ਅੰਮ੍ਰਿਤਸਰ: ਹੈਰੋਈਨ ਦੀ ਤਸਕਰੀ ਕਰਦੇ ਪਰਿਵਾਰ ਦਾ ਭਾਂਡਾ ਫੁੱਟਿਆ, ਮਾਂ-ਧੀ ਗ੍ਰਿਫਤਾਰ ਬਾਕੀ 4 ਫਰਾਰ

By: ABP Sanjha | | Last Updated: Sunday, 24 December 2017 10:24 AM
ਅੰਮ੍ਰਿਤਸਰ: ਹੈਰੋਈਨ ਦੀ ਤਸਕਰੀ ਕਰਦੇ ਪਰਿਵਾਰ ਦਾ ਭਾਂਡਾ ਫੁੱਟਿਆ, ਮਾਂ-ਧੀ ਗ੍ਰਿਫਤਾਰ ਬਾਕੀ 4 ਫਰਾਰ

ਪ੍ਰਤੀਕਾਤਮਕ ਤਸਵੀਰ

ਅੰਮ੍ਰਿਤਸਰ: ਪਿਛਲੇ ਕਈ ਸਾਲਾਂ ਤੋਂ ਨਸ਼ਾ ਤਸਕਰੀ ਕਰ ਰਹੀ ਯੂਨੀਵਰਸਿਟੀ ਦੀ ਵਿਦਿਆਰਥਣ ਤੇ ਉਸ ਦੀ ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਉਸ ਦੇ ਪਰਿਵਾਰ ਨੂੰ ਵੀ ਨਾਮਜ਼ਦ ਕਰ ਲਿਆ ਹੈ।

 

ਸੈਪਸ਼ਲ ਟਾਸਕ ਫੋਰਸ ਨੇ ਦੋ ਔਰਤਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 270 ਗਰਾਮ ਹੈਰੋਇਨ ਬਰਾਮਦ ਕੀਤੀ ਹੈ। ਐਸਟੀਐਫ ਦੇ ਡੀਐਸਪੀ ਡਾ. ਬਾਲ ਕ੍ਰਿਸ਼ਨ ਸਿੰਗਲਾ ਨੇ ਆਖਿਆ ਕਿ ਇਸ ਮਾਮਲੇ ਵਿਚ ਇਕ ਪਰਿਵਾਰ ਦੇ 6 ਮੈਂਬਰਾਂ ਨੂੰ ਨਾਮਜ਼ਦ ਕੀਤਾ ਹੈ। ਦੋ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।

 

ਪੁਲੀਸ ਨੇ ਇਸ ਸਬੰਧੀ ਐਨਡੀਪੀਐਸ ਐਕਟ ਦੀ ਧਾਰਾ 15, 21, 22, 61, 85 ਹੇਠ ਕੇਸ ਦਰਜ ਕੀਤਾ ਹੈ। ਨਾਮਜ਼ਦ ਕੀਤੇ ਗਏ ਵਿਅਕਤੀਆਂ ਵਿਚ ਤਰਸੇਮ ਸਿੰਘ, ਉਸ ਦਾ ਬੇਟਾ ਆਕਾਸ਼, ਵਿਕਾਸ ਉਰਫ ਕਾਲੂ ਉਰਫ ਸਾਹਿਲ, ਸੂਰਜ, ਉਸ ਦੀ ਪਤਨੀ ਤੇ ਬੇਟੀ ਵੀ ਸ਼ਾਮਲ ਹਨ।

 

ਪੁਲੀਸ ਨੇ ਤਰਸੇਮ ਸਿੰਘ ਦੀ ਪਤਨੀ ਤੇ ਬੇਟੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਬਾਕੀ ਫਰਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਦੋਵਾਂ ਔਰਤਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਰਿਮਾਂਡ ਪ੍ਰਾਪਤ ਕੀਤਾ ਹੈ ਅਤੇ ਅਗਲੇਰੀ ਪੁੱਛਗਿੱਛ ਜਾਰੀ ਹੈ। ਛਾਪੇ ਦੌਰਾਨ ਨਾਮਜ਼ਦ ਕੀਤੇ ਵਿਅਕਤੀ ਭੱਜ ਗਏ ਸਨ। ਪੁਲੀਸ ਵਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।

 

ਸੂਤਰ ਦੱਸਦੇ ਹਨ ਕਿ ਗ੍ਰਿਫਤਾਰ ਕੀਤੀ ਲੜਕੀ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਕਾਨੂੰਨ (ਲਾਅ) ਦੀ ਵਿਦਿਆਰਥਣ ਹੈ। ਉਹ ਆਪ ਵੀ ਨਸ਼ੇ ਦੀ ਆਦੀ ਹੈ ਤੇ ਉਸ ਨੇ ਹੌਲੀ-ਹੌਲੀ ਆਪਣੇ ਸਾਥੀਆਂ ਨੂੰ ਵੀ ਹੈਰੋਇਨ ਦੀ ਲਤ ਦਿੱਤੀ ਸੀ ਤੇ ਫਿਰ ਉਨ੍ਹਾਂ ਨੂੰ ਨਸ਼ਾ ਸਪਲਾਈ ਕਰ ਕੇ ਮੋਟੀ ਕਮਾਈ ਕਰਦੀ ਸੀ। ਇਸੇ ਦੀ ਸਕੂਟਰੀ ਵਿੱਚੋਂ 270 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।

First Published: Sunday, 24 December 2017 10:20 AM

Related Stories

ਕਿਸਾਨਾਂ ਨੇ ਖੋਲ੍ਹਿਆ ਕੈਪਟਨ ਸਰਕਾਰ ਵਿਰੁੱਧ ਮੋਰਚਾ
ਕਿਸਾਨਾਂ ਨੇ ਖੋਲ੍ਹਿਆ ਕੈਪਟਨ ਸਰਕਾਰ ਵਿਰੁੱਧ ਮੋਰਚਾ

ਪਟਿਆਲਾ: ਚੋਣ ਵਾਅਦਿਆਂ ਦੀ ਪੂਰਤੀ ਨਾ ਕਰਨ ਦੇ ਰੋਸ ਵਿੱਚ ਕਿਸਾਨਾਂ ਨੇ ਕੈਪਟਨ

ਸੰਸਦ ਮੈਂਬਰ ਨੂੰ ਹਸਪਤਾਲ 'ਚ ਵੇਖ ਡਾਕਟਰਾਂ ਦੇ ਉੱਡੇ ਹੋਸ਼
ਸੰਸਦ ਮੈਂਬਰ ਨੂੰ ਹਸਪਤਾਲ 'ਚ ਵੇਖ ਡਾਕਟਰਾਂ ਦੇ ਉੱਡੇ ਹੋਸ਼

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਬਣਿਆ ਸਰਕਾਰੀ ਟੀ.ਬੀ. ਹਸਪਤਾਲ ਖੁਦ ਬਿਮਾਰੀ ਦੀ

ਮਨਜੀਤ ਸਿੰਘ ਕਲਕੱਤਾ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਈ
ਮਨਜੀਤ ਸਿੰਘ ਕਲਕੱਤਾ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਈ

ਅੰਮ੍ਰਿਤਸਰ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ,

ਪਾਕਿਸਤਾਨ 'ਚ ਵਿਸਾਖੀ ਵੇਖਣ ਦੇ ਚਾਹਵਾਨਾਂ ਤੋਂ ਪਾਸਪੋਰਟ ਮੰਗੇ
ਪਾਕਿਸਤਾਨ 'ਚ ਵਿਸਾਖੀ ਵੇਖਣ ਦੇ ਚਾਹਵਾਨਾਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ

 ਗੁਰੂ ਨਗਰੀ 'ਚ ਤਿਰੰਗੇ ਉਤਾਰਨ 'ਤੇ ਬੀਜੀਪੀ ਲੀਡਰ ਦੀ ਚੇਤਾਵਨੀ
ਗੁਰੂ ਨਗਰੀ 'ਚ ਤਿਰੰਗੇ ਉਤਾਰਨ 'ਤੇ ਬੀਜੀਪੀ ਲੀਡਰ ਦੀ ਚੇਤਾਵਨੀ

ਅੰਮ੍ਰਿਤਸਰ: ਆਪਣੇ ਕਾਰਜਕਾਲ ਦੌਰਾਨ ਅਟਾਰੀ ਸਰਹੱਦ ਤੇ ਅੰਮ੍ਰਿਤਸਰ ਦੇ ਇੱਕ ਪਾਰਕ

ਕਲਕੱਤਾ ਦੀ ਮੌਤ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਸ਼ੋਕ ਪ੍ਰਗਟ
ਕਲਕੱਤਾ ਦੀ ਮੌਤ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਸ਼ੋਕ ਪ੍ਰਗਟ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ

ਸਾਬਕਾ ਕੈਬਨਿਟ ਮੰਤਰੀ ਮਨਜੀਤ ਸਿੰਘ ਕਲਕੱਤਾ ਨਹੀਂ ਰਹੇ
ਸਾਬਕਾ ਕੈਬਨਿਟ ਮੰਤਰੀ ਮਨਜੀਤ ਸਿੰਘ ਕਲਕੱਤਾ ਨਹੀਂ ਰਹੇ

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ

ਮਾੜੇ ਕਿਰਦਾਰ ਵਾਲੇ ਸਿੱਖਾਂ ਵਿਰੁੱਧ ਸ਼੍ਰੋਮਣੀ ਕਮੇਟੀ ਕਰੇਗੀ ਕਾਰਵਾਈ
ਮਾੜੇ ਕਿਰਦਾਰ ਵਾਲੇ ਸਿੱਖਾਂ ਵਿਰੁੱਧ ਸ਼੍ਰੋਮਣੀ ਕਮੇਟੀ ਕਰੇਗੀ ਕਾਰਵਾਈ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਵਿੱਚ ਬੀਤੇ ਸਮੇਂ

ਚਰਨਜੀਤ ਚੱਢਾ ਨੂੰ ਹਨੀ ਟ੍ਰੈਪ 'ਚ ਫਸਾਇਆ!
ਚਰਨਜੀਤ ਚੱਢਾ ਨੂੰ ਹਨੀ ਟ੍ਰੈਪ 'ਚ ਫਸਾਇਆ!

ਚੰਡੀਗੜ੍ਹ: ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ

ਅੰਮ੍ਰਿਤਧਾਰੀ ਵਿਦਿਆਰਥੀ ਨੂੰ ਬੁਰੀ ਤਰ੍ਹਾਂ ਕੁੱਟਿਆ, ਦੋ ਹੋਰਾਂ ਨੂੰ ਧਮਕੀ
ਅੰਮ੍ਰਿਤਧਾਰੀ ਵਿਦਿਆਰਥੀ ਨੂੰ ਬੁਰੀ ਤਰ੍ਹਾਂ ਕੁੱਟਿਆ, ਦੋ ਹੋਰਾਂ ਨੂੰ ਧਮਕੀ

ਅੰਮ੍ਰਿਤਸਰ: ਬਾਰ੍ਹਵੀਂ ‘ਚ ਪੜ੍ਹਨ ਵਾਲੇ ਅੰਮ੍ਰਿਤਧਾਰੀ ਸਿੱਖ ਨੂੰ ਕੁਝ