ਕਰੋ ਗੁਰਧਾਮਾਂ ਦੇ ਦਰਸ਼ਨ ਨਨਕਾਣਾ ਸਾਹਿਬ ਗਏ ਸਿੱਖ ਜੱਥਿਆਂ ਦੀ ਜ਼ੁਬਾਨੀ..

By: ਰਵੀ ਇੰਦਰ ਸਿੰਘ | | Last Updated: Saturday, 11 November 2017 5:02 PM
ਕਰੋ ਗੁਰਧਾਮਾਂ ਦੇ ਦਰਸ਼ਨ ਨਨਕਾਣਾ ਸਾਹਿਬ ਗਏ ਸਿੱਖ ਜੱਥਿਆਂ ਦੀ ਜ਼ੁਬਾਨੀ..

ਅੰਮ੍ਰਿਤਸਰ: ਲੰਘੀ 4 ਨਵੰਬਰ ਨੂੰ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਦੋ ਦਿਨ ਪਹਿਲਾਂ ਭਾਰਤ ਤੋਂ ਪਾਕਿਸਤਾਨ ਸਥਿਤ ਗੁਰਦਵਾਰਾ ਨਨਕਾਣਾ ਸਾਹਿਬ ਅਤੇ ਹੋਰ ਇਤਿਹਾਸਿਕ ਅਸਥਾਨਾਂ ਦੇ ਦਰਸ਼ਨਾਂ ਲਈ ਗਿਆ ਜੱਥਾ ਅੱਜ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਭਾਰਤ ਵਾਪਿਸ ਪਰਤ ਆਇਆ ਹੈ। ਜੱਥੇ ਵਿੱਚ ਗਏ ਲੋਕਾਂ ਨੇ ਪਾਕਿਸਤਾਨ ਸਥਿਤ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਤੋਂ ਬਾਅਦ ਆਪਣੇ ਮਨ ਦੀ ਖੁਸ਼ੀ ਦਾ ਇਜ਼ਹਾਰ ਕੀਤਾ।

 

ਇੱਕ ਅੰਦਾਜ਼ੇ ਮੁਤਾਬਕ ਤਕਰੀਬਨ 3 ਕੁ ਹਜ਼ਾਰ ਸਿੱਖ ਵੱਖ-ਵੱਖ ਜੱਥਿਆਂ ਰਾਹੀਂ ਨਨਕਾਣਾ ਸਾਹਿਬ ਪਹੁੰਚੇ ਸਨ। ਇਨ੍ਹਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਤਕਰੀਬਨ 900 ਸਿੱਖਾਂ ਨੇ ਵੀਜ਼ਾ ਹਾਸਲ ਕੀਤੇ ਸਨ।

Nankana_Sahib_Pilgrims-2

ਅੱਜ ਸਵੇਰੇ 11 ਵਜੇ ਦੇ ਕਰੀਬ ਪਹਿਲੀ ਵਿਸ਼ੇਸ਼ ਰੇਲ ਗੱਡੀ ਪਾਕਿਸਤਾਨ ਦੇ ਵਾਘਾ ਰੇਲਵੇ ਸਟੇਸ਼ਨ ਤੋਂ ਭਾਰਤੀ ਸ਼ਰਧਾਲੂਆਂ ਨੂੰ ਲੈ ਕੇ ਅਟਾਰੀ ਰੇਲਵੇ ਸਟੇਸ਼ਨ ਪੁੱਜੀ। ਜਿਓਂ ਹੀ ਰੇਲ ਗੱਡੀ ਸਟੇਸ਼ਨ ਦੇ ਪਲੇਟਫਾਰਮ ‘ਤੇ ਆਈ ਤਾਂ ਗੱਡੀ ‘ਚ ਬੈਠੇ ਸਜਰਧਾਲੂਆਂ ਨੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਦੋ ਹੋਰ ਰੇਲ ਗੱਡੀਆਂ ਸ਼ਰਧਾਲੂਆਂ ਨੂੰ ਲੈ ਕੇ ਅਟਾਰੀ ਰੇਲਵੇ ਸਟੇਸ਼ਨ ਪੁੱਜੀਆਂ।

 

ਜੱਥੇ ਵਿੱਚ ਸ਼ਾਮਲ ਔਰਤਾਂ ਬੱਚਿਆਂ ਅਤੇ ਬਜ਼ੁਰਗਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਨ ਦੀ ਬੜੇ ਚਿਰਾਂ ਤੋਂ ਰੀਝ ਸੀ ਕਿ ਉਹ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਅਤੇ ਅੱਜ ਉਨ੍ਹਾਂ ਨੂੰ ਇਹ ਰੀਝ ਪੁਰੀ ਹੋਣ ‘ਤੇ ਬਹੁਤ ਹੀ ਜ਼ਿਆਦਾ ਖੁਸ਼ੀ ਹੈ। ਲੋਕਾਂ ਨੇ ਦੱਸਿਆ ਕਿ ਉਥੇ ਜਾ ਕੇ ਉਨ੍ਹਾਂ ਨੇ ਨਨਕਾਣਾ ਸਾਹਿਬ ਤੋਂ ਇਲਾਵਾ ਪੰਜਾ ਸਾਹਿਬ, ਕਰਤਾਰਪੁਰ ਸਾਹਿਬ ਅਤੇ ਕਈ ਹੋਰ ਗੁਰਧਾਮਾਂ ਦੇ ਦਰਸ਼ਨ ਕੀਤੇ ਅਤੇ ਗੁਰੂ ਦੇ ਚਰਨਾਂ ਵਿਚ ਹਾਜ਼ਰੀ ਲਗਵਾਈ।

First Published: Saturday, 11 November 2017 5:02 PM

Related Stories

ਮਜੀਠਾ ਹਲਕੇ 'ਚ ਵਾਰਦਾਤਾਂ ਲਈ ਜ਼ਿੰਮੇਵਾਰ ਕੌਣ?
ਮਜੀਠਾ ਹਲਕੇ 'ਚ ਵਾਰਦਾਤਾਂ ਲਈ ਜ਼ਿੰਮੇਵਾਰ ਕੌਣ?

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਪੰਜਾਬ ਤੇ ਖ਼ਾਸ

ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਸ਼ਿਵ ਸੈਨਿਕ ਕੌਣ? ਸੂਬਾ ਪ੍ਰਧਾਨ ਯੋਗਰਾਜ ਨੇ ਉਠਾਏ ਗੰਭੀਰ ਸਵਾਲ
ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਸ਼ਿਵ ਸੈਨਿਕ ਕੌਣ? ਸੂਬਾ ਪ੍ਰਧਾਨ ਯੋਗਰਾਜ ਨੇ...

ਅੰਮ੍ਰਿਤਸਰ: ਪੰਜਾਬ ਵਿੱਚ ਆਏ ਦਿਨ ਸ਼ਿਵ ਸੈਨਾ ਦੇ ਨਾਮ ‘ਤੇ ਕਿਸੇ ਦੂਜੇ ਧਰਮ

ਨਵਜੋਤ ਸਿੱਧੂ ਦੀ ਕਾਲੋਨੀ 'ਚੋਂ ਬੰਦੂਕ ਦੀ ਨੋਕ 'ਤੇ ਲੁੱਟੀ ਕਾਰ
ਨਵਜੋਤ ਸਿੱਧੂ ਦੀ ਕਾਲੋਨੀ 'ਚੋਂ ਬੰਦੂਕ ਦੀ ਨੋਕ 'ਤੇ ਲੁੱਟੀ ਕਾਰ

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ

ਸੜਕਾਂ 'ਤੇ ਉੱਤਰੇ ਅਕਾਲੀਆਂ ਨੇ ਸਾੜੇ ਕੇਜਰੀਵਾਲ-ਖਹਿਰਾ ਦੇ ਪੁਤਲੇ
ਸੜਕਾਂ 'ਤੇ ਉੱਤਰੇ ਅਕਾਲੀਆਂ ਨੇ ਸਾੜੇ ਕੇਜਰੀਵਾਲ-ਖਹਿਰਾ ਦੇ ਪੁਤਲੇ

ਅੰਮ੍ਰਿਤਸਰ: ਆਮ ਆਦਮੀ ਪਾਰਟੀ ਵਿਧਾਇਕ ਅਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ

ਢੱਡਰੀਆਂ ਵਾਲੇ ਦੇ ਬਿਆਨ ਤੋਂ ਅਣਜਾਣ ਜਥੇਦਾਰ !
ਢੱਡਰੀਆਂ ਵਾਲੇ ਦੇ ਬਿਆਨ ਤੋਂ ਅਣਜਾਣ ਜਥੇਦਾਰ !

ਅੰਮ੍ਰਿਤਸਰ: ਬੀਤੇ ਦਿਨੀਂ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਹੋਈ ਪੰਜ ਸਿੰਘ

ਹਰਿਮੰਦਰ ਸਾਹਿਬ ਨਤਮਸਤਕ ਹੋਣ ਮਗਰੋਂ ਦੇਸ਼ ਦੇ ਰਾਸ਼ਟਰਪਤੀ ਨੇ ਕੀ ਲਿਖਿਆ ? ਜਾਣੋ
ਹਰਿਮੰਦਰ ਸਾਹਿਬ ਨਤਮਸਤਕ ਹੋਣ ਮਗਰੋਂ ਦੇਸ਼ ਦੇ ਰਾਸ਼ਟਰਪਤੀ ਨੇ ਕੀ ਲਿਖਿਆ ? ਜਾਣੋ

ਅੰਮ੍ਰਿਤਸਰ: ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਆਪਣੀ ਪਤਨੀ ਸਮੇਤ ਸ੍ਰੀ

ਗੁਰੂਘਰ ਮੱਥੇ ਟੇਕਣ ਟੇਕਣ ਗਏ ਸੁਖਬੀਰ ਤੇ ਹਰਸਿਮਰਤ ਵੱਲੋਂ ਕਾਂਗਰਸ ਤੇ 'ਆਪ' 'ਤੇ ਹਮਲੇ
ਗੁਰੂਘਰ ਮੱਥੇ ਟੇਕਣ ਟੇਕਣ ਗਏ ਸੁਖਬੀਰ ਤੇ ਹਰਸਿਮਰਤ ਵੱਲੋਂ ਕਾਂਗਰਸ ਤੇ 'ਆਪ' 'ਤੇ...

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ

ਸਾਂਸਦ ਔਜਲਾ ਨੇ ਮਾਰਿਆ ਸਰਕਾਰੀ ਹਸਪਤਾਲ 'ਚ ਛਾਪਾ
ਸਾਂਸਦ ਔਜਲਾ ਨੇ ਮਾਰਿਆ ਸਰਕਾਰੀ ਹਸਪਤਾਲ 'ਚ ਛਾਪਾ

ਅੰਮ੍ਰਿਤਸਰ: ਗੁਰੂ ਨਗਰੀ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਅੱਜ ਸਵੇਰੇ ਗੁਰੂ

ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ 25 ਦਸੰਬਰ ਨੂੰ ਮਨਾਉਣ ਦੀ ਹਦਾਇਤ
ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ 25 ਦਸੰਬਰ ਨੂੰ ਮਨਾਉਣ ਦੀ ਹਦਾਇਤ

ਅੰਮ੍ਰਿਤਸਰ: ਪੰਜ ਸਿੰਘ ਸਾਹਿਬਾਨ ਦੀ ਅੱਜ ਹੋਈ ਬੈਠਕ ਵਿੱਚ ਫੈਸਲਾ ਕੀਤਾ ਗਿਆ ਕਿ