ਨੀਟ ਦੀ ਪ੍ਰੀਖਿਆ 'ਚ ਕੜੇ, ਕਿਰਪਾਨ ਨਾਲ ਬੈਠਣ ਦੀ ਮੰਗੀ ਇਜਾਜ਼ਤ

By: ਏਬੀਪੀ ਸਾਂਝਾ | | Last Updated: Friday, 5 May 2017 6:24 PM
ਨੀਟ ਦੀ ਪ੍ਰੀਖਿਆ 'ਚ ਕੜੇ, ਕਿਰਪਾਨ ਨਾਲ ਬੈਠਣ ਦੀ ਮੰਗੀ ਇਜਾਜ਼ਤ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸੀ.ਬੀ.ਐਸ.ਈ. ਦੇ ਚੇਅਰਮੈਨ ਰਕੇਸ਼ ਕੁਮਾਰ ਚਤੁਰਵੇਦੀ ਨੂੰ ਪੱਤਰ ਲਿਖ ਕੇ ਐਨ.ਈ.ਈ.ਟੀ. (ਨੀਟ) ਪ੍ਰੀਖਿਆ ਵਿੱਚ ਅੰਮ੍ਰਿਤਧਾਰੀ ਸਿੱਖ ਪ੍ਰੀਖਿਆਰਥੀਆਂ ਨੂੰ ਕਿਰਪਾਨ ਤੇ ਕੜੇ ਸਮੇਤ ਬੈਠਣ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।

 

ਇਸ ਸਬੰਧੀ ਲਿਖੇ ਗਏ ਪੱਤਰ ਵਿੱਚ ਉਨ੍ਹਾਂ ਇਤਰਾਜ਼ ਜਿਤਾਉਂਦਿਆਂ ਲਿਖਿਆ ਹੈ ਕਿ ਪਿਛਲੀ ਵਾਰ ਸੀ.ਬੀ.ਐਸ.ਈ. ਵੱਲੋਂ ਲਈ ਗਈ ਨੀਟ ਪ੍ਰੀਖਿਆ ਦੌਰਾਨ ਸਿੱਖ ਵਿਦਿਆਰਥੀਆਂ ਨੂੰ ਕੜਾ ਤੇ ਕਿਰਪਾਨ ਪਹਿਨ ਕੇ ਬੈਠਣ ਤੋਂ ਰੋਕ ਦਿੱਤਾ ਗਿਆ ਸੀ। ਇਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਵਾਰ ਵੀ ਨੀਟ ਪ੍ਰੀਖਿਆ 7 ਮਈ ਨੂੰ ਦੇਸ਼ ਭਰ ਵਿੱਚ ਹੋ ਰਹੀ ਹੈ। ਇਸ ਲਈ ਇਸ ਨਾਜ਼ੁਕ ਧਾਰਮਿਕ ਮਸਲੇ ਵੱਲ ਧਿਆਨ ਦਿੰਦਿਆਂ ਅੰਮ੍ਰਿਤਧਾਰੀ ਸਿੱਖ ਬੱਚਿਆਂ ਦੇ ਕੱਕਾਰਾਂ ਸਮੇਤ ਪ੍ਰੀਖਿਆ ਵਿੱਚ ਬੈਠਣ ਨੂੰ ਯਕੀਨੀ ਬਣਾਉਣ ਸਬੰਧੀ ਪ੍ਰੀਖਿਆ ਕੇਂਦਰਾਂ ਨੂੰ ਤੁਰੰਤ ਆਦੇਸ਼ ਜਾਰੀ ਕੀਤੇ ਜਾਣ।

 

ਉਨ੍ਹਾਂ ਲਿਖਿਆ ਹੈ ਕਿ ਸਿੱਖ ਕੱਕਾਰਾਂ ਦਾ ਹਿੱਸਾ ਕਿਰਪਾਨ ਤੇ ਕੜਾ ਸਿੱਖਾਂ ਦੀ ਧਾਰਮਿਕ ਪਛਾਣ ਵਜੋਂ ਮਾਨਤਾ ਰੱਖਦੇ ਹਨ। ਬਡੂੰਗਰ ਨੇ ਸਿੱਖ ਮਰਿਆਦਾ ਦਾ ਹਵਾਲਾ ਦਿੰਦੇ ਰਕੇਸ਼ ਕੁਮਾਰ ਚਤੁਰਵੇਦੀ ਨੂੰ ਕਿਹਾ ਕਿ ਹਰ ਅੰਮ੍ਰਿਤਧਾਰੀ ਸਿੱਖ ਲਈ ਕੱਕਾਰ ਪਹਿਨਣੇ ਲਾਜ਼ਮੀ ਹਨ ਕਿਉਂਕਿ ਇਹ ਸਿੱਖਾਂ ਦੇ ਧਾਰਮਿਕ ਚਿੰਨ੍ਹ ਹਨ। ਇਸੇ ਲਈ ਸਿੱਖ ਆਪਣੇ ਕੱਕਾਰਾਂ ਨੂੰ ਸਦਾ ਅੰਗ-ਸੰਗ ਰੱਖਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਤੇ ਸਿੱਖਾਂ ਨੂੰ ਇਨ੍ਹਾਂ ਧਾਰਮਿਕ ਚਿਨ੍ਹਾਂ ਨੂੰ ਉਤਾਰਨ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਸੱਟ ਵੱਜਦੀ ਹੈ।

First Published: Friday, 5 May 2017 6:24 PM

Related Stories

ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਮਾਰਨ ਲਈ ਮੰਗਵਾਏ ਪਾਕਿਸਤਾਨੋਂ ਹਥਿਆਰ
ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਮਾਰਨ ਲਈ ਮੰਗਵਾਏ ਪਾਕਿਸਤਾਨੋਂ ਹਥਿਆਰ

ਅੰਮ੍ਰਿਤਸਰ: ਕੱਲ੍ਹ ਭਾਰਤ ਪਾਕਿਸਤਾਨ ਸਰਹੱਦ ਨੇੜੇ ਗ੍ਰਿਫ਼ਤਾਰ ਕੀਤੇ ਗਏ ਦੋਵਾਂ

ਸੋਸ਼ਲ ਮੀਡੀਆ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਣ, ਸ਼੍ਰੋਮਣੀ ਕਮੇਟੀ ਸਰਕਾਰ 'ਤੇ ਭੜਕੀ
ਸੋਸ਼ਲ ਮੀਡੀਆ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਣ, ਸ਼੍ਰੋਮਣੀ ਕਮੇਟੀ...

ਅੰਮ੍ਰਿਤਸਰ: ਸੋਸ਼ਲ ਮੀਡੀਆ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ

ਮਜੀਠੀਆ ਦੇ ਕਾਂਗਰਸੀ ਲੀਡਰ ਲਾਲੀ ਗਾਲੋ-ਗਾਲੀ
ਮਜੀਠੀਆ ਦੇ ਕਾਂਗਰਸੀ ਲੀਡਰ ਲਾਲੀ ਗਾਲੋ-ਗਾਲੀ

ਅੰਮ੍ਰਿਤਸਰ: ਮਜੀਠਾ ਹਲਕੇ ਵਿੱਚ ਦਲਿਤਾਂ ਨਾਲ ਹੋ ਰਹੀ ਧੱਕੇਸ਼ਾਹੀ ਦੇ ਮੁੱਦੇ ‘ਤੇ

ਮੈਨੂੰ ਅੰਦਰ ਕਰ ਦਿਓ ਨਹੀਂ ਤਾਂ ਸਭ ਨੂੰ ਠੋਕਾਂਗਾ: ਮਜੀਠੀਆ ਨੂੰ ਚੜ੍ਹਿਆ ਰੋਹ
ਮੈਨੂੰ ਅੰਦਰ ਕਰ ਦਿਓ ਨਹੀਂ ਤਾਂ ਸਭ ਨੂੰ ਠੋਕਾਂਗਾ: ਮਜੀਠੀਆ ਨੂੰ ਚੜ੍ਹਿਆ ਰੋਹ

ਅੰਮ੍ਰਿਤਸਰ: ‘ਮਾਝੇ ਦੇ ਜਰਨੈਲ’ ਵਜੋਂ ਜਾਣੇ ਜਾਂਦੇ ਸਾਬਕਾ ਮੰਤਰੀ ਬਿਕਰਮ

ਗੁਰੂ ਨਗਰੀ 'ਚ ਦਰਦਨਾਕ ਹਾਦਸਾ, 5 ਮੌਤਾਂ 11 ਜ਼ਖ਼ਮੀ
ਗੁਰੂ ਨਗਰੀ 'ਚ ਦਰਦਨਾਕ ਹਾਦਸਾ, 5 ਮੌਤਾਂ 11 ਜ਼ਖ਼ਮੀ

ਅੰਮ੍ਰਿਤਸਰ: ਬਿਆਸ ਵਿੱਚ ਭਿਆਨਕ ਹਾਦਸੇ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ ਤੇ 11

ਮਜੀਠਾ 'ਚ 'ਬੇਆਬਰੂ' ਹੋਣ ਮਗਰੋਂ ਮਜੀਠੀਆ ਦਾ ਸ਼ਕਤੀ ਪ੍ਰਦਰਸ਼ਨ
ਮਜੀਠਾ 'ਚ 'ਬੇਆਬਰੂ' ਹੋਣ ਮਗਰੋਂ ਮਜੀਠੀਆ ਦਾ ਸ਼ਕਤੀ ਪ੍ਰਦਰਸ਼ਨ

ਅੰਮ੍ਰਿਤਸਰ: ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸ਼ਨੀਵਾਰ ਨੂੰ ਆਪਣੇ

ਹੁਣ ਗੈਂਗਸਟਰਾਂ ਨੂੰ ਪਲੋਸੇਗੀ ਪੰਜਾਬ ਪੁਲਿਸ
ਹੁਣ ਗੈਂਗਸਟਰਾਂ ਨੂੰ ਪਲੋਸੇਗੀ ਪੰਜਾਬ ਪੁਲਿਸ

ਅੰਮ੍ਰਿਤਸਰ: ਪੰਜਾਬ ਵਿੱਚ ਵਧ ਰਹੀਆਂ ਗੈਂਗਵਾਰ ਦੀਆਂ ਘਟਨਾਵਾਂ ਤੇ ਵਧ ਰਹੇ

ਪਾਕਿਸਤਾਨ ਨਹੀਂ ਜਾਵੇਗਾ ਸਿੱਖ ਜਥਾ
ਪਾਕਿਸਤਾਨ ਨਹੀਂ ਜਾਵੇਗਾ ਸਿੱਖ ਜਥਾ

ਅੰਮ੍ਰਿਤਸਰ: ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ

12ਵੀਂ ਦੀ ਵਿਦਿਆਰਥਣ ਵੱਲੋਂ ਖੁਦਕੁਸ਼ੀ
12ਵੀਂ ਦੀ ਵਿਦਿਆਰਥਣ ਵੱਲੋਂ ਖੁਦਕੁਸ਼ੀ

ਅੰਮ੍ਰਿਤਸਰ: ਸ਼ਹਿਰ ਦੇ ਰਾਣੀ ਕਾ ਬਾਗ ਵਿੱਚ ਸਥਿਤ ਸਕੂਲ ਜਗਤ ਜਯੋਤੀ ਸਕੂਲ ਦੀ 12ਵੀਂ

ਡੇਂਗੂ ਤੇ ਮਲੇਰੀਆ ਨਾਲ ਨਜਿੱਠੇਗੀ ਗੰਬੂਜੀਆ ਮੱਛੀ
ਡੇਂਗੂ ਤੇ ਮਲੇਰੀਆ ਨਾਲ ਨਜਿੱਠੇਗੀ ਗੰਬੂਜੀਆ ਮੱਛੀ

ਅੰਮ੍ਰਿਤਸਰ: ਜਲ ਦੀ ਰਾਣੀ ਮੱਛਲੀ ਹੁਣ ਡੇਂਗੂ ਤੇ ਮਲੇਰੀਏ ਵਰਗੀਆਂ ਗੰਭੀਰ