ਭਾਰਤ ਸਿੱਖਾਂ ਨੂੰ ਪਾਕਿਸਤਾਨ ਨਹੀਂ ਜਾਣ ਦੇ ਰਿਹਾ: ਪਾਕਿ ਦਾ ਵੱਡਾ ਇਲਜ਼ਾਮ

By: ਏਬੀਪੀ ਸਾਂਝਾ | | Last Updated: Friday, 9 June 2017 4:01 PM
ਭਾਰਤ ਸਿੱਖਾਂ ਨੂੰ ਪਾਕਿਸਤਾਨ ਨਹੀਂ ਜਾਣ ਦੇ ਰਿਹਾ: ਪਾਕਿ ਦਾ ਵੱਡਾ ਇਲਜ਼ਾਮ

ਫਾਈਲ ਫੋਟੋ।

ਲਾਹੌਰ: ਪਾਕਿਸਤਾਨ ਨੇ ਭਾਰਤ ਖਿਲਾਫ ਸਿੱਖ ਸੰਗਤ ਨੂੰ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਤੋਂ ਰੋਕੇ ਜਾਣ ਦੇ ਇਲਜ਼ਾਮ ਲਾਏ ਹਨ। ਪਾਕਿਸਤਾਨੀ ਅਧਿਕਾਰੀਆਂ ਦਾ ਇਲਜ਼ਾਮ ਹੈ ਕਿ ਦਿੱਲੀ ਸਥਿਤ ਭਾਰਤੀ ਦੂਤਾਵਾਸ ਨੇ 80 ਸਿੱਖ ਯਾਤਰੀਆਂ ਨੂੰ ਪਾਕਿਸਤਾਨ ਵਿੱਚ 14 ਜੂਨ ਨੂੰ ਪੰਚਮ ਗੁਰੂ ਦੇ ਸ਼ਹੀਦੇ ਦਿਹਾੜੇ ਮੌਕੇ ਪਾਕਿਸਤਾਨ ਜਾਣ ਲਈ ਵੀਜ਼ੇ ਦਿੱਤੇ ਸਨ। ਉਨ੍ਹਾਂ ਵਿੱਚੋਂ 66 ਯਾਤਰੀ ਲਾਹੌਰ ਨਹੀਂ ਪਹੁੰਚ ਸਕੇ ਕਿਉਂਕਿ ਭਾਰਤ ਨੇ ਉਨ੍ਹਾਂ ਨੂੰ ਤਕਨੀਕੀ ਕਾਰਨਾਂ ਦਾ ਬਹਾਨਾ ਲਾ ਕੇ ਅਟਾਰੀ ਰੇਲਵੇ ਸਟੇਸ਼ਨ ‘ਤੇ ਹੀ ਰੋਕ ਲਿਆ।

 

ਓਕਾਫ ਬੋਰਡ ਦੇ ਬੁਲਾਰੇ ਅਮੀਰ ਹਾਸ਼ਮੀ ਨੇ ਦੱਸਿਆ ਕਿ ਭਾਰਤੀ ਯਾਤਰੀਆਂ ਨੂੰ ਲੈਣ ਲਈ ਸਮਝੌਤਾ ਐਕਸਪ੍ਰੈਸ ਨੂੰ ਖਾਸ ਤੌਰ ‘ਤੇ ਅਟਾਰੀ ਭੇਜਿਆ ਗਿਆ ਸੀ ਪਰ ਸਿੱਖ ਸੰਗਤ ਨੂੰ ਇਹ ਕਹਿ ਕੇ ਰੇਲ ਵਿੱਚ ਚੜ੍ਹਨ ਨਾ ਦਿੱਤਾ ਗਿਆ ਕਿ ਅਸੀਂ ਯਾਤਰੀਆਂ ਨੂੰ ਸਿਰਫ ਸਪੈਸ਼ਲ ਟਰੇਨ ਰਾਹੀਂ ਹੀ ਪਾਕਿਸਤਾਨ ਭੇਜ ਸਕਦੇ ਹਾਂ।

 

ਪਾਕਿਸਤਾਨ ਦਾ ਇਲਜ਼ਾਮ ਹੈ ਕਿ ਉਨ੍ਹਾਂ ਸਪੈਸ਼ਲ ਰੇਲ ਵੀ ਤੁਰੰਤ ਭੇਜਣੀ ਚਾਹੀ ਪਰ ਭਾਰਤੀ ਅਧਿਕਾਰੀਆਂ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ 80 ਵਿੱਚੋਂ 14 ਸਿੱਖ ਯਾਤਰੀਆਂ ਨੂੰ ਸੜਕੀ ਵਾਹਨਾਂ ਰਾਹੀਂ ਪਾਕਿਸਤਾਨ ਭੇਜਿਆ ਗਿਆ ਜਦਕਿ ਬਾਕੀ ਸੰਗਤ ਜਾ ਹੀ ਨਹੀਂ ਸਕੀ। ਇਹ 14 ਯਾਤਰੀ ਸ਼ਹੀਦੀ ਦਿਹਾੜਾ ਮਨਾਉਣ ਤੇ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ 17 ਜੂਨ ਨੂੰ ਵਾਪਸ ਭਾਰਤ ਪਰਤਣਗੇ।

First Published: Friday, 9 June 2017 4:01 PM

Related Stories

ਰਾਮ ਰਹੀਮ ਦੀ ਪੇਸ਼ੀ ਤੋਂ ਪਹਿਲਾਂ ਹਾਈ ਅਲਰਟ 
ਰਾਮ ਰਹੀਮ ਦੀ ਪੇਸ਼ੀ ਤੋਂ ਪਹਿਲਾਂ ਹਾਈ ਅਲਰਟ 

ਪੰਚਕੁਲਾ: ਸਾਧਵੀ ਨਾਲ ਬਲਾਤਕਾਰ ਮਾਮਲੇ ‘ਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਤ

ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮਿਲੇਗੀ ਮਹੀਨਾਵਾਰ ਪੈਨਸ਼ਨ
ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮਿਲੇਗੀ ਮਹੀਨਾਵਾਰ ਪੈਨਸ਼ਨ

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਨੇ ਪੰਜਾਬ ਵਿੱਚ ਖੁਦਕੁਸ਼ੀ ਕਰ ਚੁੱਕੇ

ਡੇਰਾ ਸੱਚਾ ਸੌਦਾ ਮਾਮਲਾ: ਸੋਸ਼ਲ ਮੀਡੀਆ 'ਤੇ ਪੁਲਿਸ ਕਰੇਗੀ ਇਹ ਕੰਮ..
ਡੇਰਾ ਸੱਚਾ ਸੌਦਾ ਮਾਮਲਾ: ਸੋਸ਼ਲ ਮੀਡੀਆ 'ਤੇ ਪੁਲਿਸ ਕਰੇਗੀ ਇਹ ਕੰਮ..

ਚੰਡੀਗੜ੍ਹ : ਡੇਰਾ ਸੱਚਾ ਸੌਦਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਖ਼ਿਲਾਫ਼ ਸੀਬੀਆਈ ਦੀ

ਪੰਜਾਬ ਤੇ ਚੰਡੀਗੜ੍ਹ ਦੀਆਂ ਹੱਦਾਂ ਸੀਲ !
ਪੰਜਾਬ ਤੇ ਚੰਡੀਗੜ੍ਹ ਦੀਆਂ ਹੱਦਾਂ ਸੀਲ !

ਚੰਡੀਗੜ੍ਹ : ਡੇਰਾ ਸੱਚਾ ਸੌਦਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਖ਼ਿਲਾਫ਼ ਸੀਬੀਆਈ ਦੀ

ਡੇਰਾ ਮੁਖੀ ਦੀ ਪੇਸ਼ੀ ਵੇਲੇ ਗੜਬੜੀ ਕਰਨ ਵਾਲਿਆਂ ਨੂੰ ਕੈਪਟਨ ਦੀ ਚੇਤਾਵਨੀ
ਡੇਰਾ ਮੁਖੀ ਦੀ ਪੇਸ਼ੀ ਵੇਲੇ ਗੜਬੜੀ ਕਰਨ ਵਾਲਿਆਂ ਨੂੰ ਕੈਪਟਨ ਦੀ ਚੇਤਾਵਨੀ

ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਸਿਰਸਾ

ਦੁਨੀਆ ਦੇ ਇੱਕੋ-ਇੱਕ ਗ੍ਰੰਥ ਜਿਨਾਂ ਨੂੰ ਮਿਲਿਆ ਸਦੀਵੀ ਗੁਰੂ ਦਾ ਦਰਜਾ
ਦੁਨੀਆ ਦੇ ਇੱਕੋ-ਇੱਕ ਗ੍ਰੰਥ ਜਿਨਾਂ ਨੂੰ ਮਿਲਿਆ ਸਦੀਵੀ ਗੁਰੂ ਦਾ ਦਰਜਾ

ਸ੍ਰੀ ਗੁਰੂ ਗ੍ਰੰਥ ਸਾਹਿਬ ਦੁਨੀਆ ਦੇ ਪਹਿਲੇ ਅਜਿਹੇ ਗ੍ਰੰਥ ਨੇ ਜਿਨ੍ਹਾਂ ਨੂੰ

ਹੁਣ 'ਆਪ' ਵਾਂਗ ਸੱਤਾਧਾਰੀ ਕਾਂਗਰਸ ਵੀ ਸੜਕਾਂ 'ਤੇ
ਹੁਣ 'ਆਪ' ਵਾਂਗ ਸੱਤਾਧਾਰੀ ਕਾਂਗਰਸ ਵੀ ਸੜਕਾਂ 'ਤੇ

ਜਲੰਧਰ: ਹੁਣ ਆਮ ਆਦਮੀ ਪਾਰਟੀ ਵਾਂਗ ਸੱਤਾ ‘ਚ ਹੋਣ ਦੇ ਬਾਵਜੂਦ ਕਾਂਗਰਸ ਵੀ ਸੜਕਾਂ

ਸਹੀ ਅਰਥਾਂ 'ਚ ਪੰਜਾਬੀ ਸਾਹਿਤ ਦਾ (ਸੁਰਜੀਤ) ਪਾਤਰ
ਸਹੀ ਅਰਥਾਂ 'ਚ ਪੰਜਾਬੀ ਸਾਹਿਤ ਦਾ (ਸੁਰਜੀਤ) ਪਾਤਰ

ਚੰਡੀਗੜ੍ਹ: ਸੁਰਜੀਤ ਪਾਤਰ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਪਾਤਰ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੁੰਦਰ ਜਲੋਅ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੁੰਦਰ ਜਲੋਅ

ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਅੱਜ

ਕੇਸ ਦਰਜ ਹੋਣ ਤੋਂ ਬਡੂੰਗਰ ਖਫਾ, ਕੈਪਟਨ ਸਰਕਾਰ 'ਤੇ ਵਰ੍ਹੇ
ਕੇਸ ਦਰਜ ਹੋਣ ਤੋਂ ਬਡੂੰਗਰ ਖਫਾ, ਕੈਪਟਨ ਸਰਕਾਰ 'ਤੇ ਵਰ੍ਹੇ

ਰੂਪਨਗਰ: ਬੀਤੇ ਦਿਨੀਂ ਕਾਹਨੂੰਵਾਨ ਵਿੱਚ ਗੁਰਦੁਆਰਾ ਸਾਹਿਬ ਛੋਟਾ ਘੱਲੂਘਾਰਾ