ਪੰਜਾਬ ਦੀਆਂ ਜੇਲ੍ਹਾਂ ਬਾਰੇ ਸਿੱਧੂ ਦਾ ਵੱਡਾ ਬਿਆਨ

By: ਰਵੀ ਇੰਦਰ ਸਿੰਘ | | Last Updated: Saturday, 11 November 2017 4:31 PM
ਪੰਜਾਬ ਦੀਆਂ ਜੇਲ੍ਹਾਂ ਬਾਰੇ ਸਿੱਧੂ ਦਾ ਵੱਡਾ ਬਿਆਨ

ਪੁਰਾਣੀ ਤਸਵੀਰ

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵਿੱਚ ਵੱਧ ਰਹੀਆਂ ਅਪਰਾਧਿਕ ਘਟਨਾਵਾਂ ‘ਤੇ ਰੋਕ ਲਗਾਉਣ ਲਈ ਸਰਕਾਰ ਵੱਲੋਂ ਅਪਣਾਏ ਗਏ ਕਰੜੇ ਰੁਖ਼ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਦੀਆਂ ਜਨਮਦਾਤਾ ਪੰਜਾਬ ਦੀਆਂ ਜੇਲ੍ਹਾਂ ਹਨ ਕਿਉਂਕਿ ਜੇਲਾਂ ਵਿੱਚ ਬੰਦ ਮੁਜਰਮ ਬੜੀ ਆਸਾਨੀ ਨਾਲ ਆਪਣੇ ਨੈੱਟਵਰਕ ਨੂੰ ਚਲਾ ਰਹੇ ਹਨ।

 

ਸਿੱਧੂ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਵਿਚੋਂ ਮੋਬਾਈਲ ਫੋਨ ਮਿਲਣ ਅਤੇ ਕਈ ਹੋਰ ਸੋਸ਼ਲ ਨੈੱਟਵਰਕਿੰਗ ਸਾਈਟਾਂ ‘ਤੇ ਵੀਡੀਓ ਕਲਿੱਪ ਵਾਇਰਲ ਹੋਣ ਤੋਂ ਸਾਫ ਹੈ ਕਿ ਜੇਲ੍ਹਾਂ ‘ਚ ਬੰਦ ਲੋਕ ਆਪਣੇ ਨੈੱਟਵਰਕ ਨੂੰ ਆਸਾਨੀ ਨਾਲ ਚਲਾ ਰਹੇ ਹਨ ਪਰ ਹੁਣ ਇਹ ਸਭ ਕੁਝ ਜ਼ਿਆਦਾ ਦੇਰ ਤੱਕ ਨਹੀਂ ਚੱਲੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਵਲੋਂ ਇਸ ਸਬੰਧੀ ਸਾਰੀ ਯੋਜਨਾ ਤਿਆਰ ਕਰ ਲਈ ਗਈ ਹੈ ਅਤੇ ਇਸ ਦੀ ਸ਼ੁਰੂਆਤ ਵੀ ਜਲਦ ਹੀ ਕਰ ਦਿੱਤੀ ਜਾਵੇਗੀ।

 

ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਜ਼ੁਰਮ ‘ਤੇ ਲਗਾਮ ਲਗਾਉਣ ਲਈ ਜਿੱਥੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਜੈਮਰ ਲਗਾਉਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਓਥੇ ਹੀ ਸਾਰੇ ਸ਼ਹਿਰਾਂ ਵਿੱਚ ਹਰ ਥਾਂ ਸੀ.ਸੀ.ਟੀ.ਵੀ. ਕੈਮਰੇ ਵੀ ਲਗਵਾਏ ਜਾਣਗੇ। ਉਨ੍ਹਾਂ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦਾ ਕੰਮ ਜਲਦ ਹੀ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਲਈ ਸਰਕਾਰ ਵਲੋਂ ਫ਼ੰਡ ਵੀ ਜਾਰੀ ਕੀਤੇ ਜਾਣਗੇ।

 

ਸਿੱਧੂ ਨੇ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦਾ ਪੱਖ ਪੂਰਦੀਆਂ ਕਿਹਾ ਕਿ ਇਸਦਾ ਹੱਲ ਕੇਂਦਰ ਸਰਕਾਰ ਨੂੰ ਦੇਸ਼ ਦੀਆਂ ਸੂਬਾ ਸਰਕਾਰਾਂ ਨਾਲ ਬੈਠ ਕੇ ਕੀਤਾ ਜਾਣਾ ਚਾਹੀਦਾ ਹੈ। ਮੰਤਰੀ ਨੇ ਕਿਹਾ ਕਿ ਜੇਕਰ ਪੰਜਾਬ ਦਾ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਂਦਾ ਤਾਂ ਉਸ ਨੂੰ ਖੇਤੀ ਕਰਨ ਲਈ ਵੱਧ ਪੈਸਾ ਖਰਚ ਕਰਨਾ ਪੈਂਦਾ ਹੈ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ ਉਹਨਾਂ ਨੂੰ ਵਿਸ਼ੇਸ਼ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।

First Published: Saturday, 11 November 2017 4:29 PM

Related Stories

ਪੁਲਿਸ ਤੋਂ ਤੰਗ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਪੱਤਰ 'ਚ ਲਿਖੇ ਜ਼ਿਮੇਵਾਰਾਂ ਦੇ ਨਾਂਅ
ਪੁਲਿਸ ਤੋਂ ਤੰਗ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਪੱਤਰ 'ਚ ਲਿਖੇ ਜ਼ਿਮੇਵਾਰਾਂ...

ਬਠਿੰਡਾ: ਇੱਥੋਂ ਦੇ ਪਿੰਡ ਮੰਡੀਕਲਾਂ ਦੇ ਇੱਕ ਨੌਜਵਾਨ ਕਿਸਾਨ ਭੁਪਿੰਦਰ ਸਿੰਘ ਨੇ

ਇਨਸਾਫ ਲਈ ਬੱਚੇ ਦੀ ਲਾਸ਼ ਰੇਹੜੀ 'ਚ ਪਾ ਕੇ ਡੀ.ਐਸ.ਪੀ. ਦਫ਼ਤਰ ਪਹੁੰਚੇ ਮਾਪੇ
ਇਨਸਾਫ ਲਈ ਬੱਚੇ ਦੀ ਲਾਸ਼ ਰੇਹੜੀ 'ਚ ਪਾ ਕੇ ਡੀ.ਐਸ.ਪੀ. ਦਫ਼ਤਰ ਪਹੁੰਚੇ ਮਾਪੇ

ਜੈਤੋ: ਫ਼ਰੀਦਕੋਟ ਦੇ ਕਸਬਾ ਜੈਤੋ ਦੇ ਗ਼ਰੀਬ ਪਰਿਵਾਰ ਦੇ ਬੱਚੇ ਨੂੰ ਟਰੈਕਟਰ-ਟਰਾਲੀ

ਕਸ਼ਮੀਰ ਤੋਂ ਲਿਆਇਆ ਸੀ ਏ.ਕੇ.-47, ਲੁੱਟਾਂ-ਖੋਹਾਂ ਕਰਦਾ ਸਾਬਕਾ ਫੌਜੀ ਕਾਬੂ
ਕਸ਼ਮੀਰ ਤੋਂ ਲਿਆਇਆ ਸੀ ਏ.ਕੇ.-47, ਲੁੱਟਾਂ-ਖੋਹਾਂ ਕਰਦਾ ਸਾਬਕਾ ਫੌਜੀ ਕਾਬੂ

ਬਟਾਲਾ: ਪੁਲਿਸ ਨੇ ਇੱਕ ਸਾਬਕਾ ਫੌਜੀ ਕੋਲੋਂ ਮੈਗਜ਼ੀਨ ਸਮੇਤ ਇੱਕ ਏ.ਕੇ.-47 ਰਾਈਫਲ, 23

ਲੁਧਿਆਣਾ ਅਗਨੀਕਾਂਡ: ਦੂਜਿਆਂ ਦੀ ਜ਼ਿੰਦਗੀ ਬਚਾਉਂਦਿਆਂ ਖੁਦ ਕਿਹਾ ਦੁਨਿਆ ਨੂੰ ਅਲਵਿਦਾ
ਲੁਧਿਆਣਾ ਅਗਨੀਕਾਂਡ: ਦੂਜਿਆਂ ਦੀ ਜ਼ਿੰਦਗੀ ਬਚਾਉਂਦਿਆਂ ਖੁਦ ਕਿਹਾ ਦੁਨਿਆ ਨੂੰ...

ਲੁਧਿਆਣਾ: ਬੀਤੇ ਕੱਲ੍ਹ ਵਾਪਰੇ ਦਰਦਨਾਕ ਅਗਨੀਕਾਂਡ ਵਿੱਚ 16 ਲੋਕਾਂ ਦੀ ਮੌਤ ਹੋ

ਭੱਠਲ ਵੱਲੋਂ ਹੁਣ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਦੀ ਤਿਆਰੀ
ਭੱਠਲ ਵੱਲੋਂ ਹੁਣ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਦੀ ਤਿਆਰੀ

ਚੰਡੀਗੜ੍ਹ: “ਮੈਂ ਸੰਗਰੂਰ ਲੋਕ ਸਭਾ ਸੀਟ ਤੋਂ ਅਗਲੀ ਚੋਣ ਲੜਣ ਦੀ ਇੱਛਕ ਹਾਂ। ਜੇ

ਬੀਜੇਪੀ ਨੇ ਕੀਤਾ ਕੈਪਟਨ ਸਰਕਾਰ ਦਾ ਆਪ੍ਰੇਸ਼ਨ, ਸਰਕਾਰ ਫੇਲ੍ਹ ਕਰਾਰ !
ਬੀਜੇਪੀ ਨੇ ਕੀਤਾ ਕੈਪਟਨ ਸਰਕਾਰ ਦਾ ਆਪ੍ਰੇਸ਼ਨ, ਸਰਕਾਰ ਫੇਲ੍ਹ ਕਰਾਰ !

ਚੰਡੀਗੜ੍ਹ: ਅਕਾਲੀ ਦਲ ਤੋਂ ਬਾਅਦ ਭਾਈਵਾਲ ਪਾਰਟੀ ਬੀਜੇਪੀ ਵੀ ਕਾਂਗਰਸ ਸਰਕਾਰ

ਹਿੰਦੂ ਨੇਤਾ ਦੇ ਕਤਲ ਦਾ ਦਾਅਵਾ ਕਰਨ ਵਾਲੇ ਗੈਂਗਸਟਰ ਸਾਰਜ ਦਾ ਭਰਾ ਗ੍ਰਿਫਤਾਰ
ਹਿੰਦੂ ਨੇਤਾ ਦੇ ਕਤਲ ਦਾ ਦਾਅਵਾ ਕਰਨ ਵਾਲੇ ਗੈਂਗਸਟਰ ਸਾਰਜ ਦਾ ਭਰਾ ਗ੍ਰਿਫਤਾਰ

ਅੰਮ੍ਰਿਤਸਰ: ਸ਼ਹਿਰ ਦੇ ਹਿੰਦੂ ਨੇਤਾ ਵਿਪਿਨ ਸ਼ਰਮਾ ਦਾ ਗੋਲ਼ੀਆਂ ਮਾਰ ਕੇ ਕਤਲ ਦਾ

ਖਹਿਰਾ ਨੂੰ ਜਾਗੀਰ ਕੌਰ ਦੀ ਵੰਗਾਰ !
ਖਹਿਰਾ ਨੂੰ ਜਾਗੀਰ ਕੌਰ ਦੀ ਵੰਗਾਰ !

ਚੰਡੀਗੜ੍ਹ: ਇਸਤਰੀ ਅਕਾਲੀ ਦਲ ਦੀ ਪ੍ਰਧਾਨ ਤੇ ਸਾਬਕਾ ਵਿਧਾਇਕ ਬੀਬੀ ਜਗੀਰ ਕੌਰ ਨੇ

ਬਾਜਵਾ ਪਬਲੀਸਿਟੀ ਨਾ ਕਰਨ, ਭੱਠਲ ਦਾ ਤਿੱਖਾ ਵਾਰ
ਬਾਜਵਾ ਪਬਲੀਸਿਟੀ ਨਾ ਕਰਨ, ਭੱਠਲ ਦਾ ਤਿੱਖਾ ਵਾਰ

ਚੰਡੀਗੜ੍ਹ: ਕਿਸੇ ਵੇਲੇ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ

ਲੁਧਿਆਣਾ 'ਚ ਅੱਜ ਫਿਰ ਅਗਨੀ ਕਾਂਡ, ਹੌਜ਼ਰੀ ਦੀ ਦੁਕਾਨ ਚੜ੍ਹੀ ਅੱਗ ਦੀ ਭੇਟ
ਲੁਧਿਆਣਾ 'ਚ ਅੱਜ ਫਿਰ ਅਗਨੀ ਕਾਂਡ, ਹੌਜ਼ਰੀ ਦੀ ਦੁਕਾਨ ਚੜ੍ਹੀ ਅੱਗ ਦੀ ਭੇਟ

ਲੁਧਿਆਣਾ: ਬੀਤੇ ਕੱਲ੍ਹ ਦੇ ਦਰਦਨਾਕ ਹਾਦਸੇ ਤੋਂ ਬਾਅਦ ਅੱਜ ਲੁਧਿਆਣਾ ਵਿੱਚ ਮੁੜ