ਔਰਤਾਂ ਦੀ ਵੀਡੀਓ ਤੇ ਫ਼ੋਟੋਆਂ ਬਣਾਉਣ ਦਾ ਵਿਰੋਧ ਕਰ ਰਹੇ ਜ਼ਫ਼ਰ ਹੁਸੈਨ ਦਾ ਕੁੱਟ-ਕੁੱਟਕੇ ਕਤਲ

By: ਏਬੀਪੀ ਸਾਂਝਾ | | Last Updated: Monday, 19 June 2017 10:26 AM
ਔਰਤਾਂ ਦੀ ਵੀਡੀਓ ਤੇ ਫ਼ੋਟੋਆਂ ਬਣਾਉਣ ਦਾ ਵਿਰੋਧ ਕਰ ਰਹੇ ਜ਼ਫ਼ਰ ਹੁਸੈਨ ਦਾ ਕੁੱਟ-ਕੁੱਟਕੇ ਕਤਲ

ਚੰਡੀਗੜ੍ਹ : ਜਮਹੂਰੀ ਅਧਿਕਾਰ ਸਭਾ ਪੰਜਾਬ ਪ੍ਰਤਾਪਗੜ੍ਹ (ਰਾਜਸਥਾਨ) ਵਿਚ ਨਗਰ ਪ੍ਰੀਸ਼ਦ ਦੇ ਅਮਲੇ ਵਲੋਂ ਕਾਮਰੇਡ ਜ਼ਫ਼ਰ ਹੁਸੈਨ ਦਾ ਬੇਰਹਿਮੀ ਨਾਲ ਕੁੱਟ-ਕੁੱਟਕੇ ਕਤਲ ਕੀਤੇ ਜਾਣ ਦੀ ਪੁਰਜ਼ੋਰ ਨਿਖੇਧੀ ਕਰਦੀ ਹੈ। ਕਾ. ਜ਼ਫ਼ਰ ਸੀ.ਪੀ.ਆਈ.ਐੱਮ.ਐੱਲ.-ਲਿਬਰੇਸ਼ਨ ਦੇ ਜ਼ਿਲ੍ਹਾ ਕਮੇਟੀ ਮੈਂਬਰ ਸਨ ਅਤੇ ਆਲ ਇੰਡੀਆ ਕੰਸਟਰਕਸ਼ਨ ਵਰਕਰਜ਼ ਫੈਡਰੇਸ਼ਨ ਦੀ ਕੇਂਦਰੀ ਕਾਰਜਕਾਰਨੀ ਦੇ ਮੈਂਬਰ ਸਨ। ਉਹ ਲੋਕ ਹਿਤਾਂ ਨਾਲ ਡੂੰਘਾ ਸਰੋਕਾਰ ਰੱਖਣ ਵਾਲੀ ਸ਼ਖਸੀਅਤ ਸਨ ਅਤੇ ਹਮੇਸ਼ਾ ਮਿਹਨਤਕਸ਼ ਅਤੇ ਦੱਬੇਕੁਚਲੇ ਲੋਕਾਂ ਨਾਲ ਕੀਤੀਆਂ ਜਾਂਦੀਆਂ ਬੇਇਨਸਾਫ਼ੀਆਂ ਅਤੇ ਧੱਕੇਸ਼ਾਹੀਆਂ ਵਿਰੁੱਧ ਅੱਗੇ ਹੋਕੇ ਆਵਾਜ਼ ਉਠਾਉਂਦੇ ਸਨ।

 

16 ਜੂਨ ਦੀ ਸਵੇਰ ਨੂੰ ਹੱਤਿਆ ਕੀਤੇ ਜਾਣ ਦੇ ਸਮੇਂ ਵੀ ਉਹ ਨਗਰ ਪਾਲਿਕਾ ਦੀ ਟੀਮ ਵਲੋਂ ਖੁੱਲ੍ਹੇ ਵਿਚ ਪਖ਼ਾਨਾ ਕਰ ਰਹੀਆਂ ਔਰਤਾਂ ਦੀ ਵੀਡੀਓ ਬਣਾਏ ਜਾਣ ਅਤੇ ਫ਼ੋਟੋਆਂ ਲੈਣ ਦਾ ਵਿਰੋਧ ਕਰ ਰਹੇ ਸਨ। ਇਨ੍ਹਾਂ ਵੀਡੀਓ ਕਲਿੱਪ ਅਤੇ ਤਸਵੀਰਾਂ ਨੂੰ ਬਾਦ ਵਿਚ ਜਨਤਕ ਸੰਚਾਰ ਸਾਧਨਾਂ ਟੀ.ਵੀ. ਆਦਿ ਉੱਪਰ ਦਿਖਾਕੇ ਸਹੂਲਤਾਂ ਤੋਂ ਵਾਂਝੇ ਗ਼ਰੀਬ ਲੋਕਾਂ ਨੂੰ ਜ਼ਲੀਲ ਕੀਤਾ ਜਾਂਦਾ ਹੈ।

zafar-hussain-759

ਰਾਜਸਥਾਨ ਸਰਕਾਰ ਵਲੋਂ ‘ਸਵੱਛ ਭਾਰਤ ਅਭਿਆਨ’ ਦੇ ਨਾਂ ਹੇਠ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ ਅਤੇ ਪਖ਼ਾਨਿਆਂ ਦੀ ਅਣਹੋਂਦ ਵਿਚ ਖੁੱਲ੍ਹੇ ਥਾਂ ਹਾਜ਼ਤ ਲਈ ਜਾਣ ਵਾਲੇ ਆਮ ਲੋਕਾਂ ਦੀਆਂ ਫ਼ੋਟੋਆਂ ਖਿ਼ੱਚਕੇ ਅਤੇ ਵੀਡੀਓਗ੍ਰਾਫ਼ੀ ਕਰਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਲੀਲ ਕੀਤਾ ਜਾ ਰਿਹਾ ਹੈ। ਇਹ ਆਮ ਲੋਕਾਂ, ਖ਼ਾਸ ਕਰਕੇ ਔਰਤਾਂ ਦੇ ਸਵੈਮਾਣ ਅਤੇ ਨਾਗਰਿਕ ਅਧਿਕਾਰਾਂ ਉੱਪਰ ਹਮਲਾ ਹੈ।

 

ਕਾ. ਜ਼ਫ਼ਰ ਨਗਰ ਪ੍ਰੀਸ਼ਦ ਦੀ ਇਸ ਗੁੰਡਾਗਰਦੀ ਦਾ ਵਿਰੋਧ ਕਰ ਰਹੇ ਸਨ। ਆਮ ਲੋਕਾਂ, ਖ਼ਾਸ ਕਰਕੇ ਔਰਤਾਂ ਦੀ ਇਸ ਸਮੱਸਿਆ ਨੂੰ ਉਠਾਕੇ ਕਾ. ਜ਼ਫ਼ਰ ਨੇ ਪ੍ਰਤਾਪਗੜ੍ਹ ਨਗਰ ਪਾਲਿਕਾ ਨੂੰ ਕੁਝ ਦਿਨ ਪਹਿਲਾਂ ਹੀ ਮੰਗ-ਪੱਤਰ ਦੇਕੇ ਔਰਤਾਂ ਨੂੰ ਜ਼ਲੀਲ ਕੀਤੇ ਜਾਣ ਵਿਰੁੱਧ ਆਵਾਜ਼ ਉਠਾਈ ਸੀ। ਉਨ੍ਹਾਂ ਨੇ ਸਵੱਛ ਭਾਰਤ ਅਭਿਆਨ ਤਹਿਤ ਬਣਾਏ ਅਤੇ ਪੂਰੀ ਤਰ੍ਹਾਂ ਬੰਦ ਪਏ ਜਨਤਕ ਪਖ਼ਾਨਿਆਂ ਦੀ ਮੁਰੰਮਤ ਕੀਤੇ ਜਾਣ ਦੀ ਪੁਰਜ਼ੋਰ ਮੰਗ ਕੀਤੀ ਸੀ।

 

ਸੰਘ ਬਰਗੇਡ ਦੇ ਰਾਜ ਵਿਚ ਵੱਖ-ਵੱਖ ਬਹਾਨੇ ਬਣਾਕੇ ਮੁਸਲਮਾਨਾਂ ਅਤੇ ਦਲਿਤਾਂ ਦੀਆਂ ਹੱਤਿਆਵਾਂ ਦਾ ਵਰਤਾਰਾ ਬਹੁਤ ਹੀ ਚਿੰਤਾਜਨਕ ਹੈ। ਗਊ ਦੇ ਮਾਸ ਦੀਆਂ ਝੂਠੀਆਂ ਕਹਾਣੀਆਂ ਤੋਂ ਲੈਕੇ ਸਵੱਛ ਭਾਰਤ ਅਭਿਆਨ ਆਦਿ ਦੇ ਬਹਾਨੇ ਸੰਘ ਦੇ ਫਾਸ਼ੀਵਾਦੀ ਗਰੋਹ ਨਾਗਰਿਕਾਂ ਦੇ ਕਤਲਾਂ ਨੂੰ ਅੰਜਾਮ ਦੇ ਰਹੇ ਹਨ।

 

ਸਭਾ ਮੰਗ ਕਰਦੀ ਹੈ ਕਿ ਕਾ. ਜ਼ਫ਼ਰ ਦੀ ਹੱਤਿਆ ਲਈ ਸਿੱਧੇ ਤੌਰ ’ਤੇ ਜ਼ੁੰਮੇਵਾਰ ਨਗਰ ਪਾਲਿਕਾ ਕਮਿਸ਼ਨਰ ਅਸ਼ੋਕ ਜੈਨ ਅਤੇ ਬਾਕੀ ਮੁਲਜ਼ਮਾਂ ਨੂੰ ਤੁਰੰਤ ਗਿਰਫ਼ਤਾਰ ਕੀਤਾ ਜਾਵੇ ਅਤੇ ਉਨ੍ਹਾਂ ਦੇ ਖਿ਼ਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ।

First Published: Monday, 19 June 2017 10:17 AM

Related Stories

ਇਲਾਜ ਨਹੀਂ ਕੈਪਟਨ ਸਰਕਾਰ ਤੋਂ 'ਮੁਫ਼ਤ ਕਫ਼ਨ' ਲਓ!
ਇਲਾਜ ਨਹੀਂ ਕੈਪਟਨ ਸਰਕਾਰ ਤੋਂ 'ਮੁਫ਼ਤ ਕਫ਼ਨ' ਲਓ!

ਚੰਡੀਗੜ੍ਹ: ਪੰਜਾਬ ਦੇ ਗਰੀਬ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿੱਚੋਂ ਮੁਫ਼ਤ ਇਲਾਜ

ਅਕਾਲੀਆਂ ਖ਼ਿਲਾਫ਼ ਸ਼ਿਕਾਇਤਾਂ ਦਾ ਹੜ੍ਹ!
ਅਕਾਲੀਆਂ ਖ਼ਿਲਾਫ਼ ਸ਼ਿਕਾਇਤਾਂ ਦਾ ਹੜ੍ਹ!

ਚੰਡੀਗੜ੍ਹ:  ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਅਕਾਲੀ-ਭਾਜਪਾ ਗੱਠਜੋੜ ਦੇ

ਇੰਦਰਜੀਤ ਨਾਲ ਫਸਣਗੇ ਪੰਜਾਬ ਦੇ ਵੱਡੇ ਪੁਲੀਸ ਅਧਿਕਾਰੀ
ਇੰਦਰਜੀਤ ਨਾਲ ਫਸਣਗੇ ਪੰਜਾਬ ਦੇ ਵੱਡੇ ਪੁਲੀਸ ਅਧਿਕਾਰੀ

ਚੰਡੀਗੜ੍ਹ: ਪੰਜਾਬ ਦੇ ਕੁਝ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਬਰਤਰਫ਼ ਇੰਸਪੈਕਟਰ

ਅੰਮ੍ਰਿਤ ਸਰੁ ਸਿਫਤੀ ਦਾ ਘਰ
ਅੰਮ੍ਰਿਤ ਸਰੁ ਸਿਫਤੀ ਦਾ ਘਰ

ਚੰਡੀਗੜ੍ਹ (ਹਰਸ਼ਰਨ ਕੌਰ): ਪੰਜਾਬ ਦੀ ਮੁਕੱਦਸ ਧਰਤੀ ਤੇ ਸਿੱਖਾਂ ਦੇ ਕੇਂਦਰੀ ਧਾਰਮਿਕ

ਸ਼੍ਰੋਮਣੀ ਕਮੇਟੀ ਨੂੰ ਮਨਪ੍ਰੀਤ ਬਾਦਲ ਦੀ ਨਸੀਹਤ
ਸ਼੍ਰੋਮਣੀ ਕਮੇਟੀ ਨੂੰ ਮਨਪ੍ਰੀਤ ਬਾਦਲ ਦੀ ਨਸੀਹਤ

ਬਠਿੰਡਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਪੰਜਾਬ ਦੇ ਖ਼ਜ਼ਾਨਾ ਮੰਤਰੀ

ਪੰਜਾਬ 'ਚ ਕੱਪੜਾ ਕਾਰੋਬਾਰ ਬੰਦ
ਪੰਜਾਬ 'ਚ ਕੱਪੜਾ ਕਾਰੋਬਾਰ ਬੰਦ

ਅੰਮ੍ਰਿਤਸਰ: ਇੱਕ ਜੁਲਾਈ ਤੋਂ ਕੱਪੜੇ ‘ਤੇ 5 ਫੀਸਦੀ ਜੀ.ਐਸ.ਟੀ ਲਾਗੂ ਹੋਣ ਦੇ ਵਿਰੋਧ

ਬਠਿੰਡਾ-ਬਰਨਾਲਾ 'ਤੇ ਬੱਸ ਨੇ ਮਾਰੀ ਕਾਰ ਨੂੰ ਟੱਕਰ, ਸੱਸ-ਨੂੰਹ ਦੀ ਮੌਤ
ਬਠਿੰਡਾ-ਬਰਨਾਲਾ 'ਤੇ ਬੱਸ ਨੇ ਮਾਰੀ ਕਾਰ ਨੂੰ ਟੱਕਰ, ਸੱਸ-ਨੂੰਹ ਦੀ ਮੌਤ

ਹੰਡਿਆਇਆ: ਬਠਿੰਡਾ-ਬਰਨਾਲਾ ਮੁੱਖ ਮਾਰਗ ‘ਤੇ ਹੰਡਿਆਇਆ ਤੋਂ 8 ਕਿੱਲੋਮੀਟਰ ਦੂਰ

ਆਸਟਰੇਲੀਆ ਵਿੱਚ 1,32,496 ਪੰਜਾਬੀ
ਆਸਟਰੇਲੀਆ ਵਿੱਚ 1,32,496 ਪੰਜਾਬੀ

ਚੰਡੀਗੜ੍ਹ: ਆਸਟਰੇਲੀਆ ਵਿੱਚ ਨਵੀਂ ਮਰਦਮਸ਼ੁਮਾਰੀ ਸਾਹਮਣੇ ਆਈ ਹੈ। ਇਸ ਮੁਤਾਬਕ

ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਤੇ ਸਿੰਘ ਸਾਹਿਬ ਨੂੰ ਕਸੂਤਾ ਫਸਾਇਆ
ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਤੇ ਸਿੰਘ ਸਾਹਿਬ ਨੂੰ ਕਸੂਤਾ ਫਸਾਇਆ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਾਰ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ

ਘਪਲੇ 'ਚ ਮਜੀਠੀਆ ਨੂੰ ਘੇਰਨ ਦੀ ਤਿਆਰੀ
ਘਪਲੇ 'ਚ ਮਜੀਠੀਆ ਨੂੰ ਘੇਰਨ ਦੀ ਤਿਆਰੀ

ਚੰਡੀਗੜ੍ਹ: ਕਾਂਗਰਸ ਸਰਕਾਰ ਨੇ ਪਿੰਡਾਂ ਵਿਚ ਬੀਤੇ ਦਸ ਸਾਲਾਂ ਵਿਚ ਲੱਗੀਆਂ ਸੋਲਰ