ਬਹੁ ਕਰੋੜੀ ਡਰੱਗਜ਼ ਕੇਸ 'ਚ ਈਡੀ ਫਿਰ ਸਰਗਰਮ

By: ABP SANJHA | | Last Updated: Tuesday, 16 May 2017 3:25 PM
 ਬਹੁ ਕਰੋੜੀ ਡਰੱਗਜ਼ ਕੇਸ 'ਚ ਈਡੀ ਫਿਰ ਸਰਗਰਮ

ਪਟਿਆਲਾ: ਭੋਲਾ ਡਰੱਗਜ਼ ਮਾਮਲੇ ਵਿੱਚ ਈਡੀ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਾਰੋਬਾਰੀ ਜਗਜੀਤ ਸਿੰਘ ਚਾਹਲ ਨੂੰ ਸੀ.ਬੀ.ਆਈ. ਦੀ ਅਦਾਲਤ ਨੇ ਦੋ ਦਿਨ ਦੇ ਰਿਮਾਂਡ ਉੱਤੇ ਭੇਜ ਦਿੱਤਾ ਹੈ। ਜਗਜੀਤ ਸਿੰਘ ਚਾਹਲ ਨੂੰ ਪਟਿਆਲਾ ਸਥਿਤ ਸੀਬੀਆਈ ਅਦਾਲਤ ਵਿੱਚ ਜੱਜ ਐਸ.ਐਸ. ਮਾਨ ਦੀ ਅਦਾਲਤ ਪੇਸ਼ ਕੀਤਾ ਗਿਆ।

 

ਈਡੀ ਦੇ ਡਾਇਰੈਕਟਰ ਨਿਰੰਜਨ ਸਿੰਘ ਵਿਸ਼ੇਸ਼ ਤੌਰ ਉੱਤੇ ਜਗਜੀਤ ਸਿੰਘ ਚਾਹਲ ਨੂੰ ਜਲੰਧਰ ਤੋਂ ਪਟਿਆਲਾ ਲੈ ਕੇ ਆਏ। ਮਨੀ ਲਾਂਡਰਿੰਗ ਕੇਸ ਵਿੱਚ ਜਗਜੀਤ ਸਿੰਘ ਚਾਹਲ ਦੀ 55.59 ਕਰੋੜ ਦੀ ਸੰਪਤੀ ਈਡੀ ਪਹਿਲਾਂ ਹੀ ਅਟੈਚ ਕਰ ਚੁੱਕਾ ਹੈ।

 

ਈਡੀ ਵੱਲੋਂ ਇਸ ਮਾਮਲੇ ਵਿੱਚ ਜਗਜੀਤ ਸਿੰਘ ਚਾਹਲ ਨੂੰ ਪੇਸ਼ ਹੋਣ ਲਈ ਵਾਰ ਵਾਰ ਸੰਮਨ ਜਾਰੀ ਕੀਤੇ ਜਾ ਰਹੇ ਸਨ ਪਰ ਉਹ ਪੇਸ਼ ਨਹੀਂ ਸੀ ਹੋ ਰਿਹਾ। ਭੋਲਾ ਡਰੱਗਜ਼ ਮਾਮਲੇ ਵਿੱਚ ਚਾਹਲ ਮੁਹਾਲੀ ਦੀ ਅਦਾਲਤ ਵਿੱਚ ਚੱਲ ਰਹੇ ਕੇਸ ਵਿੱਚ ਪੇਸ਼ ਹੋਣ ਲਈ ਆਏ ਸਨ।

 

 

ਇਸ ਤੋਂ ਪਹਿਲਾਂ ਉਹ ਅਦਾਲਤ ਵਿੱਚ ਪੇਸ਼ ਹੁੰਦੇ ਈਡੀ ਦੀ ਟੀਮ ਨੂੰ ਉਸ ਨੂੰ ਬਾਹਰ ਹੀ ਦਬੋਚ ਲਿਆ। ਦੂਜੇ ਪਾਸੇ ਜਗਜੀਤ ਸਿੰਘ ਚਾਹਲ ਦੇ ਵਕੀਲ ਨੇ ਇਲਜ਼ਾਮ ਲਾਇਆ ਕਿ ਉਸ ਦੇ ਮੁਵੱਕਲ ਨੂੰ ਮਹਿਜ਼ ਬਿਕਰਮ ਸਿੰਘ ਮਜੀਠੀਆ ਨੂੰ ਬਚਾਉਣ ਲਈ ਈਡੀ ਅਜਿਹਾ ਕਰ ਰਿਹਾ ਹੈ।

First Published: Tuesday, 16 May 2017 3:25 PM

Related Stories

ਕੈਪਟਨ ਵੱਲੋਂ ਖਾਲਿਸਤਾਨੀਆਂ ਨੂੰ ਖੁੱਲ੍ਹੀ ਵੰਗਾਰ, ਜ਼ੈੱਡ ਪਲੱਸ ਸੁਰੱਖਿਆ ਲੈਣ ਤੋਂ ਇਨਕਾਰ
ਕੈਪਟਨ ਵੱਲੋਂ ਖਾਲਿਸਤਾਨੀਆਂ ਨੂੰ ਖੁੱਲ੍ਹੀ ਵੰਗਾਰ, ਜ਼ੈੱਡ ਪਲੱਸ ਸੁਰੱਖਿਆ ਲੈਣ...

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਫੀਆ ਰਿਪੋਰਟਾਂ ਤੇ ਸ਼ਰੇਆਮ

ਇਲਾਜ ਦੇ ਬਹਾਨੇ ਡਾਕਟਰ ਦਾ ਸ਼ਰਮਨਾਕ ਕਾਰਾ, ਚੱਪਲਾਂ ਨਾਲ ਹੋਈ ਪਰੇਡ
ਇਲਾਜ ਦੇ ਬਹਾਨੇ ਡਾਕਟਰ ਦਾ ਸ਼ਰਮਨਾਕ ਕਾਰਾ, ਚੱਪਲਾਂ ਨਾਲ ਹੋਈ ਪਰੇਡ

ਅੰਬਾਲਾ: ਇੱਥੋਂ ਦੇ ਇੱਕ ਡਾਕਟਰ ਉੱਤੇ ਮਹਿਲਾ ਮਰੀਜ਼ ਨਾਲ ਛੇੜਛਾੜ ਕਰਨ ਦਾ ਮਾਮਲਾ

ਰਾਣਾ ਗੁਰਜੀਤ ਦੇ 'ਨੌਕਰ' ਰਾਤੋ-ਰਾਤ ਬਣੇ ਕਰੋੜਪਤੀ ਠੇਕੇਦਾਰ
ਰਾਣਾ ਗੁਰਜੀਤ ਦੇ 'ਨੌਕਰ' ਰਾਤੋ-ਰਾਤ ਬਣੇ ਕਰੋੜਪਤੀ ਠੇਕੇਦਾਰ

ਚੰਡੀਗੜ੍ਹ: ਪੰਜਾਬ ਵਿੱਚ ਸ਼ੁੱਕਰਵਾਰ ਨੂੰ ਹੋਈ ਰੇਤਾ-ਬਜਰੀ ਦੀਆਂ ਖੱਡਾਂ ਦੀ ਬੋਲੀ

ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਅਸਤੀਫਾ
ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਅਸਤੀਫਾ

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ

ਪੰਜਾਬੀ ਨਹੀਂ ਕਰਦੇ ਆਪਣੀ ਮਾਂ ਬੋਲੀ ਨੂੰ ਪਿਆਰ !
ਪੰਜਾਬੀ ਨਹੀਂ ਕਰਦੇ ਆਪਣੀ ਮਾਂ ਬੋਲੀ ਨੂੰ ਪਿਆਰ !

ਚੰਡੀਗੜ੍ਹ :ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਸਿੱਖ ਮੁੱਦਿਆਂ ਤੇ ਮਸਲਿਆਂ ‘ਤੇ

10 ਵੀਂ ਦੇ ਨਤੀਜੇ ਤੋਂ ਨਿਰਾਸ਼ ਪੰਜ ਵਿਦਿਆਰਥੀਆਂ ਕੀਤੀ ਖੁਦਕੁਸ਼ੀ-ਇੱਕ ਗੰਭੀਰ
10 ਵੀਂ ਦੇ ਨਤੀਜੇ ਤੋਂ ਨਿਰਾਸ਼ ਪੰਜ ਵਿਦਿਆਰਥੀਆਂ ਕੀਤੀ ਖੁਦਕੁਸ਼ੀ-ਇੱਕ ਗੰਭੀਰ

ਚੰਡੀਗੜ੍ਹ: ਇਸ ਬਾਰ ਪੰਜਾਬ ਵਿੱਚ ਦਸਵੀਂ ਦੇ ਨਤੀਜੇ ਵਿਦਿਆਰਥੀਆਂ ਲਈ ਆਫਤ ਬਣਕੇ ਆਏ

ਸਰਕਾਰ ਨੇ ਬਿਜਲੀ ਬੱਚਤ ਦਾ ਲੱਭਿਆ ਤਰੀਕਾ
ਸਰਕਾਰ ਨੇ ਬਿਜਲੀ ਬੱਚਤ ਦਾ ਲੱਭਿਆ ਤਰੀਕਾ

ਚੰਡੀਗੜ੍ਹ: ਬਿਜਲੀ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ

ਪੰਜਾਬ ਵਿੱਚ ਪੰਚਾਇਤੀ ਚੋਣਾਂ ਮੁਲਤਵੀ
ਪੰਜਾਬ ਵਿੱਚ ਪੰਚਾਇਤੀ ਚੋਣਾਂ ਮੁਲਤਵੀ

ਚੰਡੀਗੜ੍ਹ :ਪੰਜਾਬ ਵਿੱਚ ਪੰਚਾਂ-ਸਰਪੰਚਾਂ ਦੀਆਂ ਖਾਲੀ ਸੀਟਾਂ ਲਈ 11 ਜੂਨ ਨੂੰ ਹੋਣ

ਖਾਲਿਸਤਾਨੀਆਂ ਵੱਲੋਂ ਕੈਪਟਨ ਅਮਰਿੰਦਰ ਤੇ ਰਵਨੀਤ ਬਿੱਟੂ ਦੇ ਕਤਲ ਦੀ ਧਮਕੀ
ਖਾਲਿਸਤਾਨੀਆਂ ਵੱਲੋਂ ਕੈਪਟਨ ਅਮਰਿੰਦਰ ਤੇ ਰਵਨੀਤ ਬਿੱਟੂ ਦੇ ਕਤਲ ਦੀ ਧਮਕੀ

ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਂਸਦ ਰਵਨੀਤ ਸਿੰਘ