ਮੰਤਰੀ ਬਣਨ ਮਗਰੋਂ ਸਿੱਧੂ ਨੇ ਇੱਕ ਕੰਮ ਛੱਡਿਆ

By: ਏਬੀਪੀ ਸਾਂਝਾ | | Last Updated: Friday, 7 April 2017 2:14 PM
ਮੰਤਰੀ ਬਣਨ ਮਗਰੋਂ ਸਿੱਧੂ ਨੇ ਇੱਕ ਕੰਮ ਛੱਡਿਆ

ਅੰਮ੍ਰਿਤਸਰ: ਕੈਬਨਿਟ ਮੰਤਰੀ ਬਣਨ ਮਗਰੋਂ ਨਵਜੋਤ ਸਿੰਘ ਸਿੱਧੂ ਨੇ ਇੱਕ ਕੰਮ ਛੱਡ ਦਿੱਤਾ ਹੈ। ਉਹ ਹੁਣ ਆਈ.ਪੀ.ਐਲ. ਮੈਚ ਵਿੱਚ ਕੁਮੈਂਟਰੀ ਨਹੀਂ ਕਰਨਗੇ। ਉਂਝ ਕਪਿਲ ਸ਼ਰਮਾ ਦਾ ਸ਼ੋਅ ਅਜੇ ਵੀ ਸਿੱਧੂ ਕਰਦੇ ਰਹਿਣਗੇ।

 

ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਸਿੱਧੂ ਕਪਿਲ ਸ਼ਰਮਾ ਦੇ ਸ਼ੋਅ ਤੋਂ ਇਲਾਵਾ ਕਿਸੇ ਆਈ.ਪੀ.ਐਲ ਮੈਚ ਵਿੱਚ ਕੁਮੈਂਟਰੀ ਨਹੀਂ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿੱਧੂ ਕਪਿਲ ਦਾ ਸ਼ੋਅ ਆਪਣੇ ਘਰ ਦਾ ਖਰਚਾ ਚਲਾਉਣ ਲਈ ਕਰਦੇ ਹਨ।

 

ਹਾਈਕੋਰਟ ਵਿੱਚ ਸਿੱਧੂ ਖਿਲਾਫ ਦਾਇਰ ਕੀਤੀ ਗਈ ਪਟੀਸ਼ਨ ਬਾਰੇ ਉਨ੍ਹਾਂ ਕਿਹਾ ਕਿ ਹਮੇਸ਼ਾ ਇਮਾਨਦਾਰ ਲੋਕਾਂ ਖਿਲਾਫ ਹੀ ਅਦਾਲਤਾਂ ਵਿੱਚ ਅਜਿਹੇ ਕੇਸ ਲਾਏ ਜਾਂਦੇ ਹਨ। ਉਨ੍ਹਾਂ ਇੱਕ ਵਾਰ ਫਿਰ ਪੰਜਾਬ ਵਿੱਚ 10 ਸਾਲ ਰਹੀ ਅਕਾਲੀ ਸਰਕਾਰ ਤੇ ਅਕਾਲੀ ਲੀਡਰਾਂ ਖਿਲਾਫ ਹਮਲਾ ਬੋਲਦਿਆਂ ਕਿਹਾ ਕਿ ਕਦੇ ਵੀ ਕਿਸੇ ਚੋਰ ਖਿਲਾਫ ਕਾਰਵਾਈ ਨਹੀਂ ਹੋਈ।

 

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜ਼ਮੀਨਾਂ ਤੇ ਸਾਰੇ ਕਾਰੋਬਾਰਾਂ ‘ਤੇ ਕਬਜ਼ੇ ਕਰਨ ਵਾਲਿਆਂ ਖਿਲਾਫ ਕੇਸ ਕਿਉਂ ਨਹੀਂ ਹੁੰਦੇ। ਹਰ ਕਿਸੇ ਦਾ ਆਪਣਾ ਕਾਰੋਬਾਰ ਹੈ ਪਰ ਜੋ ਇਨਸਾਨ ਇਮਾਨਦਾਰੀ ਨਾਲ ਆਪਣੇ ਘਰ ਨੂੰ ਚਲਾਉਣ ਲਈ ਕੰਮ ਕਰ ਰਿਹਾ ਹੈ, ਉਸ ਖਿਲਾਫ ਪਟੀਸ਼ਨ ਕਿਉਂ ਪਾਈ ਜਾਂਦੀ ਹੈ।

First Published: Friday, 7 April 2017 2:13 PM

Related Stories

ਕੈਪਟਨ ਸਰਕਾਰ ਅੰਮ੍ਰਿਤਸਰ ਤੇ ਲੁਧਿਆਣਾ 'ਤੇ ਮਿਹਰਬਾਨ
ਕੈਪਟਨ ਸਰਕਾਰ ਅੰਮ੍ਰਿਤਸਰ ਤੇ ਲੁਧਿਆਣਾ 'ਤੇ ਮਿਹਰਬਾਨ

ਅੰਮ੍ਰਿਤਸਰ: ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ

ਸਰਕਾਰੀ ਮੁਲਾਜ਼ਮਾਂ ਦੀਆਂ ਜੇਬਾਂ 'ਤੇ ਡੇਂਗੂ ਦਾ ਡੰਗ
ਸਰਕਾਰੀ ਮੁਲਾਜ਼ਮਾਂ ਦੀਆਂ ਜੇਬਾਂ 'ਤੇ ਡੇਂਗੂ ਦਾ ਡੰਗ

ਅੰਮ੍ਰਿਤਸਰ: ਹਰ ਸਾਲ ਡੇਂਗੂ ਦੀ ਲਪੇਟ ‘ਚ ਆਉਣ ਕਰਕੇ ਕਈ ਲੋਕ ਆਪਣੀਆਂ ਕੀਮਤੀ

ਸੁਖਬੀਰ ਬਾਦਲ ਦੀ ਮੈਟਰੋ ਬੱਸ ਨੂੰ ਵੀ ਲੱਗੀ ਬਰੇਕ
ਸੁਖਬੀਰ ਬਾਦਲ ਦੀ ਮੈਟਰੋ ਬੱਸ ਨੂੰ ਵੀ ਲੱਗੀ ਬਰੇਕ

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਡਰੀਮ

ਗੈਂਗਸਟਰ ਜੱਗੂ ਦੀ ਫਿਰ ਆਈ ਸ਼ਾਮਤ
ਗੈਂਗਸਟਰ ਜੱਗੂ ਦੀ ਫਿਰ ਆਈ ਸ਼ਾਮਤ

ਅੰਮ੍ਰਿਤਸਰ: ਪੰਜਾਬ ਪੁਲਿਸ ਲਈ ਪਿਛਲੇ ਲੰਮੇਂ ਸਮੇਂ ਤੋਂ ਸਿਰਦਰਦੀ ਬਣੇ ਗੈਂਗਸਟਰ

ਹੁਣ ਬੰਗਲਾਦੇਸ਼ ਜਾਵੇਗਾ ਸਿੱਖ ਜੱਥਾ
ਹੁਣ ਬੰਗਲਾਦੇਸ਼ ਜਾਵੇਗਾ ਸਿੱਖ ਜੱਥਾ

ਅੰਮ੍ਰਿਤਸਰ: ਬੰਗਲਾਦੇਸ਼ ਵਿੱਚ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਸਿੱਖ

ਸਰਕਾਰੀ ਸਕੂਲਾਂ ਨੂੰ ਇੱਕੋ ਰੰਗ 'ਚ ਰੰਗਨ ਦਾ ਫਰਮਾਨ
ਸਰਕਾਰੀ ਸਕੂਲਾਂ ਨੂੰ ਇੱਕੋ ਰੰਗ 'ਚ ਰੰਗਨ ਦਾ ਫਰਮਾਨ

ਅੰਮ੍ਰਿਤਸਰ: ਪੰਜਾਬ ‘ਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਰਕਾਰ ਵੱਲੋਂ ਆਏ

ਪਿੰਗਲਵਾੜਾ ਸੰਸਥਾ ਨੂੰ ਵੀ GST ਤੋਂ ਨਹੀਂ ਬਖਸ਼ਿਆ
ਪਿੰਗਲਵਾੜਾ ਸੰਸਥਾ ਨੂੰ ਵੀ GST ਤੋਂ ਨਹੀਂ ਬਖਸ਼ਿਆ

ਅੰਮ੍ਰਿਤਸਰ: ਮਾਨਵਤਾ ਦੀ ਸੇਵਾ ਲਈ ਦੁਨੀਆ ਭਰ ਵਿੱਚ ਜਾਣੀ ਜਾਂਦੀ ਸੰਸਥਾ

ਪੁਰਾਣੀਆਂ ਕੰਬਾਇਨਾਂ ਵਾਲਿਆਂ ਨੂੰ ਵੱਡਾ ਝਟਕਾ
ਪੁਰਾਣੀਆਂ ਕੰਬਾਇਨਾਂ ਵਾਲਿਆਂ ਨੂੰ ਵੱਡਾ ਝਟਕਾ

ਅੰਮ੍ਰਿਤਸਰ: ਇਸ ਵਾਰ ਝੋਨੇ ਦੀ ਕਟਾਈ ਲਈ ਪੁਰਾਣੀ ਤਕਨੀਕ ਵਾਲੀਆਂ ਕੰਬਾਇਨਾਂ ਨਹੀਂ

ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਜਥੇਦਾਰ ਨੇ ਕਮਰ ਕੱਸੀ
ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਜਥੇਦਾਰ ਨੇ ਕਮਰ ਕੱਸੀ

ਅੰਮ੍ਰਿਤਸਰ: ਸੂਬੇ ਵਿੱਚ ਲਗਾਤਾਰ ਹੋ ਰਹੀਆਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ

GST ਨੇ ਲਾਈ ਰੁਮਾਲੇ ਤੇ ਚੰਦੋਆ ਦੀ ਸਪਲਾਈ ਨੂੰ ਬਰੇਕ
GST ਨੇ ਲਾਈ ਰੁਮਾਲੇ ਤੇ ਚੰਦੋਆ ਦੀ ਸਪਲਾਈ ਨੂੰ ਬਰੇਕ

ਅੰਮ੍ਰਿਤਸਰ: ਭਾਰਤ ਸਰਕਾਰ ਵੱਲੋਂ 1 ਜੁਲਾਈ ਵਿੱਚ ਲਾਗੂ ਕੀਤੇ ਗਏ ਜੀ.ਐਸ.ਟੀ. ਤੋਂ