ਹੁਣ ਬਠਿੰਡਾ ਤੋਂ ਚੱਲਣਗੀਆਂ ਬਿਜਲੀ ਵਾਲੀਆਂ ਗੱਡੀਆਂ

By: ਏਬੀਪੀ ਸਾਂਝਾ | | Last Updated: Wednesday, 10 January 2018 2:18 PM
ਹੁਣ ਬਠਿੰਡਾ ਤੋਂ ਚੱਲਣਗੀਆਂ ਬਿਜਲੀ ਵਾਲੀਆਂ ਗੱਡੀਆਂ

ਬਠਿੰਡਾ: ਬਠਿੰਡਾ ਤੋਂ ਦਿੱਲੀ ਤੱਕ ਇਲੈਕਟ੍ਰੀਕਲ ਇੰਜਣ ਵਾਲੀਆਂ ਗੱਡੀਆਂ ਦੌੜਨਗੀਆਂ। ਇਹ ਖੁਸ਼ਖਬਰੀ ਮਾਰਚ ਵਿੱਚ ਮਿਲਣ ਵਾਲੀ ਹੈ। ਬਠਿੰਡਾ ਤੋਂ ਨਰਵਾਣਾ ਤੱਕ 133 ਕਿਲੋਮੀਟਰ ਬਿਜਲੀ ਲਾਈਨ ਬਣ ਕੇ ਤਿਆਰ ਹੈ। ਇਸ ਦਾ ਚੀਫ਼ ਸੇਫਟੀ ਰੇਲਵੇ ਕਮਿਸ਼ਨਰ ਸ਼ੈਲੇਸ਼ ਕੁਮਾਰ ਵੱਲੋਂ ਨਿਰੀਖਣ ਕੀਤਾ ਗਿਆ।

 

ਮੰਗਲਵਾਰ ਦੀ ਸ਼ਾਮ ਚੀਫ਼ ਸੇਫ਼ਟੀ ਰੇਲਵੇ ਕਮਿਸ਼ਨਰ ਆਪਣੀ ਪੂਰੀ ਟੀਮ ਨਾਲ ਵਿਸ਼ੇਸ਼ ਰੇਲ ਗੱਡੀ ਰਾਹੀਂ ਨਰਵਾਣਾ ਤੋਂ ਬਿਜਲੀ ਲਾਈਨ ਦਾ ਨਿਰੀਖਣ ਕਰਦੇ ਹੋਏ ਸ਼ਾਮ ਤਕਰੀਬਨ ਸੱਤ ਵਜੇ ਕਟਾਰ ਸਿੰਘ ਵਾਲਾ ਪਹੁੰਚੇ। ਇੱਥੇ ਉਨ੍ਹਾਂ ਨੇ ਇਸ ਇੰਸਪੈਕਸ਼ਨ ਟਰਾਈਲ ਦਾ ਰਸਮੀ ਉਦਘਾਟਨ ਕੀਤਾ। ਟਰਾਇਲ ਤੋਂ ਬਾਅਦ ਸੀਆਰਐਸਸੀ ਨੇ ਤਸੱਲੀ ਪ੍ਰਗਟਾਈ ਕਿ ਮਾਰਚ ਤੱਕ ਬਾਕੀ ਟਰੈਕ ਵੀ ਤਿਆਰ ਹੋ ਜਾਏਗਾ। ਮਾਰਚ ਵਿੱਚ ਬਠਿੰਡਾ ਤੋਂ ਦਿੱਲੀ ਤੱਕ ਬਿਜਲੀ ਵਾਲੀਆਂ ਰੇਲ ਗੱਡੀਆਂ ਦੌੜਨਗੀਆਂ।

 

ਹੁਣ ਤੱਕ ਇਸ ਟਰੈਕ ਉੱਪਰ ਡੀਜ਼ਲ ਤੇ ਕੋਇਲੇ ਵਾਲੀਆਂ ਗੱਡੀਆਂ ਚੱਲਦੀਆਂ ਸਨ। ਬਠਿੰਡਾ ਤੋਂ ਦਿੱਲੀ ਮਾਰਗ ਨੂੰ ਇਲੈਕਟ੍ਰੀਕਲ ਇੰਜਣਾਂ ਨਾਲ ਜੋੜਨ ਲਈ ਫਰਵਰੀ 2015 ਵਿੱਚ ਰੋਹਤਕ ਤੋਂ ਬਠਿੰਡੇ ਤੱਕ 294 ਕਰੋੜ ਰੁਪਏ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ। ਇਹ ਤਕਰੀਬਨ ਤਿਆਰ ਹੈ ਤੇ ਮਾਰਚ ਤੋਂ ਫਾਈਨਲ ਟਰਾਇਲ ਮਗਰੋਂ ਇਸ ਰੂਟ ਉੱਪਰ ਬਿਜਲੀ ਨਾਲ ਚੱਲਣ ਵਾਲੇ ਇੰਜਣ ਵਾਲੀਆਂ ਰੇਲ ਗੱਡੀਆਂ ਸ਼ੁਰੂ ਹੋ ਜਾਣਗੀਆਂ।

First Published: Wednesday, 10 January 2018 2:18 PM

Related Stories

ਪੈਟਰੋਲ ਪੰਪ ਕਰਿੰਦਿਆਂ ਨੂੰ ਗੋਲ਼ੀਆਂ ਮਾਰ ਲੁੱਟੇ 17 ਲੱਖ
ਪੈਟਰੋਲ ਪੰਪ ਕਰਿੰਦਿਆਂ ਨੂੰ ਗੋਲ਼ੀਆਂ ਮਾਰ ਲੁੱਟੇ 17 ਲੱਖ

ਅਬੋਹਰ: ਪੰਜਾਬ-ਰਾਜਸਥਾਨ ਦੇ ਨਾਲ ਲਗਦੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਦੋਦਾਵਾਲਾ

ਗੁਰਬੀਰ ਗਰੇਵਾਲ ਬਣੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ
ਗੁਰਬੀਰ ਗਰੇਵਾਲ ਬਣੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ

ਨਿਊਜਰਸੀ: ਸੀਨੀਅਰ ਵਕੀਲ ਗੁਰਬੀਰ ਗਰੇਵਾਲ ਨੂੰ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ

ਰਿਆਨ ਕਤਲ ਕਾਂਡ 'ਚ ਪਿੰਟੋ ਪਰਿਵਾਰ ਨੂੰ ਰਾਹਤ
ਰਿਆਨ ਕਤਲ ਕਾਂਡ 'ਚ ਪਿੰਟੋ ਪਰਿਵਾਰ ਨੂੰ ਰਾਹਤ

ਚੰਡੀਗੜ੍ਹ: ਰਿਆਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪ੍ਰਦੂਮਨ ਦੇ ਕਤਲ ਮਾਮਲੇ ਵਿੱਚ

ਸੰਸਦ ਮੈਂਬਰ ਨੂੰ ਹਸਪਤਾਲ 'ਚ ਵੇਖ ਡਾਕਟਰਾਂ ਦੇ ਉੱਡੇ ਹੋਸ਼
ਸੰਸਦ ਮੈਂਬਰ ਨੂੰ ਹਸਪਤਾਲ 'ਚ ਵੇਖ ਡਾਕਟਰਾਂ ਦੇ ਉੱਡੇ ਹੋਸ਼

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਬਣਿਆ ਸਰਕਾਰੀ ਟੀ.ਬੀ. ਹਸਪਤਾਲ ਖੁਦ ਬਿਮਾਰੀ ਦੀ

ਮਨਜੀਤ ਸਿੰਘ ਕਲਕੱਤਾ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਈ
ਮਨਜੀਤ ਸਿੰਘ ਕਲਕੱਤਾ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਈ

ਅੰਮ੍ਰਿਤਸਰ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ,

ਪਾਕਿਸਤਾਨ 'ਚ ਵਿਸਾਖੀ ਵੇਖਣ ਦੇ ਚਾਹਵਾਨਾਂ ਤੋਂ ਪਾਸਪੋਰਟ ਮੰਗੇ
ਪਾਕਿਸਤਾਨ 'ਚ ਵਿਸਾਖੀ ਵੇਖਣ ਦੇ ਚਾਹਵਾਨਾਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ

ਪਵਿੱਤਰ ਸ਼ਹਿਰ ਦਾ ਦਰਜਾ ਸਿਰਫ ਵਿਖਾਵਾ!
ਪਵਿੱਤਰ ਸ਼ਹਿਰ ਦਾ ਦਰਜਾ ਸਿਰਫ ਵਿਖਾਵਾ!

ਬਠਿੰਡਾ: ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤਲਵੰਡੀ ਸਾਬੋ ਨੂੰ ਬੇਸ਼ੱਕ ਪਵਿੱਤਰ

ਮੰਤਰੀ ਦਾ ਅਹੁਦਾ ਖੁੱਸਣ ਮਗਰੋਂ ਖਹਿਰਾ ਨਾਲ ਸਿੰਗ ਫਸਾਉਣਗੇ ਰਾਣਾ
ਮੰਤਰੀ ਦਾ ਅਹੁਦਾ ਖੁੱਸਣ ਮਗਰੋਂ ਖਹਿਰਾ ਨਾਲ ਸਿੰਗ ਫਸਾਉਣਗੇ ਰਾਣਾ

ਚੰਡੀਗੜ੍ਹ: ਬਿਜਲੀ ਤੇ ਸਿੰਜਾਈ ਮੰਤਰੀ ਦਾ ਅਹੁਦਾ ਖੁੱਸਣ ਮਗਰੋਂ ਰਾਣਾ ਗੁਰਜੀਤ ਨੇ

ਰਾਹੁਲ ਦਾ ਫੈਸਲਾ ਸਿਰ ਮੱਥੇ: ਰਾਣਾ ਗੁਰਜੀਤ
ਰਾਹੁਲ ਦਾ ਫੈਸਲਾ ਸਿਰ ਮੱਥੇ: ਰਾਣਾ ਗੁਰਜੀਤ

ਚੰਡੀਗੜ੍ਹ: ਤਾਜ਼ਾ-ਤਾਜ਼ਾ ਮੰਤਰੀ ਦੀ ਕੁਰਸੀ ਖੁੱਸਣ ਮਗਰੋਂ ਰਾਣਾ ਗੁਰਜੀਤ ਨੇ

ਮਾਛੀਵਾੜਾ 'ਚ 20 ਕਰੋੜ ਦੀ ਹੈਰੋਇਨ ਜ਼ਬਤ
ਮਾਛੀਵਾੜਾ 'ਚ 20 ਕਰੋੜ ਦੀ ਹੈਰੋਇਨ ਜ਼ਬਤ

ਲੁਧਿਆਣਾ: ਪੁਲਿਸ ਨੇ ਮਾਛੀਵਾੜਾ ਤੋਂ 5 ਕਿੱਲੋ ਹੈਰੋਇਨ ਕਾਬੂ ਕੀਤੀ ਹੈ। ਕੌਮਾਂਤਰੀ