ਪੁਲਿਸ ਦੀ ਸਕਾਰਪੀਓ 'ਚ ਤਸਕਰੀ, 40 ਪੇਟੀਆਂ ਸ਼ਰਾਬ ਫੜੀ, ਮੁਲਜ਼ਮਾਂ ਕਿਹਾ 50 ਪੇਟੀਆਂ ਸੀ

By: abp sanjha | | Last Updated: Monday, 17 July 2017 4:40 PM
ਪੁਲਿਸ ਦੀ ਸਕਾਰਪੀਓ 'ਚ ਤਸਕਰੀ, 40 ਪੇਟੀਆਂ ਸ਼ਰਾਬ ਫੜੀ, ਮੁਲਜ਼ਮਾਂ ਕਿਹਾ 50 ਪੇਟੀਆਂ ਸੀ
ਬਰਨਾਲਾ: ਪੁਲਿਸ ਨੇ 40 ਪੇਟੀਆਂ ਦੇਸੀ ਸ਼ਰਾਬ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਮੁਲਜ਼ਮਾਂ ਦਾ ਕਹਿਣਾ ਹੈ ਕਿ ਉਹ 50 ਪੇਟੀਆਂ ਦੇਸੀ ਸ਼ਰਾਬ ਲੈ ਕੇ ਆਏ ਸਨ ਪਰ ਸਵਾਲ ਹੈ ਕਿ 10 ਪੇਟੀਆਂ ਕਿੱਥੇ ਗਈਆਂ?
ਸੀਆਈ ਸਟਾਫ਼ ਬਰਨਾਲਾ ਦੇ ਇੰਚਾਰਜ ਬਲਜੀਤ ਸਿੰਘ ਨੇ ਕਿਹਾ ਕਿ ਨਾਕੇਬੰਦੀ ਦੌਰਾਨ ਸਕਾਰਪੀਓ ਗੱਡੀ ਦੀ ਤਲਾਸ਼ੀ ਲੈਣ ਸਮੇਂ ਹਰਪ੍ਰੀਤ ਸਿੰਘ ਉਰਫ਼ ਹਰੀਆ, ਜਸਮੀਤ ਸਿੰਘ ਤੇ ਜਗਜੀਤ ਸਿੰਘ ਤਿੰਨਾਂ ਨੂੰ 40 ਪੇਟੀਆਂ ਦੇਸੀ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਤਿੰਨੇ ਪਹਿਲਾਂ ਤੋਂ ਹੀ ਸ਼ਰਾਬ ਤਸਕਰੀ ਦਾ ਕੰਮ ਕਰਦੇ ਸਨ।
ਹਰਪ੍ਰੀਤ ਸਿੰਘ ਉੱਤੇ ਪਹਿਲਾਂ ਵੀ ਕੇਸ ਦਰਜ ਹੈ। ਉਸ ਨੇ ਦੱਸਿਆ ਕਿ ਉਹ ਹਰਿਆਣਾ ਦੇ ਜਾਖ਼ਲ ਤੋਂ ਸ਼ਰਾਬ ਲਿਆ ਕੇ ਵੇਚਦੇ ਸਨ। ਗੱਡੀ ਬਾਰੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਪਾਤੜਾਂ ਤੋਂ ਖ਼ਰੀਦੀ ਸੀ ਜਿਸ ਦਾ ਨੰਬਰ ਹਾਲੇ ਨਹੀਂ ਆਇਆ। ਇਸ ‘ਤੇ ਪੰਜਾਬ ਪੁਲਿਸ ਦਾ ਸਟਿੱਕਰ ਵੀ ਪਹਿਲਾਂ ਤੋਂ ਲੱਗਿਆ ਹੈ।
10 ਪੇਟੀਆਂ ਦੇ ਗ਼ਾਇਬ ਹੋਣ ਬਾਰੇ ਐਸਐਸਪੀ ਹਰਜੀਤ ਸਿੰਘ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ 40 ਪੇਟੀਆਂ ਸ਼ਰਾਬ ਹੀ ਫੜੀ ਗਈ ਸੀ। 50 ਪੇਟੀਆਂ ਬਾਰੇ ਮੁਲਜ਼ਮਾਂ ਦੇ ਬਿਆਨ ਬਾਰੇ ਪੜਤਾਲ ਕੀਤੀ ਜਾਵੇਗੀ।
First Published: Monday, 17 July 2017 1:39 AM

Related Stories

ਸੁਖਪਾਲ ਖਹਿਰਾ ਨੇ ਪੰਜਾਬ ਵਿੱਚ ਖੇਤੀ ਬਾੜੀ ਐਮਰਜੰਸੀ ਦੀ ਮੰਗ ਕੀਤੀ
ਸੁਖਪਾਲ ਖਹਿਰਾ ਨੇ ਪੰਜਾਬ ਵਿੱਚ ਖੇਤੀ ਬਾੜੀ ਐਮਰਜੰਸੀ ਦੀ ਮੰਗ ਕੀਤੀ

ਚੰਡੀਗ੍ਹੜ: ਸੁਖਪਾਲ ਖਹਿਰਾ ਵਿਰੋਧੀ ਧਿਰ ਦੀ ਨੇਤਾ ਤੋਂ ਬਾਅਦ ਸਿੱਖ ਕੌਮ ਦੇ ਚੌਥੇ

ਬਲਾਚੌਰ ਦੀਆਂ ਦੋ ਕੁੜੀਆਂ ਦੀ ਮੌਤ ਸਬੰਧੀ 3 ਗ੍ਰਿਫਤਾਰ
ਬਲਾਚੌਰ ਦੀਆਂ ਦੋ ਕੁੜੀਆਂ ਦੀ ਮੌਤ ਸਬੰਧੀ 3 ਗ੍ਰਿਫਤਾਰ

ਬਲਾਚੌਰ: ਇੱਥੋਂ ਦੀਆਂ ਦੋ ਲੜਕੀਆਂ ਦੀ ਮੌਤ ਹਾਲੇ ਤੱਕ ਰਹੱਸ ਬਣੀ ਹੋਈ ਹੈ। ਪੁਲਿਸ

ਪਿੰਡ ਦੀਆਂ ਸੜਕਾਂ ਵੇਖ ਨਿਰਾਸ਼ ਹੋਏ ਇੰਗਲੈਂਡ ਦੇ ਐਮ.ਪੀ.
ਪਿੰਡ ਦੀਆਂ ਸੜਕਾਂ ਵੇਖ ਨਿਰਾਸ਼ ਹੋਏ ਇੰਗਲੈਂਡ ਦੇ ਐਮ.ਪੀ.

ਜਲੰਧਰ: ਜ਼ਿਲ੍ਹੇ ਦੇ ਪਿੰਡ ਰਾਏਪੁਰ ਫਰਾਲਾ ਦੇ ਤਨਮਨਜੀਤ ਸਿੰਘ ਢੇਸੀ ਇੰਗਲੈਂਡ ਦੇ

ਗੋਲੀ ਲੱਗਣ ਨਾਲ ਸੁਰੱਖਿਆ ਗਾਰਡ ਜ਼ਖ਼ਮੀ
ਗੋਲੀ ਲੱਗਣ ਨਾਲ ਸੁਰੱਖਿਆ ਗਾਰਡ ਜ਼ਖ਼ਮੀ

ਫ਼ਤਿਹਗੜ੍ਹ ਸਾਹਿਬ: ਜ਼ਿਲ੍ਹੇ ਦੇ ਪਿੰਡ ਨੰਦਪੁਰ ਕਲੌੜ ਵਿੱਚ ਪੰਜਾਬ ਨੈਸ਼ਨਲ ਬੈਂਕ

ਕਮਿਸ਼ਨ ਏਜੰਟ ਨੂੰ ਅਗਵਾ ਕਰਨ ਵਾਲੇ ਦਬੋਚੇ
ਕਮਿਸ਼ਨ ਏਜੰਟ ਨੂੰ ਅਗਵਾ ਕਰਨ ਵਾਲੇ ਦਬੋਚੇ

ਸੰਗਰੂਰ: ਦਿੜ੍ਹਬਾ ਦੇ ਕਮਿਸ਼ਨ ਏਜੰਟ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਸੰਗਰੂਰ

ਤੇਜ਼ਾਬ ਹਮਲਾ ਪੀੜਤਾਂ ਨੂੰ ਮੁਆਵਜ਼ੇ ਬਾਰੇ ਹਾਈਕੋਰਟ ਨੇ ਲਿਆ ਸਖ਼ਤ ਨੋਟਿਸ
ਤੇਜ਼ਾਬ ਹਮਲਾ ਪੀੜਤਾਂ ਨੂੰ ਮੁਆਵਜ਼ੇ ਬਾਰੇ ਹਾਈਕੋਰਟ ਨੇ ਲਿਆ ਸਖ਼ਤ ਨੋਟਿਸ

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਤੇਜ਼ਾਬ ਹਮਲੇ ਦੇ ਪੀੜਤਾਂ ਲਈ 8000

ਮਾਂ ਵੱਲੋਂ ਆਸ਼ਕ ਨਾਲ ਮਿਲ ਕੇ ਧੀ ਦਾ ਕਤਲ
ਮਾਂ ਵੱਲੋਂ ਆਸ਼ਕ ਨਾਲ ਮਿਲ ਕੇ ਧੀ ਦਾ ਕਤਲ

ਬਰਨਾਲਾ: ਜ਼ਿਲ੍ਹੇ ਦੇ ਥਾਣਾ ਟੱਲੇਵਾਲ ਦੀ ਪੁਲਿਸ ਨੇ ਕਤਲ ਦੀ ਗੁੱਥੀ ਨੂੰ

ਕਰਜ਼ਾ ਮਾਫੀ ਦੇ ਐਲਾਨ ਮਗਰੋਂ ਵੀ ਨਹੀਂ ਰੁਕੀਆਂ ਖੁਦਕੁਸ਼ੀਆਂ
ਕਰਜ਼ਾ ਮਾਫੀ ਦੇ ਐਲਾਨ ਮਗਰੋਂ ਵੀ ਨਹੀਂ ਰੁਕੀਆਂ ਖੁਦਕੁਸ਼ੀਆਂ

ਬਰਨਾਲਾ: ਬੇਸ਼ੱਕ ਕਾਂਗਰਸ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕਰ

ਹੁਣ ਭੀਖ ਮੰਗਣ ਵਾਲੇ ਬੱਚਿਆਂ 'ਤੇ ਹੋਵੇਗੀ ਸਖਤੀ
ਹੁਣ ਭੀਖ ਮੰਗਣ ਵਾਲੇ ਬੱਚਿਆਂ 'ਤੇ ਹੋਵੇਗੀ ਸਖਤੀ

ਅੰਮ੍ਰਿਤਸਰ: ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਭੀਖ ਮੰਗਣ ਵਾਲੇ ਬੱਚਿਆਂ ਨੂੰ ਭੀਖ