'ਨਾਨਕ ਸ਼ਾਹ ਫ਼ਕੀਰ' ਹੋਏਗੀ ਰਿਲੀਜ਼, ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਕਮੇਟੀ ਦੀ ਮੰਗ ਖਾਰਜ਼

By: ABP Sanjha | | Last Updated: Thursday, 12 April 2018 12:55 PM
'ਨਾਨਕ ਸ਼ਾਹ ਫ਼ਕੀਰ' ਹੋਏਗੀ ਰਿਲੀਜ਼, ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਕਮੇਟੀ ਦੀ ਮੰਗ ਖਾਰਜ਼

ਨਵੀਂ ਦਿੱਲੀ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਕੱਲ੍ਹ ਸੁਪਰੀਮ ਕੋਰਟ ਵਿੱਚ ਵਿਵਾਦਤ ਫ਼ਿਲਮ ਨਾਨਕ ਸ਼ਾਹ ਫ਼ਕੀਰ ਬਾਰੇ ਆਪਣੇ ਫ਼ੈਸਲੇ ਦੀ ਨਜ਼ਰਸਾਨੀ ਕਰਨ ਲਈ ਦਾਇਰ ਅਪੀਲ ਦੀ ਤੁਰੰਤ ਸੁਣਵਾਈ ਦੀ ਮੰਗ ਠੁਕਰਾ ਦਿੱਤੀ ਹੈ। ਦੇਸ਼ ਦੀ ਸਿਖਰਲੀ ਅਦਾਲਤ ਹੁਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ ‘ਤੇ ਸੋਮਵਾਰ ਨੂੰ ਸੁਣਵਾਈ ਕਰੇਗੀ।

 

ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਦ ਸੈਂਸਰ ਬੋਰਡ ਨੇ ਫ਼ਿਲਮ ਪਾਸ ਕਰ ਦਿੱਤੀ ਹੈ ਤਾਂ ਫ਼ਿਲਮ ਦੀ ਰਿਲੀਜ਼ ਰੋਕਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਇਸ ਫ਼ਿਲਮ ਨੂੰ ‘ਡੱਕਣ’ ਦੀ ਕੋਸ਼ਿਸ਼ ਕਰਨ ‘ਤੇ ਸ਼੍ਰੋਮਣੀ ਕਮੇਟੀ ਦੀ ਆਲੋਚਨਾ ਵੀ ਕੀਤੀ ਸੀ। ਉਧਰ ਸ਼੍ਰੋਮਣੀ ਕਮੇਟੀ ਦਾ ਤਰਕ ਹੈ ਕਿ ਫ਼ਿਲਮ ਵਿੱਚ ਗੁਰੂ ਸਾਹਿਬ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜੀਵਤ ਰੂਪ ਵਿੱਚ ਦਿਖਾਏ ਜਾਣਾ ਸਿੱਖੀ ਸਿਧਾਂਤਾਂ ਦੇ ਉਲਟ ਹੈ। ਪਰ ਜਦ ਸੁਪਰੀਮ ਕੋਰਟ ਨੇ ਨਿਰਮਾਤਾ ਹਰਿੰਦਰ ਸਿੱਕਾ ਦੇ ਪੱਖ ਵਿੱਚ ਫ਼ੈਸਲਾ ਸੁਣਾਇਆ ਤਾਂ ਐਸਜੀਪੀਸੀ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਨਿਖੇਧੀ ਕਰਦਿਆਂ ਆਪਣੇ ਫ਼ੈਸਲੇ ‘ਤੇ ਮੁੜ ਵਿਚਾਰ ਕਰਨ ਦੀ ਪਟੀਸ਼ਨ ਦਾਇਰ ਕੀਤੀ ਸੀ।

 

ਵਿਵਾਦਤ ਫ਼ਿਲਮ ਨਾਨਕ ਸ਼ਾਹ ਫ਼ਕੀਰ ਦੇ ਰਿਲੀਜ਼ ਹੋਣ ਬਾਰੇ ਸੁਪਰੀਮ ਕੋਰਟ ਨੇ ਨਿਰਮਾਤਾ ਦੀ ਪਟੀਸ਼ਨ ‘ਤੇ ਫ਼ੈਸਲਾ ਸੁਣਾਉਂਦਿਆਂ ਹੁਕਮ ਦਿੱਤਾ ਸੀ ਕਿ ਫ਼ਿਲਮ ਨੂੰ ਪੂਰੇ ਦੇਸ਼ ਵਿੱਚ ਰਿਲੀਜ਼ ਕੀਤਾ ਜਾਵੇ। ਹਾਲਾਂਕਿ, ਨਿਰਮਾਤਾ ਸਿੱਕਾ ਨੇ ਸੁਪਰੀਮ ਕੋਰਟ ਤੋਂ ਆਗਿਆ ਮੰਗੀ ਸੀ ਕਿ ਉਹ ਫ਼ਿਲਮ ਨੂੰ ਪੰਜਾਬ ਵਿੱਚ ਰਿਲੀਜ਼ ਨਹੀਂ ਕਰਨਗੇ, ਪਰ ਉਨ੍ਹਾਂ ਬਾਕੀ ਦੇਸ਼ ਵਿੱਚ ਫ਼ਿਲਮ ਜਾਰੀ ਕਰਨ ਲਈ ਸੁਪਰੀਮ ਕੋਰਟ ਤੋਂ ਆਗਿਆ ਮੰਗੀ ਸੀ। ਪਰ ਸੁਪਰੀਮ ਕੋਰਟ ਨੇ ਪੂਰੇ ਦੇਸ਼ ਵਿੱਚ ਇਸ ਫ਼ਿਲਮ ਨੂੰ ਰਿਲੀਜ਼ ਕਰਨ ਦੇ ਹੁਕਮ ਦੇ ਦਿੱਤੇ ਤੇ ਸੂਬਾ ਸਰਕਾਰਾਂ ਨੂੰ ਅਮਨ ਕਾਨੂੰਨ ਬਣਾਉਣ ਤੇ ਫ਼ਿਲਮ ਨੂੰ ਠੀਕ ਢੰਗ ਨਾਲ ਰਿਲੀਜ਼ ਤੇ ਚੱਲਣ ਦੇਣ ਲਈ ਹਰ ਸਹਾਇਤਾ ਦੇਣ ਦਾ ਹੁਕਮ ਦਿੱਤਾ।

 

ਫ਼ਿਲਮ ਨੂੰ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਵੀ ਹਰੀ ਝੰਡੀ ਦੇ ਦਿੱਤੀ ਸੀ, ਪਰ ਬਾਅਦ ਵਿੱਚ ਸਿੱਖ ਸੰਗਤ ਦੇ ਵਿਰੋਧ ਕਾਰਨ ਆਪਣੇ ਪੈਰ ਪਿੱਛੇ ਖਿੱਚ ਲਏ। ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਵੀ ਪਹਿਲਾਂ ਸੂਬੇ ਵਿੱਚ ਫ਼ਿਲਮ ‘ਤੇ ਰੋਕ ਲਾਉਣ ਦਾ ਐਲਾਨ ਕਰ ਦਿੱਤਾ ਪਰ ਬਾਅਦ ਵਿੱਚ ਨਿਰਮਾਤਾ ਦੀ ਪਟੀਸ਼ਨ ‘ਤੇ ਗ਼ੌਰ ਕਰਨ ‘ਤੇ ਇਸ ਰੋਕ ਦੀ ਲੋੜ ਨਾ ਹੋਣ ਦਾ ਐਲਾਨ ਕਰ ਦਿੱਤਾ। ਹਾਲਾਂਕਿ, ਸਰਕਾਰ ਦੀ ‘ਕਿਰਕਰੀ’ ਘੱਟ ਹੋਈ ਕਿਉਂਕਿ ਕੈਪਟਨ ਨੇ ਨਾਨਕ ਸ਼ਾਹ ਫ਼ਕੀਰ ‘ਤੇ ਰੋਕ ਲਾਉਣ ਸਬੰਧੀ ਕੋਈ ਵੀ ਲਿਖਤੀ ਆਦੇਸ਼ ਜਾਰੀ ਨਹੀਂ ਸੀ ਕੀਤਾ। ਪਰ ਕੈਪਟਨ ਦੇ ਕੈਬਨਿਟ ਮੰਤਰੀ ਨੇ ਫ਼ਿਲਮ ‘ਤੇ ਰੋਕ ਲਾਉਣ ਦੀ ਪੁਸ਼ਟੀ ਕੀਤੀ ਸੀ।

First Published: Thursday, 12 April 2018 12:55 PM

Related Stories

ਗੁਰਦਾਸਪੁਰ 'ਚ ਪੰਜ ਨੌਜਵਾਨ ਬਿਆਸ 'ਚ ਰੁੜ੍ਹੇ, ਦੋ ਨੂੰ ਬਚਾਇਆ
ਗੁਰਦਾਸਪੁਰ 'ਚ ਪੰਜ ਨੌਜਵਾਨ ਬਿਆਸ 'ਚ ਰੁੜ੍ਹੇ, ਦੋ ਨੂੰ ਬਚਾਇਆ

ਗੁਰਦਾਸਪੁਰ: ਨਹਾਉਣ ਗਏ ਪੰਜ ਨੌਜਵਾਨ ਬਿਆਸ ਦਰਿਆ ਵਿੱਚ ਵਹਿ ਗਏ। ਇਨ੍ਹਾਂ ਵਿੱਚੋਂ

ਕੈਪਟਨ ਨੇ ਸਿੱਧੂ ਦੀ ਪਤਨੀ ਨੂੰ ਦਿੱਤੀ ਪਹਿਲੀ 'ਚੌਧਰ'
ਕੈਪਟਨ ਨੇ ਸਿੱਧੂ ਦੀ ਪਤਨੀ ਨੂੰ ਦਿੱਤੀ ਪਹਿਲੀ 'ਚੌਧਰ'

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ

ਲਹਿੰਦੇ ਪੰਜਾਬ ਦੇ ਰੰਗਮੰਚ ਦਾ ਥੰਮ ਢਹਿਆ
ਲਹਿੰਦੇ ਪੰਜਾਬ ਦੇ ਰੰਗਮੰਚ ਦਾ ਥੰਮ ਢਹਿਆ

ਚੰਡੀਗੜ੍ਹ: ਸਰਹੱਦ ਪਾਰੋਂ ਪ੍ਰਸਿੱਧ ਅਦਾਕਾਰਾ, ਨਾਟਕਕਾਰਾ ਤੇ ‘ਅਜੋਕਾ

ਮਜੀਠੀਆ ਖਿਲਾਫ ਸੁੱਖ ਸਰਕਾਰੀਆ ਦਾ ਸਟੈਂਡ ਬਰਕਰਾਰ
ਮਜੀਠੀਆ ਖਿਲਾਫ ਸੁੱਖ ਸਰਕਾਰੀਆ ਦਾ ਸਟੈਂਡ ਬਰਕਰਾਰ

ਚੰਡੀਗੜ੍ਹ: ਮਾਲ, ਮਾਇਨਿੰਗ ਤੇ ਜਲ ਸ੍ਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ

ਪਾਕਿਸਤਾਨ 'ਚ ਜਥੇ ਤੋਂ ਵੱਖ ਹੋਇਆ ਅਮਰਜੀਤ ਪਰਤਿਆ
ਪਾਕਿਸਤਾਨ 'ਚ ਜਥੇ ਤੋਂ ਵੱਖ ਹੋਇਆ ਅਮਰਜੀਤ ਪਰਤਿਆ

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਜਥੇ ਨਾਲ ਪਾਕਿਸਤਾਨ ਗਿਆ ਅਮਰਜੀਤ ਸਿੰਘ ਵਾਪਸ

ਪਾਕਿਸਤਾਨ 'ਚ ਗਾਇਬ ਸਿੱਖ ਮੁੰਡਾ ਲੱਭਿਆ
ਪਾਕਿਸਤਾਨ 'ਚ ਗਾਇਬ ਸਿੱਖ ਮੁੰਡਾ ਲੱਭਿਆ

ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਦੇ ਜਥੇ ਨਾਲ ਪਾਕਿਸਤਾਨ ਗਏ ਅਮਰਜੀਤ ਸਿੰਘ ਦਾ ਪਤਾ

ਸ਼੍ਰੋਮਣੀ ਕਮੇਟੀ ਦੇ ਜਥੇ 'ਚੋਂ ਕਿਰਨ ਮਗਰੋਂ ਅਮਰਜੀਤ ਨੇ ਮਾਰੀ ਉਡਾਰੀ
ਸ਼੍ਰੋਮਣੀ ਕਮੇਟੀ ਦੇ ਜਥੇ 'ਚੋਂ ਕਿਰਨ ਮਗਰੋਂ ਅਮਰਜੀਤ ਨੇ ਮਾਰੀ ਉਡਾਰੀ

ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਪਾਕਿਸਤਾਨ ਵਿਸਾਖੀ ਮਨਾਉਣ ਗਿਆ ਜਥਾ

ਨਾ ਕਾਰਜ਼ ਮਾਫ ਹੋਇਆ, ਨਾ ਬੱਚਿਆਂ ਨੂੰ ਰੁਜਗਾਰ ਮਿਲਿਆ, ਆਖਰ ਕਿਸਾਨ ਨੇ ਕੀਤੀ ਖੁਦਕੁਸ਼ੀ
ਨਾ ਕਾਰਜ਼ ਮਾਫ ਹੋਇਆ, ਨਾ ਬੱਚਿਆਂ ਨੂੰ ਰੁਜਗਾਰ ਮਿਲਿਆ, ਆਖਰ ਕਿਸਾਨ ਨੇ ਕੀਤੀ...

ਗੁਰਦਸਪੁਰ: ਸਰਕਾਰ ਕਰਜ਼ਾ ਮਾਫੀ ਤੇ ਨੌਜਵਾਨਾਂ ਨੂੰ ਰੁਜਗਾਰ ਦੇਣ ਦੇ ਦਾਅਵੇ ਕਰ

ਅੰਮ੍ਰਿਤਸਰ ਤੋਂ ਦਿੱਲੀ ਜਾਂਦਾ ਜਹਾਜ਼ ਹਾਦਸੇ ਦਾ ਸ਼ਿਕਾਰ
ਅੰਮ੍ਰਿਤਸਰ ਤੋਂ ਦਿੱਲੀ ਜਾਂਦਾ ਜਹਾਜ਼ ਹਾਦਸੇ ਦਾ ਸ਼ਿਕਾਰ

ਨਵੀਂ ਦਿੱਲੀ: ਅੰਮ੍ਰਿਤਸਰ ਤੋਂ ਦਿੱਲੀ ਜਾਂਦੇ ਏਅਰ ਇੰਡੀਆ ਦੇ ਜਹਾਜ਼ ਨੂੰ ਝਟਕਾ

ਮਜੀਠੀਆ ਦਾ ਕਰੀਬੀ ਸੰਭਾਲੇਗਾ ਸੁਖ ਸਰਕਾਰੀਆ ਦਾ ਕੰਮ
ਮਜੀਠੀਆ ਦਾ ਕਰੀਬੀ ਸੰਭਾਲੇਗਾ ਸੁਖ ਸਰਕਾਰੀਆ ਦਾ ਕੰਮ

ਚਡੀਗੜ੍ਹ: ਸਾਬਕਾ ਮੰਤਰੀ ਤੇ ਕਿਸੇ ਸਮੇਂ ਮਾਝੇ ਦੇ ਜਰਨੈਲ ਕਹੇ ਜਾਂਦੇ ਬਿਕਰਮ