ਬੀਬੀ ਜਗੀਰ ਕੌਰ ਦਾ ਵੱਡਾ ਬਿਆਨ, 'ਜਥੇਦਾਰਾਂ' ਨੂੰ ਤਲਬ ਕੀਤਾ ਜਾਏ!

By: ABP SANJHA | | Last Updated: Friday, 13 October 2017 4:29 PM
ਬੀਬੀ ਜਗੀਰ ਕੌਰ ਦਾ ਵੱਡਾ ਬਿਆਨ, 'ਜਥੇਦਾਰਾਂ' ਨੂੰ ਤਲਬ ਕੀਤਾ ਜਾਏ!

ਜਲੰਧਰ: ਅਕਾਲੀ ਦਲ ਦੀ ਲੀਡਰ ਤੇ ਐਸ.ਜੀ.ਪੀ.ਸੀ. ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਕੌਮ ਦਾ ਨੁਕਸਾਨ ਕਰ ਰਹੇ ਹਨ। ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਦਾ ਘਾਣ ਕਰ ਰਹੇ ਹਨ। ਇਨ੍ਹਾਂ ਨੂੰ ਅਕਾਲ ਤਖਤ ਸਾਹਿਬ ‘ਤੇ ਤਲਬ ਕਰਨਾ ਚਾਹੀਦਾ ਹੈ।

 

ਬੀਬੀ ਜਗੀਰ ਕੌਰ ਨੇ ਕਿਹਾ ਕਿ ਇਨ੍ਹਾਂ ਅਖੌਤੀ ਜਥੇਦਾਰਾਂ ਨੇ ਸਿੱਖ ਕੌਮ ਨੂੰ ਦੁਬਿਧਾ ਵਿੱਚ ਪਾਇਆ ਹੈ ਜੋ ਮੰਦਭਾਗਾ ਹੈ। ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੇ ਰਵਾਇਤਾਂ ਦਾ ਨੁਕਸਾਨ ਕੀਤਾ ਹੈ, ਉਨ੍ਹਾਂ ਨੂੰ ਅਕਾਲ ਤਖਤ ਸਾਹਿਬ ‘ਤੇ ਤਲਬ ਕੀਤਾ ਜਾਵੇ। ਇਨ੍ਹਾਂ ਨੂੰ ਤਾਂ ਪਤਾ ਵੀ ਨਹੀਂ ਕਿ ਕਿੱਦਾਂ ਜਥੇਦਾਰ ਥਾਪੇ ਜਾਂਦੇ ਹਨ। ਕੌਮ ਨੇ ਇਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ, ਪੰਥ ਨੇ ਸਵੀਕਾਰ ਨਹੀਂ ਕੀਤਾ। ਇਹ ਲੋਕਾਂ ਨੂੰ ਬਲੈਕਮੇਲ ਕਰ ਰਹੇ ਹਨ।

 

ਜ਼ਿਕਰਯੋਗ ਹੈ ਕਿ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਨੇ ਬੀਬੀ ਜਾਗੀਰ ਕੌਰ ਨੂੰ ਬੇਟੀ ਦੀ ਹੱਤਿਆ ਦੇ ਮਾਮਲੇ ਵਿੱਚ ਤਲਬ ਕੀਤਾ ਹੈ। ਜਗੀਰ ਕੌਰ ਨੇ ਕਿਹਾ, “ਇਹ ਮੈਨੂੰ ਤਲਬ ਨਹੀਂ ਕਰ ਸਕਦੇ ਤੇ ਨਾ ਹੀ ਮੈਂ ਤਲਬ ਹੋਣਾ ਹੈ।” ਜਗੀਰ ਕੌਰ ਨੇ ਜਥੇਦਾਰਾਂ ‘ਤੇ ਇਹ ਹਮਲਾ ਬੋਲ ਕੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਅਕਾਲ ਤਖ਼ਤ ‘ਤੇ ਪੇਸ਼ ਨਹੀਂ ਹੋਣਗੇ।

 

ਦਰਬਾਰ ਸਾਹਿਬ ‘ਚ ਬੀਬੀਆਂ ਵੱਲੋਂ ਕੀਰਤਨ ਕਿਉਂ ਨਹੀਂ ਕੀਤਾ ਜਾਂਦਾ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਬੀਬੀਆਂ ਦੀ ਕੀਰਤਨ ਕਰਨ ‘ਤੇ ਕੋਈ ਪਾਬੰਦੀ ਨਹੀਂ। ਸਿੱਖ ਰਹਿਤ ਮਰਿਆਦਾ ‘ਚ ਇਹ ਨਹੀਂ ਲਿਖਿਆ ਕਿ ਬੀਬੀਆਂ ਕੀਰਤਨ ਨਹੀਂ ਕਰ ਸਕਦੀਆਂ। ਮਾਣ-ਮਰਿਆਦਾ ਪੂਰੀ ਹੋਵੇ ਤਾਂ ਬੀਬੀਆਂ ਵੀ ਕੀਰਤਨ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਬੀਬੀ ਕੀਰਤਨ ਕਰਨਾ ਚਾਹੁੰਦੀ ਹੈ ਤਾਂ ਉਨ੍ਹਾਂ ਨਾਲ ਜ਼ਰੂਰ ਸੰਪਰਕ ਕਰਨ।

First Published: Friday, 13 October 2017 4:29 PM

Related Stories

ਸਿੱਖਿਆ ਮੰਤਰੀ ਨੇ ਵੀ ਲਿਆ ਫ਼ੈਸਲਾ, ਹੁਣ ਇਹ ਸਕੂਲ ਹੋਣਗੇ ਬੰਦ!
ਸਿੱਖਿਆ ਮੰਤਰੀ ਨੇ ਵੀ ਲਿਆ ਫ਼ੈਸਲਾ, ਹੁਣ ਇਹ ਸਕੂਲ ਹੋਣਗੇ ਬੰਦ!

ਗੁਰਦਾਸਪੁਰ -ਪੰਜਾਬ ਸਰਕਾਰ ਨੇ 20 ਤੋਂ ਘੱਟ ਵਿਦਿਆਰਥੀਆਂ ਵਾਲੇ ਸਰਕਾਰੀ ਮੁੱਢਲੇ

800 ਸਕੂਲ ਬੰਦ ਕਰਨ ਦਾ ਫੈਸਲਾ ਕਰ ਕਸੂਤੀ ਘਿਰੀ ਕੈਪਟਨ ਸਰਕਾਰ
800 ਸਕੂਲ ਬੰਦ ਕਰਨ ਦਾ ਫੈਸਲਾ ਕਰ ਕਸੂਤੀ ਘਿਰੀ ਕੈਪਟਨ ਸਰਕਾਰ

ਜਲੰਧਰ: ਪੰਜਾਬ ਸਰਕਾਰ ਵੱਲੋਂ 20 ਤੋਂ ਘੱਟ ਬੱਚਿਆਂ ਵਾਲੇ ਪ੍ਰਾਇਮਰੀ ਸਕੂਲਾਂ ਨੂੰ

RSS ਲੀਡਰ ਦੇ ਕਾਤਲਾਂ ਦੀ ਜਾਣਕਾਰੀ ਦੇਣ ਵਾਲੇ ਨੂੰ 50 ਲੱਖ ਤੇ ਸਰਕਾਰੀ ਨੌਕਰੀ
RSS ਲੀਡਰ ਦੇ ਕਾਤਲਾਂ ਦੀ ਜਾਣਕਾਰੀ ਦੇਣ ਵਾਲੇ ਨੂੰ 50 ਲੱਖ ਤੇ ਸਰਕਾਰੀ ਨੌਕਰੀ

ਲੁਧਿਆਣਾ: ਬੀਤੀ 17 ਅਕਤੂਬਰ ਨੂੰ ਸਵੇਰੇ ਪੌਣੇ 8 ਵਜੇ ਕਤਲ ਕੀਤੇ ਆਰ.ਐਸ.ਐਸ. ਕਾਰਕੁਨ

ਦਰਬਾਰ ਸਾਹਿਬ 'ਚ ਪੁਲਿਸ ਵਾੜ ਕੇ ਕਸੂਤੀ ਘਿਰੀ ਸ਼੍ਰੋਮਣੀ ਕਮੇਟੀ
ਦਰਬਾਰ ਸਾਹਿਬ 'ਚ ਪੁਲਿਸ ਵਾੜ ਕੇ ਕਸੂਤੀ ਘਿਰੀ ਸ਼੍ਰੋਮਣੀ ਕਮੇਟੀ

ਚੰਡੀਗੜ੍ਹ: ‘ਬੰਦੀ ਛੋੜ ਦਿਵਸ’ ਮੌਕੇ ਸੁਰੱਖਿਆ ਲਈ ਸ੍ਰੀ ਦਰਬਾਰ ਸਾਹਿਬ

ਸੋਸ਼ਲ ਮੀਡੀਆ 'ਤੇ ਖਾਲਿਸਤਾਨੀ ਲਹਿਰ? ਪਲਿਸ ਦੀ ਹੁਣ ਬਾਜ ਅੱਖ
ਸੋਸ਼ਲ ਮੀਡੀਆ 'ਤੇ ਖਾਲਿਸਤਾਨੀ ਲਹਿਰ? ਪਲਿਸ ਦੀ ਹੁਣ ਬਾਜ ਅੱਖ

ਜਲੰਧਰ: ਹੁਣ ਸੋਸ਼ਲ ਮੀਡੀਆ ‘ਤੇ ਪੰਜਾਬ ਪੁਲਿਸ ਦੀ ਬਾਜ ਅੱਖ ਰਹੇਗੀ। ਸੋਸ਼ਲ ਮੀਡੀਆ

ਰਾਜੋਆਣਾ ਨੇ ਉਠਾਏ ਅਕਾਲ ਤਖ਼ਤ ਤੋਂ ਸੰਦੇਸ਼ 'ਤੇ ਸਵਾਲ
ਰਾਜੋਆਣਾ ਨੇ ਉਠਾਏ ਅਕਾਲ ਤਖ਼ਤ ਤੋਂ ਸੰਦੇਸ਼ 'ਤੇ ਸਵਾਲ

ਚੰਡੀਗੜ੍ਹ: ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ’ਚ ਸਜ਼ਾਯਾਫਤਾ ਬਲਵੰਤ

ਸੁਖਬੀਰ ਬਾਦਲ ਨੇ ਹੀ ਸਿਮਰਜੀਤ ਬੈਂਸ ਨੂੰ ਫਸਾਇਆ?
ਸੁਖਬੀਰ ਬਾਦਲ ਨੇ ਹੀ ਸਿਮਰਜੀਤ ਬੈਂਸ ਨੂੰ ਫਸਾਇਆ?

ਚੰਡੀਗੜ੍ਹ: ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ

ਹੁਣ ਬੰਡੂਗਰ ਨੂੰ ਹਟਾਉਣ ਦਾ ਤਿਆਰੀ!
ਹੁਣ ਬੰਡੂਗਰ ਨੂੰ ਹਟਾਉਣ ਦਾ ਤਿਆਰੀ!

ਚੰਡੀਗੜ੍ਹ: ਅਗਲੇ ਮਹੀਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ

ਪੰਜਾਬੀਆਂ ਦੇ DNA ਟੈਸਟ 'ਤੇ ਕੇਂਦਰ ਸਰਕਾਰ ਦੀ ਸਫਾਈ
ਪੰਜਾਬੀਆਂ ਦੇ DNA ਟੈਸਟ 'ਤੇ ਕੇਂਦਰ ਸਰਕਾਰ ਦੀ ਸਫਾਈ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸਾਫ਼ ਕੀਤਾ ਹੈ ਕਿ ਇਰਾਕ ਵਿੱਚ ਫਸੇ 39 ਭਾਰਤੀ

ਪਤੀ ਨੂੰ ਲੱਗਿਆ ਨਾਜਾਇਜ਼ ਸਬੰਧਾਂ ਦਾ ਪਤਾ ਤਾਂ ਪਤਨੀ ਨੇ ਖੇਡੀ ਖਤਰਨਾਕ ਖੇਡ..!
ਪਤੀ ਨੂੰ ਲੱਗਿਆ ਨਾਜਾਇਜ਼ ਸਬੰਧਾਂ ਦਾ ਪਤਾ ਤਾਂ ਪਤਨੀ ਨੇ ਖੇਡੀ ਖਤਰਨਾਕ ਖੇਡ..!

ਲੁਧਿਆਣਾ: ਬੀਤੇ ਦਿਨੀਂ ਜ਼ਿਲ੍ਹੇ ਪਿੰਡ ਸੇਖੇਵਾਲ ਵਿੱਚ ਕਿਰਾਏ ‘ਤੇ ਰਹਿਣ ਵਾਲੇ