ਟਮਾਟਰ ਲਾਲ ਹੋਣ ਮਗਰੋਂ ਪਿਆਜ਼ ਨੇ ਕਢਵਾਏ ਜਨਤਾ ਦੇ ਹੰਝੂ

By: Sukhwinder Singh | | Last Updated: Tuesday, 1 August 2017 6:51 PM
ਟਮਾਟਰ ਲਾਲ ਹੋਣ ਮਗਰੋਂ ਪਿਆਜ਼ ਨੇ ਕਢਵਾਏ ਜਨਤਾ ਦੇ ਹੰਝੂ

ਮੁਹਾਲੀ: ਹੁਣ ਪਿਆਜ਼ ਵੀ ਟਮਾਟਰ ਦੇ ਰਾਹ ਚੱਲ ਪਿਆ ਹੈ। ਪਿਛਲੇ ਹਫ਼ਤੇ ਪਿਆਜ਼ ਦੇ ਤਿੰਨ ਗੁਣਾਂ ਰੇਟ ਵਧੇ ਹਨ। ਵੱਡੀ ਗੱਲ ਇਹ ਹੈ ਕਿ ਇਹ ਪਿਆਜ਼ ਹਾਲੇ ਹੋਰ ਮਹਿੰਗਾ ਹੋਣ ਦੀ ਸੰਭਾਵਨਾ ਹੈ। ਮੁਹਾਲੀ ਦੀ ਸਬਜ਼ੀ ਮੰਡੀ ਦੇ ਆੜ੍ਹਤੀ ਗੌਰਵ ਮੁਤਾਬਕ ਪਰਚੂਨ ਵਿੱਚ 10 ਰੁਪਏ ਕਿੱਲੋ ਵਿਕਣ ਵਾਲਾ ਪਿਆਜ਼ ਹੁਣ 30 ਤੋਂ 35 ਰੁਪਏ ਵਿਕ ਰਿਹਾ ਹੈ। ਇਸ ਤਰ੍ਹਾਂ ਹੀ ਜਿਹੜਾ ਪਿਆਜ਼ ਥੋਕ ਵਿੱਚ ਪਿਛਲੇ ਹਫ਼ਤੇ ਅੱਠ ਰੁਪਏ ਪ੍ਰਤੀ ਕਿੱਲੋ ਵਿਕਿਆ ਸੀ, ਹੁਣ ਇਸ ਦਾ ਭਾਅ ਵਧ ਕੇ 20 ਤੋਂ 24 ਰੁਪਏ ਹੋ ਗਿਆ ਹੈ।
ਆੜ੍ਹਤੀ ਮੁਤਾਬਕ ਇਸ ਸਮੇਂ ਮੰਡੀ ਵਿੱਚ ਸਪਲਾਈ ਘਟਣ ਕਾਰਨ ਪਿਆਜ਼ ਮਹਿੰਗਾ ਹੋ ਰਿਹਾ ਹੈ। ਗੌਰਵ ਨੇ ਕਿਹਾ ਹਾਲੇ ਹਰ ਸਾਲ ਇਸ ਸਮੇਂ ਮੰਡੀ ਵਿੱਚ ਪਿਆਜ਼ ਦੀ ਥੁੜ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ, ਨਾਸਿਕ, ਇੰਦੌਰ ਤੋਂ ਨਵੀਂ ਫ਼ਸਲ ਅਕਤੂਬਰ-ਨਵੰਬਰ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਬਾਅਦ ਹੀ ਪਿਆਜ਼ ਸਸਤਾ ਹੋ ਜਾਂਦਾ ਹੈ। ਉਦੋਂ ਤੱਕ ਪਿਆਜ਼ ਹੋਰ ਮਹਿੰਗਾ ਹੋ ਸਕਦਾ ਹੈ।
ਗੌਰਵ ਨੇ ਕਿਹਾ ਕਿ ਵਿਦੇਸ਼ ਵਿੱਚ ਪਿਆਜ਼ੀ ਦੀ ਬਰਾਮਦ ਉੱਤੇ ਰੋਕ ਲਾਉਣ ਨਾਲ ਪਿਆਜ਼ ਦੀਆਂ ਵਧਦੀਆਂ ਕੀਮਤਾਂ ਉੱਤੇ ਰੋਕ ਲਾਈ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦਾ ਪਿਆਜ਼ ਸਾਲ ਵਿੱਚ ਇੱਕ ਵਾਰੀ ਫ਼ਸਲ ਹੁੰਦੀ ਹੈ। ਜਿਹੜੀ ਮਾਰਚ ਤੋਂ ਮਈ ਤੱਕ ਮੰਡੀ ਵਿੱਚ ਆਉਂਦੀ ਹੈ। ਹੁਣ ਪੰਜਾਬ ਵਿੱਚ ਦੂਜੇ ਸੂਬਿਆਂ ਤੋਂ ਹੀ ਪਿਆਜ਼ ਦੀ ਆਮਦ ਹੋ ਰਹੀ ਹੈ।
ਗੌਰ ਕਰਨ ਵਾਲੀ ਗੱਲ ਹੈ ਕਿ ਦੇਸ਼ ਵਿੱਚ ਇਸ ਸਾਲ 215.6 ਲੱਖ ਟਨ ਪਿਆਜ਼ ਦੀ ਪੈਦਾਵਾਰ ਦਾ ਅਨੁਮਾਨ ਹੈ ਜਦੋਂਕਿ ਪਿਛਲੇ ਸਾਲ 209.3 ਲੱਖ ਟਨ ਪਿਆਜ਼ ਦੀ ਪੈਦਾਵਾਰ ਹੋਈ ਸੀ। ਇਸ ਦਾ ਮਤਲਬ ਹੈ ਕਿ ਪੈਦਾਵਾਰ ਜ਼ਿਆਦਾ ਹੋਣ ਦੇ ਬਾਵਜੂਦ ਵੀ ਭਾਅ ਵਧ ਰਹੇ ਹਨ।
First Published: Tuesday, 1 August 2017 3:26 PM

Related Stories

ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੈਪਟਨ ਤਿਆਰ
ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੈਪਟਨ ਤਿਆਰ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੀ

ਕਿਸਾਨ ਸ਼ਨੀਵਾਰ ਤੋਂ ਕਰਨਗੇ ਕਾਂਗਰਸੀ ਲੀਡਰਾਂ ਜਿਊਣਾ ਦੁੱਭਰ
ਕਿਸਾਨ ਸ਼ਨੀਵਾਰ ਤੋਂ ਕਰਨਗੇ ਕਾਂਗਰਸੀ ਲੀਡਰਾਂ ਜਿਊਣਾ ਦੁੱਭਰ

ਚੰਡੀਗੜ੍ਹ: ਕਿਸਾਨ ਸੰਘਰਸ਼ ਕਮੇਟੀ ਵੱਲੋਂ ਕੱਲ੍ਹ 19 ਅਗਸਤ ਨੂੰ ਪੰਜਾਬ ਦੇ ਕਾਂਗਰਸੀ

ਮੋਦੀ ਦੀ ਟੀਮ ਨੂੰ ਵੀ ਨਹੀਂ ਦਿਖੀ ਚਿੱਟੀ ਮੱਖੀ..
ਮੋਦੀ ਦੀ ਟੀਮ ਨੂੰ ਵੀ ਨਹੀਂ ਦਿਖੀ ਚਿੱਟੀ ਮੱਖੀ..

ਚੰਡੀਗੜ੍ਹ: ਕੇਂਦਰ ਸਰਕਾਰ ਵੱਲ਼ੋਂ ਚਿੱਟੀ ਮੱਖੀ ਦਾ ਜਾਇਜ਼ਾ ਲੈਣ ਆਈ ਟੀਮ ਨੇ ਪੰਜਾਬ

ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਤੋਤਾ ਸਿੰਘ ਨੂੰ ਕਲੀਨ ਚਿੱਟ...
ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਤੋਤਾ ਸਿੰਘ ਨੂੰ ਕਲੀਨ ਚਿੱਟ...

ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਾਬਕਾ

ਕਿਸਾਨਾਂ ਦੇ ਕਰਜ਼ੇ 'ਤੇ ਮੋਦੀ ਸਰਕਾਰ ਦੀ ਨਵੀਂ ਸ਼ਰਤ!
ਕਿਸਾਨਾਂ ਦੇ ਕਰਜ਼ੇ 'ਤੇ ਮੋਦੀ ਸਰਕਾਰ ਦੀ ਨਵੀਂ ਸ਼ਰਤ!

ਮੁੰਬਈ: ਕਿਸਾਨਾਂ ਲਈ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਨਵਾਂ ਹੁਕਮ ਜਾਰੀ ਕੀਤਾ

ਕੈਪਟਨ ਦੇ ਰਾਜ 'ਚ 180 ਕਿਸਾਨਾਂ ਕੀਤੀ ਖੁਦਕੁਸ਼ੀ, ਬੀਜੇਪੀ ਨੇ ਉਠਾਏ ਸਵਾਲ
ਕੈਪਟਨ ਦੇ ਰਾਜ 'ਚ 180 ਕਿਸਾਨਾਂ ਕੀਤੀ ਖੁਦਕੁਸ਼ੀ, ਬੀਜੇਪੀ ਨੇ ਉਠਾਏ ਸਵਾਲ

ਚੰਡੀਗੜ੍ਹ: ਕਾਂਗਰਸ ਸਰਕਾਰ ਦੇ ਪੰਜ ਮਹੀਨਿਆਂ ਦੇ ਕਾਰਜਕਾਲ ਵਿੱਚ 180 ਕਿਸਾਨ

ਦੇਸ਼ ਲਈ ਆਜ਼ਾਦੀ, ਕਿਸਾਨਾ ਲਈ ਬਰਬਾਦੀ, 15 ਦਿਨਾਂ 'ਚ 32 ਨੇ ਕੀਤੀ ਖ਼ੁਦਕੁਸ਼ੀ....
ਦੇਸ਼ ਲਈ ਆਜ਼ਾਦੀ, ਕਿਸਾਨਾ ਲਈ ਬਰਬਾਦੀ, 15 ਦਿਨਾਂ 'ਚ 32 ਨੇ ਕੀਤੀ ਖ਼ੁਦਕੁਸ਼ੀ....

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਅਗਸਤ ਮਹੀਨੇ ਆਜ਼ਾਦੀ ਦੇ ਜਸ਼ਨ

500-500 'ਚ ਰਾਣੀਆਂ ਵੇਚ ਲੱਖਾਂ ਦਾ ਕਾਰੋਬਾਰ
500-500 'ਚ ਰਾਣੀਆਂ ਵੇਚ ਲੱਖਾਂ ਦਾ ਕਾਰੋਬਾਰ

ਚਡੀਗੜ੍ਹ: ਇੱਕ ਬੰਦੇ ਨੇ 500-500 ਰੁਪਏ ਵਿੱਚ ਇੱਕ-ਇੱਕ ‘ਰਾਣੀ’ ਵੇਚ ਕੇ ਲੱਖਾਂ ਰੁਪਏ ਦਾ

ਬੀਬੀ ਬਾਦਲ ਨੇ ਵੀ ਚਿੱਟੀ ਮੱਖੀ ਦੇ ਮਾਰੇ ਖੇਤਾਂ ਦਾ ਕੀਤਾ ਦੌਰਾ
ਬੀਬੀ ਬਾਦਲ ਨੇ ਵੀ ਚਿੱਟੀ ਮੱਖੀ ਦੇ ਮਾਰੇ ਖੇਤਾਂ ਦਾ ਕੀਤਾ ਦੌਰਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਤੋਂ ਬਾਅਦ ਹੁਣ ਕੇਂਦਰੀ

ਕਿਸਾਨੀ ਦੇ ਰਾਖੇ ਨੂੰ ਮਿਲਿਆ ਵੱਡਾ ਸਨਮਾਨ
ਕਿਸਾਨੀ ਦੇ ਰਾਖੇ ਨੂੰ ਮਿਲਿਆ ਵੱਡਾ ਸਨਮਾਨ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਆਜ਼ਾਦੀ ਦਿਹਾੜੇ ਮੌਕੇ