ਮਜੀਠੀਆ ਦਾ ਨਾਂ ਇੱਕ ਹੋਰ ਘੁਟਾਲੇ 'ਚ ਗੂੰਜਿਆ!

By: ABP SANJHA | | Last Updated: Sunday, 18 June 2017 4:02 PM
ਮਜੀਠੀਆ ਦਾ ਨਾਂ ਇੱਕ ਹੋਰ ਘੁਟਾਲੇ 'ਚ ਗੂੰਜਿਆ!

ਚੰਡੀਗੜ੍ਹ: ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਇੱਕ ਹੋਰ ਮਾਮਲੇ ਵਿੱਚ ਗੂੰਜਿਆ ਹੈ। ਇਹ ਮਾਮਲਾ ਖੰਡ ਮਿੱਲਾਂ ਵਿੱਚ 915 ਕਰੋੜ ਦੇ ਘੁਟਾਲੇ ਦਾ ਹੈ। ਬੇਸ਼ੱਕ ਇਸ ਬਾਰੇ ਇਲਜ਼ਾਮ ਕਾਂਗਰਸੀ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਹੀ ਲਾਏ ਹਨ ਪਰ ਸੂਤਰਾਂ ਮੁਤਾਬਕ ਕੈਪਟਨ ਸਰਕਾਰ ਇਸ ਮਾਮਲੇ ਦੀ ਵੀ ਜਾਂਚ ਕਰਵਾਉਣ ਬਾਰੇ ਸੋਚ ਰਹੀ ਹੈ।

 

ਲਾਲੀ ਮਜੀਠੀਆ ਨੇ ਇਲਜ਼ਾਮ ਲਾਇਆ ਹੈ ਕਿ ਪੰਜਾਬ ਦੀਆਂ ਨੌਂ ਸਹਿਕਾਰੀ ਖੰਡ ਮਿੱਲਾਂ ਵਿੱਚੋਂ ਅੱਠ ਮਿੱਲਾਂ ਨਾਲ ਸਬੰਧਤ ਬਿਜਲੀ ਦੇ ਟੈਂਡਰ ਦੇਣ ਵਿੱਚ 915 ਕਰੋੜ ਰੁਪਏ ਦਾ ਘਪਲਾ ਹੋਇਆ ਹੈ। ਇਸ ਮਾਮਲੇ ਵਿੱਚ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਮਿਲੀਭੁਗਤ ਰਹੀ ਹੈ। ਲਾਲੀ ਮਜੀਠੀਆ ਨੇ ਸ਼ਨੀਵਾਰ ਮੀਡੀਆ ਸਾਹਮਣੇ ਦਾਅਵਾ ਕੀਤਾ ਸੀ ਕਿ ਅੱਠ ਖੰਡ ਮਿੱਲਾਂ ਵਿੱਚ ਕੋ-ਜਨਰੇਸ਼ਨ ਨੂੰ ਅਪਗਰੇਡ, ਆਧੁਨਿਕੀਕਰਨ ਤੇ ਸਥਾਪਤ ਕਰਨ ਲਈ ਟੈਂਡਰ ਅਲਾਟ ਕਰਨ ਵਿੱਚ ਬੇਨਿਯਮੀਆਂ ਤੇ ਭਾਈ-ਭਤੀਜਾਵਾਦ ਹੋਇਆ ਹੈ।

 

ਉਨ੍ਹਾਂ ਆਖਿਆ ਕਿ ਇਹ ਪ੍ਰਾਜੈਕਟ 2010-11 ਵਿੱਚ ਚਾਲੂ ਹੋਣੇ ਚਾਹੀਦੇ ਸਨ ਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ 915 ਕਰੋੜ ਰੁਪਏ ਦਾ ਅੰਦਾਜ਼ਨ ਘਾਟਾ ਪਿਆ ਹੈ। ਕਾਂਗਰਸੀ ਨੇਤਾ ਨੇ ਕਿਹਾ ਕਿ 2008 ਵਿੱਚ ਪੰਜਾਬ ਦੀਆਂ ਅੱਠ ਸਹਿਕਾਰੀ ਖੰਡ ਮਿੱਲਾਂ ਤਰਫੋਂ ਸ਼ੂਗਰਫੈੱਡ ਪੰਜਾਬ ਨੇ ਟੈਂਡਰ ਜਾਰੀ ਕੀਤੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਬਿਕਰਮ ਮਜੀਠੀਆ ਨੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਆਪਣੇ ਹੀ ਪਰਿਵਾਰ ਦੀ ਇੱਕ ਕੰਪਨੀ ਮੈਸ: ਸਰਾਇਆ ਇੰਡਸਟਰੀ ਲਿਮਟਿਡ ਨੂੰ ਸਿੱਧੇ ਤੌਰ ’ਤੇ ਚਾਰ ਮਿੱਲਾਂ ਦਾ ਠੇਕਾ ਦਿਵਾਇਆ ਤੇ ਬਾਕੀ ਚਾਰ ਮਿੱਲਾਂ ਦਾ ਠੇਕਾ ਇੱਕ ਹੋਰ ਕੰਪਨੀ ‘ਏ ਟੂ ਜ਼ੈੱਡ’ ਦੇ ਨਾਮ ਅਲਾਟ ਕੀਤਾ ਗਿਆ।
ਉਨ੍ਹਾਂ ਕਿਹਾ ਕਿ 2008 ਵਿੱਚ ਸਰਾਇਆ ਇੰਡਸਟਰੀ ਲਿਮਟਿਡ (ਐਸਆਈਐਲ) ਨੂੰ ਨਵਾਂ ਸ਼ਹਿਰ, ਅਜਨਾਲਾ, ਬਟਾਲਾ ਤੇ ਗੁਰਦਾਸਪੁਰ ਦੀਆਂ ਮਿੱਲਾਂ ਦਾ ਠੇਕਾ ਤੇ ‘ਏ ਟੂ ਜ਼ੈਡ’ ਕੰਪਨੀ ਦੇ ਨਾਮ ਮੋਰਿੰਡਾ, ਬੁੱਢੇਵਾਲ, ਨਕੋਦਰ ਤੇ ਫ਼ਾਜ਼ਿਲਕਾ ਦੀ ਅਲਾਟਮੈਂਟ ਕੀਤੀ ਗਈ। ਉਨ੍ਹਾਂ ਕਿਹਾ ਕਿ ਐਸਆਈਐਲ ਕੋਲੋਂ ਹਾਸਲ ਹੋਏ ਟੈਂਡਰ ਨਿਯਮਾਂ ਮੁਤਾਬਕ ਨਹੀਂ ਸਨ, ਜਿਸ ਕਰਕੇ ਇਨ੍ਹਾਂ ਟੈਂਡਰਾਂ ਨੂੰ ਉਸ ਵੇਲੇ ਹੀ ਰੱਦ ਕਰ ਦੇਣਾ ਚਾਹੀਦਾ ਸੀ ਤੇ ਖੰਡ ਮਿੱਲਾਂ ਲਈ ਜਮ੍ਹਾਂ ਕਰਵਾਈ ਬਿਆਨਾ ਰਕਮ ਨੂੰ ਵੀ ਜ਼ਬਤ ਕਰ ਲੈਣਾ ਚਾਹੀਦਾ ਸੀ।

 

ਕਾਂਗਰਸੀ ਨੇਤਾ ਨੇ ਦੋਸ਼ ਲਾਇਆ ਕਿ 12 ਜਨਵਰੀ, 2009 ਨੂੰ ਐਸਆਈਐਲ ਨਾਲ ਸਮਝੌਤਾ ਸਹੀਬੰਦ ਕੀਤਾ ਗਿਆ, ਜਿਸ ਮੁਤਾਬਕ ਐਸਆਈਐਲ ਤੇ ਏ ਟੂ ਜ਼ੈਡ ਵੱਲੋਂ 11 ਅਪਰੈਲ 2009 ਤੱਕ ਅੱਠ ਖੰਡ ਮਿੱਲਾਂ ਨੂੰ ਦੋ-ਦੋ ਕਰੋੜ ਰੁਪਏ ਜਮ੍ਹਾਂ ਕਰਵਾਏ ਜਾਣੇ ਸਨ ਪਰ ਇਨ੍ਹਾਂ ਦੋਵਾਂ ਕੰਪਨੀਆਂ ਨੇ ਇੱਕ ਧੇਲਾ ਜਮ੍ਹਾਂ ਨਹੀਂ ਕਰਵਾਇਆ। ਉਨ੍ਹਾਂ ਕਿਹਾ ਕਿ ਇਹ ਦੋਵੇਂ ਕੰਪਨੀਆਂ ਖੰਡ ਮਿੱਲਾਂ ਦੀ ਮਸ਼ੀਨਰੀ ਦੇ ਆਧੁਨਿਕੀਕਰਨ ਅਤੇ ਅਪਗਰੇਡ ਕਰਨ ਵਿੱਚ ਯੋਗਦਾਨ ਪਾਉਣ ਵਿੱਚ ਵੀ ਨਾਕਾਮ ਰਹੀਆਂ।

 

ਲਾਲੀ ਮਜੀਠੀਆ ਨੇ ਦੋਸ਼ ਲਾਇਆ ਕਿ ਐਸਆਈਐਲ ਨੇ ਉਹ ਬਿਆਨਾ ਰਕਮ ਬਚਾਉਣ ਲਈ ਜੋ ਇਸ ਦੀਆਂ ਤਿੰਨ ਮਿੱਲਾਂ ਵਿੱਚ ਕੋ-ਜਨਰੇਸ਼ਨ ਦਾ ਕੰਮ ਸ਼ੁਰੂ ਨਾ ਕਰਵਾਏ ਜਾਣ ਕਾਰਨ ਖ਼ਤਰੇ ’ਚ ਸੀ, ਰਜਿਸਟਰਾਰ (ਸਹਿਕਾਰੀ ਸਭਾਵਾਂ, ਪੰਜਾਬ) ਅੱਗੇ ਸਮਝੌਤੇ ਰੱਦ ਕਰਨ ਅਤੇ ਬਿਆਨਾ ਰਕਮ ਵਾਪਸ ਕਰਨ ਲਈ ਸਾਲਸੀ ਦਾ ਕੇਸ ਪਾ ਦਿੱਤਾ। ਸ਼ੂਗਰਫੈੱਡ ਪੰਜਾਬ ਨੇ ਇਨ੍ਹਾਂ ਮਿੱਲਾਂ ’ਤੇ ਸਹਿਕਾਰੀ ਸਭਾਵਾਂ ਦੇ ਵਧੀਕ ਰਜਿਸਟਰਾਰ ਵੱਲੋਂ ਜਾਰੀ ਕੀਤੇ ਹੁਕਮਾਂ ਖ਼ਿਲਾਫ਼ ਅਪੀਲ ਨਾ ਕਰਨ ਦਾ ਦਬਾਅ ਪਾਇਆ। ਉਨ੍ਹਾਂ ਆਖਿਆ ਕਿ ਐਸਆਈਐਲ ਵੱਲੋਂ ਹਾਸਲ ਕੀਤੇ ਚਾਰ ਪ੍ਰਾਜੈਕਟਾਂ ਵਿੱਚੋਂ ਨਵਾਂ ਸ਼ਹਿਰ ਵਿੱਚ ਸਿਰਫ਼ ਇਕ ਕੋ-ਜਨਰੇਸ਼ਨ ਪਲਾਂਟ ਸ਼ੁਰੂ ਕੀਤਾ ਗਿਆ, ਜੋ ਸੱਤ ਵਰ੍ਹਿਆਂ ਬਾਅਦ ਵੀ ਸਥਾਪਨਾ ਅਧੀਨ ਹੈ।

First Published: Sunday, 18 June 2017 4:02 PM

Related Stories

ਇਲਾਜ ਨਹੀਂ ਕੈਪਟਨ ਸਰਕਾਰ ਤੋਂ 'ਮੁਫ਼ਤ ਕਫ਼ਨ' ਲਓ!
ਇਲਾਜ ਨਹੀਂ ਕੈਪਟਨ ਸਰਕਾਰ ਤੋਂ 'ਮੁਫ਼ਤ ਕਫ਼ਨ' ਲਓ!

ਚੰਡੀਗੜ੍ਹ: ਪੰਜਾਬ ਦੇ ਗਰੀਬ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿੱਚੋਂ ਮੁਫ਼ਤ ਇਲਾਜ

ਅਕਾਲੀਆਂ ਖ਼ਿਲਾਫ਼ ਸ਼ਿਕਾਇਤਾਂ ਦਾ ਹੜ੍ਹ!
ਅਕਾਲੀਆਂ ਖ਼ਿਲਾਫ਼ ਸ਼ਿਕਾਇਤਾਂ ਦਾ ਹੜ੍ਹ!

ਚੰਡੀਗੜ੍ਹ:  ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਅਕਾਲੀ-ਭਾਜਪਾ ਗੱਠਜੋੜ ਦੇ

ਇੰਦਰਜੀਤ ਨਾਲ ਫਸਣਗੇ ਪੰਜਾਬ ਦੇ ਵੱਡੇ ਪੁਲੀਸ ਅਧਿਕਾਰੀ
ਇੰਦਰਜੀਤ ਨਾਲ ਫਸਣਗੇ ਪੰਜਾਬ ਦੇ ਵੱਡੇ ਪੁਲੀਸ ਅਧਿਕਾਰੀ

ਚੰਡੀਗੜ੍ਹ: ਪੰਜਾਬ ਦੇ ਕੁਝ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਬਰਤਰਫ਼ ਇੰਸਪੈਕਟਰ

ਅੰਮ੍ਰਿਤ ਸਰੁ ਸਿਫਤੀ ਦਾ ਘਰ
ਅੰਮ੍ਰਿਤ ਸਰੁ ਸਿਫਤੀ ਦਾ ਘਰ

ਚੰਡੀਗੜ੍ਹ (ਹਰਸ਼ਰਨ ਕੌਰ): ਪੰਜਾਬ ਦੀ ਮੁਕੱਦਸ ਧਰਤੀ ਤੇ ਸਿੱਖਾਂ ਦੇ ਕੇਂਦਰੀ ਧਾਰਮਿਕ

ਸ਼੍ਰੋਮਣੀ ਕਮੇਟੀ ਨੂੰ ਮਨਪ੍ਰੀਤ ਬਾਦਲ ਦੀ ਨਸੀਹਤ
ਸ਼੍ਰੋਮਣੀ ਕਮੇਟੀ ਨੂੰ ਮਨਪ੍ਰੀਤ ਬਾਦਲ ਦੀ ਨਸੀਹਤ

ਬਠਿੰਡਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਪੰਜਾਬ ਦੇ ਖ਼ਜ਼ਾਨਾ ਮੰਤਰੀ

ਪੰਜਾਬ 'ਚ ਕੱਪੜਾ ਕਾਰੋਬਾਰ ਬੰਦ
ਪੰਜਾਬ 'ਚ ਕੱਪੜਾ ਕਾਰੋਬਾਰ ਬੰਦ

ਅੰਮ੍ਰਿਤਸਰ: ਇੱਕ ਜੁਲਾਈ ਤੋਂ ਕੱਪੜੇ ‘ਤੇ 5 ਫੀਸਦੀ ਜੀ.ਐਸ.ਟੀ ਲਾਗੂ ਹੋਣ ਦੇ ਵਿਰੋਧ

ਬਠਿੰਡਾ-ਬਰਨਾਲਾ 'ਤੇ ਬੱਸ ਨੇ ਮਾਰੀ ਕਾਰ ਨੂੰ ਟੱਕਰ, ਸੱਸ-ਨੂੰਹ ਦੀ ਮੌਤ
ਬਠਿੰਡਾ-ਬਰਨਾਲਾ 'ਤੇ ਬੱਸ ਨੇ ਮਾਰੀ ਕਾਰ ਨੂੰ ਟੱਕਰ, ਸੱਸ-ਨੂੰਹ ਦੀ ਮੌਤ

ਹੰਡਿਆਇਆ: ਬਠਿੰਡਾ-ਬਰਨਾਲਾ ਮੁੱਖ ਮਾਰਗ ‘ਤੇ ਹੰਡਿਆਇਆ ਤੋਂ 8 ਕਿੱਲੋਮੀਟਰ ਦੂਰ

ਆਸਟਰੇਲੀਆ ਵਿੱਚ 1,32,496 ਪੰਜਾਬੀ
ਆਸਟਰੇਲੀਆ ਵਿੱਚ 1,32,496 ਪੰਜਾਬੀ

ਚੰਡੀਗੜ੍ਹ: ਆਸਟਰੇਲੀਆ ਵਿੱਚ ਨਵੀਂ ਮਰਦਮਸ਼ੁਮਾਰੀ ਸਾਹਮਣੇ ਆਈ ਹੈ। ਇਸ ਮੁਤਾਬਕ

ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਤੇ ਸਿੰਘ ਸਾਹਿਬ ਨੂੰ ਕਸੂਤਾ ਫਸਾਇਆ
ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਤੇ ਸਿੰਘ ਸਾਹਿਬ ਨੂੰ ਕਸੂਤਾ ਫਸਾਇਆ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਾਰ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ

ਘਪਲੇ 'ਚ ਮਜੀਠੀਆ ਨੂੰ ਘੇਰਨ ਦੀ ਤਿਆਰੀ
ਘਪਲੇ 'ਚ ਮਜੀਠੀਆ ਨੂੰ ਘੇਰਨ ਦੀ ਤਿਆਰੀ

ਚੰਡੀਗੜ੍ਹ: ਕਾਂਗਰਸ ਸਰਕਾਰ ਨੇ ਪਿੰਡਾਂ ਵਿਚ ਬੀਤੇ ਦਸ ਸਾਲਾਂ ਵਿਚ ਲੱਗੀਆਂ ਸੋਲਰ