ਹੁਣ ਕਾਂਗਰਸੀਆਂ ਵਾਲੇ ਇਲਜ਼ਾਮ ਅਕਾਲੀ ਦਲ ਦੇ ਜ਼ੁਬਾਨ 'ਤੇ

By: ਏਬੀਪੀ ਸਾਂਝਾ | | Last Updated: Wednesday, 9 August 2017 5:49 PM
ਹੁਣ ਕਾਂਗਰਸੀਆਂ ਵਾਲੇ ਇਲਜ਼ਾਮ ਅਕਾਲੀ ਦਲ ਦੇ ਜ਼ੁਬਾਨ 'ਤੇ

ਜਲੰਧਰ: ਸਰਕਾਰ ਬਦਲਣ ਤੋਂ ਬਾਅਦ ਹੁਣ ਕਾਂਗਰਸ ਵਾਲੇ ਇਲਜ਼ਾਮ ਅਕਾਲੀ ਦਲ ਦੇ ਲੀਡਰ ਲਾਉਣ ਲੱਗੇ ਹਨ। ਸਾਬਕਾ ਟਰਾਂਸਪੋਰਟ ਮੰਤਰੀ ਤੇ ਸ਼ਾਹੋਕਟ ਤੋਂ ਮੌਜੂਦਾ ਵਿਧਾਇਕ ਅਜੀਤ ਸਿੰਘ ਕੋਹਾੜ ਦਾ ਕਹਿਣਾ ਹੈ ਕਿ ਪੁਲਿਸ ਸਿਆਸੀ ਦਬਾਅ ‘ਚ ਕੰਮ ਕਰ ਰਹੀ ਹੈ। ਉਨ੍ਹਾਂ ਦੇ ਵਰਕਰਾਂ ‘ਤੇ ਨਾਜਾਇਜ਼ ਪਰਚੇ ਦਰਜ ਕੀਤੇ ਜਾ ਰਹੇ ਹਨ। ਬੁੱਧਵਾਰ ਨੂੰ ਜਲੰਧਰ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਉਨ੍ਹਾਂ ਚਾਰ ਕੇਸਾਂ ਬਾਰੇ ਦੱਸਿਆ।

 

ਉਨ੍ਹਾਂ ਕਿਹਾ ਕਿ ਸ਼ਾਹਕੋਟ ਤੋਂ ਉਨ੍ਹਾਂ ਖਿਲਾਫ ਇਲੈਕਸ਼ਨ ਲੜਨ ਵਾਲੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਰੱਖੜੀ ਵਾਲੀ ਰਾਤ ਪਿੰਡ ਦੇ ਬੰਦਿਆਂ ਦੇ ਘਰ ਗਏ ਤੇ ਔਰਤਾਂ ਤੇ ਬੱਚਿਆਂ ਨੂੰ ਕੁੱਟਿਆ। ਲੋਕਾਂ ਦਾ ਕਸੂਰ ਸਿਰਫ ਇੰਨਾ ਸੀ ਕਿ ਉਨ੍ਹਾਂ ਨੇ ਹਰਦੇਵ ਸਿੰਘ ਲਾਡੀ ਦੀ ਗੱਡੀ ਤੋਂ ਅੱਗੇ ਗੱਡੀ ਕਰ ਲਈ ਸੀ। ਉਲਟਾ ਪੁਲਿਸ ਨੇ ਲਾਡੀ ਸ਼ੇਰੋਵਾਲੀਆ ਦੇ ਕਹਿਣ ‘ਤੇ ਪੀੜਤ ਪਰਿਵਾਰ ਦੇ ਹੀ ਦੋ ਬੰਦਿਆਂ ਦਾ ਮੁਲਾਹਜ਼ਾ ਕਰਵਾਇਆ ਪਰ ਉਨ੍ਹਾਂ ‘ਚ ਸ਼ਰਾਬ ਨਹੀਂ ਨਿਕਲੀ। ਇਸ ਤੋਂ ਇਲਾਵਾ ਪੁਲਿਸ ਨੇ ਕਈ ਨਾਜਾਇਜ਼ ਕੇਸ ਦਰਜ ਕੀਤੇ ਹਨ।

 

ਕੋਹਾੜ ਨੇ ਕਿਹਾ ਕਿ ਪੁਲਿਸ ਦਬਾਅ ‘ਚ ਕੰਮ ਕਰ ਰਹੀਹੈ। ਅਕਾਲੀ ਵਰਕਰਾਂ ਦਾ ਕਸੂਰ ਸਿਰਫ ਇੰਨਾ ਹੈ ਕਿ ਉਨ੍ਹਾਂ ਨੇ ਲਾਡੀ ਸ਼ੇਰੋਵਾਲੀਆ ਨੂੰ ਵੋਟ ਨਹੀਂ ਪਾਈ ਸੀ। ਕੋਹਾੜ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਇੱਕ ਇੰਸਪੈਕਟਰ ਫੜ ਲਿਆ ਸੀ। ਉਸ ਤੋਂ ਬਾਅਦ ਕੋਈ ਖਬਰ ਨਹੀਂ ਆਈ ਕਿ ਉਸ ਤੋਂ ਕੀ ਮਿਲਿਆ ਕੀ ਨਹੀਂ। ਜਦੋਂ ਉਸ ਨੇ ਵੱਡੇ ਅਫਸਰਾਂ ਨੂੰ ਕਿਹਾ ਕਿ ਤੁਹਾਨੂੰ ਪਤਾ ਹੀ ਹੈ ਏਕੇ-47 ਦਾ ਕੀ ਕਰਨਾ ਸੀ, ਫਿਰ ਮਾਮਲਾ ਠੰਢਾ ਕਰ ਦਿੱਤਾ ਗਿਆ।

 

ਕਾਂਗਰਸੀ ਲੀਡਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਦੱਸਿਆ ਕਿ ਕਾਂਗਰਸ ਅਜੀਤ ਸਿੰਘ ਕੋਹਾੜ ਦੇ ਹਲਕੇ ਵਿੱਚ ਦੋ ਸਰਪੰਚੀ ਤੇ ਦੋ ਮੈਂਬਰੀ ਦੇ ਇਲੈਕਸ਼ਨ ਜਿੱਤੀ ਹੈ। ਇਸੇ ਕਰਕੇ ਕੋਹਾੜ ਅਜਿਹੇ ਇਲਜ਼ਾਮ ਲਾ ਰਹੇ ਹਨ। ਮੈਂ ਕਿਸੇ ਨੂੰ ਨਹੀਂ ਕੁੱਟਿਆ। ਇੱਕ ਗੱਡੀ ਵਾਰ-ਵਾਰ ਪ੍ਰੇਸ਼ਾਨ ਕਰ ਰਹੀ ਸੀ। ਇਸ ਲਈ ਪੁਲਿਸ ਨੂੰ ਸਿਰਫ ਇਹ ਗੱਲ ਦੱਸੀ ਸੀ। ਰਸਤੇ ‘ਚ ਇੱਕ ਥਾਂ ਉਨ੍ਹਾਂ ਨੂੰ ਸਮਝਾਇਆ ਪਰ ਕਿਸੇ ਨੂੰ ਕੁੱਟਿਆ ਨਹੀਂ।

 

ਜਲੰਧਰ ਦੇਹਾਤ ਦੇ ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ‘ਤੇ ਕੋਈ ਦਬਾਅ ਨਹੀਂ ਹੈ। ਪੁਲਿਸ ਨੇ ਜਾਂਚ-ਪੜਤਾਲ ਕਰਕੇ ਹੀ ਕਾਰਵਾਈ ਕੀਤੀ ਹੈ। ਜਿਹੜੇ ਕੇਸਾਂ ਦੀ ਐਮਐਲਏ ਗੱਲ ਕਰ ਰਹੇ ਹਨ ਉਨ੍ਹਾਂ ਵਿੱਚੋਂ ਇੱਕ ਤਾਂ ਮੌਜੂਦਾ ਈਓ ਨੇ ਹੀ ਦਰਜ ਕਰਵਾਇਆ ਹੈ। ਪੁਲਿਸ ਕਿਸੇ ਦੇ ਦਬਾਅ ‘ਚ ਨਹੀਂ ਹੈ।

First Published: Wednesday, 9 August 2017 5:45 PM

Related Stories

ਡੇਰਾ ਮੁਖੀ ਦੇ ਨਾਂ 'ਤੇ ਪੰਜਾਬ 'ਚ ਕਿਉਂ ਫੈਲਾਈ ਜਾ ਰਹੀ ਦਹਿਸ਼ਤ?
ਡੇਰਾ ਮੁਖੀ ਦੇ ਨਾਂ 'ਤੇ ਪੰਜਾਬ 'ਚ ਕਿਉਂ ਫੈਲਾਈ ਜਾ ਰਹੀ ਦਹਿਸ਼ਤ?

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ

ਮੰਤਰੀ ਜੀ ਕਹਿੰਦੇ ਕਰਜ਼ੇ ਕਰਕੇ ਥੋੜ੍ਹੇ ਮਰਦੇ ਨੇ ਕਿਸਾਨ...?
ਮੰਤਰੀ ਜੀ ਕਹਿੰਦੇ ਕਰਜ਼ੇ ਕਰਕੇ ਥੋੜ੍ਹੇ ਮਰਦੇ ਨੇ ਕਿਸਾਨ...?

ਪਠਾਨਕੋਟ: ਪੰਜਾਬ ਦੇ ਕਿਸਾਨ ਸਿਰਫ ਕਰਜ਼ੇ ਕਾਰਨ ਹੀ ਖ਼ੁਦਕੁਸ਼ੀਆਂ ਨਹੀਂ ਕਰਦੇ,

ਡੇਰਾ ਸਿਰਸਾ ਮਾਮਲਾ: ਪੂਰੀ ਸਖਤੀ ਵਰਤਣ ਦੇ ਰੌਂਅ 'ਚ ਪੁਲਿਸ
ਡੇਰਾ ਸਿਰਸਾ ਮਾਮਲਾ: ਪੂਰੀ ਸਖਤੀ ਵਰਤਣ ਦੇ ਰੌਂਅ 'ਚ ਪੁਲਿਸ

ਚੰਡੀਗੜ੍ਹ: ਹਰਿਆਣਾ ਤੇ ਪੰਜਾਬ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ 25

ਬੀਜੇਪੀ ਲੀਡਰ ਨੂੰ ਸੋਸ਼ਲ ਮੀਡੀਆ 'ਤੇ ਤਸਵੀਰਾਂ ਪਾਉਣਾ ਪਿਆ ਮਹਿੰਗਾ
ਬੀਜੇਪੀ ਲੀਡਰ ਨੂੰ ਸੋਸ਼ਲ ਮੀਡੀਆ 'ਤੇ ਤਸਵੀਰਾਂ ਪਾਉਣਾ ਪਿਆ ਮਹਿੰਗਾ

ਜਲੰਧਰ: ਬੀਜੇਪੀ ਦੇ ਸੀਨੀਅਰ ਲੀਡਰ ਮਨੋਰੰਜਨ ਕਾਲੀਆ ਨੇ ਆਪਣੇ ਘਰ ‘ਚ ਬਰਸਾਤੀ

ਡੇਰਾ ਸਿਰਸਾ ਮੁਖੀ ਬਾਰੇ ਫੈਸਲੇ ਤੋਂ ਪਹਿਲਾਂ ਪੁਲਿਸ ਚੌਕਸ
ਡੇਰਾ ਸਿਰਸਾ ਮੁਖੀ ਬਾਰੇ ਫੈਸਲੇ ਤੋਂ ਪਹਿਲਾਂ ਪੁਲਿਸ ਚੌਕਸ

ਬਠਿੰਡਾ: 25 ਅਗਸਤ ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੰਚਕੂਲਾ ਵਿਚਲੀ

ਰੁਪਿੰਦਰ ਗਾਂਧੀ ਦੇ ਭਰਾ ਦਾ ਕਾਤਲ ਆਇਆ ਸਾਹਮਣੇ
ਰੁਪਿੰਦਰ ਗਾਂਧੀ ਦੇ ਭਰਾ ਦਾ ਕਾਤਲ ਆਇਆ ਸਾਹਮਣੇ

ਚੰਡੀਗੜ੍ਹ: ਐਤਵਾਰ ਨੂੰ ਪੰਜਾਬ ਦੇ ਖੰਨਾ ਨੇੜਲੇ ਪਿੰਡ ਰਸੂਲੜਾ ‘ਚ ਹੋਏ ਮ੍ਰਿਤਕ

ਚੰਡੀਗੜ੍ਹ, ਪੰਚਕੂਲਾ ਤੇ ਮੁਹਾਲੀ 'ਚ ਮੀਂਹ ਨੇ ਲੀਹੋਂ ਲਾਹੀ ਜ਼ਿੰਦਗੀ
ਚੰਡੀਗੜ੍ਹ, ਪੰਚਕੂਲਾ ਤੇ ਮੁਹਾਲੀ 'ਚ ਮੀਂਹ ਨੇ ਲੀਹੋਂ ਲਾਹੀ ਜ਼ਿੰਦਗੀ

ਚੰਡੀਗੜ੍ਹ: ਸੋਮਵਾਰ ਦੀ ਸਵੇਰ ਸ਼ਹਿਰ ਵਾਸੀਆਂ ਲਈ ਅਭੁੱਲ ਬਣ ਗਈ। ਸਵੇਰ ਤੋਂ ਹੀ ਮੀਂਹ

ਬਹਿਬਲ ਕਲਾਂ ਗੋਲੀ ਕਾਂਡ ਦੀ ਸੀਸੀਟੀਵੀ ਫੁਟੇਜ਼ ਨੇ ਖੋਲ੍ਹੀ ਪੋਲ
ਬਹਿਬਲ ਕਲਾਂ ਗੋਲੀ ਕਾਂਡ ਦੀ ਸੀਸੀਟੀਵੀ ਫੁਟੇਜ਼ ਨੇ ਖੋਲ੍ਹੀ ਪੋਲ

ਬਠਿੰਡਾ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਰੋਸ ਜ਼ਾਹਿਰ ਕਰ ਰਹੀ ਸੰਗਤ

ਅਧਿਆਪਕ ਦਿਵਸ 'ਤੇ ਪ੍ਰਸ਼ਾਸਨ ਨੂੰ ਪੜ੍ਹਨੇ ਪਾਉਣਗੇ ਅਧਿਆਪਕ
ਅਧਿਆਪਕ ਦਿਵਸ 'ਤੇ ਪ੍ਰਸ਼ਾਸਨ ਨੂੰ ਪੜ੍ਹਨੇ ਪਾਉਣਗੇ ਅਧਿਆਪਕ

ਅੰਮ੍ਰਿਤਸਰ: 5 ਸਤੰਬਰ ਨੂੰ ਪੂਰੇ ਦੇਸ਼ ਵਿੱਚ ਮਨਾਏ ਜਾਣ ਵਾਲੇ ਅਧਿਆਪਕ ਦਿਵਸ ਵਾਲੇ