ਦਫ਼ਤਰ ਵਾਲੀ ਕੁੜੀ ਨਾਲ ਨੇੜਤਾ ਵਧਾ ਕੇ ਲੁੱਟੇ ਸੀ ਚਾਰ ਲੱਖ

By: ਰਵੀ ਇੰਦਰ ਸਿੰਘ | | Last Updated: Monday, 13 November 2017 5:58 PM
ਦਫ਼ਤਰ ਵਾਲੀ ਕੁੜੀ ਨਾਲ ਨੇੜਤਾ ਵਧਾ ਕੇ ਲੁੱਟੇ ਸੀ ਚਾਰ ਲੱਖ

ਲੁਧਿਆਣਾ: ਬੀਤੇ ਦਿਨੀਂ ਲੁਧਿਆਣਾ ਦੇ ਬਸਤੀ ਜੋਧੇਵਾਲ ਦੇ ਅਧੀਨ ਆਉਂਦੇ ਨੂਰਵਾਲਾ ਰੋਡ ‘ਤੇ ਵਿਦੇਸ਼ੀ ਮੁਦਰਾ ਵਟਾਉਣ ਦਾ ਕੰਮ ਕਰਨ ਵਾਲੀ ਦੁਕਾਨ ਕਾਲੜਾ ਮਨੀ ਐਕਸਚੇਂਜ ‘ਤੇ ਬੀਤੇ ਦਿਨੀਂ ਵੱਜੇ ਚਾਰ ਲੱਖ ਦੇ ਡਾਕੇ ਦਾ ਪੁਲਿਸ ਨੇ ਪਰਦਾਫ਼ਾਸ਼ ਕਰ ਲਿਆ ਹੈ।

 

ਪੁਲਿਸ ਨੂੰ ਮੁਢਲੀ ਜਾਂਚ ਤੋਂ ਹੀ ਇਹ ਸ਼ੱਕ ਹੋ ਗਿਆ ਸੀ ਕਿ ਇਹ ਕਾਰਨਾਮਾ ਕਿਸੇ ਜਾਣਕਾਰ ਦਾ ਹੈ। ਦੁਕਾਨ ਦੀ ਕਰਮਚਾਰੀ ਲੜਕੀ ਸਾਰਿਣੀ ਸ਼ਰਮਾ ਨੂੰ ਮੁਲਜ਼ਮ ਸੋਨੂੰ ਨੇ ਫ਼ੋਨ ਕਰਕੇ ਵਿਦੇਸ਼ ਤੋਂ ਆਪਣੇ ਪੈਸੇ ਲੈਣ ਆਉਣ ਬਾਰੇ ਜਦੋਂ ਪੁੱਛਿਆ ਤਾਂ ਉਸ ਨੇ ਉਸ ਨੂੰ ਮਾਲਕ ਦੇ ਦੁਕਾਨ ਵਿੱਚ ਨਾ ਹੋਣ ਦਾ ਕਹਿ ਕੇ ਕੁਝ ਸਮੇਂ ਬਾਅਦ ਆਉਣ ਲਈ ਕਿਹਾ।

 

ਦਰਅਸਲ, ਮੁਲਜ਼ਮ ਕਾਲੜਾ ਮਨੀ ਐਕਸਚੇਂਜ ਤੇ ਟਰੈਵਲ ਦਾ ਪੁਰਾਣਾ ਗਾਹਕ ਹੈ। ਉਹ ਆਪਣੀ ਵਿਦੇਸ਼ ਰਹਿੰਦੀ ਭੈਣ ਵੱਲੋਂ ਭੇਜੇ ਪੈਸੇ ਪ੍ਰਾਪਤ ਕਰਨ ਲਈ ਇੱਥੇ ਅਕਸਰ ਆਉਂਦਾ ਸੀ, ਇਸੇ ਕਾਰਨ ਉਸ ਦੀ ਸਾਰਿਣੀ ਨਾਲ ਜਾਣ ਪਛਾਣ ਵੀ ਹੋ ਗਈ ਸੀ।

 

ਲੜਕੀ ਨੂੰ ਦਫ਼ਤਰ ਵਿੱਚ ਇਕੱਲੀ ਪਾ ਕੇ ਸੋਨੂੰ ਨੇ ਆਪਣੇ ਮਿੱਤਰ ਦਕਸ਼ਿਤ ਸ਼ਰਮਾ ਨਾਲ ਇਸ ਲੁੱਟ ਦੀ ਯੋਜਨਾ ਬਣਾਈ ਤੇ ਲੁੱਟ ਦੀ ਯੋਜਨਾ ਨੂੰ ਚਾਕੂ ਦੀ ਨੋਕ ‘ਤੇ ਅੰਜਾਮ ਦਿੱਤਾ। ਲੁੱਟ ਤੋਂ ਬਾਅਦ ਸੋਨੂੰ ਫ਼ਿਲਮ ਵੇਖਣ ਚਲਿਆ ਗਿਆ ਸੀ। ਪੁਲਿਸ ਨੇ ਬਾਅਦ ਵਿੱਚ ਉਸ ਨੂੰ ਬਿਨਾ ਨੰਬਰ ਵਾਲੇ ਸਕੂਟਰ ‘ਤੇ ਸਫਰ ਕਰਦਿਆਂ ਕਾਬੂ ਕਰ ਲਿਆ।

 

ਲੁੱਟ ਦੀ ਘਟਨਾ ਦਾ ਸ਼ੱਕ ਹੋਣ ‘ਤੇ ਉਸ ਤੋਂ ਪੁੱਛ-ਗਿੱਛ ਕੀਤੀ ਗਈ ਤੇ ਉਸ ਨੇ ਆਪਣਾ ਗੁਨਾਹ ਕਬੂਲ ਵੀ ਲਿਆ। ਪੁਲਿਸ ਨੇ ਉਸ ਤੋਂ 3 ਲੱਖ 80 ਹਜ਼ਾਰ ਰੁਪਏ ਦੀ ਰਕਮ ਵੀ ਵਸੂਲ ਲਈ ਹੈ ਤੇ ਅੱਗੇ ਪੜਤਾਲ ਕੀਤੀ ਜਾ ਰਹੀ ਹੈ

 

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੁਲਜ਼ਮ ਸੋਨੂੰ ਨੇ ਸਾਰਿਣੀ ਸ਼ਰਮਾ ਤੋਂ ਚਾਕੂ ਦੀ ਨੋਕ ‘ਤੇ ਦੁਕਾਨ ਵਿੱਚ ਪਏ ਕੁੱਲ 4 ਲੱਖ 5 ਹਜ਼ਾਰ ਰੁਪਏ ਲੁੱਟ ਲਏ ਸਨ। ਇਹ ਘਟਨਾ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਈ ਸੀ।

First Published: Monday, 13 November 2017 5:58 PM

Related Stories

ਪੁਲਿਸ ਤੋਂ ਤੰਗ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਪੱਤਰ 'ਚ ਲਿਖੇ ਜ਼ਿਮੇਵਾਰਾਂ ਦੇ ਨਾਂਅ
ਪੁਲਿਸ ਤੋਂ ਤੰਗ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਪੱਤਰ 'ਚ ਲਿਖੇ ਜ਼ਿਮੇਵਾਰਾਂ...

ਬਠਿੰਡਾ: ਇੱਥੋਂ ਦੇ ਪਿੰਡ ਮੰਡੀਕਲਾਂ ਦੇ ਇੱਕ ਨੌਜਵਾਨ ਕਿਸਾਨ ਭੁਪਿੰਦਰ ਸਿੰਘ ਨੇ

ਇਨਸਾਫ ਲਈ ਬੱਚੇ ਦੀ ਲਾਸ਼ ਰੇਹੜੀ 'ਚ ਪਾ ਕੇ ਡੀ.ਐਸ.ਪੀ. ਦਫ਼ਤਰ ਪਹੁੰਚੇ ਮਾਪੇ
ਇਨਸਾਫ ਲਈ ਬੱਚੇ ਦੀ ਲਾਸ਼ ਰੇਹੜੀ 'ਚ ਪਾ ਕੇ ਡੀ.ਐਸ.ਪੀ. ਦਫ਼ਤਰ ਪਹੁੰਚੇ ਮਾਪੇ

ਜੈਤੋ: ਫ਼ਰੀਦਕੋਟ ਦੇ ਕਸਬਾ ਜੈਤੋ ਦੇ ਗ਼ਰੀਬ ਪਰਿਵਾਰ ਦੇ ਬੱਚੇ ਨੂੰ ਟਰੈਕਟਰ-ਟਰਾਲੀ

ਕਸ਼ਮੀਰ ਤੋਂ ਲਿਆਇਆ ਸੀ ਏ.ਕੇ.-47, ਲੁੱਟਾਂ-ਖੋਹਾਂ ਕਰਦਾ ਸਾਬਕਾ ਫੌਜੀ ਕਾਬੂ
ਕਸ਼ਮੀਰ ਤੋਂ ਲਿਆਇਆ ਸੀ ਏ.ਕੇ.-47, ਲੁੱਟਾਂ-ਖੋਹਾਂ ਕਰਦਾ ਸਾਬਕਾ ਫੌਜੀ ਕਾਬੂ

ਬਟਾਲਾ: ਪੁਲਿਸ ਨੇ ਇੱਕ ਸਾਬਕਾ ਫੌਜੀ ਕੋਲੋਂ ਮੈਗਜ਼ੀਨ ਸਮੇਤ ਇੱਕ ਏ.ਕੇ.-47 ਰਾਈਫਲ, 23

ਲੁਧਿਆਣਾ ਅਗਨੀਕਾਂਡ: ਦੂਜਿਆਂ ਦੀ ਜ਼ਿੰਦਗੀ ਬਚਾਉਂਦਿਆਂ ਖੁਦ ਕਿਹਾ ਦੁਨਿਆ ਨੂੰ ਅਲਵਿਦਾ
ਲੁਧਿਆਣਾ ਅਗਨੀਕਾਂਡ: ਦੂਜਿਆਂ ਦੀ ਜ਼ਿੰਦਗੀ ਬਚਾਉਂਦਿਆਂ ਖੁਦ ਕਿਹਾ ਦੁਨਿਆ ਨੂੰ...

ਲੁਧਿਆਣਾ: ਬੀਤੇ ਕੱਲ੍ਹ ਵਾਪਰੇ ਦਰਦਨਾਕ ਅਗਨੀਕਾਂਡ ਵਿੱਚ 16 ਲੋਕਾਂ ਦੀ ਮੌਤ ਹੋ

ਭੱਠਲ ਵੱਲੋਂ ਹੁਣ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਦੀ ਤਿਆਰੀ
ਭੱਠਲ ਵੱਲੋਂ ਹੁਣ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਦੀ ਤਿਆਰੀ

ਚੰਡੀਗੜ੍ਹ: “ਮੈਂ ਸੰਗਰੂਰ ਲੋਕ ਸਭਾ ਸੀਟ ਤੋਂ ਅਗਲੀ ਚੋਣ ਲੜਣ ਦੀ ਇੱਛਕ ਹਾਂ। ਜੇ

ਬੀਜੇਪੀ ਨੇ ਕੀਤਾ ਕੈਪਟਨ ਸਰਕਾਰ ਦਾ ਆਪ੍ਰੇਸ਼ਨ, ਸਰਕਾਰ ਫੇਲ੍ਹ ਕਰਾਰ !
ਬੀਜੇਪੀ ਨੇ ਕੀਤਾ ਕੈਪਟਨ ਸਰਕਾਰ ਦਾ ਆਪ੍ਰੇਸ਼ਨ, ਸਰਕਾਰ ਫੇਲ੍ਹ ਕਰਾਰ !

ਚੰਡੀਗੜ੍ਹ: ਅਕਾਲੀ ਦਲ ਤੋਂ ਬਾਅਦ ਭਾਈਵਾਲ ਪਾਰਟੀ ਬੀਜੇਪੀ ਵੀ ਕਾਂਗਰਸ ਸਰਕਾਰ

ਹਿੰਦੂ ਨੇਤਾ ਦੇ ਕਤਲ ਦਾ ਦਾਅਵਾ ਕਰਨ ਵਾਲੇ ਗੈਂਗਸਟਰ ਸਾਰਜ ਦਾ ਭਰਾ ਗ੍ਰਿਫਤਾਰ
ਹਿੰਦੂ ਨੇਤਾ ਦੇ ਕਤਲ ਦਾ ਦਾਅਵਾ ਕਰਨ ਵਾਲੇ ਗੈਂਗਸਟਰ ਸਾਰਜ ਦਾ ਭਰਾ ਗ੍ਰਿਫਤਾਰ

ਅੰਮ੍ਰਿਤਸਰ: ਸ਼ਹਿਰ ਦੇ ਹਿੰਦੂ ਨੇਤਾ ਵਿਪਿਨ ਸ਼ਰਮਾ ਦਾ ਗੋਲ਼ੀਆਂ ਮਾਰ ਕੇ ਕਤਲ ਦਾ

ਖਹਿਰਾ ਨੂੰ ਜਾਗੀਰ ਕੌਰ ਦੀ ਵੰਗਾਰ !
ਖਹਿਰਾ ਨੂੰ ਜਾਗੀਰ ਕੌਰ ਦੀ ਵੰਗਾਰ !

ਚੰਡੀਗੜ੍ਹ: ਇਸਤਰੀ ਅਕਾਲੀ ਦਲ ਦੀ ਪ੍ਰਧਾਨ ਤੇ ਸਾਬਕਾ ਵਿਧਾਇਕ ਬੀਬੀ ਜਗੀਰ ਕੌਰ ਨੇ

ਬਾਜਵਾ ਪਬਲੀਸਿਟੀ ਨਾ ਕਰਨ, ਭੱਠਲ ਦਾ ਤਿੱਖਾ ਵਾਰ
ਬਾਜਵਾ ਪਬਲੀਸਿਟੀ ਨਾ ਕਰਨ, ਭੱਠਲ ਦਾ ਤਿੱਖਾ ਵਾਰ

ਚੰਡੀਗੜ੍ਹ: ਕਿਸੇ ਵੇਲੇ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ

ਲੁਧਿਆਣਾ 'ਚ ਅੱਜ ਫਿਰ ਅਗਨੀ ਕਾਂਡ, ਹੌਜ਼ਰੀ ਦੀ ਦੁਕਾਨ ਚੜ੍ਹੀ ਅੱਗ ਦੀ ਭੇਟ
ਲੁਧਿਆਣਾ 'ਚ ਅੱਜ ਫਿਰ ਅਗਨੀ ਕਾਂਡ, ਹੌਜ਼ਰੀ ਦੀ ਦੁਕਾਨ ਚੜ੍ਹੀ ਅੱਗ ਦੀ ਭੇਟ

ਲੁਧਿਆਣਾ: ਬੀਤੇ ਕੱਲ੍ਹ ਦੇ ਦਰਦਨਾਕ ਹਾਦਸੇ ਤੋਂ ਬਾਅਦ ਅੱਜ ਲੁਧਿਆਣਾ ਵਿੱਚ ਮੁੜ