ਨਵੇਂ ਸੈਸ਼ਨ ਤੋਂ ਇਹ ਕਾਲਜ ਦਾਖਲੇ ਨਹੀਂ ਕਰ ਸਕਦੇ

By: ਏਬੀਪੀ ਸਾਂਝਾ | | Last Updated: Thursday, 7 December 2017 9:53 AM
ਨਵੇਂ ਸੈਸ਼ਨ ਤੋਂ ਇਹ ਕਾਲਜ ਦਾਖਲੇ ਨਹੀਂ ਕਰ ਸਕਦੇ

ਚੰਡੀਗੜ੍ਹ – ਭਾਰਤ ਦੇ ਵਿਦਿਆਰਥੀਆਂ ਵਿੱਚ ਇੰਜੀਨੀਅਰਿੰਗ ਦਾ ਕ੍ਰੇਜ਼ ਕਾਇਮ ਹੈ, ਪਰ ਬਹੁਤ ਸਾਰੇ ਕਾਲਜ ਅਜਿਹੇ ਹਨ, ਜਿਨ੍ਹਾਂ ਵਿੱਚ ਕੁੱਲ ਸੀਟਾਂ ਵਿੱਚੋਂ 30 ਫੀਸਦੀ ਵੀ ਨਹੀਂ ਭਰਦੀਆਂ। ਇਹ ਸਿਲਸਿਲਾ ਇੱਕ-ਦੋ ਸਾਲਾਂ ਤੋਂ ਨਹੀਂ, ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ।

ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ ਆਈ ਸੀ ਟੀ ਈ) ਅਤੇ ਐੱਨ ਐੱਚ ਆਰ ਡੀ ਵੱਲੋਂ ਅਜਿਹੇ ਕਾਲਜਾਂ ਉਤੇ ਨਜ਼ਰ ਰੱਖੀ ਜਾ ਰਹੀ ਸੀ। ਜਿਹੜੇ ਕਾਲਜ ਆਪਣੀ ਇਨਰੋਲਮੈਂਟ ਨੂੰ ਸੁਧਾਰ ਨਹੀਂ ਸਕੇ, ਉਨ੍ਹਾਂ ਨੂੰ ਬੰਦ ਕਰਨ ਦਾ ਫੈਸਲਾ ਕੌਂਸਲ ਵੱਲੋਂ ਲਿਆ ਗਿਆ ਹੈ। ਇਸ ਸੰਬੰਧ ਵਿੱਚ ਪਤਾ ਲੱਗਾ ਹੈ ਕਿ ਕੌਂਸਲ ਅਤੇ ਐੱਮ ਐੱਚ ਆਰ ਡੀ ਵੱਲੋਂ ਅਜਿਹੇ 300 ਪ੍ਰਾਈਵੇਟ ਇੰਜੀਨੀਅਰਿੰਗ ਕਾਲਜਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਦੀ ਤੀਹ ਫੀਸਦੀ ਤੋਂ ਘੱਟ ਇਨਰੋਲਮੈਂਟ ਚੱਲੀ ਆ ਰਹੀ ਹੈ।

ਇਨ੍ਹਾਂ ਵਿੱਚੋਂ ਕਰੀਬ 150 ਕਾਲਜ ਅਜਿਹੇ ਦੱਸੇ ਗਏ ਹਨ, ਜੋ 20 ਫੀਸਦੀ ਇਨਰੋਲਮੈਂਟ ‘ਤੇ ਕਾਲਜ ਚਲਾ ਰਹੇ ਹਨ। ਏ ਆਈ ਸੀ ਟੀ ਈ ਅਤੇ ਐੱਮ ਐੱਚ ਆਰ ਡੀ ਨੇ ਅਜਿਹੇ ਇੰਜੀਨੀਅਰਿੰਗ ਕਾਲਜਾਂ ਉੱਤੇ ਐਕਸ਼ਨ ਲੈਂਦਿਆਂ ਇਨ੍ਹਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਕਾਲਜਾਂ ਨੂੰ ਅਗਲੇ ਸਾਲ 2018-19 ਵਿੱਚ ਦਾਖਲਾ ਨਾ ਕਰਨ ਲਈ ਕਿਹਾ ਜਾ ਰਿਹਾ ਹੈ। ਏ ਆਈ ਸੀ ਟੀ ਈ ਦਾ ਮੰਨਣਾ ਹੈ ਕਿ ਜਿਨ੍ਹਾਂ ਕਾਲਜਾਂ ਵਿੱਚ ਇਨਰੋਲਮੈਂਟ ਲਗਾਤਾਰ ਘੱਟ ਰਹੀ ਹੈ, ਇਨ੍ਹਾਂ ਵਿੱਚੋਂ ਕਰੀਬ 150 ਕਾਲਜ ਅਜਿਹੇ ਹਨ, ਜੋ 20 ਫੀਸਦੀ ਇਨਰੋਲਮੈਂਟ ‘ਤੇ ਕਾਲਜ ਚਲਾ ਰਹੇ ਹਨ।

ਇੱਕ ਹੋਰ ਸੂਚਨਾ ਮੁਤਾਬਕ ਇਨ੍ਹਾਂ 300 ਕਾਲਜਾਂ ਤੋਂ ਇਲਾਵਾ 500 ਹੋਰ ਕਾਲਜ ਵੀ ਜਾਂਚ ਦੇ ਘੇਰੇ ਵਿੱਚ ਹਨ। ਇਨ੍ਹਾਂ ਵਿੱਚ ਵੀ ਇਨਰੋਲਮੈਂਟ ਬਹੁਤ ਘੱਟ ਹੈ ਤੇ ਬੱਚਿਆਂ ਦੀ ਗਿਣਤੀ ਵਧਾਉਣ ਵਿੱਚ ਇਹ ਅਸਫਲ ਰਹੇ ਹਨ। ਅਜੇ ਇਨ੍ਹਾਂ ਕਾਲਜਾਂ ਦੀ ਅਧਿਕਾਰਤ ਸੂਚੀ ਨਹੀਂ ਮਿਲੀ, ਪਰ ਇਨ੍ਹਾਂ ਸਾਰੇ ਕਾਲਜਾਂ ਨੂੰ ਕੌਂਸਲ ਵੱਲੋਂ ਅਗਲੇ ਸੈਸ਼ਨ ਵਿੱਚ ਦਾਖਲਾ ਨਾ ਕਰਨ ਲਈ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਹੁਣ ਦੇਖਦੇ ਹਾਂ ਕਿ ਹੋਰ 500 ਕਾਲਜਾਂ ‘ਤੇ ਕੀ ਐਕਸ਼ਨ ਹੋਵੇਗਾ।

First Published: Thursday, 7 December 2017 8:49 AM

Related Stories

ਬੇਅਦਬੀ ਕਾਂਡ ਦੀ ਜਾਂਚ ਮੁਕੰਮਲ, ਰਿਪੋਰਟ ਇਸੇ ਮਹੀਨੇ
ਬੇਅਦਬੀ ਕਾਂਡ ਦੀ ਜਾਂਚ ਮੁਕੰਮਲ, ਰਿਪੋਰਟ ਇਸੇ ਮਹੀਨੇ

ਪਟਿਆਲਾ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਤੇ ਬਹਿਬਲ ਕਲਾਂ

ਮੌਕ ਡ੍ਰਿੱਲ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ 'ਤੇ ਢੇਰ ਕੀਤੇ ਅੱਤਵਾਦੀ!
ਮੌਕ ਡ੍ਰਿੱਲ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ 'ਤੇ ਢੇਰ ਕੀਤੇ ਅੱਤਵਾਦੀ!

ਅੰਮ੍ਰਿਤਸਰ: ਗੁਰੂ ਨਗਰੀ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ

ਡੁੱਬਦੇ ਪੰਜਾਬ ਨੂੰ ਬਚਾਉਣ ਦਾ ਇਹ ਵੀ ਇੱਕ ਤਰੀਕਾ, 'ਨਵੀਂ ਸੋਚ ਦੀ ਨਵੀਂ ਪੁਲਾਂਘ'
ਡੁੱਬਦੇ ਪੰਜਾਬ ਨੂੰ ਬਚਾਉਣ ਦਾ ਇਹ ਵੀ ਇੱਕ ਤਰੀਕਾ, 'ਨਵੀਂ ਸੋਚ ਦੀ ਨਵੀਂ ਪੁਲਾਂਘ'

ਚੰਡੀਗੜ੍ਹ: ਪੰਜਾਬ ਵਿੱਚ ਵਿਆਹਾਂ ਦਾ ਦੌਰ ਚੱਲ ਰਿਹਾ ਹੈ। ਵਿਆਹਾਂ ਵਿੱਚ ਮੋਟੇ

ਮਿਉਂਸਪਲ ਚੋਣਾਂ 'ਚ ਕਾਂਗਰਸ ਨੇ ਕੀਤਾ ਕਲੀਨ ਸਪੀਵ
ਮਿਉਂਸਪਲ ਚੋਣਾਂ 'ਚ ਕਾਂਗਰਸ ਨੇ ਕੀਤਾ ਕਲੀਨ ਸਪੀਵ

ਚੰਡੀਗੜ੍ਹ: ਪੰਜਾਬ ਦੀਆਂ ਤਿੰਨ ਨਗਰ ਨਿਗਮਾਂ ਪਟਿਆਲਾ, ਜਲੰਧਰ ਤੇ ਅੰਮ੍ਰਿਤਸਰ ਤੇ 29

ਮਿਊਂਸਪਲ ਚੋਣਾਂ ਮਗਰੋਂ ਕਾਂਗਰਸ ਨੇ ਥਾਪੜੀ ਆਪਣੀ ਹੀ ਪਿੱਠ
ਮਿਊਂਸਪਲ ਚੋਣਾਂ ਮਗਰੋਂ ਕਾਂਗਰਸ ਨੇ ਥਾਪੜੀ ਆਪਣੀ ਹੀ ਪਿੱਠ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮਿਊਂਸਿਪਲ ਚੋਣਾਂ ਤੋਂ

ਨਗਰ ਨਿਗਮ ਤੇ ਕੌਂਸਲ ਚੋਣਾਂ 'ਚ ਕਾਂਗਰਸ ਦੀ ਚੜ੍ਹਤ ਜਾਣੋ ਨਤੀਜੇ LIVE UPDATE
ਨਗਰ ਨਿਗਮ ਤੇ ਕੌਂਸਲ ਚੋਣਾਂ 'ਚ ਕਾਂਗਰਸ ਦੀ ਚੜ੍ਹਤ ਜਾਣੋ ਨਤੀਜੇ LIVE UPDATE

ਚੰਡੀਗੜ੍ਹ: ਪੰਜਾਬ ਦੀਆਂ ਤਿੰਨ ਨਗਰ ਨਿਗਮਾਂ ਪਟਿਆਲਾ, ਜਲੰਧਰ ਤੇ ਅੰਮ੍ਰਿਤਸਰ ਤੇ 29

ਕਾਂਗਰਸ ਨੇ ਹਾਈਜੈਕ ਕੀਤੀ ਚੋਣ: ਭਗਵੰਤ ਮਾਨ
ਕਾਂਗਰਸ ਨੇ ਹਾਈਜੈਕ ਕੀਤੀ ਚੋਣ: ਭਗਵੰਤ ਮਾਨ

ਚੰਡੀਗੜ੍ਹ: ਪੰਜਾਬ ਦੀਆਂ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਦੌਰਾਨ ਹੋਈ ਹਿੰਸਾ ਤੇ

 ਸ਼ਾਂਤਮਈ ਪਈਆਂ ਨਗਰ ਨਿਗਮ ਤੇ ਕੌਂਸਲ ਦੀਆਂ ਵੋਟਾਂ
ਸ਼ਾਂਤਮਈ ਪਈਆਂ ਨਗਰ ਨਿਗਮ ਤੇ ਕੌਂਸਲ ਦੀਆਂ ਵੋਟਾਂ

ਚੰਡੀਗੜ੍ਹ: ਪੰਜਾਬ ਦੀਆਂ ਤਿੰਨ ਨਗਰ ਨਿਗਮ ਪਟਿਆਲਾ, ਜਲੰਧਰ ਤੇ ਅੰਮ੍ਰਿਤਸਰ ਤੇ 29

ਵੋਟਾਂ ਦਾ ਕੰਮ ਖ਼ਤਮ, ਨਤੀਜੇ ਆਉਣੇ ਸ਼ੁਰੂ
ਵੋਟਾਂ ਦਾ ਕੰਮ ਖ਼ਤਮ, ਨਤੀਜੇ ਆਉਣੇ ਸ਼ੁਰੂ

ਅੰਮ੍ਰਿਤਸਰ: ਪੰਜਾਬ ਨਿਗਮ ਚੋਣਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਹੁਣ ਕਿਸੇ ਨੂੰ

ਵਧੀਕੀਆਂ ਤੋਂ ਤੰਗ ਅਕਾਲੀਆਂ ਨੇ ਚੋਣ ਕਮਿਸ਼ਨ ਕੋਲ ਰੋਏ ਦੁੱਖੜੇ
ਵਧੀਕੀਆਂ ਤੋਂ ਤੰਗ ਅਕਾਲੀਆਂ ਨੇ ਚੋਣ ਕਮਿਸ਼ਨ ਕੋਲ ਰੋਏ ਦੁੱਖੜੇ

ਚੰਡੀਗੜ੍ਹ: ਪੰਜਾਬ ਨਿਗਮ ਤੇ ਕੌਂਸਲ ਚੋਣਾਂ ਵਿੱਚ ਹੋਈਆਂ ਵਧੀਕੀਆਂ ਦੀ ਸ਼ਿਕਾਇਤ ਲੈ