ਰਿਪੋਰਟ ਦਾ ਖੁਲਾਸਾ: ਪੰਜਾਬ ਨੂੰ ਦਿੱਲੀ ਤੋਂ ਵੱਡਾ ਖ਼ਤਰਾ..

By: ABP SANJHA | | Last Updated: Monday, 13 November 2017 10:00 AM
ਰਿਪੋਰਟ ਦਾ ਖੁਲਾਸਾ: ਪੰਜਾਬ ਨੂੰ ਦਿੱਲੀ ਤੋਂ ਵੱਡਾ ਖ਼ਤਰਾ..

ਪਟਿਆਲਾ- ਹੁਣ ਤੱਕ ਦੀ ਚਰਚਾ ਸੀ ਕਿ ਦਿੱਲੀ ਨੂੰ ਪੰਜਾਬ ਵਿੱਚ ਪਰਾਲੀ ਸਾੜਨ ਕਰ ਕੇ ਪਰਦੂਸ਼ਣ ਝੱਲਣਾ ਪੈ ਰਿਹਾ ਹੈ, ਪਰ ਹੁਣ ਨਵੀਂ ਖਬਰ ਇਸ ਤੋਂ ਉਲਟ ਆ ਗਈ ਹੈ। ਦਿੱਲੀ ਅਤੇ ਉਸ ਤੋਂ ਵੀ ਅਗਾਂਹ ਤੱਕ ਹਵਾ ਪਰਦੂਸ਼ਣ ਦੀ ਮਾਰ ਦੇ ਮਸਲੇ ਉੱਤੇ ਪੰਜਾਬ ਪਰਦੂਸ਼ਣ ਕੰਟਰੋਲ ਬੋਰਡ ਨੇ ਪੰਜਾਬ ਦੇ ਬਾਰੇ ਦਿੱਲੀ ਵਾਸੀਆਂ ਦੇ ਸ਼ੱਕ ਅਤੇ ਖਤਰੇ ਨੂੰ ਰੱਦ ਕਰਦਿਆਂ ਇਸ ਦੀ ਬਜਾਏ ਦਿੱਲੀ ਦੇ ਪਰਦੂਸ਼ਣ ਤੋਂ ਪੰਜਾਬ ਦੇ ਲੋਕਾਂ ਨੂੰ ਨੂੰ ਖ਼ਤਰਾ ਦੱਸਿਆ ਹੈ। ਇਸ ਬੋਰਡ ਦਾ ਦਾਅਵਾ ਹੈ ਕਿ ਪੰਜਾਬ ਦੀ ਹਵਾ ਦਿੱਲੀ ਨਾਲੋਂ ਵੱਧ ਸਾਫ਼ ਹੈ ਤੇ ਪੰਜਾਬ ਵਿੱਚ ਏਅਰ ਕੁਆਲਿਟੀ ਇੰਡੈਕਸ (ਹਵਾ ਦੇ ਮਿਆਰ ਦੀ ਦਰ) ਅੰਕੜਿਆਂ ਮੁਤਾਬਕ ਦਿੱਲੀ ਤੋਂ ਕਰੀਬ ਸਵਾ ਸੌ ਪੁਆਇੰਟ ਹੇਠਾਂ ਹੈ।

 

 

 

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪਰਦੂਸ਼ਣ ਕੰਟਰੋਲ ਬੋਰਡ ਦੀ ਦਲੀਲ ਹੈ ਕਿ ਹਵਾ ਦਾ ਰੁਖ਼ ਪੰਜਾਬ ਵੱਲੋਂ ਕਦੇ ਵੀ ਦਿੱਲੀ ਨੂੰ ਨਹੀਂ ਹੋਇਆ ਤੇ ਨਾ ਹਵਾ ਦੀ ਰਫ਼ਤਾਰ ਐਨੀ ਤਿੱਖੀ ਸੀ ਕਿ ਪੰਜਾਬ ਦਾ ਧੂੰਆਂ ਢਾਈ ਸੌ ਕਿਲੋਮੀਟਰ ਦੂਰ ਦਿੱਲੀ ਤੱਕ ਮਾਰ ਕਰ ਸਕਦੀ। ਇਸ ਦੇ ਉਲਟ ਪੰਜਾਬ ਬੋਰਡ ਨੇ ਦੱਸਿਆ ਕਿ ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ 490 ਪੁਆਇੰਟ ਉੱਤੇ ਪੁੱਜਦਾ ਰਿਹਾ ਹੈ ਤੇ ਪੰਜਾਬ ਵਿੱਚ ਇਸ ਹੱਦ ਤੱਕ ਕਦੇ ਵੀ ਨਹੀਂ ਗਿਆ। ਏਥੇ ਪਰਾਲੀ ਸਾੜੇ ਜਾਣ ਵੇਲੇ ਵੀ ਇਹ ਇੱਕ-ਦੋ ਥਾਵਾਂ ਉੱਤੇ ਵੱਧ ਤੋਂ ਵੱਧ 370 ਤੱਕ ਗਿਆ ਸੀ ਤੇ ਬਹੁਤੀਆਂ ਥਾਵਾਂ ਉੱਤੇ ਇਹ ਦੋ ਤੋਂ ਤਿੰਨ ਸੌ ਤੱਕ ਰਿਹਾ ਹੈ, ਇਸ ਲਈ ਇਹ ਸੰਭਵ ਹੀ ਨਹੀਂ ਕਿ ਪੰਜਾਬ ਦੀ ਹਵਾ ਨੇ ਦਿੱਲੀ ਤੱਕ ਮਾਰ ਕੀਤੀ ਹੋਵੇ।

 

 

 

ਪੰਜਾਬ ਰਾਜ ਪਰਦੂਸ਼ਣ ਬੋਰਡ ਦੇ ਡਿਪਟੀ ਡਾਇਰੈਕਟਰ ਤੇ ਉਘੇ ਵਿਗਿਆਨੀ ਡਾ. ਚਰਨਜੀਤ ਸਿੰਘ ਨੇ ਕਿਹਾ ਹੈ ਕਿ ਹਾਲਾਤ ਤੋਂ ਸਾਫ ਹੈ ਕਿ ਪੰਜਾਬ ਨੂੰ ਦਿੱਲੀ ਦੇ ਹਵਾ ਪਰਦੂਸ਼ਣ ਤੋਂ ਵੱਧ ਖ਼ਤਰਾ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਪੰਜਾਬ ਤੋਂ ਹਵਾ ਦਾ ਕੁਦਰਤੀ ਰੁਖ਼ ਪਾਕਿਸਤਾਨ ਜਾਂ ਰਾਜਸਥਾਨ ਵੱਲ ਹੋ ਸਕਦਾ ਹੈ, ਦਿੱਲੀ ਨੂੰ ਕਦੇ ਨਹੀਂ ਰਿਹਾ। ਇਸ ਮੁੱਦੇ ਉੱਤੇ ਪੰਜਾਬ ਨੇ ਆਪਣਾ ਪੱਖ ਕਈ ਵਾਰ ਕੌਮੀ ਗਰੀਨ ਟ੍ਰਿਬਿਊਨਲ, ਸੁਪਰੀਮ ਕੋਰਟ ਤੇ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਰੱਖਿਆ ਹੈ, ਪਰ ਅਜੇ ਤੱਕ ਇਸ ਉੱਤੇ ਵਿਚਾਰ ਨਹੀਂ ਹੋਈ। ਹੁਣ ਮੰਗਲਵਾਰ ਨੂੰ ਕੌਮੀ ਗਰੀਨ ਟ੍ਰਿਬਿਊਨਲ ਕੋਲ ਹੋਣ ਵਾਲੀ ਸੁਣਵਾਈ ਦੌਰਾਨ ਵੀ ਪੰਜਾਬ ਇਸ ਪੱਖ ਨੂੰ ਉਭਾਰਨ ਦੀ ਕੋਸ਼ਿਸ਼ ਕਰੇਗਾ।

First Published: Monday, 13 November 2017 10:00 AM

Related Stories

ਕੋਈ 25 ਪੈਸੇ ਕਿੱਲੋ ਨੂੰ ਵੀ ਨਹੀਂ ਖਰੀਦ ਰਿਹਾ ਕਿਸਾਨਾਂ ਦੇ ਆਲੂ, ਅੱਕ ਕੇ ਮੁਫਤ ਵੰਡੇ
ਕੋਈ 25 ਪੈਸੇ ਕਿੱਲੋ ਨੂੰ ਵੀ ਨਹੀਂ ਖਰੀਦ ਰਿਹਾ ਕਿਸਾਨਾਂ ਦੇ ਆਲੂ, ਅੱਕ ਕੇ ਮੁਫਤ ਵੰਡੇ

ਫਿਰੋਜ਼ਪੁਰ: ਕਿਸਾਨਾਂ ਨੂੰ ਹੁਣ ਆਲੂ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਇਸ ਤੋਂ ਦੁਖੀ

ਪੰਜਾਬ 'ਚ ਖਾਦ ਦੀ ਸਬਸਿਡੀ ਸਿੱਧੀ ਖ਼ਾਤਿਆਂ 'ਚ ਆਵੇਗੀ..
ਪੰਜਾਬ 'ਚ ਖਾਦ ਦੀ ਸਬਸਿਡੀ ਸਿੱਧੀ ਖ਼ਾਤਿਆਂ 'ਚ ਆਵੇਗੀ..

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਖਾਦ ਸਬਸਿਡੀ ਸਿੱਧੇ ਖ਼ਾਤਿਆਂ ’ਚ ਤਬਦੀਲ

ਪਰਾਲੀ ਨੂੰ ਅੱਗ ਲਾਏ ਬਿਨਾਂ ਬੀਜੀ ਕਣਕ ਨੂੰ ਲੱਗੀ ਬਿਮਾਰੀ...
ਪਰਾਲੀ ਨੂੰ ਅੱਗ ਲਾਏ ਬਿਨਾਂ ਬੀਜੀ ਕਣਕ ਨੂੰ ਲੱਗੀ ਬਿਮਾਰੀ...

ਸੰਗਰੂਰ: ਪਰਾਲੀ ਵਿਚਾਲੇ ਬੀਜੀ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਸਾਹਮਣੇ ਨਵੀਂ

ਦਿੱਲੀ 'ਚ 20-21 ਨਵੰਬਰ ਨੂੰ ਕਿਸਾਨ ਸੰਸਦ, ਪੰਜਾਬ ਤੋਂ ਜਾਣਗੇ ਵੱਡੀ ਗਿਣਤੀ ਕਿਸਾਨ
ਦਿੱਲੀ 'ਚ 20-21 ਨਵੰਬਰ ਨੂੰ ਕਿਸਾਨ ਸੰਸਦ, ਪੰਜਾਬ ਤੋਂ ਜਾਣਗੇ ਵੱਡੀ ਗਿਣਤੀ ਕਿਸਾਨ

ਚੰਡੀਗੜ੍ਹ: ਪੰਜਾਬ ਵਿੱਚੋਂ ਹਜ਼ਾਰਾਂ ਕਿਸਾਨ ਦਿੱਲੀ ਵਿੱਚ ਹੋਣ ਵਾਲੀ 20-21 ਨਵੰਬਰ ਦੀ

ਬਠਿੰਡੇ ਦੇ ਕਿਸਾਨ ਨੇ ਨਿੱਜੀ ਹਿੱਤ ਛੱਡ ਚੁਣਿਆ ਇਹ ਰਾਹ, ਅਗਲੀਆਂ ਪੀੜ੍ਹੀਆਂ ਦਾ ਫਿਕਰ
ਬਠਿੰਡੇ ਦੇ ਕਿਸਾਨ ਨੇ ਨਿੱਜੀ ਹਿੱਤ ਛੱਡ ਚੁਣਿਆ ਇਹ ਰਾਹ, ਅਗਲੀਆਂ ਪੀੜ੍ਹੀਆਂ ਦਾ...

ਚੰਡੀਗੜ੍ਹ: ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਵਾਈ ਦੇ ਕਿਸਾਨ ਗੁਰਦੀਪ ਸਿੰਘ ਨੇ

ਪੰਜਾਬ 'ਚ ਪੰਜ ਲੱਖ ਟਨ ਕਣਕ ਖਰਾਬ, ਨਿਲਾਮੀ ਦੀ ਤਿਆਰੀ..
ਪੰਜਾਬ 'ਚ ਪੰਜ ਲੱਖ ਟਨ ਕਣਕ ਖਰਾਬ, ਨਿਲਾਮੀ ਦੀ ਤਿਆਰੀ..

ਚੰਡੀਗੜ੍ਹ : ਪਿਛਲੇ ਸਮੇਂ ਵਿੱਚ ਭਾਰਤ ਸਰਕਾਰ ਨੇ ਵਿਦੇਸ਼ ਤੋਂ ਕਣਕ ਦਰਾਮਦ ਕੀਤੀ ਹੈ

ਲਉ ਜੀ ਹੁਣ ਪਰਾਲੀ ਹੀ ਕਰੇਗੀ ਪ੍ਰਦੂਸ਼ਣ ਦਾ ਹੱਲ..
ਲਉ ਜੀ ਹੁਣ ਪਰਾਲੀ ਹੀ ਕਰੇਗੀ ਪ੍ਰਦੂਸ਼ਣ ਦਾ ਹੱਲ..

ਨਵੀਂ ਦਿੱਲੀ-ਦਿੱਲੀ ‘ਚ ਹਵਾ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਦਰਮਿਆਨ ਬਿਜਲੀ

ਵੱਡਾ ਖੁਲਾਸਾ, ਸਮੋਗ ਦੇ ਅਸਲ ਕਾਰਨਾਂ ਦਾ ਲੱਗਿਆ ਪਤਾ, ਹੋਵੇਗਾ ਹੈਰਾਨ
ਵੱਡਾ ਖੁਲਾਸਾ, ਸਮੋਗ ਦੇ ਅਸਲ ਕਾਰਨਾਂ ਦਾ ਲੱਗਿਆ ਪਤਾ, ਹੋਵੇਗਾ ਹੈਰਾਨ

ਨਵੀਂ ਦਿੱਲੀ  : ਦਿੱਲੀ ਅਤੇ ਗੁਆਂਢੀ ਰਾਜਾਂ ਵਿਚ ਪਰਾਲੀ ਸਾੜਨ ‘ਤੇ ਜਾਰੀ ਬਹਿਸ