ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਜਥੇਦਾਰ ਨੇ ਕਮਰ ਕੱਸੀ

By: ਏਬੀਪੀ ਸਾਂਝਾ | | Last Updated: Monday, 17 July 2017 4:45 PM
ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਜਥੇਦਾਰ ਨੇ ਕਮਰ ਕੱਸੀ

ਅੰਮ੍ਰਿਤਸਰ: ਸੂਬੇ ਵਿੱਚ ਲਗਾਤਾਰ ਹੋ ਰਹੀਆਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਜਥੇਬੰਦੀਆਂ ਨਾਲ ਬੈਠਕ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੋਜ਼ਾਨਾ ਹੀ ਕਿਤੇ ਨਾ ਕਿਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਦੁਖ ਪ੍ਰਗਟਾਇਆ ਕਿ ਬਹੁਤ ਯਤਨ ਕਰਨ ‘ਤੇ ਵੀ ਘਟਨਾਵਾਂ ਉਪਰ ਰੋਕ ਨਹੀਂ ਲੱਗ ਸਕੀ।

 

ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨਾਲ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚ ਗ੍ਰੰਥੀ ਸਿੰਘਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕੱਢਣ ਲਈ ਤੇ ਗੁਰੂ-ਘਰਾਂ ਵਿੱਚ ਪ੍ਰਚਾਰ-ਪ੍ਰਸਾਰ ਨੂੰ ਵਧੀਆ ਤਰੀਕੇ ਘਰ-ਘਰ ਪਹੁੰਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।

 

ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਧਾਰਮਿਕ ਜਥੇਬੰਦੀਆਂ ਦੀ ਹੋਈ ਇਕੱਤਰਤਾ ਵਿੱਚ ਵਿੱਚ ਭਾਈ ਬਲਜਿੰਦਰ ਸਿੰਘ ਛੰਨਾ ਪ੍ਰਧਾਨ ਬਾਬਾ ਬੁੱਢਾ ਸਾਹਿਬ ਇੰਟਰਨੈਸ਼ਨਲ ਗ੍ਰੰਥੀ ਸਭਾ, ਭਾਈ ਹਰਜਿੰਦਰ ਸਿੰਘ ਬਾਜੇਕੇ ਪ੍ਰਧਾਨ ਏਕ ਨੂਰ ਖ਼ਾਲਸਾ ਫੌਜ, ਮੋਗਾ ਤੇ ਹੋਰ ਵੱਖ-ਵੱਖ ਥਾਵਾਂ ਤੋਂ ਗ੍ਰੰਥੀ ਸਿੰਘਾਂ ਸਮੇਤ ਸਤਿਕਾਰ ਕਮੇਟੀ ਦੇ ਨੁਮਾਇੰਦੇ ਵੀ ਸ਼ਾਮਲ ਸਨ। ਇਸ ਮੀਟਿੰਗ ਵਿਚ ਗ੍ਰੰਥੀ ਸਿੰਘਾਂ ਨੇ ਆਪਣੀਆਂ ਮੁਸ਼ਕਿਲਾਂ ਦੱਸਦੇ ਹੋਏ ਗੁਰਦੁਆਰਾ ਪ੍ਰਬੰਧ ਵਿੱਚ ਸਹਾਇਤਾ ਕਰਨ ਦਾ ਯਕੀਨ ਦਿਵਾਇਆ।

First Published: Monday, 17 July 2017 4:45 PM

Related Stories

ਹੁਣ ਭੀਖ ਮੰਗਣ ਵਾਲੇ ਬੱਚਿਆਂ 'ਤੇ ਹੋਵੇਗੀ ਸਖਤੀ
ਹੁਣ ਭੀਖ ਮੰਗਣ ਵਾਲੇ ਬੱਚਿਆਂ 'ਤੇ ਹੋਵੇਗੀ ਸਖਤੀ

ਅੰਮ੍ਰਿਤਸਰ: ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਭੀਖ ਮੰਗਣ ਵਾਲੇ ਬੱਚਿਆਂ ਨੂੰ ਭੀਖ

ਇਟਲੀ ਦੀ ਕੰਪਨੀ ਵੱਲੋਂ ਬਣਾਈ ਕਿਰਪਾਨ ਸਿੰਘ ਸਹਿਬਾਨ ਵੱਲੋਂ ਰੱਦ
ਇਟਲੀ ਦੀ ਕੰਪਨੀ ਵੱਲੋਂ ਬਣਾਈ ਕਿਰਪਾਨ ਸਿੰਘ ਸਹਿਬਾਨ ਵੱਲੋਂ ਰੱਦ

ਅੰਮ੍ਰਿਤਸਰ: ਇਟਲੀ ਦੀ ਸੁਪਰੀਮ ਕੋਰਟ ਵੱਲੋਂ ਕਿਰਪਾਨ ‘ਤੇ ਪਾਬੰਧੀ ਲਾਉਣ ਮਗਰੋਂ

ਕਿਤੇ ਹੁਣ ਨਾ ਬਣਾ ਬੈਠਿਓ ਪੁਲਿਸ ਦੀ ਵੀਡੀਓ!
ਕਿਤੇ ਹੁਣ ਨਾ ਬਣਾ ਬੈਠਿਓ ਪੁਲਿਸ ਦੀ ਵੀਡੀਓ!

ਅੰਮ੍ਰਿਤਸਰ: ਸੋਸ਼ਲ ਮੀਡੀਆ ‘ਤੇ ਲਗਾਤਾਰ ਪੁਲਿਸ ਮੁਲਾਜ਼ਮਾਂ ਦੀਆਂ ਵਾਇਰਲ ਹੋ

ਯੂ.ਕੇ. ਦੇ ਪਹਿਲੇ ਸਿੱਖ ਐਮ.ਪੀ. ਪਹੁੰਚੇ ਗੁਰੂ ਨਗਰੀ
ਯੂ.ਕੇ. ਦੇ ਪਹਿਲੇ ਸਿੱਖ ਐਮ.ਪੀ. ਪਹੁੰਚੇ ਗੁਰੂ ਨਗਰੀ

ਅੰਮ੍ਰਿਤਸਰ: ਯੂ.ਕੇ. ਵਿੱਚ ਪਹਿਲੇ ਸਿੱਖ ਮੈਂਬਰ ਪਾਰਲੀਮੈਂਟ ਬਣੇ ਤਨਮਨਜੀਤ ਸਿੰਘ

ਜ਼ਮੀਨੀ ਝਗੜੇ ਕਰਕੇ ਦਿਨ-ਦਿਹਾੜੇ ਚੱਲੀਆਂ ਗੋਲੀਆਂ
ਜ਼ਮੀਨੀ ਝਗੜੇ ਕਰਕੇ ਦਿਨ-ਦਿਹਾੜੇ ਚੱਲੀਆਂ ਗੋਲੀਆਂ

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਲੁੱਟਾਂ-ਖੋਹਾਂ ਤੇ ਗੋਲੀ ਚੱਲਣ ਦੀਆਂ ਘਟਨਾਵਾਂ ਆਮ

ਮਨਪ੍ਰੀਤ ਬਾਦਲ 'ਤੇ ਵਰ੍ਹੇ ਸੁਖਬੀਰ ਬਾਦਲ, ਕੇਸ ਦਰਜ ਕਰਨ ਦੀ ਮੰਗ
ਮਨਪ੍ਰੀਤ ਬਾਦਲ 'ਤੇ ਵਰ੍ਹੇ ਸੁਖਬੀਰ ਬਾਦਲ, ਕੇਸ ਦਰਜ ਕਰਨ ਦੀ ਮੰਗ

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੇ

ਕਰਜ਼ੇ ਦੀ ਬਲੀ ਚੜ੍ਹਿਆ ਇੱਕ ਹੋਰ ਅੰਨਦਾਤਾ
ਕਰਜ਼ੇ ਦੀ ਬਲੀ ਚੜ੍ਹਿਆ ਇੱਕ ਹੋਰ ਅੰਨਦਾਤਾ

ਅੰਮ੍ਰਿਤਸਰ: ਅਜਨਾਲਾ ਦੇ ਪਿੰਡ ਤੇੜਾ ਕਲਾਂ ਦੇ ਵਸਨੀਕ ਕਿਸਾਨ ਮੇਜਰ ਸਿੰਘ ਵੱਲੋਂ

ਬੱਸ ਡਰਾਈਵਰ ਦੀ ਹੋਈ ਮੌਤ, ਕਾਰ ਚਾਲਕਾਂ ਮਾਰੀ ਸੀ ਗੋਲੀ
ਬੱਸ ਡਰਾਈਵਰ ਦੀ ਹੋਈ ਮੌਤ, ਕਾਰ ਚਾਲਕਾਂ ਮਾਰੀ ਸੀ ਗੋਲੀ

ਅੰਮ੍ਰਿਤਸਰ: ਬੀਤੇ ਦਿਨੀਂ ਅੰਮ੍ਰਿਤਸਰ-ਫਤਹਿਗੜ੍ਹ ਚੂੜੀਆਂ ਰੋਡ ‘ਤੇ ਨੰਗਲੀ

ਗੁਰੂ ਨਗਰੀ 'ਚ ਲੁਟੇਰਿਆਂ ਦਾ ਦਹਿਸ਼ਤ, ਦਿਨ-ਦਿਹਾੜੇ ਇੱਕ ਹੋਰ ਲੁੱਟ
ਗੁਰੂ ਨਗਰੀ 'ਚ ਲੁਟੇਰਿਆਂ ਦਾ ਦਹਿਸ਼ਤ, ਦਿਨ-ਦਿਹਾੜੇ ਇੱਕ ਹੋਰ ਲੁੱਟ

ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਦੀ ਪੁਲਿਸ ਭਾਵੇਂ ਲੁੱਟ-ਖੋਹ ਦੀਆਂ

ਕੈਪਟਨ ਸਰਕਾਰ ਅੰਮ੍ਰਿਤਸਰ ਤੇ ਲੁਧਿਆਣਾ 'ਤੇ ਮਿਹਰਬਾਨ
ਕੈਪਟਨ ਸਰਕਾਰ ਅੰਮ੍ਰਿਤਸਰ ਤੇ ਲੁਧਿਆਣਾ 'ਤੇ ਮਿਹਰਬਾਨ

ਅੰਮ੍ਰਿਤਸਰ: ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ