ਕੈਪਟਨ ਵੱਲੋਂ 45,000 ਨੌਕਰੀਆਂ ਦਾ ਜੁਗਾੜ

By: ਏਬੀਪੀ ਸਾਂਝਾ | | Last Updated: Monday, 17 July 2017 6:52 PM
ਕੈਪਟਨ ਵੱਲੋਂ 45,000 ਨੌਕਰੀਆਂ ਦਾ ਜੁਗਾੜ

ਚੰਡੀਗੜ੍ਹ: ਆਰਥਿਕ ਸੰਕਟ ਨਾਲ ਜੂਝ ਰਹੇ ਪੰਜਾਬ ਦੇ ਨੌਜਵਾਨਾਂ ਨੂੰ ਰੁਜਗਾਰ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਨੇ ਨੌਕਰੀਆਂ ਦਾ ਜੁਗਾੜ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮਕਸਦ ਨਾਲ ਕੈਪਟਨ ਪਹਿਲੇ ਪੜਾਅ ਤਹਿਤ 100 ਉਬੇਰ ਬਾਈਕ ਟੈਕਸੀਆਂ ਨੂੰ ਝੰਡੀ ਦਿਖਾਉਣਗੇ। ਇਸ ਸਕੀਮ ਤਹਿਤ ਅਗਲੇ ਪੰਜ ਸਾਲਾਂ ਵਿੱਚ 45,000 ਨੌਕਰੀਆਂ ਦਾ ਜੁਗਾੜ ਕਰਨ ਦਾ ਦਾਅਵਾ ਕੀਤਾ ਗਿਆ ਹੈ।

 

ਉਬੇਰ ਕੰਪਨੀ ਦੀ ਦੱਖਣੀ ਏਸ਼ੀਆ ਦੀ ਜਨਤਕ ਨੀਤੀ ਦੀ ਡਾਇਰੈਕਟਰ ਸ਼ਵੇਤਾ ਰਾਜਪਾਲ ਕੋਹਲੀ ਨੇ ਅੱਜ ਇੱਥੇ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਇਸ ਸਕੀਮ ਨੂੰ ਸ਼ੁਰੂ ਕਰਨ ਬਾਰੇ ਅੰਤਿਮ ਛੋਹਾਂ ਦਿੱਤੀਆਂ। ਇਸ ਨਾਲ ਅਗਲੇ ਸਾਲ ਵਿੱਚ ਪੰਜਾਬ ’ਚ ਰੁਜ਼ਗਾਰ ਦੇ 10,000 ਹੋਰ ਮੌਕੇ ਪੈਦਾ ਹੋਣਗੇ। ਕੈਪਟਨ ਨਾਲ ਮੀਟਿੰਗ ਤੋਂ ਬਾਅਦ ਕੋਹਲੀ ਨੇ ਦੱਸਿਆ ਕਿ ਅਗਲੇ ਪੰਜ ਸਾਲਾਂ ਵਿੱਚ ਇਸ ਸਕੀਮ ਅਧੀਨ 45,000 ਨੌਕਰੀਆਂ ਦੇ ਮੌਕੇ ਪੈਦਾ ਕੀਤੇ ਜਾਣਗੇ।

 

ਕੈਪਟਨ ਨੇ ਮਈ ਮਹੀਨੇ ਵਿੱਚ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦੇ ਮੁਤਾਬਕ ਸਰਕਾਰ ਦੇ ‘ਆਪਣੀ ਗੱਡੀ ਆਪਣਾ ਰੁਜ਼ਗਾਰ’ ਤਹਿਤ ਸੂਬੇ ਵਿੱਚ ਬਾਈਕ ਟੈਕਸੀ ਸ਼ੁਰੂ ਦੀ ਪ੍ਰਵਾਨਗੀ ਦਿੱਤੀ ਸੀ। ਉਬੇਰ ਕੰਪਨੀ ਦੇ ਨੁਮਾਇੰਦੇ ਨਾਲ ਅੱਜ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਕੰਪਨੀ ਵੱਲੋਂ ਪੰਜਾਬ ਵਿੱਚ 7-ਸੀਟਾਂ ਵਾਲੀਆਂ ਵੈਨਾਂ ਚਲਾਉਣ ’ਤੇ ਵੀ ਵਿਚਾਰ ਕੀਤੀ ਜਾ ਰਹੀ ਹੈ।

 

ਕੋਹਲੀ ਨੇ ਦੱਸਿਆ ਕਿ ਉਬੇਰ ਕੰਪਨੀ ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਵਿੱਚ ਹੈ ਤੇ 10,000 ਨੌਕਰੀਆਂ ਪਹਿਲਾਂ ਹੀ ਸਿਰਜ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬਾਈਕ ਸਾਂਝਾ ਕਰਨ ਵਾਲੇ ਨਵੇਂ ਉਤਪਾਦ-ਉਬੇਰ ਮੋਟਰ ਦਾ ਮਕਸਦ ਲੋਕਾਂ ਨੂੰ ਵਾਜਬ ਦਰਾਂ ’ਤੇ ਆਉਣ-ਜਾਣ ਦੇ ਮੌਕੇ ਮੁਹੱਈਆ ਕਰਵਾਉਣਾ ਹੈ ਤੇ ਹੇਠਲੇ ਪੱਧਰ ’ਤੇ ਉੱਦਮੀਆਂ ਨੂੰ ਮੌਕੇ ਪ੍ਰਦਾਨ ਕਰਨਾ ਹੈ। ਕੋਹਲੀ ਨੇ 24 ਜੁਲਾਈ ਨੂੰ ਮੁਹਾਲੀ ਵਿੱਚ ਉਬੇਰ ਬਾਈਕ ਨੂੰ ਲਾਂਚ ਕਰਨ ਲਈ ਸਹਿਮਤੀ ਭਰਨ ’ਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ।

First Published: Monday, 17 July 2017 6:52 PM

Related Stories

ਸੁਖਪਾਲ ਖਹਿਰਾ ਨੇ ਪੰਜਾਬ ਵਿੱਚ ਖੇਤੀ ਬਾੜੀ ਐਮਰਜੰਸੀ ਦੀ ਮੰਗ ਕੀਤੀ
ਸੁਖਪਾਲ ਖਹਿਰਾ ਨੇ ਪੰਜਾਬ ਵਿੱਚ ਖੇਤੀ ਬਾੜੀ ਐਮਰਜੰਸੀ ਦੀ ਮੰਗ ਕੀਤੀ

ਚੰਡੀਗ੍ਹੜ: ਸੁਖਪਾਲ ਖਹਿਰਾ ਵਿਰੋਧੀ ਧਿਰ ਦੀ ਨੇਤਾ ਤੋਂ ਬਾਅਦ ਸਿੱਖ ਕੌਮ ਦੇ ਚੌਥੇ

ਬਲਾਚੌਰ ਦੀਆਂ ਦੋ ਕੁੜੀਆਂ ਦੀ ਮੌਤ ਸਬੰਧੀ 3 ਗ੍ਰਿਫਤਾਰ
ਬਲਾਚੌਰ ਦੀਆਂ ਦੋ ਕੁੜੀਆਂ ਦੀ ਮੌਤ ਸਬੰਧੀ 3 ਗ੍ਰਿਫਤਾਰ

ਬਲਾਚੌਰ: ਇੱਥੋਂ ਦੀਆਂ ਦੋ ਲੜਕੀਆਂ ਦੀ ਮੌਤ ਹਾਲੇ ਤੱਕ ਰਹੱਸ ਬਣੀ ਹੋਈ ਹੈ। ਪੁਲਿਸ

ਪਿੰਡ ਦੀਆਂ ਸੜਕਾਂ ਵੇਖ ਨਿਰਾਸ਼ ਹੋਏ ਇੰਗਲੈਂਡ ਦੇ ਐਮ.ਪੀ.
ਪਿੰਡ ਦੀਆਂ ਸੜਕਾਂ ਵੇਖ ਨਿਰਾਸ਼ ਹੋਏ ਇੰਗਲੈਂਡ ਦੇ ਐਮ.ਪੀ.

ਜਲੰਧਰ: ਜ਼ਿਲ੍ਹੇ ਦੇ ਪਿੰਡ ਰਾਏਪੁਰ ਫਰਾਲਾ ਦੇ ਤਨਮਨਜੀਤ ਸਿੰਘ ਢੇਸੀ ਇੰਗਲੈਂਡ ਦੇ

ਗੋਲੀ ਲੱਗਣ ਨਾਲ ਸੁਰੱਖਿਆ ਗਾਰਡ ਜ਼ਖ਼ਮੀ
ਗੋਲੀ ਲੱਗਣ ਨਾਲ ਸੁਰੱਖਿਆ ਗਾਰਡ ਜ਼ਖ਼ਮੀ

ਫ਼ਤਿਹਗੜ੍ਹ ਸਾਹਿਬ: ਜ਼ਿਲ੍ਹੇ ਦੇ ਪਿੰਡ ਨੰਦਪੁਰ ਕਲੌੜ ਵਿੱਚ ਪੰਜਾਬ ਨੈਸ਼ਨਲ ਬੈਂਕ

ਕਮਿਸ਼ਨ ਏਜੰਟ ਨੂੰ ਅਗਵਾ ਕਰਨ ਵਾਲੇ ਦਬੋਚੇ
ਕਮਿਸ਼ਨ ਏਜੰਟ ਨੂੰ ਅਗਵਾ ਕਰਨ ਵਾਲੇ ਦਬੋਚੇ

ਸੰਗਰੂਰ: ਦਿੜ੍ਹਬਾ ਦੇ ਕਮਿਸ਼ਨ ਏਜੰਟ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਸੰਗਰੂਰ

ਤੇਜ਼ਾਬ ਹਮਲਾ ਪੀੜਤਾਂ ਨੂੰ ਮੁਆਵਜ਼ੇ ਬਾਰੇ ਹਾਈਕੋਰਟ ਨੇ ਲਿਆ ਸਖ਼ਤ ਨੋਟਿਸ
ਤੇਜ਼ਾਬ ਹਮਲਾ ਪੀੜਤਾਂ ਨੂੰ ਮੁਆਵਜ਼ੇ ਬਾਰੇ ਹਾਈਕੋਰਟ ਨੇ ਲਿਆ ਸਖ਼ਤ ਨੋਟਿਸ

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਤੇਜ਼ਾਬ ਹਮਲੇ ਦੇ ਪੀੜਤਾਂ ਲਈ 8000

ਮਾਂ ਵੱਲੋਂ ਆਸ਼ਕ ਨਾਲ ਮਿਲ ਕੇ ਧੀ ਦਾ ਕਤਲ
ਮਾਂ ਵੱਲੋਂ ਆਸ਼ਕ ਨਾਲ ਮਿਲ ਕੇ ਧੀ ਦਾ ਕਤਲ

ਬਰਨਾਲਾ: ਜ਼ਿਲ੍ਹੇ ਦੇ ਥਾਣਾ ਟੱਲੇਵਾਲ ਦੀ ਪੁਲਿਸ ਨੇ ਕਤਲ ਦੀ ਗੁੱਥੀ ਨੂੰ

ਕਰਜ਼ਾ ਮਾਫੀ ਦੇ ਐਲਾਨ ਮਗਰੋਂ ਵੀ ਨਹੀਂ ਰੁਕੀਆਂ ਖੁਦਕੁਸ਼ੀਆਂ
ਕਰਜ਼ਾ ਮਾਫੀ ਦੇ ਐਲਾਨ ਮਗਰੋਂ ਵੀ ਨਹੀਂ ਰੁਕੀਆਂ ਖੁਦਕੁਸ਼ੀਆਂ

ਬਰਨਾਲਾ: ਬੇਸ਼ੱਕ ਕਾਂਗਰਸ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕਰ

ਹੁਣ ਭੀਖ ਮੰਗਣ ਵਾਲੇ ਬੱਚਿਆਂ 'ਤੇ ਹੋਵੇਗੀ ਸਖਤੀ
ਹੁਣ ਭੀਖ ਮੰਗਣ ਵਾਲੇ ਬੱਚਿਆਂ 'ਤੇ ਹੋਵੇਗੀ ਸਖਤੀ

ਅੰਮ੍ਰਿਤਸਰ: ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਭੀਖ ਮੰਗਣ ਵਾਲੇ ਬੱਚਿਆਂ ਨੂੰ ਭੀਖ