ਡੁੱਬਦੇ ਪੰਜਾਬ ਨੂੰ ਬਚਾਉਣ ਦਾ ਇਹ ਵੀ ਇੱਕ ਤਰੀਕਾ, 'ਨਵੀਂ ਸੋਚ ਦੀ ਨਵੀਂ ਪੁਲਾਂਘ'

By: Sukhwinder Singh | | Last Updated: Monday, 18 December 2017 1:23 PM
ਡੁੱਬਦੇ ਪੰਜਾਬ ਨੂੰ ਬਚਾਉਣ ਦਾ ਇਹ ਵੀ ਇੱਕ ਤਰੀਕਾ, 'ਨਵੀਂ ਸੋਚ ਦੀ ਨਵੀਂ ਪੁਲਾਂਘ'

ਚੰਡੀਗੜ੍ਹ: ਪੰਜਾਬ ਵਿੱਚ ਵਿਆਹਾਂ ਦਾ ਦੌਰ ਚੱਲ ਰਿਹਾ ਹੈ। ਵਿਆਹਾਂ ਵਿੱਚ ਮੋਟੇ ਖਰਚੇ ਕੀਤੇ ਜਾ ਰਹੇ ਹਨ। ਪਿਛਲੇ ਦਿਨੀਂ ਅੰਮ੍ਰਿਤਸਰ ਦੇ ਪੈਲੇਸ ਵਿੱਚ ਗੋਲੀਆਂ ਵੀ ਚੱਲੀਆਂ ਜਿਸ ਨਾਲ ਦੋ ਜਣੇ ਮਾਰੇ ਗਏ। ਅਜਿਹਾ ਅਕਸਰ ਹੀ ਵੇਖਣ ਨੂੰ ਮਿਲਦਾ ਹੈ। ਪੰਜਾਬ ਵਿੱਚ ਹਰ ਸਾਲ ਫੌਕੀ ਵਿਖਾਵੇਬਾਜ਼ੀ ਤਹਿਤ ਵਿਆਹਾਂ ‘ਤੇ ਬੇਹੱਦ ਖਰਚਾ ਕੀਤਾ ਜਾਂਦਾ ਹੈ।

 

ਫੌਕੀ ਟੌਹਰ ਜਾਂ ਫੁੱਕਰੇਪੁਣਾ ਦਿਖਾਉਣ ਲਈ ਪੈਲੇਸਾਂ ਵਿੱਚ ਬੰਦੂਕਾਂ ਤੇ ਰਿਵਾਲਵਰਾਂ ਨਾਲ ਆਸਮਾਨੀ ਗੋਲੀਆਂ ਵੀ ਚਲਾਈਆਂ ਜਾਂਦੀਆਂ ਹਨ। ਹੁਣ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਪਰ ਇਸ ਸਭ ਤੋਂ ਹਟਕੇ ਪੰਜਾਬ ਦੇ ਇਸ ਇਲਾਕੇ ਵਿੱਚ ਵੱਖਰੀ ਤਰ੍ਹਾਂ ਦੇ ਵਿਆਹ ਦਾ ਰੁਝਾਨ ਸ਼ੁਰੂ ਹੋ ਹੋਇਆ ਹੈ।

download (5)

ਲੰਘੇ ਬੁੱਧਵਾਰ 13 ਦਸੰਬਰ ਨੂੰ ਮੁਹਾਲੀ ਜ਼ਿਲ੍ਹੇ ਦੇ ਪਿੰਡ ਸੁਹਾਲੀ ਵਿੱਚ ਬਿਨਾ ਦਾਜ-ਦਹੇਜ ਤੋਂ 11 ਬੰਦਿਆਂ ਦੀ ਬਾਰਾਤ ਨਾਲ ਵਿਆਹ ਹੋਇਆ। ਜ਼ਿਲ੍ਹੇ ਦੇ ਪਿੰਡ ਬਦਨਪੁਰ ਤੋਂ ਲਾੜੀ ਵਿਆਹੁਣ ਆਏ ਗੁਲਲੀਨ ਸਿੰਘ ਦੀ ਇਸ ਕਾਰਜ ਲਈ ਹਰ ਪਾਸੇ ਚਰਚਾ ਹੈ।

 

ਅਸਲ ਵਿੱਚ ਲਾੜਾ ਗੁਰਲੀਨ ਸਿੰਘ ਤੇ ਲਾੜੀ ਜਸਪ੍ਰੀਤ ਕੌਰ ਦਾ ਪਰਿਵਾਰ ਇਲਾਕੇ ਦੀ ‘ਸੰਸਥਾ ਨਵੀਂ ਪੁਲਾਂਘ ਨਵੀਂ ਸੋਚ’ ਨਾਲ ਜੁੜਿਆ ਹੋਇਆ ਹੈ। ਜਿਹੜੀ ਸੰਸਥਾ ਕਰਜ਼ੇ ਵਿੱਚ ਡੁੱਬੀ ਪੇਂਡੂ ਆਰਥਿਕਤਾ ਨੂੰ ਬਚਾਉਣ ਲਈ ਸੁੱਖ-ਦੁੱਖ ਦੇ ਪ੍ਰੋਗਰਾਮਾਂ ਨੂੰ ਨਾ-ਮਾਤਰ ਖਰਚੇ ਕਰਕੇ ਕਰਾਉਂਦੀ ਹੈ। ਇਸ ਸੰਸਥਾ ਨਾਲ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਸੈਂਕੜੇ ਪਿੰਡ ਜੁੜੇ ਹੋਏ ਹਨ।

download (6)

ਲਾੜਾ ਗੁਰਲੀਨ ਸਿੰਘ ਇਲਾਕੇ ਦੇ ਸਭ ਤੋਂ ਵੱਧ ਪੜ੍ਹੇ-ਲਿਖਿਆਂ ਦੇ ਪਿੰਡ ਦਾ ਵਾਸੀ ਹੈ ਜਿਹੜਾ ਨਿਊਜ਼ੀਲੈਂਡ ਸੱਟਡੀ ਕਰਦਾ ਹੈ। ਉਸ ਦੀ ਸੋਚ ਹੈ ਕਿ ਉਸ ਨੇ ਜਿਹੜਾ ਖਰਚਾ ਵਿਆਹ ‘ਤੇ ਕਰਨਾ ਸੀ, ਉਹ ਆਪਣੇ ਬਿਜਨੈੱਸ ਵਿੱਚ ਕਰੇਗਾ। ਫਜੂਲ ਦੇ ਖਰਚਿਆਂ ਨਾਲ ਉਹ ਆਪਣੇ ਘਰਦਿਆਂ ਤੇ ਲੜਕੀ ਦੇ ਪਰਿਵਾਰ ‘ਤੇ ਬੋਝ ਨਹੀਂ ਪਾਉਣਾ ਚਾਹੁੰਦਾ।

 

 

ਸੰਸਥਾ ਦੇ ਮੈਂਬਰ ਸੁਖਦੇਵ ਸਿੰਘ ਬਰੌਲੀ ਤੇ ਇੰਦਰਪਾਲ ਸਿੰਘ ਬਦਨਪੁਰ ਦਾ ਕਹਿਣਾ ਹੈ ਕਿ ਲੜਕਾ-ਲੜਕੀ ਦਾ ਪਰਿਵਾਰ ਸੰਸਥਾ ਦੇ ਵਿਚਾਰਾਂ ਨਾਲ ਸਹਿਮਤ ਹੋਣ ਤੋਂ ਬਾਅਦ ਹੀ ਅਜਿਹਾ ਵਿਆਹ ਕਰਾਉਣ ਲਈ ਰਾਜੀ ਹੋਇਆ ਹੈ।

 

ਸੰਸਥਾ ਮੈਂਬਰ ਨੇ ਕਿਹਾ ਕਿ ਅੱਜ ਦੇ ਜ਼ਮਾਨੇ ‘ਚ ਜਦੋਂ ਲੋਕ ਦਿਖਾਵੇ ਦੀ ਹੋੜ੍ਹ ਵਿੱਚ ਮੈਰਿਜ ਪੈਲੇਸਾਂ, ਅਤਿਸ਼ਬਾਜ਼ੀ, ਮਹਿਮਾਨਨਿਵਾਜ਼ੀ, ਡਾਂਸ ਗਰੁੱਪਾਂ ਤੇ ਹੋਰ ਵਿਖਾਵਿਆਂ ਦੀ ਚਮਕ-ਦਮਕ ਲਈ ਲੱਖਾਂ ਰੁਪਏ ਰੋੜ੍ਹ ਦਿੰਦੇ ਹਨ, ਅਜਿਹੇ ਹਾਲਾਤ ਵਿੱਚ ਇਸ ਢੰਗ ਨਾਲ ਸਾਦਾ ਵਿਆਹ ਰਚਾਉਣਾ ਸਮਾਜ ਲਈ ਰਾਹ ਦਸੇਰਾ ਬਣਨ ਵਾਲੀ ਗੱਲ ਹੈ। ਇਨ੍ਹਾਂ ਹੀ ਨਹੀਂ ਇਸ ਮੁੰਹਿਮ ਤਹਿਤ ਦਹੇਜ ਨਾ ਲੈਣ ਵਾਲੇ ਪਰਿਵਾਰਾਂ ਨੂੰ ਸਨਮਾਤ ਵੀ ਕੀਤਾ ਜਾਂਦਾ ਹੈ।

 

download

ਸੰਸਥਾ ਮੈਂਬਰਾਂ ਨੇ ਕਿਹਾ ਕਿ ਸਮਾਜ ਨੂੰ ਕਰਜ਼ਿਆਂ ਵਿੱਚੋਂ ਕੱਢਣ ਲਈ ਸਮਾਜਕ ਪ੍ਰੋਗਰਾਮਾਂ ਵਿੱਚ ਕੀਤੇ ਜਾਂਦੇ ਵਿਖਾਵਿਆਂ ਤੇ ਇਨ੍ਹਾਂ ਉਤੇ ਹੋਣ ਵਾਲੇ ਖਰਚਿਆਂ ਨੂੰ ਨੱਥ ਪਾਉਣੀ ਜ਼ਰੂਰੀ ਹੈ। ਜੇਕਰ ਹਰ ਮਾਪੇ ਅਜਿਹੇ ਸੋਚ ਦੇ ਧਾਰਨੀ ਬਣ ਜਾਣ ਤਾਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਖ਼ੁਦਕਸ਼ੀਆਂ ਕਰਨ ਦੀ ਲੋੜ ਨਹੀਂ ਪਵੇਗੀ।

18157814_1923984161206283_3076375251638670336_n

ਜ਼ਿਕਰਯੋਗ ਹੈ ਕਿ ਅੱਜ ਪੰਜਾਬ ਦਾ ਕਿਸਾਨ ਕਰਜ਼ੇ ਕਾਰਨ ਖੁਦਕੁਸ਼ੀ ਕਰ ਰਿਹਾ ਹੈ। ਜਿਸ ਵਿੱਚ ਪਰਿਵਾਰ ਦੇ ਦੁਖ-ਸੁੱਖਾਂ ਵਿੱਚ ਕੀਤੇ ਖਰਚੇ ਵੀ ਜਿੰਮੇਵਾਰੀ ਹੁੰਦੇ ਹਨ। ਇਸ ਬੋਝ ਨੂੰ ਘਟਾਉਣ ਲਈ ਇਸ ਸੰਸਥਾ ਨੇ ਨਵੀਂ ਪੁਲਾਂਗ ਪੁੱਟੀ ਹੈ, ਜਿਸ ਨੂੰ ਪਿੰਡਾਂ ਵਿੱਚ ਚੰਗਾ ਹੁੰਗਾਰਾ ਮਿਲ ਰਿਹਾ ਹੈ।

First Published: Monday, 18 December 2017 1:11 PM

Related Stories

ਭਾਰਤ ਦੀ 73 ਫੀਸਦੀ ਜਾਇਦਾਦ ਇੱਕ ਫੀਸਦੀ ਲੋਕਾਂ ਦੀ ਜੇਬ 'ਚ
ਭਾਰਤ ਦੀ 73 ਫੀਸਦੀ ਜਾਇਦਾਦ ਇੱਕ ਫੀਸਦੀ ਲੋਕਾਂ ਦੀ ਜੇਬ 'ਚ

ਨਵੀਂ ਦਿੱਲੀ: ਭਾਰਤ ਵਿੱਚ ਸਭ ਤੋਂ ਧਨੀ ਇੱਕ ਫ਼ੀਸਦੀ ਅਮੀਰਾਂ ਨੇ ਪਿਛਲੇ ਸਾਲ 73 ਫ਼ੀਸਦੀ

4 ਏਕੜ ਦੇ ਮਾਲਕ ਭੁਪਿੰਦਰ ਦਾ ਕਾਰਨਾਮਾ, ਸਾਲਾਨਾ 8 ਲੱਖ ਕਮਾਈ
4 ਏਕੜ ਦੇ ਮਾਲਕ ਭੁਪਿੰਦਰ ਦਾ ਕਾਰਨਾਮਾ, ਸਾਲਾਨਾ 8 ਲੱਖ ਕਮਾਈ

ਮੁਹਾਲੀ: ਲੀਹ ਤੋਂ ਹਟ ਕੇ ਪਿੰਡ ਭੂਪਨਗਰ ਦੇ ਕਿਸਾਨ ਭੁਪਿੰਦਰ ਸਿੰਘ ਆਪਣੀ ਮਾਲਕੀ

 ਇਹ ਫਲ ਵੀ ਬਾਗ਼ ਦੇ ਘੇਰੇ ਵਿੱਚ ਹੋਣਗੇ ਸ਼ਾਮਲ
ਇਹ ਫਲ ਵੀ ਬਾਗ਼ ਦੇ ਘੇਰੇ ਵਿੱਚ ਹੋਣਗੇ ਸ਼ਾਮਲ

ਚੰਡੀਗੜ੍ਹ : ਅੰਗੂਰ, ਅਮਰੂਦ ਤੇ ਕੇਲੇ ਅਧੀਨ ਭੂਮੀ ਹੁਣ ਬਾਗ਼ ਦੇ ਘੇਰੇ ਵਿਚ ਆਵੇਗੀ।

ਕਿਸਾਨਾਂ ਨੇ ਖੋਲ੍ਹਿਆ ਕੈਪਟਨ ਸਰਕਾਰ ਵਿਰੁੱਧ ਮੋਰਚਾ
ਕਿਸਾਨਾਂ ਨੇ ਖੋਲ੍ਹਿਆ ਕੈਪਟਨ ਸਰਕਾਰ ਵਿਰੁੱਧ ਮੋਰਚਾ

ਪਟਿਆਲਾ: ਚੋਣ ਵਾਅਦਿਆਂ ਦੀ ਪੂਰਤੀ ਨਾ ਕਰਨ ਦੇ ਰੋਸ ਵਿੱਚ ਕਿਸਾਨਾਂ ਨੇ ਕੈਪਟਨ

ਖੁਲਾਸਾ :15 ਸਾਲਾਂ ਚ 16 ਹਜ਼ਾਰਾਂ ਕਿਸਾਨਾਂ ਨੇ ਕੀਤੀ ਖੁਦਕੁਸ਼ੀ
ਖੁਲਾਸਾ :15 ਸਾਲਾਂ ਚ 16 ਹਜ਼ਾਰਾਂ ਕਿਸਾਨਾਂ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ :ਪਿਛਲੇ 15 ਸਾਲਾਂ ਵਿਚ ਪੰਜਾਬ ‘ਚ 16 ਹਜ਼ਾਰ 606 ਕਿਸਾਨ ਤੇ ਖੇਤ ਮਜ਼ਦੂਰ

ਘਰ ਬੈਠਿਆਂ ਹੀ ਮਿਲਣਗੇ ਮਾਰਕਫੈੱਡ ਦੇ ਉਤਪਾਦ
ਘਰ ਬੈਠਿਆਂ ਹੀ ਮਿਲਣਗੇ ਮਾਰਕਫੈੱਡ ਦੇ ਉਤਪਾਦ

ਚੰਡੀਗੜ੍ਹ: ਮਾਰਕਫੈੱਡ ਦੀਆਂ ਮਿਆਰੀ ਖੁਰਾਕੀ ਵਸਤਾਂ ਹੁਣ ਤੁਹਾਨੂੰ ਘਰ ਬੈਠਿਆਂ ਹੀ

ਕੈਪਟਨ ਸਰਕਾਰ ਖਿਲਾਫ ਨਿੱਤਰੀਆਂ 7 ਕਿਸਾਨ ਜਥੇਬੰਦੀਆਂ 
ਕੈਪਟਨ ਸਰਕਾਰ ਖਿਲਾਫ ਨਿੱਤਰੀਆਂ 7 ਕਿਸਾਨ ਜਥੇਬੰਦੀਆਂ 

ਚੰਡੀਗੜ੍ਹ: ਸੰਪੂਰਨ ਕਰਜ਼ਾ ਮਾਫੀ ਦੀ ਮੰਗ ਨੂੰ ਲੈ ਕੇ ਪੰਜਾਬ ਦੀਆਂ ਸੱਤ ਕਿਸਾਨ

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕੀਤੀ
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕੀਤੀ

ਫਗਵਾੜਾ: ਨੇੜਲੇ ਪਿੰਡ ਭਾਣੌਕੀ ਵਿੱਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ

ਕਰਜ਼ਾ ਮਾਫੀ ਲਿਸਟ 'ਚ ਨਾਮ ਨਾ ਆਉਣ 'ਤੇ ਕਿਸਾਨ ਨੇ ਕੀਤੀ ਖੁਦਕੁਸ਼ੀ
ਕਰਜ਼ਾ ਮਾਫੀ ਲਿਸਟ 'ਚ ਨਾਮ ਨਾ ਆਉਣ 'ਤੇ ਕਿਸਾਨ ਨੇ ਕੀਤੀ ਖੁਦਕੁਸ਼ੀ

ਬਠਿੰਡਾ: ਕਰਜ਼ਾ ਮਾਫੀ ਦੀ ਲਿਸਟ ਵਿੱਚ ਨਾਮ ਨਾ ਆਉਣ ਤੋਂ ਦੁਖੀ ਕਿਸਾਨ ਨੇ ਖੁਦਕੁਸ਼ੀ

ਕਰਜ਼ੇ ਤੋਂ ਦੁਖੀ ਕਿਸਾਨ ਜਸਵੰਤ ਸਿੰਘ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ
ਕਰਜ਼ੇ ਤੋਂ ਦੁਖੀ ਕਿਸਾਨ ਜਸਵੰਤ ਸਿੰਘ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ

ਲੁਧਿਆਣਾ- ਚੌਕੀ ਮੱਤੇਵਾੜਾ ਦੇ ਪਿੰਡ ਜੀਵਨ ਨਗਰ ਵਿਚ ਕਰਜ਼ੇ ਤੋਂ ਦੁਖੀ ਕਿਸਾਨ