ਨੇ ਲਈਆਂ 3 ਜਾਨਾਂ
ਤੇਜ਼ ਰਫ਼ਤਾਰ ਕਾਰ ਨੇ ਲਈਆਂ 3 ਜਾਨਾਂ

ਕਪੂਰਥਲਾ: ਇੱਥੋਂ ਗੋਇੰਦਵਾਲ ਸਾਹਿਬ ਨੂੰ ਜਾਂਦੀ ਸੜਕ ‘ਤੇ ਅੱਜ ਸਵੇਰੇ ਵਾਪਰੇ

ਕੈਪਟਨ ਨੇ ਚੁੱਕਿਆ ਡੰਡਾ, ਹੁਣ ਨਕਲੀ ਕੀਟਨਾਸ਼ਕ ਵੇਚਣ ਵਾਲਿਆਂ ਦੀ ਖ਼ੈਰ ਨਹੀਂ...
ਕੈਪਟਨ ਨੇ ਚੁੱਕਿਆ ਡੰਡਾ, ਹੁਣ ਨਕਲੀ ਕੀਟਨਾਸ਼ਕ ਵੇਚਣ ਵਾਲਿਆਂ ਦੀ ਖ਼ੈਰ ਨਹੀਂ...

ਚੰਡੀਗੜ੍ਹ : ਹੁਣ ਨਕਲੀ ਤੇ ਘਟੀਆ ਕੀੜੇਮਾਰ ਤੇ ਨਦੀਨਨਾਸ਼ਕ ਵੇਚਣ ਵਾਲਿਆਂ ਦੀ ਖੈਰ