ਬਾਦਲਾਂ ਨੇ ਕਰਵਾਈ ਇੱਕ ਹੋਰ ਜਥੇਦਾਰ ਸਾਹਿਬ ਦੀ ਛੁੱਟੀ

By: abp sanjha | | Last Updated: Friday, 21 April 2017 7:09 PM
ਬਾਦਲਾਂ ਨੇ ਕਰਵਾਈ ਇੱਕ ਹੋਰ ਜਥੇਦਾਰ ਸਾਹਿਬ ਦੀ ਛੁੱਟੀ

ਫ਼ਤਿਹਗੜ੍ਹ ਸਾਹਿਬ : ਬਾਦਲਾਂ ਖ਼ਿਲਾਫ਼ ਮੂੰਹ ਖੋਲ੍ਹਣ ਦੀ ਸਜ਼ਾ ਇੱਕ ਹੋਰ ਜਥੇਦਾਰ ਸਾਹਿਬ ਨੂੰ ਮਿਲ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਮ ਮਾਮਲਿਆਂ ਬਾਰੇ ਹੋਈ ਕਮੇਟੀ ਦੀ ਮੀਟਿੰਗ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੀਆਂ ਜਥੇਦਾਰ ਵਜੋਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ।
ਇਸ ਦੇ ਨਾਲ ਹੀ ਗਿਆਨੀ ਗੁਰਮੁਖ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਦੀ ਸੇਵਾ ਤੋਂ ਵੀ ਹਟਾ ਦਿੱਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ‘ਚ ਹੋਈ ਅੰਤ੍ਰਿਮ ਕਮੇਟੀ ਦੀ ਬੈਠਕ ‘ਚ  ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਥਾਪਿਆ ਗਿਆ ਹੈ।  ਭਾਈ ਹਰਪ੍ਰੀਤ ਸਿੰਘ ਮੌਜੂਦਾ ਸਮੇਂ ਵਿੱਚ ਮੁਕਤਸਰ ਸਾਹਿਬ ਵਿੱਚ  ਹੈੱਡ ਗ੍ਰੰਥੀ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਇਸ ਤੋਂ ਇਲਾਵਾ ਭਾਈ ਮਲਕੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਵਾਂ ਹੈੱਡ ਗ੍ਰੰਥੀ ਥਾਪਿਆ ਗਿਆ ਹੈ।
ਕਮੇਟੀ ਨੇ ਅਹੁਦਿਆਂ ਤੋਂ ਹਟਾਉਣ ਤੋਂ ਇਲਾਵਾ ਗਿਆਨੀ ਗੁਰਮੁਖ ਸਿੰਘ ਦਾ ਹਰਿਆਣਾ ਦੇ ਧਮਧਾਨ ਸਾਹਿਬ ਵਿਖੇ ਤਬਾਦਲਾ ਵੀ ਕਰ ਦਿੱਤਾ ਹੈ।
First Published: Friday, 21 April 2017 7:09 PM

Related Stories

'ਆਪ' ਨੇ ਬਣਾਈ ਕਿਸਾਨ ਸੰਘਰਸ਼ ਕਮੇਟੀ
'ਆਪ' ਨੇ ਬਣਾਈ ਕਿਸਾਨ ਸੰਘਰਸ਼ ਕਮੇਟੀ

ਚੰਡੀਗੜ੍ਹ: ਆਰਥਕ ਮੰਦਹਾਲੀ ਤੇ ਸਰਕਾਰਾਂ ਦੇ ਬੇਰੁਖੀ ਕਾਰਨ ਆਤਮਹੱਤਿਆ ਕਰ ਰਹੇ

ਸਿੱਖਿਆ ਮੰਤਰੀ ਦੇ ਨਵੇਂ ਫੈਸਲੇ ਤੋਂ ਖ਼ੁਸ ਹੋਣਗੇ ਅਧਿਆਪਕ ?
ਸਿੱਖਿਆ ਮੰਤਰੀ ਦੇ ਨਵੇਂ ਫੈਸਲੇ ਤੋਂ ਖ਼ੁਸ ਹੋਣਗੇ ਅਧਿਆਪਕ ?

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਅਧਿਆਪਕ ਪੱਖੀ ਫੈਸਲੇ ਲੈਣ ਦੀ ਕੜੀ ਵਿੱਚ ਅੱਜ

ਪਠਾਨਕੋਟ 'ਚ ਮਾਂ ਨੇ ਪੁੱਤ ਦਾ ਕਤਲ ਕਰ ਕੀਤੀ ਖ਼ੁਦਕੁਸ਼ੀ
ਪਠਾਨਕੋਟ 'ਚ ਮਾਂ ਨੇ ਪੁੱਤ ਦਾ ਕਤਲ ਕਰ ਕੀਤੀ ਖ਼ੁਦਕੁਸ਼ੀ

ਪਠਾਨਕੋਟ: ਮਿਲਟਰੀ ਦੇ ਰਿਆਸੀ ਕੁਆਟਰ ਵਿੱਚ ਰਹਿਣ ਵਾਲੀ ਮਾਂ ਨੇ ਅਪਣੇ ਪੁੱਤਰ ਦਾ

ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਦਾ ਸਸਕਾਰ
ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਦਾ ਸਸਕਾਰ

ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਮਹਿੰਦਰ ਕੌਰ ਦਾ ਸਸਕਾਰ

ਮੁਹਾਲੀ 'ਚ ਦਿਨ-ਦਿਹਾੜੇ ਡਾਕਾ
ਮੁਹਾਲੀ 'ਚ ਦਿਨ-ਦਿਹਾੜੇ ਡਾਕਾ

ਚੰਡੀਗੜ੍ਹ: ਮੁਹਾਲੀ ‘ਚ ਦਿਨ-ਦਿਹਾੜੇ ਬੈਂਕ ‘ਚ ਡਾਕਾ ਪਿਆ ਹੈ। ਨਕਾਬਪੋਸ਼

ਬਠਿੰਡਾ ਦੇ ਯਸ਼ ਨੇ ਖੱਟਿਆ ਪੂਰੇ ਭਾਰਤ 'ਚ ਜੱਸ
ਬਠਿੰਡਾ ਦੇ ਯਸ਼ ਨੇ ਖੱਟਿਆ ਪੂਰੇ ਭਾਰਤ 'ਚ ਜੱਸ

ਬਠਿੰਡਾ: ਬਚਪਨ ਤੋਂ ਹੀ ਸੁਣਨ ਤੇ ਬੋਲਣ ਤੋਂ ਅਸਮਰੱਥ 18 ਸਾਲਾ ਯਸ਼ਵੀਰ ਗੋਇਲ ਨੇ 15

ਦੇਸ਼ ਦੇ 34 ਏਟੀਐਮ ਲੁੱਟਣ ਵਾਲੇ ਗਰੋਹ ਕਾਬੂ
ਦੇਸ਼ ਦੇ 34 ਏਟੀਐਮ ਲੁੱਟਣ ਵਾਲੇ ਗਰੋਹ ਕਾਬੂ

ਜਲੰਧਰ: ਪੰਜਾਬ, ਹਿਮਾਚਲ, ਯੂਪੀ ਤੇ ਉੱਤਰਾਖੰਡ ‘ਚ 34 ਏਟੀਐਮ ਲੁੱਟਣ ਵਾਲੇ ਗਰੋਹ ਦਾ

ਜਲਾਲਾਬਾਦ ਕੋਲ ਭਿਆਨਕ ਹਾਦਸਾ, 3 ਹਲਾਕ
ਜਲਾਲਾਬਾਦ ਕੋਲ ਭਿਆਨਕ ਹਾਦਸਾ, 3 ਹਲਾਕ

ਜਲਾਲਾਬਾਦ: ਫ਼ਾਜ਼ਿਲਕਾ-ਫ਼ਿਰੋਜ਼ਪੁਰ ਸੜਕ ‘ਤੇ ਬੀਤੀ ਦੇਰ ਰਾਤ ਇੱਕ ਕਾਰ ਤੇ

ਨੌਜਵਾਨ ਵੱਲੋਂ ਸਕੂਲ 'ਚ ਦਾਖਲ ਹੋ ਕੇ ਕੁੜੀ 'ਤੇ ਹਮਲਾ
ਨੌਜਵਾਨ ਵੱਲੋਂ ਸਕੂਲ 'ਚ ਦਾਖਲ ਹੋ ਕੇ ਕੁੜੀ 'ਤੇ ਹਮਲਾ

ਤਲਵੰਡੀ ਸਾਬੋ: ਤਲਵੰਡੀ ਸਾਬੋ ਦੇ ਇੱਕ ਪ੍ਰਾਈਵੇਟ ਸਕੂਲ ‘ਚ ਅੱਜ ਉਸ ਸਮੇਂ ਰੌਲਾ

ਕੈਪਟਨ ਦੀ ਮਾਤਾ ਦੇ ਸਸਕਾਰ ਲਈ ਪਹੁੰਚੇ ਦੇਸ਼ ਭਰ ਤੋਂ ਸ਼ਾਹੀ ਪਰਿਵਾਰ
ਕੈਪਟਨ ਦੀ ਮਾਤਾ ਦੇ ਸਸਕਾਰ ਲਈ ਪਹੁੰਚੇ ਦੇਸ਼ ਭਰ ਤੋਂ ਸ਼ਾਹੀ ਪਰਿਵਾਰ

ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ