ਹਰਿਆਣਾ ਗੁਰਦਵਾਰਾ ਕਮੇਟੀ ਦਾ ਪ੍ਰਧਾਨ ਤਨਖਾਹੀਆ ਕਰਾਰ

By: ABP SANJHA | | Last Updated: Tuesday, 4 April 2017 5:51 PM
ਹਰਿਆਣਾ ਗੁਰਦਵਾਰਾ ਕਮੇਟੀ ਦਾ ਪ੍ਰਧਾਨ ਤਨਖਾਹੀਆ ਕਰਾਰ

ਅੰਮ੍ਰਿਤਸਰ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੂੰ ਅੱਜ ਅਕਾਲ ਤਖ਼ਤ ਸਾਹਿਬ ‘ਤੇ ਹੋਈ ਪੰਜ ਸਿੰਘ ਸਾਹਿਬਾਨ ਦੀ ਬੈਠਕ ਦੌਰਾਨ ਤਨਖਾਹੀਆ ਕਰਾਰ ਦੇ ਦਿੱਤਾ। ਮੀਟਿੰਗ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਵੱਲੋਂ ਅਕਾਲ ਤਖ਼ਤ ਸਾਹਿਬ ਵਿਖੇ ਆਦੇਸ਼ ਜਾਰੀ ਕਰਦਿਆਂ ਝੀਂਡਾ ਨੂੰ ਧਾਰਮਿਕ ਸਜ਼ਾ ਦਾ ਆਦੇਸ਼ ਪੜ੍ਹਿਆ ਗਿਆ।

 

ਇਸ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ 16 ਜੁਲਾਈ 2014 ਨੂੰ ਹੋਏ ਇੱਕ ਹੁਕਮਨਾਮੇ ਅਨੁਸਾਰ ਜਗਦੀਸ਼ ਸਿੰਘ ਝੀਂਡਾ ਕੋਲੋਂ ਸਾਰੇ ਹੱਕ ਹਕੂਕ ਖੋਹ ਲਏ ਗਏ ਸਨ। ਅੱਜ ਝੀਂਡਾ ਨੇ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਪੇਸ਼ ਹੋ ਕੇ ਪੰਜ ਸਿੰਘ ਸਾਹਿਬਾਨ ਨੂੰ ਆਪਣਾ ਸਪਸ਼ਟੀਕਰਨ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਣ ਦੀ ਭਾਵਨਾ ਪ੍ਰਗਟਾਈ ਹੈ।

 

ਸੋ ਸਿੰਘ ਸਾਹਿਬਾਨਾਂ ਵੱਲੋਂ ਵਿਚਾਰ ਕਰਨ ਉਪਰੰਤ ਝੀਂਡਾ ਨੂੰ ਤਨਖਾਹ ਲਾਈ ਗਈ ਹੈ। ਝੀਂਡਾ ਨੂੰ ਲਾਈ ਗਈ ਤਨਖਾਹ ਅਨੁਸਾਰ ਉਹ ਕੁਰੂਕਸ਼ੇਤਰ ਦੇ ਗੁਰਦਵਾਰਾ ਛੇਵੀਂ ਪਾਤਸ਼ਾਹੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣਗੇ। ਗੁਰਬਾਣੀ ਸਰਵਣ ਕਰਨ ਤੋਂ ਇਲਾਵਾ ਹੱਥੀਂ ਸੇਵਾ ਕਰਨ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਘੰਟਾ ਬਰਤਨਾਂ ਦੀ ਸੇਵਾ ਕਰਨਗੇ। ਇਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਵਿਖੇ 101 ਰੁਪਏ ਦੀ ਦੇਗ ਲੈ ਕੇ ਖਿਮਾ ਯਾਚਨਾ ਦੀ ਅਰਦਾਸ ਕਰਨਗੇ।

First Published: Tuesday, 4 April 2017 5:51 PM

Related Stories

ਮਾਂ ਨਾਲ ਬਾਜ਼ਾਰ ਗਿਆ ਬੱਚਾ ਸ਼ਰੇਆਮ ਅਗਵਾ
ਮਾਂ ਨਾਲ ਬਾਜ਼ਾਰ ਗਿਆ ਬੱਚਾ ਸ਼ਰੇਆਮ ਅਗਵਾ

ਅੰਮ੍ਰਿਤਸਰ: ਅੰਮ੍ਰਿਤਸਰ ਦੇ ਇੰਦਰਾ ਕਲੋਨੀ ਇਲਾਕੇ ਵਿੱਚ ਦਿਨ-ਦਿਹਾੜੇ ਆਪਣੀ ਮਾਂ

ਪੰਜਾਬ ਦਾ ਸਰਕਾਰੀ ਸਕੂਲਾਂ ਦਾ ਇਹ ਹੈ ਕੌੜਾ ਸੱਚ!
ਪੰਜਾਬ ਦਾ ਸਰਕਾਰੀ ਸਕੂਲਾਂ ਦਾ ਇਹ ਹੈ ਕੌੜਾ ਸੱਚ!

ਤਰਨ ਤਾਰਨ: ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ

ਤਖਤ ਸਹਿਬਾਨ ਦੇ ਜਥੇਦਾਰਾਂ ਖਿਲਾਫ ਸੰਘਰਸ਼ ਦਾ ਐਲਾਨ
ਤਖਤ ਸਹਿਬਾਨ ਦੇ ਜਥੇਦਾਰਾਂ ਖਿਲਾਫ ਸੰਘਰਸ਼ ਦਾ ਐਲਾਨ

ਅੰਮ੍ਰਿਤਸਰ: ਹਰਿਆਣਾ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ

ਇਮਰਾਨ ਪਾਕਿਸਤਾਨ ਤੋਂ ਲਿਆਇਆ 262 ਦੁਰਲਭ ਸਿੱਕੇ, ਕਸਟਮ ਵਿਭਾਗ ਨੇ ਦਬੋਚਿਆ
ਇਮਰਾਨ ਪਾਕਿਸਤਾਨ ਤੋਂ ਲਿਆਇਆ 262 ਦੁਰਲਭ ਸਿੱਕੇ, ਕਸਟਮ ਵਿਭਾਗ ਨੇ ਦਬੋਚਿਆ

ਅੰਮ੍ਰਿਤਸਰ: ਕਸਟਮ ਵਿਭਾਗ ਨੇ ਅਟਾਰੀ ਰੇਲਵੇ ਸਟੇਸ਼ਨ ਤੋਂ ਇੱਕ ਯਾਤਰੀ ਕੋਲੋਂ

ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਮਾਰਨ ਲਈ ਮੰਗਵਾਏ ਪਾਕਿਸਤਾਨੋਂ ਹਥਿਆਰ
ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਮਾਰਨ ਲਈ ਮੰਗਵਾਏ ਪਾਕਿਸਤਾਨੋਂ ਹਥਿਆਰ

ਅੰਮ੍ਰਿਤਸਰ: ਕੱਲ੍ਹ ਭਾਰਤ ਪਾਕਿਸਤਾਨ ਸਰਹੱਦ ਨੇੜੇ ਗ੍ਰਿਫ਼ਤਾਰ ਕੀਤੇ ਗਏ ਦੋਵਾਂ

ਸੋਸ਼ਲ ਮੀਡੀਆ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਣ, ਸ਼੍ਰੋਮਣੀ ਕਮੇਟੀ ਸਰਕਾਰ 'ਤੇ ਭੜਕੀ
ਸੋਸ਼ਲ ਮੀਡੀਆ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਣ, ਸ਼੍ਰੋਮਣੀ ਕਮੇਟੀ...

ਅੰਮ੍ਰਿਤਸਰ: ਸੋਸ਼ਲ ਮੀਡੀਆ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ

ਮਜੀਠੀਆ ਦੇ ਕਾਂਗਰਸੀ ਲੀਡਰ ਲਾਲੀ ਗਾਲੋ-ਗਾਲੀ
ਮਜੀਠੀਆ ਦੇ ਕਾਂਗਰਸੀ ਲੀਡਰ ਲਾਲੀ ਗਾਲੋ-ਗਾਲੀ

ਅੰਮ੍ਰਿਤਸਰ: ਮਜੀਠਾ ਹਲਕੇ ਵਿੱਚ ਦਲਿਤਾਂ ਨਾਲ ਹੋ ਰਹੀ ਧੱਕੇਸ਼ਾਹੀ ਦੇ ਮੁੱਦੇ ‘ਤੇ

ਮੈਨੂੰ ਅੰਦਰ ਕਰ ਦਿਓ ਨਹੀਂ ਤਾਂ ਸਭ ਨੂੰ ਠੋਕਾਂਗਾ: ਮਜੀਠੀਆ ਨੂੰ ਚੜ੍ਹਿਆ ਰੋਹ
ਮੈਨੂੰ ਅੰਦਰ ਕਰ ਦਿਓ ਨਹੀਂ ਤਾਂ ਸਭ ਨੂੰ ਠੋਕਾਂਗਾ: ਮਜੀਠੀਆ ਨੂੰ ਚੜ੍ਹਿਆ ਰੋਹ

ਅੰਮ੍ਰਿਤਸਰ: ‘ਮਾਝੇ ਦੇ ਜਰਨੈਲ’ ਵਜੋਂ ਜਾਣੇ ਜਾਂਦੇ ਸਾਬਕਾ ਮੰਤਰੀ ਬਿਕਰਮ

ਗੁਰੂ ਨਗਰੀ 'ਚ ਦਰਦਨਾਕ ਹਾਦਸਾ, 5 ਮੌਤਾਂ 11 ਜ਼ਖ਼ਮੀ
ਗੁਰੂ ਨਗਰੀ 'ਚ ਦਰਦਨਾਕ ਹਾਦਸਾ, 5 ਮੌਤਾਂ 11 ਜ਼ਖ਼ਮੀ

ਅੰਮ੍ਰਿਤਸਰ: ਬਿਆਸ ਵਿੱਚ ਭਿਆਨਕ ਹਾਦਸੇ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ ਤੇ 11

ਮਜੀਠਾ 'ਚ 'ਬੇਆਬਰੂ' ਹੋਣ ਮਗਰੋਂ ਮਜੀਠੀਆ ਦਾ ਸ਼ਕਤੀ ਪ੍ਰਦਰਸ਼ਨ
ਮਜੀਠਾ 'ਚ 'ਬੇਆਬਰੂ' ਹੋਣ ਮਗਰੋਂ ਮਜੀਠੀਆ ਦਾ ਸ਼ਕਤੀ ਪ੍ਰਦਰਸ਼ਨ

ਅੰਮ੍ਰਿਤਸਰ: ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸ਼ਨੀਵਾਰ ਨੂੰ ਆਪਣੇ