ਵਿਆਹਾਂ 'ਤੇ ਲੱਖਾਂ ਰੁਪਏ ਵਹਾਉਣ ਵਾਲੀਆਂ ਨੂੰ ਸੋਹਣੀ ਨਸੀਹਤ!

By: Sukhwinder Singh | | Last Updated: Wednesday, 13 December 2017 3:16 PM
ਵਿਆਹਾਂ 'ਤੇ ਲੱਖਾਂ ਰੁਪਏ ਵਹਾਉਣ ਵਾਲੀਆਂ ਨੂੰ ਸੋਹਣੀ ਨਸੀਹਤ!

ਚੰਡੀਗੜ੍ਹ(ਸੁਖਵਿੰਦਰ ਸਿੰਘ): ਜਿੱਥੇ ਅੱਜ ਪੰਜਾਬ ਦੀ ਪੇਂਡੂ ਆਰਥਿਕਤਾ ਕਰਜ਼ਿਆਂ ਵਿੱਚ ਡੁੱਬੀ ਹੋਈ ਹੈ, ਉੱਥੇ ਹੀ ਵਿਆਹ-ਸ਼ਾਦੀਆਂ ‘ਤੇ ਹੋਣ ਵਾਲੇ ਖਰਚਿਆਂ ਨਾਲ ਲੋਕਾਂ ‘ਤੇ ਇਹ ਬੋਝ ਹੋਰ ਵਧ ਜਾਂਦਾ ਹੈ। ਅਜਿਹੇ ਮਾਹੌਲ ਵਿੱਚ ਸਮਾਜ ਸੇਵੀ ਸੰਸਥਾ ‘ਨਵੀਂ ਸੋਚ, ਨਵੀਂ ਪੁਲਾਂਘ’, ਰੂਪਨਗਰ ਜ਼ਿਲ੍ਹੇ ਦੇ ਕਸਬਾ ਕੁਰਾਲੀ ਦੇ ਪਿੰਡਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

 

 

ਇਸ ਸੰਸਥਾ ਦੀ ਪ੍ਰੇਰਨਾ ਸਦਕਾ ਇਲਾਕੇ ਦੇ ਕਰੀਬ 100 ਪਿੰਡ ਜੁੜੇ ਹੋਏ ਹਨ ਜਿਹੜੇ ਸੁੱਖ-ਦੁੱਖ ਦੇ ਪ੍ਰੋਗਰਾਮਾਂ ਵਿੱਚ ਨਾ-ਮਾਤਰ ਖਰਚੇ ਕਰਕੇ ਪੰਜਾਬ ਵਿੱਚ ਨਵੀਂ ਮਿਸਾਲ ਬਣ ਰਹੇ ਹਨ। ਜੀ ਹਾਂ, ਇਸ ਸੰਸਥਾ ਦੀ ਪ੍ਰੇਰਨਾ ਸਦਕਾ ਬਹੁਰਾਸ਼ਟਰੀ ਕੰਪਨੀ ਵਿੱਚ ਲੱਖਾਂ ਦੀ ਨੌਕਰੀ ਕਰਦੇ ਲਾੜਾ-ਲਾੜੀ ਨੇ ਸਾਦਾ ਵਿਆਹ ਕਰਾਇਆ ਹੈ। ਦੋਵੇਂ ਪਰਿਵਾਰਾਂ ਵੱਲੋਂ ਤੈਅ ਕੀਤੇ ਪ੍ਰੋਗਰਾਮ ਅਨੁਸਾਰ ਲਾੜਾ ਸਿਰਫ ਸੱਤ ਵਿਅਕਤੀਆਂ ਦੀ ਬਾਰਾਤ ਲੈ ਕੇ ਲੜਕੀ ਦੇ ਘਰ ਪੁੱਜਿਆ। ਘਰ ਵਿੱਚ ਹੀ ਵਿਆਹ ਦੀਆਂ ਸਾਰੀਆਂ ਰਸਮਾਂ ਗੁਰਮਤਿ ਅਨੁਸਾਰ ਨਿਭਾਈਆਂ ਗਈਆਂ। ਬਿਲਕੁੱਲ ਸਾਦੇ ਢੰਗ ਨਾਲ ਕੀਤੇ ਇਸ ਵਿਆਹ ਦੀ ਇਲਾਕੇ ਵਿੱਚ ਚਰਚਾ ਹੈ।

 

download (9)

ਇਸ ਸਬੰਧੀ ਸਮਾਜ ਸੇਵੀ ਸੰਸਥਾ ‘ਨਵੀਂ ਸੋਚ-ਨਵੀਂ ਪੁਲਾਂਘ’ ਦੇ ਮੈਂਬਰ ਰਵੀਇੰਦਰ ਸਿੰਘ ਪੱਪੀ ਨੇ ‘ਏਬੀਪੀ ਸਾਂਝਾ’ ਨੂੰ ਦੱਸਿਆ ਕਿ ਪਿੰਡ ਘਟੌਰ ਦੇ ਗੁਰਸ਼ਰਨ ਸਿੰਘ ਬਾਠ ਦਾ ਪਰਿਵਾਰ ਪਿਛਲੇ ਕੁਝ ਅਰਸੇ ਤੋਂ ਸੰਸਥਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਪਰਿਵਾਰ ਨੇ ਪਹਿਲਾਂ ਵੀ ਆਪਣੀ ਲੜਕੀ ਦਾ ਵਿਆਹ ਸਾਦੀਆਂ ਰਸਮਾਂ ਨਾਲ ਕਰਕੇ ਨਵੀਂ ਪਿਰਤ ਪਾਈ ਸੀ। ਹੁਣ ਇੱਕ ਵਾਰ ਫਿਰ ਇਸ ਪਰਿਵਾਰ ਦੀ ਲੜਕੀ ਜਸਵੀਰ ਕੌਰ ਦਾ ਵਿਆਹ ਵਿਵੇਕ ਸਿੰਘ ਨਾਲ ਬੇਹੱਦ ਘੱਟ ਖਰਚ ਵਿੱਚ ਤੇ ਘਰ ਵਿੱਚ ਹੀ ਸਾਦੇ ਢੰਗ ਨਾਲ ਕੀਤਾ ਗਿਆ ਹੈ।

download (12)

ਉਨ੍ਹਾਂ ਦੱਸਿਆ ਕਿ ਦੋਵਾਂ ਪਰਿਵਾਰਾਂ ਤੇ ਲੜਕਾ-ਲੜਕੀ ਨੇ ਸੰਸਥਾ ‘ਨਵੀਂ ਸੋਚ-ਨਵੀਂ ਪੁਲਾਂਘ’ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੀ ਦੋਵਾਂ ਪਰਿਵਾਰਾਂ ਨੇ ਬਿਲਕੁਲ ਸਾਦੇ ਢੰਗ ਨਾਲ ਵਿਆਹ ਰਚਾਇਆ। ਸੰਸਥਾ ਮੈਂਬਰ ਨੇ ਕਿਹਾ ਕਿ ਅੱਜ ਦੇ ਜ਼ਮਾਨੇ ‘ਚ ਜਦੋਂ ਲੋਕ ਦਿਖਾਵੇ ਦੀ ਹੋੜ੍ਹ ਵਿੱਚ ਮੈਰਿਜ ਪੈਲੇਸਾਂ, ਅਤਿਸ਼ਬਾਜ਼ੀ, ਮਹਿਮਾਨਨਿਵਾਜ਼ੀ, ਡਾਂਸ ਗਰੁੱਪਾਂ ਤੇ ਹੋਰ ਵਿਖਾਵਿਆਂ ਦੀ ਚਮਕ-ਦਮਕ ਲਈ ਲੱਖਾਂ ਰੁਪਏ ਰੋੜ੍ਹ ਦਿੰਦੇ ਹਨ, ਅਜਿਹੇ ਹਾਲਾਤ ਵਿੱਚ ਇਸ ਢੰਗ ਨਾਲ ਸਾਦਾ ਵਿਆਹ ਰਚਾਉਣਾ ਸਮਾਜ ਲਈ ਰਾਹ ਦਸੇਰਾ ਬਣਨ ਵਾਲੀ ਗੱਲ ਹੈ।

 

download (11)

 

ਰਵੀਇੰਦਰ ਨੇ ਲੋਕਾਂ ਨੂੰ ਵੀ ਇਸ ਲਹਿਰ ਦਾ ਹਿੱਸਾ ਬਣਨ ਤੇ ਵਿਆਹ ਤੇ ਭੋਗ ਸਮਾਗਮਾਂ ਵਿੱਚ ਕੀਤੇ ਜਾਂਦੇ ਫਜ਼ੂਲ ਖਰਚਿਆਂ ਨੂੰ ਬੰਦ ਕਰਨ ਦੀ ਅਪੀਲ ਕੀਤੀ ਹੈ। ਸਮਾਜ ਨੂੰ ਕਰਜ਼ਿਆਂ ਵਿੱਚੋਂ ਕੱਢਣ ਲਈ ਸਮਾਜਿਕ ਪ੍ਰੋਗਰਾਮਾਂ ਵਿੱਚ ਕੀਤੇ ਜਾਂਦੇ ਵਿਖਾਵਿਆਂ ਤੇ ਇਨ੍ਹਾਂ ਉਤੇ ਹੋਣ ਵਾਲੇ ਖਰਚਿਆਂ ਨੂੰ ਨੱਥ ਪਾਉਣੀ ਜ਼ਰੂਰੀ ਹੈ। ਜੇਕਰ ਹਰ ਮਾਪੇ ਅਜਿਹੇ ਸੋਚ ਦੇ ਧਾਰਨੀ ਬਣ ਜਾਣ ਤਾਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਖ਼ੁਦਕਸ਼ੀਆਂ ਕਰਨ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਗੁਰਸ਼ਰਨ ਸਿੰਘ ਦੇ ਪਰਿਵਾਰ ਨੇ ਇਸ ਕੰਮ ਵਿੱਚ ਪਹਿਲਕਦਮੀ ਕਰ ਕੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਹੈ ਜਦਕਿ ਲੜਕੇ ਵਾਲਿਆਂ ਨੇ ਉਨ੍ਹਾਂ ਦਾ ਸਾਥ ਦੇ ਕੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ।

First Published: Tuesday, 12 December 2017 1:00 PM

Related Stories

4 ਏਕੜ ਦੇ ਮਾਲਕ ਭੁਪਿੰਦਰ ਦਾ ਕਾਰਨਾਮਾ, ਸਾਲਾਨਾ 8 ਲੱਖ ਕਮਾਈ
4 ਏਕੜ ਦੇ ਮਾਲਕ ਭੁਪਿੰਦਰ ਦਾ ਕਾਰਨਾਮਾ, ਸਾਲਾਨਾ 8 ਲੱਖ ਕਮਾਈ

ਮੁਹਾਲੀ: ਲੀਹ ਤੋਂ ਹਟ ਕੇ ਪਿੰਡ ਭੂਪਨਗਰ ਦੇ ਕਿਸਾਨ ਭੁਪਿੰਦਰ ਸਿੰਘ ਆਪਣੀ ਮਾਲਕੀ

 ਇਹ ਫਲ ਵੀ ਬਾਗ਼ ਦੇ ਘੇਰੇ ਵਿੱਚ ਹੋਣਗੇ ਸ਼ਾਮਲ
ਇਹ ਫਲ ਵੀ ਬਾਗ਼ ਦੇ ਘੇਰੇ ਵਿੱਚ ਹੋਣਗੇ ਸ਼ਾਮਲ

ਚੰਡੀਗੜ੍ਹ : ਅੰਗੂਰ, ਅਮਰੂਦ ਤੇ ਕੇਲੇ ਅਧੀਨ ਭੂਮੀ ਹੁਣ ਬਾਗ਼ ਦੇ ਘੇਰੇ ਵਿਚ ਆਵੇਗੀ।

ਕਿਸਾਨਾਂ ਨੇ ਖੋਲ੍ਹਿਆ ਕੈਪਟਨ ਸਰਕਾਰ ਵਿਰੁੱਧ ਮੋਰਚਾ
ਕਿਸਾਨਾਂ ਨੇ ਖੋਲ੍ਹਿਆ ਕੈਪਟਨ ਸਰਕਾਰ ਵਿਰੁੱਧ ਮੋਰਚਾ

ਪਟਿਆਲਾ: ਚੋਣ ਵਾਅਦਿਆਂ ਦੀ ਪੂਰਤੀ ਨਾ ਕਰਨ ਦੇ ਰੋਸ ਵਿੱਚ ਕਿਸਾਨਾਂ ਨੇ ਕੈਪਟਨ

ਖੁਲਾਸਾ :15 ਸਾਲਾਂ ਚ 16 ਹਜ਼ਾਰਾਂ ਕਿਸਾਨਾਂ ਨੇ ਕੀਤੀ ਖੁਦਕੁਸ਼ੀ
ਖੁਲਾਸਾ :15 ਸਾਲਾਂ ਚ 16 ਹਜ਼ਾਰਾਂ ਕਿਸਾਨਾਂ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ :ਪਿਛਲੇ 15 ਸਾਲਾਂ ਵਿਚ ਪੰਜਾਬ ‘ਚ 16 ਹਜ਼ਾਰ 606 ਕਿਸਾਨ ਤੇ ਖੇਤ ਮਜ਼ਦੂਰ

ਘਰ ਬੈਠਿਆਂ ਹੀ ਮਿਲਣਗੇ ਮਾਰਕਫੈੱਡ ਦੇ ਉਤਪਾਦ
ਘਰ ਬੈਠਿਆਂ ਹੀ ਮਿਲਣਗੇ ਮਾਰਕਫੈੱਡ ਦੇ ਉਤਪਾਦ

ਚੰਡੀਗੜ੍ਹ: ਮਾਰਕਫੈੱਡ ਦੀਆਂ ਮਿਆਰੀ ਖੁਰਾਕੀ ਵਸਤਾਂ ਹੁਣ ਤੁਹਾਨੂੰ ਘਰ ਬੈਠਿਆਂ ਹੀ

ਕੈਪਟਨ ਸਰਕਾਰ ਖਿਲਾਫ ਨਿੱਤਰੀਆਂ 7 ਕਿਸਾਨ ਜਥੇਬੰਦੀਆਂ 
ਕੈਪਟਨ ਸਰਕਾਰ ਖਿਲਾਫ ਨਿੱਤਰੀਆਂ 7 ਕਿਸਾਨ ਜਥੇਬੰਦੀਆਂ 

ਚੰਡੀਗੜ੍ਹ: ਸੰਪੂਰਨ ਕਰਜ਼ਾ ਮਾਫੀ ਦੀ ਮੰਗ ਨੂੰ ਲੈ ਕੇ ਪੰਜਾਬ ਦੀਆਂ ਸੱਤ ਕਿਸਾਨ

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕੀਤੀ
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕੀਤੀ

ਫਗਵਾੜਾ: ਨੇੜਲੇ ਪਿੰਡ ਭਾਣੌਕੀ ਵਿੱਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ

ਕਰਜ਼ਾ ਮਾਫੀ ਲਿਸਟ 'ਚ ਨਾਮ ਨਾ ਆਉਣ 'ਤੇ ਕਿਸਾਨ ਨੇ ਕੀਤੀ ਖੁਦਕੁਸ਼ੀ
ਕਰਜ਼ਾ ਮਾਫੀ ਲਿਸਟ 'ਚ ਨਾਮ ਨਾ ਆਉਣ 'ਤੇ ਕਿਸਾਨ ਨੇ ਕੀਤੀ ਖੁਦਕੁਸ਼ੀ

ਬਠਿੰਡਾ: ਕਰਜ਼ਾ ਮਾਫੀ ਦੀ ਲਿਸਟ ਵਿੱਚ ਨਾਮ ਨਾ ਆਉਣ ਤੋਂ ਦੁਖੀ ਕਿਸਾਨ ਨੇ ਖੁਦਕੁਸ਼ੀ

ਕਰਜ਼ੇ ਤੋਂ ਦੁਖੀ ਕਿਸਾਨ ਜਸਵੰਤ ਸਿੰਘ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ
ਕਰਜ਼ੇ ਤੋਂ ਦੁਖੀ ਕਿਸਾਨ ਜਸਵੰਤ ਸਿੰਘ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ

ਲੁਧਿਆਣਾ- ਚੌਕੀ ਮੱਤੇਵਾੜਾ ਦੇ ਪਿੰਡ ਜੀਵਨ ਨਗਰ ਵਿਚ ਕਰਜ਼ੇ ਤੋਂ ਦੁਖੀ ਕਿਸਾਨ

ਆਲੂ ਨੇ ਰੋਲੇ ਕਿਸਾਨ, ਰੂੜੀਆਂ 'ਤੇ ਸੁੱਟੀ ਪੁੱਤਾਂ ਵਾਂਗ ਪਾਲੀ ਫਸਲ
ਆਲੂ ਨੇ ਰੋਲੇ ਕਿਸਾਨ, ਰੂੜੀਆਂ 'ਤੇ ਸੁੱਟੀ ਪੁੱਤਾਂ ਵਾਂਗ ਪਾਲੀ ਫਸਲ

ਸੁਖਵਿੰਦਰ ਸਿੰਘ   ਚੰਡੀਗੜ੍ਹ: ਕਿਸਾਨ ਉੱਤੇ ਕਰਜ਼ਾ ਕਿਵੇਂ ਚੜ੍ਹਦਾ ਹੈ, ਇਸ ਦੀ