ਹੁਣ ਨਿਗਮ ਚੋਣਾਂ ਪਹੁੰਚੀਆਂ ਹਾਈਕੋਰਟ !

By: ABP SANJHA | | Last Updated: Thursday, 7 December 2017 5:41 PM
ਹੁਣ ਨਿਗਮ ਚੋਣਾਂ ਪਹੁੰਚੀਆਂ ਹਾਈਕੋਰਟ !

ਚੰਡੀਗੜ੍ਹ: ਪੰਜਾਬ ਦੀਆਂ ਨਿਗਮ ਚੋਣਾਂ ‘ਚ ਵੀਵੀਪੀਏਟੀ ਮਸ਼ੀਨਾਂ ਦੀ ਵਰਤੋਂ ਕਿਉਂ ਨਹੀਂ ਹੋ ਰਹੀ ਹੈ ? ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਕੇ ਇਹ ਗੱਲ ਪੁੱਛੀ ਹੈ। ਦਰਅਸਲ ਇਸ ਬਾਰੇ ਹਾਈਕੋਰਟ ‘ਚ ਪਟੀਸ਼ਨ ਪਾਈ ਗਈ ਸੀ ਕਿ ਜਦੋਂ ਬਾਕੀ ਚੋਣਾਂ ਵੀ ਵੀਵੀਪੀਏਟੀ ਨਾਲ ਹੋ ਰਹੀਆਂ ਹਨ ਤਾਂ ਇਹ ਚੋਣਾਂ ‘ਚ ਮਸ਼ੀਨਾਂ ਦੀ ਵਰਤੋਂ ਕਿਉਂ ਨਹੀਂ।

 

ਦੱਸਣਯੋਗ ਹੈ ਕਿ ਵੀਵੀਪੀਏਟੀ ਮਸ਼ੀਨਾਂ ਦੀ ਵਰਤੋਂ ਦਾ ਮਤਲਬ ਇਹ ਹੈ ਕਿ ਜਦੋਂ ਕੋਈ ਮਸ਼ੀਨ ‘ਚ ਵੋਟ ਪਾਉਂਦਾ ਹੈ ਤਾਂ ਬਕਾਇਦਾ ਵੋਟ ਪਾਉਣ ਦੀ ਪਰਚੀ ਨਿਕਲਦੀ ਹੈ। ਦਰਅਸਲ ਇਲੈਕਟ੍ਰੋਨਿਕ ਮਸ਼ੀਨਾਂ ‘ਚ ਧਾਂਦਲੀ ਹੋਣ ਤੋਂ ਇਲਜ਼ਾਮ ਤੋਂ ਸੁਪਰੀਮ ਕੋਰਟ ਨੇ ਵੀਵੀਪੀਏਟੀ ਮਸ਼ੀਨਾਂ ਦੀ ਵਰਤੋਂ ਦੇ ਨਿਰਦੇਸ਼ ਦਿੱਤੇ ਹਨ।

 

ਹੁਣ ਇਸ ਮਾਮਲੇ ‘ਤੇ ਪੰਜਾਬ ਰਾਜ ਚੋਣ ਕਮਿਸ਼ਨ ਦੇ ਮੁਖੀ ਜਗਪਾਲ ਸਿੰਘ ਸੰਧੂ ਨੇ ਹਾਈਕੋਰਟ ਨੂੰ ਜਵਾਬ ਦੇਣਾ ਹੈ। ਜੇ ਆਉਣ ਵਾਲੇ ਸਮੇਂ ‘ਚ ਹਾਈਕੋਰਟ ਨੇ ਵੀਵੀਪੀਏਟੀ ਮਸ਼ੀਨਾਂ ਨਾਲ ਚੋਣ ਕਰਵਾਉਣ ਦੇ ਨਿਰਦੇਸ਼ ਦਿੱਤੇ ਤਾਂ ਚੋਣ ਕਮਿਸ਼ਨ ਨੂੰ ਇਸ ਦਾ ਇੰਤਜ਼ਾਮ ਕਰਨਾ ਪਵੇਗਾ। ਦੱਸਣਯੋਗ ਹੈ ਕਿ ਪੰਜਾਬ ‘ਚ ਨਿਗਮ ਚੋਣਾਂ 17 ਦਸੰਬਰ ਨੂੰ ਹਨ। ਵੋਟਾਂ ਦੇ ਇਸ ਗੇੜ ਵਿੱਚ 3 ਨਗਰ ਨਿਗਮ ਤੇ 32 ਨਗਰ ਕੌਂਸਲਾਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ।

 

ਹੁਣ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਪੰਜਾਬ ਭਰ ‘ਚ ਨਗਰ ਨਿਗਮ ਚੋਣਾਂ ਲਈ ਕੁੱਲ 1336 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ ਤੇ ਨਗਰ ਕੌਂਸਲ ਚੋਣਾਂ ਲਈ ਕੁੱਲ 1696 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਚੋਣ ਕਮਿਸ਼ਨ ਦੇ ਮੁਖੀ ਜਗਪਾਲ ਸੰਧੂ ਨੇ ‘ਏਬੀਪੀ ਸਾਂਝਾ’ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਅਸੀਂ ਸੂਬੇ ‘ਚ ਪੂਰੀਆਂ ਨਿਰਪੱਖ ਚੋਣਾਂ ਕਰਵਾਉਣ ਲਈ ਪ੍ਰਤੀਬੱਧ ਹਾਂ।

First Published: Thursday, 7 December 2017 5:41 PM

Related Stories

ਬੇਅਦਬੀ ਕਾਂਡ ਦੀ ਜਾਂਚ ਮੁਕੰਮਲ, ਰਿਪੋਰਟ ਇਸੇ ਮਹੀਨੇ
ਬੇਅਦਬੀ ਕਾਂਡ ਦੀ ਜਾਂਚ ਮੁਕੰਮਲ, ਰਿਪੋਰਟ ਇਸੇ ਮਹੀਨੇ

ਪਟਿਆਲਾ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਤੇ ਬਹਿਬਲ ਕਲਾਂ

ਮੌਕ ਡ੍ਰਿੱਲ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ 'ਤੇ ਢੇਰ ਕੀਤੇ ਅੱਤਵਾਦੀ!
ਮੌਕ ਡ੍ਰਿੱਲ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ 'ਤੇ ਢੇਰ ਕੀਤੇ ਅੱਤਵਾਦੀ!

ਅੰਮ੍ਰਿਤਸਰ: ਗੁਰੂ ਨਗਰੀ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ

ਡੁੱਬਦੇ ਪੰਜਾਬ ਨੂੰ ਬਚਾਉਣ ਦਾ ਇਹ ਵੀ ਇੱਕ ਤਰੀਕਾ, 'ਨਵੀਂ ਸੋਚ ਦੀ ਨਵੀਂ ਪੁਲਾਂਘ'
ਡੁੱਬਦੇ ਪੰਜਾਬ ਨੂੰ ਬਚਾਉਣ ਦਾ ਇਹ ਵੀ ਇੱਕ ਤਰੀਕਾ, 'ਨਵੀਂ ਸੋਚ ਦੀ ਨਵੀਂ ਪੁਲਾਂਘ'

ਚੰਡੀਗੜ੍ਹ: ਪੰਜਾਬ ਵਿੱਚ ਵਿਆਹਾਂ ਦਾ ਦੌਰ ਚੱਲ ਰਿਹਾ ਹੈ। ਵਿਆਹਾਂ ਵਿੱਚ ਮੋਟੇ

ਮਿਉਂਸਪਲ ਚੋਣਾਂ 'ਚ ਕਾਂਗਰਸ ਨੇ ਕੀਤਾ ਕਲੀਨ ਸਪੀਵ
ਮਿਉਂਸਪਲ ਚੋਣਾਂ 'ਚ ਕਾਂਗਰਸ ਨੇ ਕੀਤਾ ਕਲੀਨ ਸਪੀਵ

ਚੰਡੀਗੜ੍ਹ: ਪੰਜਾਬ ਦੀਆਂ ਤਿੰਨ ਨਗਰ ਨਿਗਮਾਂ ਪਟਿਆਲਾ, ਜਲੰਧਰ ਤੇ ਅੰਮ੍ਰਿਤਸਰ ਤੇ 29

ਮਿਊਂਸਪਲ ਚੋਣਾਂ ਮਗਰੋਂ ਕਾਂਗਰਸ ਨੇ ਥਾਪੜੀ ਆਪਣੀ ਹੀ ਪਿੱਠ
ਮਿਊਂਸਪਲ ਚੋਣਾਂ ਮਗਰੋਂ ਕਾਂਗਰਸ ਨੇ ਥਾਪੜੀ ਆਪਣੀ ਹੀ ਪਿੱਠ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮਿਊਂਸਿਪਲ ਚੋਣਾਂ ਤੋਂ

ਨਗਰ ਨਿਗਮ ਤੇ ਕੌਂਸਲ ਚੋਣਾਂ 'ਚ ਕਾਂਗਰਸ ਦੀ ਚੜ੍ਹਤ ਜਾਣੋ ਨਤੀਜੇ LIVE UPDATE
ਨਗਰ ਨਿਗਮ ਤੇ ਕੌਂਸਲ ਚੋਣਾਂ 'ਚ ਕਾਂਗਰਸ ਦੀ ਚੜ੍ਹਤ ਜਾਣੋ ਨਤੀਜੇ LIVE UPDATE

ਚੰਡੀਗੜ੍ਹ: ਪੰਜਾਬ ਦੀਆਂ ਤਿੰਨ ਨਗਰ ਨਿਗਮਾਂ ਪਟਿਆਲਾ, ਜਲੰਧਰ ਤੇ ਅੰਮ੍ਰਿਤਸਰ ਤੇ 29

ਕਾਂਗਰਸ ਨੇ ਹਾਈਜੈਕ ਕੀਤੀ ਚੋਣ: ਭਗਵੰਤ ਮਾਨ
ਕਾਂਗਰਸ ਨੇ ਹਾਈਜੈਕ ਕੀਤੀ ਚੋਣ: ਭਗਵੰਤ ਮਾਨ

ਚੰਡੀਗੜ੍ਹ: ਪੰਜਾਬ ਦੀਆਂ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਦੌਰਾਨ ਹੋਈ ਹਿੰਸਾ ਤੇ

 ਸ਼ਾਂਤਮਈ ਪਈਆਂ ਨਗਰ ਨਿਗਮ ਤੇ ਕੌਂਸਲ ਦੀਆਂ ਵੋਟਾਂ
ਸ਼ਾਂਤਮਈ ਪਈਆਂ ਨਗਰ ਨਿਗਮ ਤੇ ਕੌਂਸਲ ਦੀਆਂ ਵੋਟਾਂ

ਚੰਡੀਗੜ੍ਹ: ਪੰਜਾਬ ਦੀਆਂ ਤਿੰਨ ਨਗਰ ਨਿਗਮ ਪਟਿਆਲਾ, ਜਲੰਧਰ ਤੇ ਅੰਮ੍ਰਿਤਸਰ ਤੇ 29

ਵੋਟਾਂ ਦਾ ਕੰਮ ਖ਼ਤਮ, ਨਤੀਜੇ ਆਉਣੇ ਸ਼ੁਰੂ
ਵੋਟਾਂ ਦਾ ਕੰਮ ਖ਼ਤਮ, ਨਤੀਜੇ ਆਉਣੇ ਸ਼ੁਰੂ

ਅੰਮ੍ਰਿਤਸਰ: ਪੰਜਾਬ ਨਿਗਮ ਚੋਣਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਹੁਣ ਕਿਸੇ ਨੂੰ

ਵਧੀਕੀਆਂ ਤੋਂ ਤੰਗ ਅਕਾਲੀਆਂ ਨੇ ਚੋਣ ਕਮਿਸ਼ਨ ਕੋਲ ਰੋਏ ਦੁੱਖੜੇ
ਵਧੀਕੀਆਂ ਤੋਂ ਤੰਗ ਅਕਾਲੀਆਂ ਨੇ ਚੋਣ ਕਮਿਸ਼ਨ ਕੋਲ ਰੋਏ ਦੁੱਖੜੇ

ਚੰਡੀਗੜ੍ਹ: ਪੰਜਾਬ ਨਿਗਮ ਤੇ ਕੌਂਸਲ ਚੋਣਾਂ ਵਿੱਚ ਹੋਈਆਂ ਵਧੀਕੀਆਂ ਦੀ ਸ਼ਿਕਾਇਤ ਲੈ