'ਆਪ' ਲੀਡਰ ਸੰਜੇ ਸਿੰਘ ਦੇ ਦੋ-ਦੋ ਪਾਸਪੋਰਟ ਦੀ ਕੀ ਸੱਚਾਈ?

By: ਏਬੀਪੀ ਸਾਂਝਾ | | Last Updated: Friday, 12 January 2018 5:13 PM
'ਆਪ' ਲੀਡਰ ਸੰਜੇ ਸਿੰਘ ਦੇ ਦੋ-ਦੋ ਪਾਸਪੋਰਟ ਦੀ ਕੀ ਸੱਚਾਈ?

ਨਵੀਂ ਦਿੱਲੀ: ਸੋਸ਼ਲ ਮੀਡੀਆ ‘ਤੇ ਹਰ ਰੋਜ਼ ਕਈ ਫ਼ੋਟੋ, ਵੀਡੀਓ ਤੇ ਮੈਸੇਜ ਵਾਇਰਲ ਹੁੰਦੇ ਹਨ। ਵਾਇਰਲ ਹੋ ਰਹੇ ਇਨ੍ਹਾਂ ਫ਼ੋਟੋ, ਵੀਡੀਓ ਰਾਹੀਂ ਕਈ ਦਾਅਵੇ ਵੀ ਕੀਤੇ ਜਾਂਦੇ ਹਨ। ਸਭ ਤੋਂ ਨਵਾਂ ਤੇ ਹੈਰਾਨ ਕਰਨ ਵਾਲਾ ਦਾਅਵਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਉਮੀਦਵਾਰ ਸੰਜੇ ਸਿੰਘ ਦੇ ਪਾਸਪੋਰਟ ਨੂੰ ਲੈ ਕੇ ਹੋ ਰਿਹਾ ਹੈ।

 

ਸੰਜੇ ਸਿੰਘ ਦੇ ਪਾਸਪੋਰਟ ਨੂੰ ਲੈ ਕੇ ਦਿੱਲੀ ਸਰਕਾਰ ਵਿੱਚ ਮੰਤਰੀ ਰਹੇ ਕਪਿਲ ਮਿਸ਼ਰਾ ਨੇ ਦੋ ਪਾਸਪੋਰਟ ਹੋਣ ਦਾ ਦਾਅਵਾ ਕੀਤਾ ਹੈ। ਕਪਿਲ ਨੇ ਸੰਜੇ ਸਿੰਘ ਦੇ ਇਹ ਦੋਵੇਂ ਪਾਸਪੋਰਟ ਟਵਿੱਟਰ ‘ਤੇ ਸ਼ੇਅਰ ਕਰਦੇ ਹੋਏ ਲਿਖਿਆ- ਰਾਜ ਸਭਾ ਉਮੀਦਵਾਰ ਸੰਜੇ ਸਿੰਘ ਦੇ ਕਈ ਪਾਸਪੋਰਟ।

 

ਕਪਿਲ ਮਿਸ਼ਰਾ ਨੇ ਸੰਜੇ ਸਿੰਘ ਦੇ ਪਾਸਪੋਰਟ ‘ਤੇ ਸਵਾਲ ਪੁੱਛਿਆ ਹੈ ਕਿ ਉਨ੍ਹਾਂ ਦੇ ਪਾਸਪੋਰਟ ਦੀ ਵੈਲੀਡਿਟੀ ਸਿਰਫ਼ ਇੱਕ ਸਾਲ ਲਈ ਹੀ ਕਿਉਂ ਹੈ ਜਦਕਿ ਮੁਲਕ ਦੇ ਆਮ ਲੋਕਾਂ ਲਈ ਇਹ 10 ਸਾਲ ਹੁੰਦੀ ਹੈ। ਕਪਿਲ ਦਾ ਦਾਅਵਾ ਹੈ ਕਿ ਸਿਰਫ਼ ਇੱਕ ਸਾਲ ਵੈਲੀਡਿਟੀ ਵਾਲਾ ਪਾਸਪੋਰਟ ਸ਼ੱਕੀ ਤੇ ਅਪਰਾਧੀ ਕਿਸਮ ਦੇ ਲੋਕਾਂ ਨੂੰ ਦਿੱਤਾ ਜਾਂਦਾ ਹੈ।

 

‘ਏਬੀਪੀ ਨਿਊਜ਼’ ਨੇ ਕਪਿਲ ਮਿਸ਼ਰਾ ਦੇ ਦਾਅਵੇ ਦੀ ਪੜਤਾਲ ਕੀਤੀ। ਸਾਬਕਾ ਚੀਫ਼ ਪਾਸਪੋਰਟ ਅਫ਼ਸਰ ਸ਼ਸ਼ਾਂਕ ਨੇ ਦੱਸਿਆ ਕਿ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ ਜਿਨ੍ਹਾਂ ਦੇ ਪਾਸਪੋਰਟ ਦੀ ਵੈਲੀਡਿਟੀ ਇੱਕ ਸਾਲ ਹੋ ਸਕਦੀ ਹੈ। ਪਹਿਲੇ ਜਿਹੜੇ ਸੱਕੀ ਹੁੰਦੇ ਹਨ ਤੇ ਦੂਜੇ ਉਹ ਜਿਨ੍ਹਾਂ ਨੂੰ ਪਾਸਪੋਰਟ ਜਲਦੀ ਚਾਹੀਦਾ ਹੁੰਦਾ ਹੈ।

 

ਇਸ ਬਾਰੇ ਸੰਜੇ ਸਿੰਘ ਨੇ ਕਿਹਾ ਕਿ ਇੱਕ ਪਾਸਪੋਰਟ ਜੇਕਰ ਇੱਕ ਸਾਲ ਲਈ ਮਿਲਿਆ ਹੁੰਦਾ ਹੈ ਤਾਂ ਅਗਲੇ ਸਾਲ ਨਵਾਂ ਮਿਲ ਜਾਂਦਾ ਹੈ। ਉਸ ‘ਤੇ ਵੀ ਇੱਕ ਸਾਲ ਦੀ ਵੈਲੀਡਿਟੀ ਹੁੰਦੀ ਹੈ। ਮੇਰੇ ਕੋਲ ਤਿੰਨ ਪਾਸਪੋਰਟ ਹਨ। ਪਹਿਲੇ ਦੀ ਵੈਲੀਡਿਟੀ 10 ਸਾਲ ਸੀ, ਫਿਰ ਮੇਰੇ ‘ਤੇ ਕਈ ਕੇਸ ਦਰਜ ਹੋ ਗਏ ਜਿਸ ਤੋਂ ਬਾਅਦ ਹੁਣ ਵੈਲੀਡਿਟੀ ਇੱਕ ਸਾਲ ਕਰ ਦਿੱਤੀ ਗਈ। ਇਹ ਸਾਰੇ ਕਾਨੂੰਨੀ ਬਣੇ ਹਨ।

 

‘ਏਬੀਪੀ ਨਿਊਜ਼’ ਵਿੱਚ ਪੜਤਾਲ ਵਿੱਚ ਪਤਾ ਲੱਗਿਆ ਕਿ ‘ਆਪ’ ਨੇਤਾ ਸੰਜੇ ਸਿੰਘ ਕੋਲ ਦੋ ਨਹੀਂ ਇੱਕ ਹੀ ਪਾਸਪੋਰਟ ਹੈ। ਪਹਿਲਾਂ ਤਾਂ ਐਕਸਪਾਇਰ ਹੋ ਚੁੱਕਿਆ ਹੈ, ਇਸ ਲਈ ਨਵਾਂ ਜਾਰੀ ਕੀਤਾ ਗਿਆ ਸੀ। ਸੰਜੇ ਸਿੰਘ ‘ਤੇ ਕੇਸ ਚੱਲ ਰਹੇ ਹਨ ਇਸ ਲਈ ਇੱਕ ਸਾਲ ਦੀ ਵੈਲੀਡਿਟੀ ਵਾਲਾ ਪਾਸਪੋਰਟ ਦਿੱਤੀ ਗਿਆ ਹੈ। ਦੋ ਪਾਸਪੋਰਟ ਵਾਲਾ ਦਾਅਵਾ ਝੂਠਾ ਸਾਬਤ ਹੋਇਆ।

First Published: Friday, 12 January 2018 5:13 PM

Related Stories

ਚੀਨ ਤੱਕ ਮਾਰ ਵਾਲੀ ਭਾਰਤੀ ਮਿਜ਼ਾਈਲ ਦੀ ਸਫਲ ਅਜਮਾਇਸ਼
ਚੀਨ ਤੱਕ ਮਾਰ ਵਾਲੀ ਭਾਰਤੀ ਮਿਜ਼ਾਈਲ ਦੀ ਸਫਲ ਅਜਮਾਇਸ਼

ਸ੍ਰੀਹਰਿਕੋਟਾ: ਭਾਰਤ ਨੇ ਅੱਜ ਆਪਣੀ ਸਭ ਤੋਂ ਲੰਮੀ ਦੂਰੀ ਤਕ ਮਾਰ ਕਰਨ ਵਾਲੀ

ਹਰਿਆਣਾ ਦੀ ਇੱਕ ਹੋਰ ਲੜਕੀ ਬਣੀ ਚਾਰ ਨੌਜਵਾਨਾਂ ਦੀ ਹਵਸ ਦਾ ਸ਼ਿਕਾਰ
ਹਰਿਆਣਾ ਦੀ ਇੱਕ ਹੋਰ ਲੜਕੀ ਬਣੀ ਚਾਰ ਨੌਜਵਾਨਾਂ ਦੀ ਹਵਸ ਦਾ ਸ਼ਿਕਾਰ

ਚਰਖੀ ਦਾਦਰੀ: ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਨੂੰ ਬੀਤੇ ਦਿਨੀਂ ਚਾਰ ਨੌਜਵਾਨਾਂ

ਤੋਗੜੀਆ ਮਗਰੋਂ ਸ਼ਿਵ ਸੈਨਾ ਨੇ ਵੀ ਮੋਦੀ-ਸ਼ਾਹ ਖਿਲਾਫ ਖੋਲ੍ਹਿਆ ਮੋਰਚਾ
ਤੋਗੜੀਆ ਮਗਰੋਂ ਸ਼ਿਵ ਸੈਨਾ ਨੇ ਵੀ ਮੋਦੀ-ਸ਼ਾਹ ਖਿਲਾਫ ਖੋਲ੍ਹਿਆ ਮੋਰਚਾ

ਮੁੰਬਈ: ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੁਖੀ ਪ੍ਰਵੀਨ ਤੋਗੜੀਆ ਮਗਰੋਂ ਸ਼ਿਵ ਸੈਨਾ ਨੇ ਵੀ

ਸਕੂਲੀ ਵਿਦਿਆਰਥੀਆਂ ਬਾਰੇ ਕੇਜਰੀਵਾਲ ਦਾ ਵੱਡਾ ਫੈਸਲਾ
ਸਕੂਲੀ ਵਿਦਿਆਰਥੀਆਂ ਬਾਰੇ ਕੇਜਰੀਵਾਲ ਦਾ ਵੱਡਾ ਫੈਸਲਾ

ਨਵੀਂ ਦਿੱਲੀ: ਗੁਰੂਗ੍ਰਾਮ ਦੇ ਰਾਇਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪ੍ਰਦਯੂਮਨ

ਮਦਰ ਡੇਅਰੀ ਦੇ ਦੁੱਧ 'ਚ ਪਲਾਸਟਿਕ ਦੀ ਮਲਾਈ ਦਾ ਸੱਚ
ਮਦਰ ਡੇਅਰੀ ਦੇ ਦੁੱਧ 'ਚ ਪਲਾਸਟਿਕ ਦੀ ਮਲਾਈ ਦਾ ਸੱਚ

ਕਰਨਾਲ: ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ,

ਤਿੰਨ ਰਾਜਾਂ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ
ਤਿੰਨ ਰਾਜਾਂ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਅੱਜ ਤਿੰਨ ਰਾਜਾਂ ਮੇਘਾਲਿਆ, ਨਾਗਾਲੈਂਡ ਤੇ

ਤੋਗੜੀਆ ਨੇ ਲਾਈ RSS ਕੋਲ ਗੁਹਾਰ, ਮੋਦੀ 'ਤੇ ਵੱਡੇ ਇਲਜ਼ਾਮ
ਤੋਗੜੀਆ ਨੇ ਲਾਈ RSS ਕੋਲ ਗੁਹਾਰ, ਮੋਦੀ 'ਤੇ ਵੱਡੇ ਇਲਜ਼ਾਮ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਸਾਜਿਸ਼ ਦਾ ਇਲਜ਼ਾਮ ਲਾਉਣ ਵਾਲੇ

ਨਹੀਂ ਸੁਲਝਿਆ ਸੁਪਰੀਮ ਵਿਵਾਦ, ਚੀਫ ਜਸਟਿਸ ਸੱਦੀ ਮੀਟਿੰਗ
ਨਹੀਂ ਸੁਲਝਿਆ ਸੁਪਰੀਮ ਵਿਵਾਦ, ਚੀਫ ਜਸਟਿਸ ਸੱਦੀ ਮੀਟਿੰਗ

ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਜੱਜਾਂ ਦਾ ਵਿਵਾਦ ਅਜੇ ਵੀ ਭਖਿਆ ਹੋਇਆ ਹੈ। ਅੱਜ

ਪਾਕਿ ਨੇ ਹਾਫਿਜ਼ ਸਾਈਦ ਨੂੰ ਦਿੱਤੀ ਕਲੀਨ ਚਿੱਟ
ਪਾਕਿ ਨੇ ਹਾਫਿਜ਼ ਸਾਈਦ ਨੂੰ ਦਿੱਤੀ ਕਲੀਨ ਚਿੱਟ

ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਹੈ