ਕੈਪਟਨ ਵੱਲੋਂ ਵਿਸਾਰੇ ਹਰਿਆਣਾ ਦੇ ਬਣੇ 'ਸੱਜਣ'

By: ABP SANJHA | | Last Updated: Friday, 21 April 2017 1:40 PM
ਕੈਪਟਨ ਵੱਲੋਂ ਵਿਸਾਰੇ ਹਰਿਆਣਾ ਦੇ ਬਣੇ 'ਸੱਜਣ'

ਚੰਡੀਗੜ੍ਹ :  ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੀ ਪੰਜਾਬ ਫੇਰੀ ਦੌਰਾਨ ਪੰਜਾਬ ਦੇ ਕਿਸੇ ਵੀ ਮੰਤਰੀ ਜਾਂ ਫਿਰ ਕਿਸੇ ਹੋਰ ਅਧਿਕਾਰੀ ਨੇ ਉਨ੍ਹਾਂ ਨਾਲ ਮੁਲਾਕਾਤ ਨਹੀਂ ਕੀਤੀ। ਪੰਜਾਬ ਸਰਕਾਰ ਵੱਲੋਂ ਅਣਗੌਲੇ ਕੈਨੇਡੀਅਨ ਰੱਖਿਆ ਮੰਤਰੀ ਸੱਜਣ ਨੂੰ ਗੁਆਂਢੀ ਸੂਬੇ ਹਰਿਆਣਾ ਨੇ ਹੱਥਾਂ ਉੱਤੇ ਚੁੱਕ ਲਿਆ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਖ਼ੁਦ ਚੰਡੀਗੜ੍ਹ ਹਵਾਈ ਅੱਡੇ ਉੱਤੇ ਜਾ ਕੇ ਹਰਜੀਤ ਸਿੰਘ ਸੱਜਣ ਦਾ ਸਵਾਗਤ ਕੀਤਾ। ਉਨ੍ਹਾਂ ਨਾਲ ਮੀਟਿੰਗ ਕੀਤੀ। ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਨੇ ਆਖਿਆ ਕਿ ਹਰਿਆਣਾ ਕੈਨੇਡਾ ਨਾਲ ਆਪਸੀ ਸਬੰਧ ਮਜ਼ਬੂਤ ਕਰਨਾ ਚਾਹੁੰਦਾ ਹੈ। ਇਸ ਤਹਿਤ ਇਹ ਮੁਲਾਕਾਤ ਕੀਤੀ ਗਈ ਹੈ। ਉਹਨਾਂ ਆਖਿਆ ਕਿ ਬਾਗਵਾਨੀ ਅਤੇ ਐਵੀਏਸ਼ਨ ਵਿੱਚ ਹਰਿਆਣਾ ਸੰਭਾਵਨਾ ਤਲਾਸ਼ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਜਣ ਦੇ ਖਾਲਿਸਤਾਨੀ ਸਮਰੱਥਕ ਹੋਣ ਸਬੰਧੀ ਦਿੱਤੇ ਗਏ ਬਿਆਨ ਦੇ ਜਵਾਬ ਵਿਚ ਹਰਿਆਣਾ ਦੇ ਮੁੱਖ ਮੰਤਰੀ ਨੇ ਆਖਿਆ ਕਿ ਇਸ ਬਾਰੇ ਉਹ ਨਹੀਂ ਜਾਣਦੇ।
ਯਾਦ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਰਜੀਤ ਸਿੰਘ ਸੱਜਣ ਨੂੰ ਖ਼ਾਲਿਸਤਾਨ ਦਾ ਸਮਰਥਕ ਦੱਸ ਕੇ ਉਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਕੈਪਟਨ ਦੀ ਰੀਸੋ ਰੀਸ ਪੰਜਾਬ ਦੇ ਕਿਸੇ ਵੀ ਮੰਤਰੀ ਜਾਂ ਹੋਰ ਅਧਿਕਾਰੀ ਨੇ ਨਾ ਤਾਂ ਉਨ੍ਹਾਂ ਦਾ ਸਵਾਗਤ ਕੀਤਾ ਤੇ ਨਾ ਹੀ ਮੁਲਾਕਾਤ। ਇਸ ਤੋਂ ਪਹਿਲਾਂ ਹਰਜੀਤ ਸਿੰਘ ਸੱਜਣ ਨੇ ਚੰਡੀਗੜ੍ਹ ਸਥਿਤੀ ਏਲਾਂਤੇ ਮਾਲ ਵਿੱਚ ਕੈਨੇਡਾ ਦੇ ਨਵੇਂ ਕੌਂਸਲੇਟ ਜਨਰਲ ਦਫ਼ਤਰ ਦਾ ਉਦਘਾਟਨ ਵੀ ਕੀਤਾ।
First Published: Friday, 21 April 2017 1:40 PM

Related Stories

'ਆਪ' ਨੇ ਬਣਾਈ ਕਿਸਾਨ ਸੰਘਰਸ਼ ਕਮੇਟੀ
'ਆਪ' ਨੇ ਬਣਾਈ ਕਿਸਾਨ ਸੰਘਰਸ਼ ਕਮੇਟੀ

ਚੰਡੀਗੜ੍ਹ: ਆਰਥਕ ਮੰਦਹਾਲੀ ਤੇ ਸਰਕਾਰਾਂ ਦੇ ਬੇਰੁਖੀ ਕਾਰਨ ਆਤਮਹੱਤਿਆ ਕਰ ਰਹੇ

ਸਿੱਖਿਆ ਮੰਤਰੀ ਦੇ ਨਵੇਂ ਫੈਸਲੇ ਤੋਂ ਖ਼ੁਸ ਹੋਣਗੇ ਅਧਿਆਪਕ ?
ਸਿੱਖਿਆ ਮੰਤਰੀ ਦੇ ਨਵੇਂ ਫੈਸਲੇ ਤੋਂ ਖ਼ੁਸ ਹੋਣਗੇ ਅਧਿਆਪਕ ?

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਅਧਿਆਪਕ ਪੱਖੀ ਫੈਸਲੇ ਲੈਣ ਦੀ ਕੜੀ ਵਿੱਚ ਅੱਜ

ਪਠਾਨਕੋਟ 'ਚ ਮਾਂ ਨੇ ਪੁੱਤ ਦਾ ਕਤਲ ਕਰ ਕੀਤੀ ਖ਼ੁਦਕੁਸ਼ੀ
ਪਠਾਨਕੋਟ 'ਚ ਮਾਂ ਨੇ ਪੁੱਤ ਦਾ ਕਤਲ ਕਰ ਕੀਤੀ ਖ਼ੁਦਕੁਸ਼ੀ

ਪਠਾਨਕੋਟ: ਮਿਲਟਰੀ ਦੇ ਰਿਆਸੀ ਕੁਆਟਰ ਵਿੱਚ ਰਹਿਣ ਵਾਲੀ ਮਾਂ ਨੇ ਅਪਣੇ ਪੁੱਤਰ ਦਾ

ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਦਾ ਸਸਕਾਰ
ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਦਾ ਸਸਕਾਰ

ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਮਹਿੰਦਰ ਕੌਰ ਦਾ ਸਸਕਾਰ

ਮੁਹਾਲੀ 'ਚ ਦਿਨ-ਦਿਹਾੜੇ ਡਾਕਾ
ਮੁਹਾਲੀ 'ਚ ਦਿਨ-ਦਿਹਾੜੇ ਡਾਕਾ

ਚੰਡੀਗੜ੍ਹ: ਮੁਹਾਲੀ ‘ਚ ਦਿਨ-ਦਿਹਾੜੇ ਬੈਂਕ ‘ਚ ਡਾਕਾ ਪਿਆ ਹੈ। ਨਕਾਬਪੋਸ਼

ਬਠਿੰਡਾ ਦੇ ਯਸ਼ ਨੇ ਖੱਟਿਆ ਪੂਰੇ ਭਾਰਤ 'ਚ ਜੱਸ
ਬਠਿੰਡਾ ਦੇ ਯਸ਼ ਨੇ ਖੱਟਿਆ ਪੂਰੇ ਭਾਰਤ 'ਚ ਜੱਸ

ਬਠਿੰਡਾ: ਬਚਪਨ ਤੋਂ ਹੀ ਸੁਣਨ ਤੇ ਬੋਲਣ ਤੋਂ ਅਸਮਰੱਥ 18 ਸਾਲਾ ਯਸ਼ਵੀਰ ਗੋਇਲ ਨੇ 15

ਦੇਸ਼ ਦੇ 34 ਏਟੀਐਮ ਲੁੱਟਣ ਵਾਲੇ ਗਰੋਹ ਕਾਬੂ
ਦੇਸ਼ ਦੇ 34 ਏਟੀਐਮ ਲੁੱਟਣ ਵਾਲੇ ਗਰੋਹ ਕਾਬੂ

ਜਲੰਧਰ: ਪੰਜਾਬ, ਹਿਮਾਚਲ, ਯੂਪੀ ਤੇ ਉੱਤਰਾਖੰਡ ‘ਚ 34 ਏਟੀਐਮ ਲੁੱਟਣ ਵਾਲੇ ਗਰੋਹ ਦਾ

ਜਲਾਲਾਬਾਦ ਕੋਲ ਭਿਆਨਕ ਹਾਦਸਾ, 3 ਹਲਾਕ
ਜਲਾਲਾਬਾਦ ਕੋਲ ਭਿਆਨਕ ਹਾਦਸਾ, 3 ਹਲਾਕ

ਜਲਾਲਾਬਾਦ: ਫ਼ਾਜ਼ਿਲਕਾ-ਫ਼ਿਰੋਜ਼ਪੁਰ ਸੜਕ ‘ਤੇ ਬੀਤੀ ਦੇਰ ਰਾਤ ਇੱਕ ਕਾਰ ਤੇ

ਨੌਜਵਾਨ ਵੱਲੋਂ ਸਕੂਲ 'ਚ ਦਾਖਲ ਹੋ ਕੇ ਕੁੜੀ 'ਤੇ ਹਮਲਾ
ਨੌਜਵਾਨ ਵੱਲੋਂ ਸਕੂਲ 'ਚ ਦਾਖਲ ਹੋ ਕੇ ਕੁੜੀ 'ਤੇ ਹਮਲਾ

ਤਲਵੰਡੀ ਸਾਬੋ: ਤਲਵੰਡੀ ਸਾਬੋ ਦੇ ਇੱਕ ਪ੍ਰਾਈਵੇਟ ਸਕੂਲ ‘ਚ ਅੱਜ ਉਸ ਸਮੇਂ ਰੌਲਾ

ਕੈਪਟਨ ਦੀ ਮਾਤਾ ਦੇ ਸਸਕਾਰ ਲਈ ਪਹੁੰਚੇ ਦੇਸ਼ ਭਰ ਤੋਂ ਸ਼ਾਹੀ ਪਰਿਵਾਰ
ਕੈਪਟਨ ਦੀ ਮਾਤਾ ਦੇ ਸਸਕਾਰ ਲਈ ਪਹੁੰਚੇ ਦੇਸ਼ ਭਰ ਤੋਂ ਸ਼ਾਹੀ ਪਰਿਵਾਰ

ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ