ਲੁਟੇਰਿਆਂ ਨੂੰ ਨਹੀਂ ਪੁਲਿਸ ਦੀ ਪਰਵਾਹ

By: ਏਬੀਪੀ ਸਾਂਝਾ | | Last Updated: Sunday, 16 April 2017 5:14 PM
ਲੁਟੇਰਿਆਂ ਨੂੰ ਨਹੀਂ ਪੁਲਿਸ ਦੀ ਪਰਵਾਹ

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਨ੍ਹਾਂ ਨੂੰ ਪੁਲਿਸ ਦੀ ਵੀ ਕੋਈ ਪਰਵਾਹ ਨਹੀਂ। ਇੱਥੇ ਐਤਵਾਰ ਨੂੰ ਏਸੀਪੀ (ਉੱਤਰੀ) ਦੇ ਦਫਤਰ ਬਾਹਰ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ।

 

ਹਾਸਲ ਜਾਣਕਾਰੀ ਮੁਤਾਬਕ ਏਸੀਪੀ (ਉੱਤਰੀ) ਦੇ ਦਫਤਰ ਦੇ ਠੀਕ ਬਾਹਰ ਅੱਜ ਸਿਖਰ ਦੁਪਹਿਰੇ ਕੁਝ ਅਣਪਛਾਤੇ ਲੁਟੇਰਿਆਂ ਵੱਲੋਂ ਪ੍ਰਾਈਵੇਟ ਦਫਤਰ ਦੇ ਮੁਲਾਜ਼ਮ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਉਸ ਕੋਲੋਂ 7 ਲੱਖ ਰੁਪਏ ਲੁੱਟ ਲਏ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਨੀਰਜ ਕੁਮਾਰ ਨਾਮ ਦਾ ਵਿਅਕਤੀ ਕਮੇਟੀਆਂ ਦਾ ਕਾਰੋਬਾਰ ਕਰਦਾ ਹੈ। ਉਸ ਦਾ ਮੁਲਾਜ਼ਮ ਪਵਨ ਹਰ ਰੋਜ਼ ਦੀ ਤਰ੍ਹਾਂ ਆਪਣੀ ਐਕਟਿਵਾ ‘ਤੇ ਲੈਣ-ਦੇਣ ਵਾਲੇ ਪੈਸੇ ਲੈ ਕੇ ਜਾ ਰਿਹਾ ਸੀ। ਉਹ ਅੰਮ੍ਰਿਤਸਰ ਕਚਹਿਰੀਆਂ ਨਜ਼ਦੀਕ ਏਸੀਪੀ ਨਾਰਥ ਦੇ ਦਫਤਰ ਕੋਲੋਂ ਲੰਘ ਰਿਹਾ ਸੀ। ਐਤਵਾਰ ਦਾ ਦਿਨ ਤੇ ਸੰਨਾਟਾ ਹੋਣ ਕਰਕੇ ਕੁਝ ਲੋਕਾਂ ਨੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾਈਆਂ ਤੇ ਉਸਦੇ ਐਕਟਿਵਾ ਵਿੱਚ ਪਏ 7 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।

 

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਲੁੱਟ ਦਾ ਸ਼ਿਕਾਰ ਹੋਏ ਮੁਲਾਜ਼ਮ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਵਨ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਉਸ ਤੋਂ ਬਾਅਦ ਹੀ ਸਾਫ ਹੋ ਸਕੇਗਾ ਕਿ ਅਖਰ ਪੂਰਾ ਮਾਮਲਾ ਕੀ ਹੈ।

First Published: Sunday, 16 April 2017 5:14 PM

Related Stories

ਕੈਪਟਨ ਸਰਕਾਰ ਅੰਮ੍ਰਿਤਸਰ ਤੇ ਲੁਧਿਆਣਾ 'ਤੇ ਮਿਹਰਬਾਨ
ਕੈਪਟਨ ਸਰਕਾਰ ਅੰਮ੍ਰਿਤਸਰ ਤੇ ਲੁਧਿਆਣਾ 'ਤੇ ਮਿਹਰਬਾਨ

ਅੰਮ੍ਰਿਤਸਰ: ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ

ਸਰਕਾਰੀ ਮੁਲਾਜ਼ਮਾਂ ਦੀਆਂ ਜੇਬਾਂ 'ਤੇ ਡੇਂਗੂ ਦਾ ਡੰਗ
ਸਰਕਾਰੀ ਮੁਲਾਜ਼ਮਾਂ ਦੀਆਂ ਜੇਬਾਂ 'ਤੇ ਡੇਂਗੂ ਦਾ ਡੰਗ

ਅੰਮ੍ਰਿਤਸਰ: ਹਰ ਸਾਲ ਡੇਂਗੂ ਦੀ ਲਪੇਟ ‘ਚ ਆਉਣ ਕਰਕੇ ਕਈ ਲੋਕ ਆਪਣੀਆਂ ਕੀਮਤੀ

ਸੁਖਬੀਰ ਬਾਦਲ ਦੀ ਮੈਟਰੋ ਬੱਸ ਨੂੰ ਵੀ ਲੱਗੀ ਬਰੇਕ
ਸੁਖਬੀਰ ਬਾਦਲ ਦੀ ਮੈਟਰੋ ਬੱਸ ਨੂੰ ਵੀ ਲੱਗੀ ਬਰੇਕ

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਡਰੀਮ

ਗੈਂਗਸਟਰ ਜੱਗੂ ਦੀ ਫਿਰ ਆਈ ਸ਼ਾਮਤ
ਗੈਂਗਸਟਰ ਜੱਗੂ ਦੀ ਫਿਰ ਆਈ ਸ਼ਾਮਤ

ਅੰਮ੍ਰਿਤਸਰ: ਪੰਜਾਬ ਪੁਲਿਸ ਲਈ ਪਿਛਲੇ ਲੰਮੇਂ ਸਮੇਂ ਤੋਂ ਸਿਰਦਰਦੀ ਬਣੇ ਗੈਂਗਸਟਰ

ਹੁਣ ਬੰਗਲਾਦੇਸ਼ ਜਾਵੇਗਾ ਸਿੱਖ ਜੱਥਾ
ਹੁਣ ਬੰਗਲਾਦੇਸ਼ ਜਾਵੇਗਾ ਸਿੱਖ ਜੱਥਾ

ਅੰਮ੍ਰਿਤਸਰ: ਬੰਗਲਾਦੇਸ਼ ਵਿੱਚ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਸਿੱਖ

ਸਰਕਾਰੀ ਸਕੂਲਾਂ ਨੂੰ ਇੱਕੋ ਰੰਗ 'ਚ ਰੰਗਨ ਦਾ ਫਰਮਾਨ
ਸਰਕਾਰੀ ਸਕੂਲਾਂ ਨੂੰ ਇੱਕੋ ਰੰਗ 'ਚ ਰੰਗਨ ਦਾ ਫਰਮਾਨ

ਅੰਮ੍ਰਿਤਸਰ: ਪੰਜਾਬ ‘ਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਰਕਾਰ ਵੱਲੋਂ ਆਏ

ਪਿੰਗਲਵਾੜਾ ਸੰਸਥਾ ਨੂੰ ਵੀ GST ਤੋਂ ਨਹੀਂ ਬਖਸ਼ਿਆ
ਪਿੰਗਲਵਾੜਾ ਸੰਸਥਾ ਨੂੰ ਵੀ GST ਤੋਂ ਨਹੀਂ ਬਖਸ਼ਿਆ

ਅੰਮ੍ਰਿਤਸਰ: ਮਾਨਵਤਾ ਦੀ ਸੇਵਾ ਲਈ ਦੁਨੀਆ ਭਰ ਵਿੱਚ ਜਾਣੀ ਜਾਂਦੀ ਸੰਸਥਾ

ਪੁਰਾਣੀਆਂ ਕੰਬਾਇਨਾਂ ਵਾਲਿਆਂ ਨੂੰ ਵੱਡਾ ਝਟਕਾ
ਪੁਰਾਣੀਆਂ ਕੰਬਾਇਨਾਂ ਵਾਲਿਆਂ ਨੂੰ ਵੱਡਾ ਝਟਕਾ

ਅੰਮ੍ਰਿਤਸਰ: ਇਸ ਵਾਰ ਝੋਨੇ ਦੀ ਕਟਾਈ ਲਈ ਪੁਰਾਣੀ ਤਕਨੀਕ ਵਾਲੀਆਂ ਕੰਬਾਇਨਾਂ ਨਹੀਂ

ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਜਥੇਦਾਰ ਨੇ ਕਮਰ ਕੱਸੀ
ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਜਥੇਦਾਰ ਨੇ ਕਮਰ ਕੱਸੀ

ਅੰਮ੍ਰਿਤਸਰ: ਸੂਬੇ ਵਿੱਚ ਲਗਾਤਾਰ ਹੋ ਰਹੀਆਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ

GST ਨੇ ਲਾਈ ਰੁਮਾਲੇ ਤੇ ਚੰਦੋਆ ਦੀ ਸਪਲਾਈ ਨੂੰ ਬਰੇਕ
GST ਨੇ ਲਾਈ ਰੁਮਾਲੇ ਤੇ ਚੰਦੋਆ ਦੀ ਸਪਲਾਈ ਨੂੰ ਬਰੇਕ

ਅੰਮ੍ਰਿਤਸਰ: ਭਾਰਤ ਸਰਕਾਰ ਵੱਲੋਂ 1 ਜੁਲਾਈ ਵਿੱਚ ਲਾਗੂ ਕੀਤੇ ਗਏ ਜੀ.ਐਸ.ਟੀ. ਤੋਂ