ਜਗਮੀਤ ਬਰਾੜ ਨੇ ਪੰਜਾਬ 'ਚ ਅਫ਼ੀਮ ਦੀ ਖੇਤੀ ਦੀ ਕੀਤੀ ਮੰਗ, ਸਿੱਧੂ ਦਾ ਕਰਾਰਾ ਜਵਾਬ

By: Sukhwinder Singh | | Last Updated: Saturday, 13 May 2017 3:33 PM
ਜਗਮੀਤ ਬਰਾੜ ਨੇ ਪੰਜਾਬ 'ਚ ਅਫ਼ੀਮ ਦੀ ਖੇਤੀ ਦੀ ਕੀਤੀ ਮੰਗ, ਸਿੱਧੂ ਦਾ ਕਰਾਰਾ ਜਵਾਬ

ਚੰਡੀਗੜ੍ਹ: ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਸੂਬੇ ਚੋਂ ਨਸ਼ੇ ਨੂੰ ਜੜੋ ਖ਼ਤਮ ਕਰਨ ਲਈ ਅਹਿਮ ਕੋਸ਼ਿਸ਼ਾਂ ਕਰ ਰਹੀ ਹੈ। ਉੱਥੇ ਹੀ ਸਾਬਕਾ ਸਾਂਸਦ ਤੇ ਤ੍ਰਿਣਮੂਲ ਕਾਂਗਰਸ ਦੇ ਪੰਜਾਬ ਪ੍ਰਧਾਨ ਜਗਮੀਤ ਬਰਾੜ ਦਾ ਇੱਕ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਜਗਮੀਤ ਬਰਾੜ ਸੂਬੇ ਚ ਨਸ਼ੇ ਦੀ ਖੇਤੀ ਕਰਨ ਦੀ ਗੱਲ ਆਖ ਰਹੇ ਹਨ।

 

ਜਗਮੀਤ ਬਰਾੜ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਨੂੰ 5 ਕਿੱਲੇ ਦੀ ਜ਼ਮੀਨ ‘ਚ ਅਫ਼ੀਮ ਦੀ ਖੇਤੀ ਕਰਨ ਦੀ ਇਜਾਜ਼ਤ ਦੇ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਅਜਿਹਾ ਕੰਮ ਕਰਨ ਨਾਲ ਮੈਡੀਕਲ ਵਿੱਚ ਵੀ ਇਸ ਦੀ ਵਰਤੋਂ ਹੋ ਸਕੀ ਤੇ ਕਿਸਾਨਾਂ ਨੂੰ ਵੀ ਫ਼ਾਇਦਾ ਮਿਲ ਸਕੇਗਾ। ਉਨ੍ਹਾਂ ਕਿਹਾ ਇਸ ਨਾਲ ਕਰਜ਼ੇ ਦੇ ਕਿਸਾਨਾਂ ਨੂੰ ਵੱਡਾ ਫ਼ਾਇਦਾ ਹੋਵੇਗਾ। ਜਗਮੀਤ ਬਰਾੜ ਮੁਤਾਬਿਕ ਕੇਂਦਰ ਸਰਕਾਰ ਆਪਣੀ ਨਿਗਰਾਨੀ ਪੰਜਾਬ ਦੇ ਕਿਸਾਨਾਂ ਨੂੰ ਅਫੀਮ ਦੀ ਖੇਤੀ ਕਰਨ ਦੀ ਇਜਾਜ਼ਤ ਮਿਲੇ

 

ਜਗਮੀਤ ਬਰਾੜ ਤੋਂ ਪਹਿਲਾਂ ਆਪ ਦੇ ਸਾਂਸਦ ਡਾ ਧਰਮੀਵਰ ਗਾਂਧੀ ਵੀ ਅਫੀਮ ਤੇ ਭੁੱਕੀ ਦੇ ਠੇਕੇ ਪੰਜਾਬ ਖੋਲਣ ਦਾ ਬਿਆਨ ਦੇ ਚੁੱਕੇ ਹਨ। ਬਰਾੜ ਨੇ ਡਾਕਟਰ ਗਾਂਧੀ ਦੀ ਹਮਾਇਤ ਕੀਤੀ ਤੇ ਕਿਹਾ ਡਾਕਟਰ ਗਾਂਧੀ ਨੇ ਨਸ਼ਿਆਂ ਦੇ ਮਸਲੇ ਤੇ ਕਾਫੀ ਰਿਸਰਚ ਕੀਤ ਹੈ। ਉਹ ਨਸ਼ਿਆਂ ਨੂੰ ਦੂਰ ਕਰਨ ਲਈ ਡਾਕਟਰ ਗਾਂਧੀ ਦੇ ਸੁਝਾਵਾਂ ਦਾ ਸਵਾਗਤ ਕਰਦੇ ਹਨ।

 

ਦੂਜੇ ਪਾਸੇ ਸਰਕਾਰ ਤੇ ਜਗਮੀਤ ਬਰਾੜ ਦੀ ਸਲਾਹ ਦਾ ਕੋਈ ਅਸਰ ਨਹੀਂ ਹੈ। ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਜਗਮਤੀ ਬਰਾੜ ਦੀ ਸਲਾਹ ਦਾ ਕਰਾਰਾ ਜੁਆਬ ਦਿੱਤਾ ਹੈ। ਸਿੱਧੂ ਮੁਤਾਬਿਕ ਸਰਕਾਰ ਆਪਣੀ ਸਮਝ ਮੁਤਾਬਿਕ ਕੰਮ ਕਰੇਗੀ ਜੇ ਕੋਈ ਅਜਿਹੀ ਪਾਲਿਸੀ ਚਾਹੁੰਦਾ ਹੈ ਤਾਂ ਉਹ ਪਹਿਲਾਂ ਖੁਦ ਜਿੱਤ ਕੇ ਸੱਤਾ ਚ ਆਵੇ।

 

ਜ਼ਿਕਰਯੋਗ ਹੈ ਕਿ ਕਾਂਗਰਸ ਦੇ ਕਿਸਾਨ ਸੈੱਲ ਮੋਗਾ ਨੇ ਵੀ ਮੰਗ ਕੀਤੀ ਹੈ ਕਿ ਪੰਜਾਬ ਦੀ ਕਿਸਾਨੀ ਤੇ ਜਵਾਨੀ ਬਚਾਉਣ ਲਈ ਦੇਸ਼ ਦੇ ਦੂਸਰੇ ਸੂਬਿਆਂ ਵਾਂਗ ਪੰਜਾਬ ਵਿਚ ਵੀ ਅਫ਼ੀਮ ਦੀ ਖੇਤੀ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ। ਜ਼ਿਲ੍ਹਾ ਮੋਗਾ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਖੋਸਾ ਨੇ ਕਿਹਾ ਕਿ ਅਫ਼ੀਮ ਦੀ ਖੇਤੀ ਕਰਨ ਵਾਲੇ ਕਿਸਾਨ ਨੂੰ 20-22 ਲੱਖ ਰੁਪਏ ਪ੍ਰਤੀ ਕਿੱਲਾ ਆਮਦਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਫ਼ੀਮ-ਪੋਸਤ ਖਾ ਕੇ ਕਿਸਾਨ-ਮਜ਼ਦੂਰ-ਨੌਜਵਾਨ ਕੰਮ ਵੀ ਜ਼ਿਆਦਾ ਕਰਨਗੇ ਅਤੇ ਮੈਡੀਕਲ, ਚਿੱਟੇ ਅਤੇ ਸਮੈਕ ਵਰਗੇ ਮਾਰੂ ਨਸ਼ਿਆਂ ਤੋਂ ਵੀ ਬਚ ਜਾਣਗੇ।

First Published: Saturday, 13 May 2017 3:33 PM

Related Stories

ਕੈਪਟਨ ਦੇ ਰਾਜ 'ਚ ਵੀ ਕਿਸਾਨ ਖੁਦਕੁਸ਼ੀਆਂ ਦਾ ਦੌਰ ਜਾਰੀ 
ਕੈਪਟਨ ਦੇ ਰਾਜ 'ਚ ਵੀ ਕਿਸਾਨ ਖੁਦਕੁਸ਼ੀਆਂ ਦਾ ਦੌਰ ਜਾਰੀ 

ਫ਼ਿਰੋਜਪੁਰ : ਕਰਜ਼ੇ ਕਾਰਨ ਪੰਜਾਬ ਦੇ ਇੱਕ ਹੋਰ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ ਹੈ।

ਪੰਜਾਬ ਨੇ ਲੱਭ ਲਿਆ ਚਿਕਨਗੁਨੀਆ ਤੇ ਡੇਂਗੂ ਤੋਂ ਬਚਾਅ ਦਾ ਤੋੜ
ਪੰਜਾਬ ਨੇ ਲੱਭ ਲਿਆ ਚਿਕਨਗੁਨੀਆ ਤੇ ਡੇਂਗੂ ਤੋਂ ਬਚਾਅ ਦਾ ਤੋੜ

ਚੰਡੀਗੜ੍ਹ : ਚਿਕਨਗੁਨੀਆ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਫੈਲਾਉਣ ਵਾਲੇ ਮੱਛਰਾਂ

ਬੁੱਚੜਖਾਨਿਆਂ ਬਾਰੇ ਮੋਦੀ ਸਰਕਾਰ ਦਾ ਵੱਡਾ ਫੈਸਲਾ...
ਬੁੱਚੜਖਾਨਿਆਂ ਬਾਰੇ ਮੋਦੀ ਸਰਕਾਰ ਦਾ ਵੱਡਾ ਫੈਸਲਾ...

ਨਵੀਂ ਦਿੱਲੀ: ਸਰਕਾਰ ਨੇ ਪਸ਼ੂ ਮੰਡੀਆਂ ‘ਚੋਂ ਬੁੱਚੜਖਾਨਿਆਂ ਲਈ ਪਸ਼ੂਆਂ ਨੂੰ

ਮੱਕੀ ਦੇ ਭਾਅ ਲਈ ਕੈਪਟਨ ਨੇ ਮੋਦੀ ਨੂੰ ਲਿਖੀ ਚਿੱਠੀ
ਮੱਕੀ ਦੇ ਭਾਅ ਲਈ ਕੈਪਟਨ ਨੇ ਮੋਦੀ ਨੂੰ ਲਿਖੀ ਚਿੱਠੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ

ਇਸ ਕਿਸਾਨ ਨੇ ਸਿਰਫ਼ 800 ਰੁ. 'ਚ ਤਿਆਰ ਕੀਤੀ ਖਾਦ ਦੀ ਫ਼ੈਕਟਰੀ
ਇਸ ਕਿਸਾਨ ਨੇ ਸਿਰਫ਼ 800 ਰੁ. 'ਚ ਤਿਆਰ ਕੀਤੀ ਖਾਦ ਦੀ ਫ਼ੈਕਟਰੀ

ਚੰਡੀਗੜ੍ਹ: ਤਾਮਿਲਨਾਡੂ ਦੇ ਇਰੋਡ ਜ਼ਿਲ੍ਹੇ ਦੇ ਗੋਬਿਚੇੱਤੀਪਾਲਇਮ ਸਥਿਤ

ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਨੇ ਚੁੱਕੇ ਝੰਡੇ, ਸਰਕਾਰ ਨੂੰ ਵੰਗਾਰਿਆ
ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਨੇ ਚੁੱਕੇ ਝੰਡੇ, ਸਰਕਾਰ ਨੂੰ ਵੰਗਾਰਿਆ

ਰੋਪੜ: ਮੋਰਿੰਡਾ ਸ਼ੂਗਰ ਮਿੱਲ ਵੱਲੋਂ ਗੰਨਾ ਕਿਸਾਨਾਂ ਦਾ ਕਰੀਬ 18 ਕਰੋੜ ਰੁਪਏ ਬਕਾਇਆ

ਮੰਡੀਆਂ 'ਚ ਆਈ ਸੂਰਜਮੁਖੀ, ਕਿਸਾਨਾਂ ਨੂੰ ਕੁਇੰਟਲ ਪਿੱਛੇ 1175 ਰੁ. ਦਾ ਘਾਟਾ
ਮੰਡੀਆਂ 'ਚ ਆਈ ਸੂਰਜਮੁਖੀ, ਕਿਸਾਨਾਂ ਨੂੰ ਕੁਇੰਟਲ ਪਿੱਛੇ 1175 ਰੁ. ਦਾ ਘਾਟਾ

ਚੰਡੀਗੜ੍ਹ: ਸੂਰਜਮੁਖੀ ਦਾ ਕੇਂਦਰ ਸਰਕਾਰ ਵੱਲੋਂ ਸੂਰਜਮੁਖੀ ਦਾ ਘਟੋਂ ਘੱਟ ਸਮਰਥਨ

15 ਜੂਨ ਤੋਂ ਪਹਿਲਾਂ ਝੋਨਾ ਲਾਇਆ ਤਾਂ ਹੋਵੇਗੀ ਕਾਰਵਾਈ..
15 ਜੂਨ ਤੋਂ ਪਹਿਲਾਂ ਝੋਨਾ ਲਾਇਆ ਤਾਂ ਹੋਵੇਗੀ ਕਾਰਵਾਈ..

ਚੰਡੀਗੜ੍ਹ: ਪੰਜਾਬ ਸਰਕਾਰ ਨੇ ਰਵਾਇਤੀ ਝੋਨੇ ਦੀ ਬਿਜਾਈ 15 ਜੂਨ ਤੋਂ ਹੀ ਲਾਉਣ ਦਾ

ਆਰਥਿਕ ਮੰਦੀ ਤੋਂ ਦੁਖੀ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਆਰਥਿਕ ਮੰਦੀ ਤੋਂ ਦੁਖੀ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਬਰਨਾਲਾ: ਮਹਿਲ ਕਲਾਂ ਅਧੀਨ ਪੈਂਦੇ ਪਿੰਡ ਚੁਹਾਣਕੇ ਖੁਰਦ ਵਿੱਚ ਆਰਥਿਕ ਮੰਦਹਾਲੀ

ਕਰਜ਼ੇ ਕਾਰਨ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਕਰਜ਼ੇ ਕਾਰਨ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ: ਬਨੂੜ ਦੇ ਪਿੰਡ ਫ਼ਤਿਹਪੁਰ ਗੜੀ ਤੋਂ ਨੌਜਵਾਨ ਕਿਸਾਨ ਕਰਜ਼ੇ ਤੋਂ ਦੁਖੀ