ਨੀਟ ਦੀ ਪ੍ਰੀਖਿਆ 'ਚ ਕੜੇ, ਕਿਰਪਾਨ ਨਾਲ ਬੈਠਣ ਦੀ ਮੰਗੀ ਇਜਾਜ਼ਤ

By: ਏਬੀਪੀ ਸਾਂਝਾ | | Last Updated: Friday, 5 May 2017 6:24 PM
ਨੀਟ ਦੀ ਪ੍ਰੀਖਿਆ 'ਚ ਕੜੇ, ਕਿਰਪਾਨ ਨਾਲ ਬੈਠਣ ਦੀ ਮੰਗੀ ਇਜਾਜ਼ਤ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸੀ.ਬੀ.ਐਸ.ਈ. ਦੇ ਚੇਅਰਮੈਨ ਰਕੇਸ਼ ਕੁਮਾਰ ਚਤੁਰਵੇਦੀ ਨੂੰ ਪੱਤਰ ਲਿਖ ਕੇ ਐਨ.ਈ.ਈ.ਟੀ. (ਨੀਟ) ਪ੍ਰੀਖਿਆ ਵਿੱਚ ਅੰਮ੍ਰਿਤਧਾਰੀ ਸਿੱਖ ਪ੍ਰੀਖਿਆਰਥੀਆਂ ਨੂੰ ਕਿਰਪਾਨ ਤੇ ਕੜੇ ਸਮੇਤ ਬੈਠਣ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।

 

ਇਸ ਸਬੰਧੀ ਲਿਖੇ ਗਏ ਪੱਤਰ ਵਿੱਚ ਉਨ੍ਹਾਂ ਇਤਰਾਜ਼ ਜਿਤਾਉਂਦਿਆਂ ਲਿਖਿਆ ਹੈ ਕਿ ਪਿਛਲੀ ਵਾਰ ਸੀ.ਬੀ.ਐਸ.ਈ. ਵੱਲੋਂ ਲਈ ਗਈ ਨੀਟ ਪ੍ਰੀਖਿਆ ਦੌਰਾਨ ਸਿੱਖ ਵਿਦਿਆਰਥੀਆਂ ਨੂੰ ਕੜਾ ਤੇ ਕਿਰਪਾਨ ਪਹਿਨ ਕੇ ਬੈਠਣ ਤੋਂ ਰੋਕ ਦਿੱਤਾ ਗਿਆ ਸੀ। ਇਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਵਾਰ ਵੀ ਨੀਟ ਪ੍ਰੀਖਿਆ 7 ਮਈ ਨੂੰ ਦੇਸ਼ ਭਰ ਵਿੱਚ ਹੋ ਰਹੀ ਹੈ। ਇਸ ਲਈ ਇਸ ਨਾਜ਼ੁਕ ਧਾਰਮਿਕ ਮਸਲੇ ਵੱਲ ਧਿਆਨ ਦਿੰਦਿਆਂ ਅੰਮ੍ਰਿਤਧਾਰੀ ਸਿੱਖ ਬੱਚਿਆਂ ਦੇ ਕੱਕਾਰਾਂ ਸਮੇਤ ਪ੍ਰੀਖਿਆ ਵਿੱਚ ਬੈਠਣ ਨੂੰ ਯਕੀਨੀ ਬਣਾਉਣ ਸਬੰਧੀ ਪ੍ਰੀਖਿਆ ਕੇਂਦਰਾਂ ਨੂੰ ਤੁਰੰਤ ਆਦੇਸ਼ ਜਾਰੀ ਕੀਤੇ ਜਾਣ।

 

ਉਨ੍ਹਾਂ ਲਿਖਿਆ ਹੈ ਕਿ ਸਿੱਖ ਕੱਕਾਰਾਂ ਦਾ ਹਿੱਸਾ ਕਿਰਪਾਨ ਤੇ ਕੜਾ ਸਿੱਖਾਂ ਦੀ ਧਾਰਮਿਕ ਪਛਾਣ ਵਜੋਂ ਮਾਨਤਾ ਰੱਖਦੇ ਹਨ। ਬਡੂੰਗਰ ਨੇ ਸਿੱਖ ਮਰਿਆਦਾ ਦਾ ਹਵਾਲਾ ਦਿੰਦੇ ਰਕੇਸ਼ ਕੁਮਾਰ ਚਤੁਰਵੇਦੀ ਨੂੰ ਕਿਹਾ ਕਿ ਹਰ ਅੰਮ੍ਰਿਤਧਾਰੀ ਸਿੱਖ ਲਈ ਕੱਕਾਰ ਪਹਿਨਣੇ ਲਾਜ਼ਮੀ ਹਨ ਕਿਉਂਕਿ ਇਹ ਸਿੱਖਾਂ ਦੇ ਧਾਰਮਿਕ ਚਿੰਨ੍ਹ ਹਨ। ਇਸੇ ਲਈ ਸਿੱਖ ਆਪਣੇ ਕੱਕਾਰਾਂ ਨੂੰ ਸਦਾ ਅੰਗ-ਸੰਗ ਰੱਖਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਤੇ ਸਿੱਖਾਂ ਨੂੰ ਇਨ੍ਹਾਂ ਧਾਰਮਿਕ ਚਿਨ੍ਹਾਂ ਨੂੰ ਉਤਾਰਨ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਸੱਟ ਵੱਜਦੀ ਹੈ।

First Published: Friday, 5 May 2017 6:24 PM

Related Stories

ਗੁਰੂ ਨਗਰੀ 'ਚ ਡੇਂਗੂ ਦੀ ਦਸਤਕ
ਗੁਰੂ ਨਗਰੀ 'ਚ ਡੇਂਗੂ ਦੀ ਦਸਤਕ

ਅੰਮ੍ਰਿਤਸਰ: ਸਿਹਤ ਵਿਭਾਗ ਵੱਲੋਂ ਡੇਂਗੂ ਨੂੰ ਰੋਕਣ ਲਈ ਕਈ ਕੋਸ਼ਿਸ਼ਾਂ ਕਰਨ ਦੇ

ਕਿਸਾਨਾਂ ਨੇ ਘੇਰੀ ਸਿੱਧੂ ਦੀ ਕੋਠੀ
ਕਿਸਾਨਾਂ ਨੇ ਘੇਰੀ ਸਿੱਧੂ ਦੀ ਕੋਠੀ

ਅੰਮ੍ਰਿਤਸਰ- ਕਿਸਾਨਾਂ ਦੇ ਕਰਜ਼ ਮੁਆਫੀ ਅਤੇ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ

"ਆਪ" ਨੇ ਨਿਗਮ ਚੋਣਾਂ ਲਈ ਕਮਰ ਕਸੀ

ਅੰਮ੍ਰਿਤਸਰ: ਪੰਜਾਬ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਦਾ ਭਾਵੇਂ ਐਲਾਨ ਨਹੀਂ

ਨਾਮਧਾਰੀਆਂ ਤੋਂ ਅਕਾਲ ਤਖ਼ਤ ਦੇ ਜਥੇਦਾਰ ਕਿਉਂ ਨਾਰਾਜ਼ ?
ਨਾਮਧਾਰੀਆਂ ਤੋਂ ਅਕਾਲ ਤਖ਼ਤ ਦੇ ਜਥੇਦਾਰ ਕਿਉਂ ਨਾਰਾਜ਼ ?

ਅੰਮ੍ਰਿਤਸਰ: ਨਾਮਧਾਰੀ ਸੰਪਰਦਾ ਬਾਰੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਤੋਂ

ਤਿੰਨ ਖਾਲਿਸਤਾਨ ਹਮਾਇਤੀਆਂ ਨੂੰ ਜੇਲ੍ਹ ਭੇਜਿਆ
ਤਿੰਨ ਖਾਲਿਸਤਾਨ ਹਮਾਇਤੀਆਂ ਨੂੰ ਜੇਲ੍ਹ ਭੇਜਿਆ

ਅੰਮ੍ਰਿਤਸਰ: ਬੀਤੇ ਦਿਨੀਂ ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਤੋਂ ਗ੍ਰਿਫ਼ਤਾਰ

2024 'ਚ ਪੂਰਾ ਹੋਊ ਅੰਮ੍ਰਿਤਸਰ-ਦਿੱਲੀ ਬੁਲੇਟ ਟਰੇਨ ਦਾ ਸੁਫਨਾ
2024 'ਚ ਪੂਰਾ ਹੋਊ ਅੰਮ੍ਰਿਤਸਰ-ਦਿੱਲੀ ਬੁਲੇਟ ਟਰੇਨ ਦਾ ਸੁਫਨਾ

ਅੰਮ੍ਰਿਤਸਰ: ਗੁਰੂ ਨਗਰੀ ਦੇ ਨਿਵਾਸੀਆਂ ਤੇ ਇੱਥੇ ਆਉਣ ਵਾਲੇ ਸੈਲਾਨੀਆਂ ਲਈ ਚੰਗੀ

ਸਿੱਧੂ ਨੇ ਸੁਖਬੀਰ ਬਾਦਲ ਨੂੰ ਕਿਹਾ ਗੱਪੀ, ਸ਼ੁਰਲੀਬਾਜ਼ ਤੇ ਬੇਸ਼ਰਮ
ਸਿੱਧੂ ਨੇ ਸੁਖਬੀਰ ਬਾਦਲ ਨੂੰ ਕਿਹਾ ਗੱਪੀ, ਸ਼ੁਰਲੀਬਾਜ਼ ਤੇ ਬੇਸ਼ਰਮ

ਅੰਮ੍ਰਿਤਸਰ: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ

ਅਕਾਲੀ ਕਰਵਾ ਰਹੇ ਕਿਸਾਨ ਤੋਂ ਖੁਦਕੁਸ਼ੀਆਂ: ਕੈਪਟਨ ਅਮਰਿੰਦਰ
ਅਕਾਲੀ ਕਰਵਾ ਰਹੇ ਕਿਸਾਨ ਤੋਂ ਖੁਦਕੁਸ਼ੀਆਂ: ਕੈਪਟਨ ਅਮਰਿੰਦਰ

ਅੰਮ੍ਰਿਤਸਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਗਾਤਾਰ ਵਧ ਰਹੀਆਂ ਕਿਸਾਨਾਂ

ਸਾਬਕਾ ਬੀਜੇਪੀ ਮੰਤਰੀ ਦੇ ਸੱਦੇ 'ਤੇ ਸਮਾਗਮ 'ਚ ਪੁੱਜੇ ਕੈਪਟਨ
ਸਾਬਕਾ ਬੀਜੇਪੀ ਮੰਤਰੀ ਦੇ ਸੱਦੇ 'ਤੇ ਸਮਾਗਮ 'ਚ ਪੁੱਜੇ ਕੈਪਟਨ

ਅੰਮ੍ਰਿਤਸਰ: ਭਾਜਪਾ ਦੀ ਸੀਨੀਅਰ ਲੀਡਰ ਤੇ ਪੰਜਾਬ ਦੀ ਸਾਬਕਾ ਸਿਹਤ ਮੰਤਰੀ ਲਕਸ਼ਮੀ

ਸਿੱਧੂ ਵੱਲੋਂ ਪ੍ਰੋਟੋਕਾਲ ਤੋੜਨ 'ਤੇ ਕੈਪਟਨ ਦੀ ਸਫਾਈ
ਸਿੱਧੂ ਵੱਲੋਂ ਪ੍ਰੋਟੋਕਾਲ ਤੋੜਨ 'ਤੇ ਕੈਪਟਨ ਦੀ ਸਫਾਈ

ਅੰਮ੍ਰਿਤਸਰ: ਆਜ਼ਾਦੀ ਦਿਹਾੜੇ ਵਾਲੇ ਦਿਨ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ