ਗਿਆਨੀ ਗੁਰਮੁਖ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ

By: ABP SANJHA | | Last Updated: Monday, 19 June 2017 5:03 PM
ਗਿਆਨੀ ਗੁਰਮੁਖ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ

ਅੰਮ੍ਰਿਤਸਰ: ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਕਿਸੇ ਡੇਰਾ ਪ੍ਰੇਮੀ ਵਿਅਕਤੀ ਨੇ ਜਾਨੋਂ ਮਾਰਨ ਦੀ ਧਮਕੀ ਦੀ ਚਿੱਠੀ ਲਿਖੀ ਹੈ। ਚਿੱਠੀ ਵਿੱਚ ਲਿਖਿਆ ਹੈ ਕਿ ਜੇ ਉਸ ਵਿੱਚ ਹਿੰਮਤ ਹੈ ਤਾਂ ਉਹ ਸਿਰਸੇ ਵਿੱਚ ਸਮਾਗਮ ਕਰਕੇ ਦਿਖਾਏ ਨਹੀਂ ਤਾਂ ਉਹ ਡੇਰੇ ਆ ਕੇ ਆਪਣੀਆਂ ਗਲਤੀਆਂ ਦੀ ਮੁਆਫੀ ਮੰਗੇ।

 

 

ਇਹ ਜਾਣਕਾਰੀ ਗਿਆਨੀ ਗੁਰਮੁਖ ਸਿੰਘ ਨੇ ਖੁਦ ਐਸਜੀਪੀਸੀ ਤੇ ਪੁਲਿਸ ਨੂੰ ਦਿੱਤੀ ਹੈ। ਚਿੱਠੀ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹੁੰਦਿਆਂ ਗੁਰਮੁਖ ਸਿੰਘ ਵੱਲੋਂ ਡੇਰਾ ਸਿਰਸਾ ਦੇ ਹੁੰਦੇ ਨਾਮ ਚਰਚਾ ਸਮਾਗਮ ਰੋਕੇ ਜਾਣ ਦਾ ਖਾਸ ਜ਼ਿਕਰ ਕਰਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਗਿਆਨੀ ਗੁਰਮੁਖ ਸਿੰਘ ਇਸ ਸਮੇਂ ਹਰਿਆਣਾ ਦੇ ਗੁਰਦੁਆਰਾ ਧਮਧਾਨ ਸਾਹਿਬ ਮੁੱਖ ਗ੍ਰੰਥੀ ਵਜੋਂ ਤਾਇਨਾਤ ਹਨ।

 

 

 

ਉਨ੍ਹਾਂ ਕਿਹਾ ਕਿ ਦਮਦਮਾ ਸਾਹਿਬ ਦੇ ਜਥੇਦਾਰ ਹੁੰਦਿਆਂ, “ਮੈਂ ਆਪਣਾ ਫਰਜ਼ ਪੂਰਾ ਕੀਤਾ ਸੀ ਤੇ ਹਮੇਸ਼ਾ ਕਰਦਾ ਰਹਾਂਗਾ। ਉਨ੍ਹਾਂ ਕਿਹਾ ਕਿ ਚਿੱਠੀ ਰਾਹੀਂ ਧਮਕੀ ਦੇ ਕੇ ਉਕਤ ਡੇਰੇ ਵਾਲੇ ਦੇ ਚੇਲੇ ਨੇ ਸਿਰਫ ਮੈਨੂੰ ਹੀ ਨਹੀਂ ਬਲਕਿ ਪੂਰੇ ਪੰਥ ਨੂੰ ਚੁਣੌਤੀ ਦਿੱਤੀ ਹੈ।” ਉਨ੍ਹਾਂ ਅਜਿਹੀਆਂ ਪੰਥ ਵਿਰੋਧੀ ਤਾਕਤਾਂ ਨਾਲ ਨਜਿੱਠਣ ਲਈ ਸਮੁੱਚੇ ਪੰਥ ਨੂੰ ਇੱਕ ਪਲੇਟਫਾਰਮ ‘ਤੇ ਇਕੱਠੇ ਹੋਣ ਦਾ ਸੁਨੇਹਾ ਦਿੱਤਾ ਹੈ।

First Published: Monday, 19 June 2017 5:03 PM

Related Stories

ਇਲਾਜ ਨਹੀਂ ਕੈਪਟਨ ਸਰਕਾਰ ਤੋਂ 'ਮੁਫ਼ਤ ਕਫ਼ਨ' ਲਓ!
ਇਲਾਜ ਨਹੀਂ ਕੈਪਟਨ ਸਰਕਾਰ ਤੋਂ 'ਮੁਫ਼ਤ ਕਫ਼ਨ' ਲਓ!

ਚੰਡੀਗੜ੍ਹ: ਪੰਜਾਬ ਦੇ ਗਰੀਬ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿੱਚੋਂ ਮੁਫ਼ਤ ਇਲਾਜ

ਅਕਾਲੀਆਂ ਖ਼ਿਲਾਫ਼ ਸ਼ਿਕਾਇਤਾਂ ਦਾ ਹੜ੍ਹ!
ਅਕਾਲੀਆਂ ਖ਼ਿਲਾਫ਼ ਸ਼ਿਕਾਇਤਾਂ ਦਾ ਹੜ੍ਹ!

ਚੰਡੀਗੜ੍ਹ:  ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਅਕਾਲੀ-ਭਾਜਪਾ ਗੱਠਜੋੜ ਦੇ

ਇੰਦਰਜੀਤ ਨਾਲ ਫਸਣਗੇ ਪੰਜਾਬ ਦੇ ਵੱਡੇ ਪੁਲੀਸ ਅਧਿਕਾਰੀ
ਇੰਦਰਜੀਤ ਨਾਲ ਫਸਣਗੇ ਪੰਜਾਬ ਦੇ ਵੱਡੇ ਪੁਲੀਸ ਅਧਿਕਾਰੀ

ਚੰਡੀਗੜ੍ਹ: ਪੰਜਾਬ ਦੇ ਕੁਝ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਬਰਤਰਫ਼ ਇੰਸਪੈਕਟਰ

ਅੰਮ੍ਰਿਤ ਸਰੁ ਸਿਫਤੀ ਦਾ ਘਰ
ਅੰਮ੍ਰਿਤ ਸਰੁ ਸਿਫਤੀ ਦਾ ਘਰ

ਚੰਡੀਗੜ੍ਹ (ਹਰਸ਼ਰਨ ਕੌਰ): ਪੰਜਾਬ ਦੀ ਮੁਕੱਦਸ ਧਰਤੀ ਤੇ ਸਿੱਖਾਂ ਦੇ ਕੇਂਦਰੀ ਧਾਰਮਿਕ

ਸ਼੍ਰੋਮਣੀ ਕਮੇਟੀ ਨੂੰ ਮਨਪ੍ਰੀਤ ਬਾਦਲ ਦੀ ਨਸੀਹਤ
ਸ਼੍ਰੋਮਣੀ ਕਮੇਟੀ ਨੂੰ ਮਨਪ੍ਰੀਤ ਬਾਦਲ ਦੀ ਨਸੀਹਤ

ਬਠਿੰਡਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਪੰਜਾਬ ਦੇ ਖ਼ਜ਼ਾਨਾ ਮੰਤਰੀ

ਪੰਜਾਬ 'ਚ ਕੱਪੜਾ ਕਾਰੋਬਾਰ ਬੰਦ
ਪੰਜਾਬ 'ਚ ਕੱਪੜਾ ਕਾਰੋਬਾਰ ਬੰਦ

ਅੰਮ੍ਰਿਤਸਰ: ਇੱਕ ਜੁਲਾਈ ਤੋਂ ਕੱਪੜੇ ‘ਤੇ 5 ਫੀਸਦੀ ਜੀ.ਐਸ.ਟੀ ਲਾਗੂ ਹੋਣ ਦੇ ਵਿਰੋਧ

ਬਠਿੰਡਾ-ਬਰਨਾਲਾ 'ਤੇ ਬੱਸ ਨੇ ਮਾਰੀ ਕਾਰ ਨੂੰ ਟੱਕਰ, ਸੱਸ-ਨੂੰਹ ਦੀ ਮੌਤ
ਬਠਿੰਡਾ-ਬਰਨਾਲਾ 'ਤੇ ਬੱਸ ਨੇ ਮਾਰੀ ਕਾਰ ਨੂੰ ਟੱਕਰ, ਸੱਸ-ਨੂੰਹ ਦੀ ਮੌਤ

ਹੰਡਿਆਇਆ: ਬਠਿੰਡਾ-ਬਰਨਾਲਾ ਮੁੱਖ ਮਾਰਗ ‘ਤੇ ਹੰਡਿਆਇਆ ਤੋਂ 8 ਕਿੱਲੋਮੀਟਰ ਦੂਰ

ਆਸਟਰੇਲੀਆ ਵਿੱਚ 1,32,496 ਪੰਜਾਬੀ
ਆਸਟਰੇਲੀਆ ਵਿੱਚ 1,32,496 ਪੰਜਾਬੀ

ਚੰਡੀਗੜ੍ਹ: ਆਸਟਰੇਲੀਆ ਵਿੱਚ ਨਵੀਂ ਮਰਦਮਸ਼ੁਮਾਰੀ ਸਾਹਮਣੇ ਆਈ ਹੈ। ਇਸ ਮੁਤਾਬਕ

ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਤੇ ਸਿੰਘ ਸਾਹਿਬ ਨੂੰ ਕਸੂਤਾ ਫਸਾਇਆ
ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਤੇ ਸਿੰਘ ਸਾਹਿਬ ਨੂੰ ਕਸੂਤਾ ਫਸਾਇਆ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਾਰ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ

ਘਪਲੇ 'ਚ ਮਜੀਠੀਆ ਨੂੰ ਘੇਰਨ ਦੀ ਤਿਆਰੀ
ਘਪਲੇ 'ਚ ਮਜੀਠੀਆ ਨੂੰ ਘੇਰਨ ਦੀ ਤਿਆਰੀ

ਚੰਡੀਗੜ੍ਹ: ਕਾਂਗਰਸ ਸਰਕਾਰ ਨੇ ਪਿੰਡਾਂ ਵਿਚ ਬੀਤੇ ਦਸ ਸਾਲਾਂ ਵਿਚ ਲੱਗੀਆਂ ਸੋਲਰ