ਇਟਲੀ ਦੀ ਅਦਾਲਤ ਦਾ ਸਿੱਖਾਂ ਵਿਰੁੱਧ ਵੱਡਾ ਫੈਸਲਾ

By: ABP SANJHA | | Last Updated: Tuesday, 16 May 2017 12:15 PM
ਇਟਲੀ ਦੀ ਅਦਾਲਤ ਦਾ ਸਿੱਖਾਂ ਵਿਰੁੱਧ ਵੱਡਾ ਫੈਸਲਾ

ਮਿਲਾਨ: ਇਟਲੀ ਦੀ ਸਰਬਉੱਚ ਅਦਾਲਤ ਨੇ ਸਿੱਖਾਂ ਦੇ ਜਨਤਕ ਤੌਰ ‘ਤੇ ਕਿਰਪਾਨ ਧਾਰਨ ਕਰਨ ‘ਤੇ ਪਾਬੰਦੀ ਲਾ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਜੋ ਪਰਵਾਸੀ ਸਿੱਖ ਇਟਲੀ ਵਿੱਚ ਵੱਸਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਟਲੀ ਦੇ ਕਾਨੂੰਨ ਅਪਣਾਉਣੇ ਹੋਣਗੇ। ਜਨਤਕ ਤੌਰ ‘ਤੇ ਸਿੱਖਾਂ ਵੱਲੋਂ ਹਥਿਆਰ (ਕਿਰਪਾਨ) ਲੈ ਕੇ ਘੁੰਮਣਾ ਦੇਸ਼ ਦੇ ਕਾਨੂੰਨ ਦੀ ਉਲੰਘਣਾ ਹੈ। ਹਾਲਾਂਕਿ ਅਦਾਲਤ ਨੇ ਸਵੀਕਾਰ ਕੀਤਾ, ”ਬਹੁਨਸਲੀ ਸਮਾਜ ਦੇਸ਼ ਲਈ ਮਹੱਤਵਪੂਰਨ ਹੈ ਪਰ ਜਨਤਾ ਦੀ ਸੁਰੱਖਿਆ ਹਰ ਕਿਸੇ ਚੀਜ਼ ਤੇ ਅਧਿਕਾਰ ਤੋਂ ਅਨਮੋਲ ਹੈ।”

 

ਅਦਾਲਤ ਨੇ ਇਹ ਫੈਸਲਾ ਇੱਕ ਸਿੱਖ ਵੱਲੋਂ ਕਿਰਪਾਨ ਧਾਰਨ ਕਰਨ ਲਈ ਸੁਪਰੀਮ ਕੋਰਟ ਵਿੱਚ ਕੀਤੀ ਅਪੀਲ ‘ਤੇ ਸੁਣਾਇਆ ਹੈ। ਉਕਤ ਸਿੱਖ ਨੂੰ ਉੱਤਰੀ ਇਟਲੀ ਦੇ ਗਾਇਟੋ ਸ਼ਹਿਰ ਵਿੱਚ 20 ਸੈ.ਮੀ. ਦੀ ਕਿਰਪਾਨ ਧਾਰਨ ਕਰਨ ਬਦਲੇ 2000 ਡਾਲਰ ਦਾ ਜੁਰਮਾਨਾ ਲਾਇਆ ਗਿਆ ਸੀ। ਉਸ ਨੇ ਸੁਪਰੀਮ ਕੋਰਟ ਵਿੱਚ ਹੇਠਲੀ ਅਦਾਲਤ ਦੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ।

 

ਅਪੀਲ ਕਰਨ ਵਾਲੇ ਸਿੱਖ ਨੇ ਅਦਾਲਤ ਵਿੱਚ ਤਰਕ ਦਿੱਤਾ ਸੀ ਕਿ ਉਸ ਦੀ ਕਿਰਪਾਨ ਤੇ ਦਸਤਾਰ ਉਸ ਦੇ ਧਾਰਮਿਕ ਪਹਿਰਾਵੇ ਦੇ ਅੰਗ ਹਨ ਪਰ ਰੋਮ ਦੀ ਅਦਾਲਤ ਨੇ ਕਿਹਾ ਕਿ ਬਾਹਰੋਂ ਆ ਕੇ ਵੱਸਣ ਵਾਲੇ ਨਾਗਰਿਕ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਧਾਰਮਿਕ ਵਿਸ਼ਵਾਸ ਮੇਜ਼ਬਾਨ ਦੇਸ਼ ਦੇ ਕਾਨੂੰਨਾਂ ਦੇ ਅਨੁਕੂਲ ਹਨ।

First Published: Tuesday, 16 May 2017 12:15 PM

Related Stories

ਕੈਪਟਨ ਵੱਲੋਂ ਖਾਲਿਸਤਾਨੀਆਂ ਨੂੰ ਖੁੱਲ੍ਹੀ ਵੰਗਾਰ, ਜ਼ੈੱਡ ਪਲੱਸ ਸੁਰੱਖਿਆ ਲੈਣ ਤੋਂ ਇਨਕਾਰ
ਕੈਪਟਨ ਵੱਲੋਂ ਖਾਲਿਸਤਾਨੀਆਂ ਨੂੰ ਖੁੱਲ੍ਹੀ...

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਫੀਆ ਰਿਪੋਰਟਾਂ ਤੇ ਸ਼ਰੇਆਮ

ਇਲਾਜ ਦੇ ਬਹਾਨੇ ਡਾਕਟਰ ਦਾ ਸ਼ਰਮਨਾਕ ਕਾਰਾ, ਚੱਪਲਾਂ ਨਾਲ ਹੋਈ ਪਰੇਡ
ਇਲਾਜ ਦੇ ਬਹਾਨੇ ਡਾਕਟਰ ਦਾ ਸ਼ਰਮਨਾਕ ਕਾਰਾ,...

ਅੰਬਾਲਾ: ਇੱਥੋਂ ਦੇ ਇੱਕ ਡਾਕਟਰ ਉੱਤੇ ਮਹਿਲਾ ਮਰੀਜ਼ ਨਾਲ ਛੇੜਛਾੜ ਕਰਨ ਦਾ ਮਾਮਲਾ

ਰਾਣਾ ਗੁਰਜੀਤ ਦੇ 'ਨੌਕਰ' ਰਾਤੋ-ਰਾਤ ਬਣੇ ਕਰੋੜਪਤੀ ਠੇਕੇਦਾਰ
ਰਾਣਾ ਗੁਰਜੀਤ ਦੇ 'ਨੌਕਰ' ਰਾਤੋ-ਰਾਤ ਬਣੇ...

ਚੰਡੀਗੜ੍ਹ: ਪੰਜਾਬ ਵਿੱਚ ਸ਼ੁੱਕਰਵਾਰ ਨੂੰ ਹੋਈ ਰੇਤਾ-ਬਜਰੀ ਦੀਆਂ ਖੱਡਾਂ ਦੀ ਬੋਲੀ

ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਅਸਤੀਫਾ
ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਅਸਤੀਫਾ

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ

ਪੰਜਾਬੀ ਨਹੀਂ ਕਰਦੇ ਆਪਣੀ ਮਾਂ ਬੋਲੀ ਨੂੰ ਪਿਆਰ !
ਪੰਜਾਬੀ ਨਹੀਂ ਕਰਦੇ ਆਪਣੀ ਮਾਂ ਬੋਲੀ ਨੂੰ...

ਚੰਡੀਗੜ੍ਹ :ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਸਿੱਖ ਮੁੱਦਿਆਂ ਤੇ ਮਸਲਿਆਂ ‘ਤੇ

10 ਵੀਂ ਦੇ ਨਤੀਜੇ ਤੋਂ ਨਿਰਾਸ਼ ਪੰਜ ਵਿਦਿਆਰਥੀਆਂ ਕੀਤੀ ਖੁਦਕੁਸ਼ੀ-ਇੱਕ ਗੰਭੀਰ
10 ਵੀਂ ਦੇ ਨਤੀਜੇ ਤੋਂ ਨਿਰਾਸ਼ ਪੰਜ...

ਚੰਡੀਗੜ੍ਹ: ਇਸ ਬਾਰ ਪੰਜਾਬ ਵਿੱਚ ਦਸਵੀਂ ਦੇ ਨਤੀਜੇ ਵਿਦਿਆਰਥੀਆਂ ਲਈ ਆਫਤ ਬਣਕੇ ਆਏ

ਸਰਕਾਰ ਨੇ ਬਿਜਲੀ ਬੱਚਤ ਦਾ ਲੱਭਿਆ ਤਰੀਕਾ
ਸਰਕਾਰ ਨੇ ਬਿਜਲੀ ਬੱਚਤ ਦਾ ਲੱਭਿਆ ਤਰੀਕਾ

ਚੰਡੀਗੜ੍ਹ: ਬਿਜਲੀ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ

ਪੰਜਾਬ ਵਿੱਚ ਪੰਚਾਇਤੀ ਚੋਣਾਂ ਮੁਲਤਵੀ
ਪੰਜਾਬ ਵਿੱਚ ਪੰਚਾਇਤੀ ਚੋਣਾਂ ਮੁਲਤਵੀ

ਚੰਡੀਗੜ੍ਹ :ਪੰਜਾਬ ਵਿੱਚ ਪੰਚਾਂ-ਸਰਪੰਚਾਂ ਦੀਆਂ ਖਾਲੀ ਸੀਟਾਂ ਲਈ 11 ਜੂਨ ਨੂੰ ਹੋਣ

ਖਾਲਿਸਤਾਨੀਆਂ ਵੱਲੋਂ ਕੈਪਟਨ ਅਮਰਿੰਦਰ ਤੇ ਰਵਨੀਤ ਬਿੱਟੂ ਦੇ ਕਤਲ ਦੀ ਧਮਕੀ
ਖਾਲਿਸਤਾਨੀਆਂ ਵੱਲੋਂ ਕੈਪਟਨ ਅਮਰਿੰਦਰ ਤੇ...

ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਂਸਦ ਰਵਨੀਤ ਸਿੰਘ

ਚੰਡੀਗੜ੍ਹ 'ਚ ਗਤਕੇ ਦੇ ਜੌਹਰ
ਚੰਡੀਗੜ੍ਹ 'ਚ ਗਤਕੇ ਦੇ ਜੌਹਰ

ਚੰਡੀਗੜ੍ਹ: ਚੰਡੀਗੜ੍ਹ ਦੇ ਸਕੇਟਿੰਗ ਹਾਲ ਵਿੱਚ ਸਮਾਪਤ ਹੋਏ ਦੋ ਰੋਜਾ ਦੂਜੇ ਆਲ