ਇਟਲੀ ਦੀ ਅਦਾਲਤ ਦਾ ਸਿੱਖਾਂ ਵਿਰੁੱਧ ਵੱਡਾ ਫੈਸਲਾ

By: ABP SANJHA | | Last Updated: Tuesday, 16 May 2017 12:15 PM
ਇਟਲੀ ਦੀ ਅਦਾਲਤ ਦਾ ਸਿੱਖਾਂ ਵਿਰੁੱਧ ਵੱਡਾ ਫੈਸਲਾ

ਮਿਲਾਨ: ਇਟਲੀ ਦੀ ਸਰਬਉੱਚ ਅਦਾਲਤ ਨੇ ਸਿੱਖਾਂ ਦੇ ਜਨਤਕ ਤੌਰ ‘ਤੇ ਕਿਰਪਾਨ ਧਾਰਨ ਕਰਨ ‘ਤੇ ਪਾਬੰਦੀ ਲਾ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਜੋ ਪਰਵਾਸੀ ਸਿੱਖ ਇਟਲੀ ਵਿੱਚ ਵੱਸਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਟਲੀ ਦੇ ਕਾਨੂੰਨ ਅਪਣਾਉਣੇ ਹੋਣਗੇ। ਜਨਤਕ ਤੌਰ ‘ਤੇ ਸਿੱਖਾਂ ਵੱਲੋਂ ਹਥਿਆਰ (ਕਿਰਪਾਨ) ਲੈ ਕੇ ਘੁੰਮਣਾ ਦੇਸ਼ ਦੇ ਕਾਨੂੰਨ ਦੀ ਉਲੰਘਣਾ ਹੈ। ਹਾਲਾਂਕਿ ਅਦਾਲਤ ਨੇ ਸਵੀਕਾਰ ਕੀਤਾ, ”ਬਹੁਨਸਲੀ ਸਮਾਜ ਦੇਸ਼ ਲਈ ਮਹੱਤਵਪੂਰਨ ਹੈ ਪਰ ਜਨਤਾ ਦੀ ਸੁਰੱਖਿਆ ਹਰ ਕਿਸੇ ਚੀਜ਼ ਤੇ ਅਧਿਕਾਰ ਤੋਂ ਅਨਮੋਲ ਹੈ।”

 

ਅਦਾਲਤ ਨੇ ਇਹ ਫੈਸਲਾ ਇੱਕ ਸਿੱਖ ਵੱਲੋਂ ਕਿਰਪਾਨ ਧਾਰਨ ਕਰਨ ਲਈ ਸੁਪਰੀਮ ਕੋਰਟ ਵਿੱਚ ਕੀਤੀ ਅਪੀਲ ‘ਤੇ ਸੁਣਾਇਆ ਹੈ। ਉਕਤ ਸਿੱਖ ਨੂੰ ਉੱਤਰੀ ਇਟਲੀ ਦੇ ਗਾਇਟੋ ਸ਼ਹਿਰ ਵਿੱਚ 20 ਸੈ.ਮੀ. ਦੀ ਕਿਰਪਾਨ ਧਾਰਨ ਕਰਨ ਬਦਲੇ 2000 ਡਾਲਰ ਦਾ ਜੁਰਮਾਨਾ ਲਾਇਆ ਗਿਆ ਸੀ। ਉਸ ਨੇ ਸੁਪਰੀਮ ਕੋਰਟ ਵਿੱਚ ਹੇਠਲੀ ਅਦਾਲਤ ਦੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ।

 

ਅਪੀਲ ਕਰਨ ਵਾਲੇ ਸਿੱਖ ਨੇ ਅਦਾਲਤ ਵਿੱਚ ਤਰਕ ਦਿੱਤਾ ਸੀ ਕਿ ਉਸ ਦੀ ਕਿਰਪਾਨ ਤੇ ਦਸਤਾਰ ਉਸ ਦੇ ਧਾਰਮਿਕ ਪਹਿਰਾਵੇ ਦੇ ਅੰਗ ਹਨ ਪਰ ਰੋਮ ਦੀ ਅਦਾਲਤ ਨੇ ਕਿਹਾ ਕਿ ਬਾਹਰੋਂ ਆ ਕੇ ਵੱਸਣ ਵਾਲੇ ਨਾਗਰਿਕ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਧਾਰਮਿਕ ਵਿਸ਼ਵਾਸ ਮੇਜ਼ਬਾਨ ਦੇਸ਼ ਦੇ ਕਾਨੂੰਨਾਂ ਦੇ ਅਨੁਕੂਲ ਹਨ।

First Published: Tuesday, 16 May 2017 12:15 PM

Related Stories

 ਨਵਾਂ ਸਵਾਲ: ਰਾਮ ਰਹੀਮ ਬਲਾਤਕਾਰ ਕਰਨ ਦੇ ਕਾਬਲ ?
ਨਵਾਂ ਸਵਾਲ: ਰਾਮ ਰਹੀਮ ਬਲਾਤਕਾਰ ਕਰਨ ਦੇ ਕਾਬਲ ?

ਚੰਡੀਗੜ੍ਹ: ਡੇਰਾ ਸਿਰਸਾ ਦਾ ਮੁਖੀ ਰਾਮ ਰਹੀਮ ਬਲਾਤਕਾਰ ਦੇ ਕਾਬਲ ਵੀ ਹੈ? ਇਹ ਪਤਾ

ਰਾਮ ਰਹੀਮ ਦੀ ਲਾਡਲੀ ਹਨੀਪ੍ਰਤੀ ਦਿੱਲੀ 'ਚ ..?
ਰਾਮ ਰਹੀਮ ਦੀ ਲਾਡਲੀ ਹਨੀਪ੍ਰਤੀ ਦਿੱਲੀ 'ਚ ..?

ਨਵੀਂ ਦਿੱਲੀ: ਇੱਕ ਮਹੀਨੇ ਤੋਂ ਗਾਇਬ ਚੱਲੀ ਆ ਰਹੀ, ਬਲਾਤਕਾਰੀ ਰਾਮ ਰਹੀਮ ਦੀ ਸਭ ਤੋਂ

ਕੈਪਟਨ ਸਰਕਾਰ ਨੂੰ ਵੱਡਾ ਝਟਕਾ, ਹਾਈਕੋਰਟ ਨੇ ਆਪਣੇ ਹੱਥ ਲਿਆ ਕਿਸਾਨ ਖੁਦਕੁਸ਼ੀਆਂ ਦਾ ਮਾਮਲਾ
ਕੈਪਟਨ ਸਰਕਾਰ ਨੂੰ ਵੱਡਾ ਝਟਕਾ, ਹਾਈਕੋਰਟ ਨੇ ਆਪਣੇ ਹੱਥ ਲਿਆ ਕਿਸਾਨ ਖੁਦਕੁਸ਼ੀਆਂ...

ਚੰਡੀਗੜ੍ਹ( ਸੁਖਵਿੰਦਰ ਸਿੰਘ): ਕਰਜ਼ਾ ਮੁਆਫੀ ਲਈ ਪਟਿਆਲਾ ਵਿੱਚ ਕਿਸਾਨ ਧਰਨੇ ਖਿਲਾਫ

ਹੁਣ ਹਨੀਪ੍ਰੀਤ ਦੇ ਸਹੁਰੇ ਨੇ ਖੋਲ੍ਹੇ ਬਲਾਤਕਾਰੀ ਬਾਬੇ ਦੇ ਰਾਜ਼
ਹੁਣ ਹਨੀਪ੍ਰੀਤ ਦੇ ਸਹੁਰੇ ਨੇ ਖੋਲ੍ਹੇ ਬਲਾਤਕਾਰੀ ਬਾਬੇ ਦੇ ਰਾਜ਼

ਹਨੀਪ੍ਰੀਤ ਦੇ ਸਾਬਕਾ ਸਹੁਰੇ ਤੇ ਵਿਸ਼ਵਾਸ ਗੁਪਤਾ ਦੇ ਪਿਤਾ ਮਹੇਂਦਰ ਗੁਪਤਾ ਪਹਿਲੀ

ਕਾਂਗਰਸ ਦਾ ਅਕਾਲੀ ਦਲ 'ਤੇ ਪਲਟਵਾਰ; 10 ਸਾਲ ਕਿਸਾਨਾਂ ਦੇ ਕਰਜ਼ੇ ਕਿਉਂ ਮਾਫ ਨਹੀਂ ਕੀਤੇ?
ਕਾਂਗਰਸ ਦਾ ਅਕਾਲੀ ਦਲ 'ਤੇ ਪਲਟਵਾਰ; 10 ਸਾਲ ਕਿਸਾਨਾਂ ਦੇ ਕਰਜ਼ੇ ਕਿਉਂ ਮਾਫ ਨਹੀਂ...

ਗੁਰਦਾਸਪੁਰ/ਬਟਾਲਾ: ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਗੁਰਦਾਸਪੁਰ ਲੋਕ ਸਭਾ ਹਲਕੇ

ਬਲਾਤਕਾਰੀ ਬਾਬਾ ਪੁੱਜਿਆ ਹਾਈਕੋਰਟ
ਬਲਾਤਕਾਰੀ ਬਾਬਾ ਪੁੱਜਿਆ ਹਾਈਕੋਰਟ

ਚੰਡੀਗੜ੍ਹ: ਬਲਾਤਕਾਰੀ ਬਾਬਾ ਰਾਮ ਰਹੀਮ ਸੀਬੀਆਈ ਅਦਾਲਤ ਦੇ ਆਪਣੇ ਖ਼ਿਲਾਫ਼ ਆਏ

ਸਿੱਧੂ ਵੱਲੋਂ ਈਦੂ ਸ਼ਰੀਫ ਨੂੰ ਦੋ ਲੱਖ ਦੀ ਸਹਾਇਤਾ
ਸਿੱਧੂ ਵੱਲੋਂ ਈਦੂ ਸ਼ਰੀਫ ਨੂੰ ਦੋ ਲੱਖ ਦੀ ਸਹਾਇਤਾ

ਚੰਡੀਗੜ੍ਹ: ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ

ਕੈਪਟਨ ਪਠਾਨਕੋਟ 'ਚ ਹੀ ਸਾੜਨਗੇ ਰਾਵਨ
ਕੈਪਟਨ ਪਠਾਨਕੋਟ 'ਚ ਹੀ ਸਾੜਨਗੇ ਰਾਵਨ

ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਵਾਰ ਦੁਸਹਿਰੇ

ਮੋਦੀ ਨੂੰ ਗਾਲੀ-ਗਲੋਚ 'ਤੇ ਉੱਤਰੇ ਕਾਂਗਰਸੀ
ਮੋਦੀ ਨੂੰ ਗਾਲੀ-ਗਲੋਚ 'ਤੇ ਉੱਤਰੇ ਕਾਂਗਰਸੀ

ਜਲੰਧਰ: ਮਹਿੰਗਾਈ ਨੂੰ ਲੈ ਕੇ ਰੋਸ ਜਤਾ ਰਹੇ ਯੂਥ ਕਾਂਗਰਸ ਦੇ ਮੈਂਬਰਾਂ ਨੇ

ਗੁਰਦਾਸਪੁਰ 'ਚ ਜੰਗ ਵਾਂਗ ਲੜ ਰਹੀ 'ਆਪ', ਪੂਰੀ ਬ੍ਰਿਗੇਡ ਮੋਰਚਿਆਂ 'ਤੇ ਡਟੀ
ਗੁਰਦਾਸਪੁਰ 'ਚ ਜੰਗ ਵਾਂਗ ਲੜ ਰਹੀ 'ਆਪ', ਪੂਰੀ ਬ੍ਰਿਗੇਡ ਮੋਰਚਿਆਂ 'ਤੇ ਡਟੀ

ਗੁਰਦਾਸਪੁਰ: ਗੁਰਦਾਸਪੁਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਨੇ ਆਪਣੀ ਚੋਣ