ਓਂਟਾਰੀਉ ਦੇ 'ਸਿੱਖ ਨਸਲਕੁਸ਼ੀ ਮਤੇ' ਤੋਂ ਭਾਰਤ ਸਰਕਾਰ ਦੀ ਤਕਲੀਫ ਬਰਕਰਾਰ

By: abp sanjha | | Last Updated: Wednesday, 19 April 2017 11:21 AM
ਓਂਟਾਰੀਉ ਦੇ 'ਸਿੱਖ ਨਸਲਕੁਸ਼ੀ ਮਤੇ' ਤੋਂ ਭਾਰਤ ਸਰਕਾਰ ਦੀ ਤਕਲੀਫ ਬਰਕਰਾਰ

ਸੱਤ ਜਿਨਾ ਭਾਰਤ ਦੌਰੇ 'ਤੇ ਪਹੁੰਚੇ ਕੈਨੇਡਾ ਦੇ ਰੱਖਿਆ ਮੰਤਰੀ ਲੈ. ਕਰਨਲ ਹਰਜੀਤ ਸਿੰਘ ਸੱਜਣ ਨੇ ਪਹਿਲੇ ਦਿਨ ਭਾਰਤ ਦੇ ਰੱਖਿਆ ਮੰਤਰੀ ਅਰੁਣ ਜੇਟਲੀ ਨਾਲ ਮੁਲਾਕਾਤ ਕੀਤੀ।

ਨਵੀਂ ਦਿੱਲੀ:- ਸੱਤ ਜਿਨਾ ਭਾਰਤ ਦੌਰੇ ‘ਤੇ ਪਹੁੰਚੇ ਕੈਨੇਡਾ ਦੇ ਰੱਖਿਆ ਮੰਤਰੀ ਲੈ. ਕਰਨਲ ਹਰਜੀਤ ਸਿੰਘ ਸੱਜਣ ਨੇ ਪਹਿਲੇ ਦਿਨ ਭਾਰਤ ਦੇ ਰੱਖਿਆ ਮੰਤਰੀ ਅਰੁਣ ਜੇਟਲੀ ਨਾਲ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਦੁਵੱਲੀ ਗੱਲਬਾਤ ਦੌਰਾਨ ਅਰੁਣ ਜੇਟਲੀ ਨੇ ਹਰਜੀਤ ਸਿੰਘ ਸੱਜਣ ਕੋਲ ਓਂਟਾਰੀਉ ਅਸੈਂਬਲੀ ਵੱਲੋਂ 1984 ਦੇ ਸਿੱਖ ਕਤਲੇਆਮ ਨੂੰ ‘ਸਿੱਖ ਨਸਲਕੁਸ਼ੀ’ ਐਲਾਨੇ ਜਾਣ ਦਾ ਮੁੱਦਾ ਖਾਸ ਤੌਰ ‘ਤੇ ਚੁੱਕਿਆ। ਜੇਟਲੀ ਨੇ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ‘ਸਿੱਖ ਨਸਲਕੁਸ਼ੀ’ ਕਰਾਰ ਦਿੰਦਾ ਮਤਾ ‘ਗੈਰਹਕੀਕੀ’ ਤੇ ‘ਵਧਾ-ਚੜ੍ਹਾ ਕੇ’ ਕੀਤੀ ਗਈ ਕਾਰਵਾਈ ਹੈ।

 

ਰੱਖਿਆ ਮੰਤਰੀ ਅਰੁਣ ਜੇਤਲੀ ਨੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨਾਲ ਆਪਣੀ ਅਧਿਕਾਰਤ ਮੀਟਿੰਗ ਦੌਰਾਨ ਇਹ ਮਾਮਲਾ ਚੁੱਕਿਆ। ਜਾਣਕਾਰੀ ਮੁਤਾਬਕ ਸ੍ਰ. ਸੱਜਣ ਨੇ ਸਾਫ ਕੀਤਾ ਕਿ ਇਹ ਕੈਨੇਡਾ ਦੀ ਕੇਂਦਰੀ ਸਰਕਾਰ ਦੇ ਵਿਚਾਰ ਨਹੀਂ ਹਨ, ਇਹ ਓਂਟਾਰੀਉ ਅਸੈਂਬਲੀ ਵੱਲੋਂ ਪਾਸ ਕੀਤਾ ਗਿਆ ਮਤਾ ਹੈ ਅਤੇ ਇਸ ਨਾਲ ਭਾਰਤ-ਕੈਨੇਡਾ ਸਬੰਧਾਂ ‘ਤੇ ਕੋਈ ਅਸਰ ਨਹੀਂ ਪਏਗਾ।

 

 

ਦੱਸ ਦੇਈਏ ਕਿ ਬੀਤੇ ਦਿਨੀਂ ਬਰੈਂਪਟਨ ਤੋਂ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੀ ਮੈਂਬਰ ਹਰਿੰਦਰ ਮੱਲੀ ਨੇ ਓਂਟਾਰੀਉ ਅਸੈਂਬਲੀ ਵਿੱਚ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਰਾਰ ਦਿੱਤੇ ਜਾਣ ਦਾ ਮਤਾ ਪੇਸ਼ ਕੀਤਾ ਸੀ ਜੋ ਬਹੁਮਤ ਨਾਲ ਪਾਸ ਹੋ ਗਿਆ ਸੀ ਅਤੇ ਭਾਰਤ ਸਰਕਾਰ ਨੇ ਉਦੋਂ ਵੀ ਇਸ ਦੇ ਵਿਰੋਧ ਵਿੱਚ ਬਿਆਨ ਦਿੱਤਾ ਸੀ।

First Published: Wednesday, 19 April 2017 11:14 AM

Related Stories

ਕੇਪੀਐਸ ਗਿੱਲ ਦੀ ਮੌਤ 'ਤੇ ਬੋਲੇ ਬਾਦਲ
ਕੇਪੀਐਸ ਗਿੱਲ ਦੀ ਮੌਤ 'ਤੇ ਬੋਲੇ ਬਾਦਲ

ਚੰਡੀਗੜ੍ਹ: ਸਾਬਕਾ ਡੀਜੀਪੀ ਕੇਪੀਐਸ ਗਿੱਲ ਦੀ ਮੌਤ ਬਾਰੇ ਸਾਬਕਾ ਮੁੱਖ ਮੰਤਰੀ

 ਸਿੱਖਾਂ ਦੀ ਕੁੱਟਮਾਰ ਕਰਨ ਵਾਲੇ 3 ਰਾਜਸਥਾਨੀ ਗ੍ਰਿਫਤਾਰ, ਪੁਲਿਸ ਕਾਂਸਟੇਬਲ ਨੂੰ ਵੀ ਹਟਾਇਆ
ਸਿੱਖਾਂ ਦੀ ਕੁੱਟਮਾਰ ਕਰਨ ਵਾਲੇ 3 ਰਾਜਸਥਾਨੀ ਗ੍ਰਿਫਤਾਰ, ਪੁਲਿਸ ਕਾਂਸਟੇਬਲ ਨੂੰ...

ਅਜਮੇਰ: ਅਪ੍ਰੈਲ ਮਹੀਨੇ ਰਾਜਸਥਾਨ ਦੇ ਅਜਮੇਰ ਵਿੱਚ 4 ਸਿੱਖਾਂ ਦੀ ਕੁੱਟਮਾਰ ਮਾਮਲੇ

ਬੇਅਦਬੀਆਂ ਖਿਲਾਫ 1 ਜੂਨ ਨੂੰ ਸਿੱਖ ਕੌਮ ਦਾ ਇਕੱਠ
ਬੇਅਦਬੀਆਂ ਖਿਲਾਫ 1 ਜੂਨ ਨੂੰ ਸਿੱਖ ਕੌਮ ਦਾ ਇਕੱਠ

ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਸਰਕਾਰ ਵੱਲੋਂ ਕੋਈ ਠੋਸ

CBSE 12ਵੀਂ ਦਾ ਨਤੀਜਾ ਦੇਖੋ, ਚੰਡੀਗੜ੍ਹ ਦੇ ਵਿਦਿਆਰਥੀ ਛਾਏ
CBSE 12ਵੀਂ ਦਾ ਨਤੀਜਾ ਦੇਖੋ, ਚੰਡੀਗੜ੍ਹ ਦੇ ਵਿਦਿਆਰਥੀ ਛਾਏ

ਨਵੀਂ ਦਿੱਲੀ: ਸੀਬੀਐਸਈ ਵੱਲੋਂ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ।

ਸਿੰਘ ਸਹਿਬਾਨ ਵੱਲੋਂ ਕੇਪੀਐਸ ਗਿੱਲ ਦੀਆਂ ਅੰਤਿਮ ਰਸਮਾਂ 'ਚ ਸ਼ਾਮਲ ਨਾ ਹੋਣ ਦੀ ਤਾਕੀਦ
ਸਿੰਘ ਸਹਿਬਾਨ ਵੱਲੋਂ ਕੇਪੀਐਸ ਗਿੱਲ ਦੀਆਂ ਅੰਤਿਮ ਰਸਮਾਂ 'ਚ ਸ਼ਾਮਲ ਨਾ ਹੋਣ ਦੀ...

ਚੰਡੀਗੜ੍ਹ: ਸਰਬੱਤ ਖਾਲਸਾ ਵੱਲੋਂ ਥਾਪੇ ਮੁਤਵਾਜ਼ੀ ਜਥੇਦਾਰਾਂ ਨੇ ਬਠਿੰਡਾ ਵਿੱਚ

ਸਿੱਧੂ ਦਾ ਭ੍ਰਿਸ਼ਟਾਚਾਰੀਆਂ 'ਤੇ ਵਾਰ
ਸਿੱਧੂ ਦਾ ਭ੍ਰਿਸ਼ਟਾਚਾਰੀਆਂ 'ਤੇ ਵਾਰ

ਚੰਡੀਗੜ੍ਹ: ਸਥਾਨਕ ਸਰਕਾਰਾਂ ਵਿਭਾਗ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ

ਲੁਧਿਆਣਾ ਵਿੱਚ ਪਿਸਤੌਲ ਦੀ ਨੋਕ 'ਤੇ ਲੁੱਟੀ ਕਾਰ
ਲੁਧਿਆਣਾ ਵਿੱਚ ਪਿਸਤੌਲ ਦੀ ਨੋਕ 'ਤੇ ਲੁੱਟੀ ਕਾਰ

ਲੁਧਿਆਣਾ-ਚੰਡੀਗੜ੍ਹ ਰੋਡ ‘ਤੇ ਇੱਕ ਨੌਜਵਾਨ ਤੋਂ ਦਿਨਦਿਹਾੜੇ ਕਾਰ ਲੁੱਟਣ ਦੀ

ਗ਼ੈਰਕਾਨੂੰਨੀ ਵਾਹਨਾਂ ਦੀ ਹੁਣ ਪੰਜਾਬ 'ਚ ਖ਼ੈਰ ਨਹੀਂ
ਗ਼ੈਰਕਾਨੂੰਨੀ ਵਾਹਨਾਂ ਦੀ ਹੁਣ ਪੰਜਾਬ 'ਚ ਖ਼ੈਰ ਨਹੀਂ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਰਾਂਸਪੋਰਟ

ਐਤਵਾਰ ਨੂੰ ਹੋਵੇਗਾ ਗਿੱਲ ਦਾ ਅੰਤਿਮ ਸਸਕਾਰ
ਐਤਵਾਰ ਨੂੰ ਹੋਵੇਗਾ ਗਿੱਲ ਦਾ ਅੰਤਿਮ ਸਸਕਾਰ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਡੀਜੀਪੀ ਕੀ ਪੀ ਐਸ ਗਿੱਲ ਦਾ ਅੰਤਿਮ ਸੰਸਕਾਰ ਐਤਵਾਰ

ਸੋਸ਼ਲ ਮੀਡੀਆ ਨੇ ਫਰੋਲੀ 'ਸੁਪਰਕੌਪ' ਦੀ ਮਿੱਟੀ
ਸੋਸ਼ਲ ਮੀਡੀਆ ਨੇ ਫਰੋਲੀ 'ਸੁਪਰਕੌਪ' ਦੀ ਮਿੱਟੀ

ਚੰਡੀਗੜ੍ਹ : ਪੰਜਾਬ ‘ਚ ਖਾੜਕੂਵਾਦ ਦੌਰਾਨ ਪੰਜਾਬ ਪੁਲਿਸ ਦੇ ਮੁਖੀ ਰਹੇ ਕੇਪੀਐਸ