ਭਾਰਤ ਸਿੱਖਾਂ ਨੂੰ ਪਾਕਿਸਤਾਨ ਨਹੀਂ ਜਾਣ ਦੇ ਰਿਹਾ: ਪਾਕਿ ਦਾ ਵੱਡਾ ਇਲਜ਼ਾਮ

By: ਏਬੀਪੀ ਸਾਂਝਾ | | Last Updated: Friday, 9 June 2017 4:01 PM
ਭਾਰਤ ਸਿੱਖਾਂ ਨੂੰ ਪਾਕਿਸਤਾਨ ਨਹੀਂ ਜਾਣ ਦੇ ਰਿਹਾ: ਪਾਕਿ ਦਾ ਵੱਡਾ ਇਲਜ਼ਾਮ

ਫਾਈਲ ਫੋਟੋ।

ਲਾਹੌਰ: ਪਾਕਿਸਤਾਨ ਨੇ ਭਾਰਤ ਖਿਲਾਫ ਸਿੱਖ ਸੰਗਤ ਨੂੰ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਤੋਂ ਰੋਕੇ ਜਾਣ ਦੇ ਇਲਜ਼ਾਮ ਲਾਏ ਹਨ। ਪਾਕਿਸਤਾਨੀ ਅਧਿਕਾਰੀਆਂ ਦਾ ਇਲਜ਼ਾਮ ਹੈ ਕਿ ਦਿੱਲੀ ਸਥਿਤ ਭਾਰਤੀ ਦੂਤਾਵਾਸ ਨੇ 80 ਸਿੱਖ ਯਾਤਰੀਆਂ ਨੂੰ ਪਾਕਿਸਤਾਨ ਵਿੱਚ 14 ਜੂਨ ਨੂੰ ਪੰਚਮ ਗੁਰੂ ਦੇ ਸ਼ਹੀਦੇ ਦਿਹਾੜੇ ਮੌਕੇ ਪਾਕਿਸਤਾਨ ਜਾਣ ਲਈ ਵੀਜ਼ੇ ਦਿੱਤੇ ਸਨ। ਉਨ੍ਹਾਂ ਵਿੱਚੋਂ 66 ਯਾਤਰੀ ਲਾਹੌਰ ਨਹੀਂ ਪਹੁੰਚ ਸਕੇ ਕਿਉਂਕਿ ਭਾਰਤ ਨੇ ਉਨ੍ਹਾਂ ਨੂੰ ਤਕਨੀਕੀ ਕਾਰਨਾਂ ਦਾ ਬਹਾਨਾ ਲਾ ਕੇ ਅਟਾਰੀ ਰੇਲਵੇ ਸਟੇਸ਼ਨ ‘ਤੇ ਹੀ ਰੋਕ ਲਿਆ।

 

ਓਕਾਫ ਬੋਰਡ ਦੇ ਬੁਲਾਰੇ ਅਮੀਰ ਹਾਸ਼ਮੀ ਨੇ ਦੱਸਿਆ ਕਿ ਭਾਰਤੀ ਯਾਤਰੀਆਂ ਨੂੰ ਲੈਣ ਲਈ ਸਮਝੌਤਾ ਐਕਸਪ੍ਰੈਸ ਨੂੰ ਖਾਸ ਤੌਰ ‘ਤੇ ਅਟਾਰੀ ਭੇਜਿਆ ਗਿਆ ਸੀ ਪਰ ਸਿੱਖ ਸੰਗਤ ਨੂੰ ਇਹ ਕਹਿ ਕੇ ਰੇਲ ਵਿੱਚ ਚੜ੍ਹਨ ਨਾ ਦਿੱਤਾ ਗਿਆ ਕਿ ਅਸੀਂ ਯਾਤਰੀਆਂ ਨੂੰ ਸਿਰਫ ਸਪੈਸ਼ਲ ਟਰੇਨ ਰਾਹੀਂ ਹੀ ਪਾਕਿਸਤਾਨ ਭੇਜ ਸਕਦੇ ਹਾਂ।

 

ਪਾਕਿਸਤਾਨ ਦਾ ਇਲਜ਼ਾਮ ਹੈ ਕਿ ਉਨ੍ਹਾਂ ਸਪੈਸ਼ਲ ਰੇਲ ਵੀ ਤੁਰੰਤ ਭੇਜਣੀ ਚਾਹੀ ਪਰ ਭਾਰਤੀ ਅਧਿਕਾਰੀਆਂ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ 80 ਵਿੱਚੋਂ 14 ਸਿੱਖ ਯਾਤਰੀਆਂ ਨੂੰ ਸੜਕੀ ਵਾਹਨਾਂ ਰਾਹੀਂ ਪਾਕਿਸਤਾਨ ਭੇਜਿਆ ਗਿਆ ਜਦਕਿ ਬਾਕੀ ਸੰਗਤ ਜਾ ਹੀ ਨਹੀਂ ਸਕੀ। ਇਹ 14 ਯਾਤਰੀ ਸ਼ਹੀਦੀ ਦਿਹਾੜਾ ਮਨਾਉਣ ਤੇ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ 17 ਜੂਨ ਨੂੰ ਵਾਪਸ ਭਾਰਤ ਪਰਤਣਗੇ।

First Published: Friday, 9 June 2017 4:01 PM

Related Stories

ਜੇਲ੍ਹ ਦੀ ਹਵਾ ਖਾਏਗਾ ਇੰਸਪੈਕਟਰ ਇੰਦਰਜੀਤ
ਜੇਲ੍ਹ ਦੀ ਹਵਾ ਖਾਏਗਾ ਇੰਸਪੈਕਟਰ ਇੰਦਰਜੀਤ

ਐਸ.ਏ.ਐਸ. ਨਗਰ (ਮੁਹਾਲੀ):- ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਵੱਲੋਂ

ਸਿਆਸੀ ਪਲਟਾ: ਅਕਾਲੀਆਂ ਖਿਲਾਫ ਅਕਾਲ ਤਖਤ ਪੁੱਜੇ ਬੈਂਸ ਭਰਾ
ਸਿਆਸੀ ਪਲਟਾ: ਅਕਾਲੀਆਂ ਖਿਲਾਫ ਅਕਾਲ ਤਖਤ ਪੁੱਜੇ ਬੈਂਸ ਭਰਾ

ਅੰਮ੍ਰਿਤਸਰ: ਲੁਧਿਆਣਾ ਤੋਂ ਵਿਧਾਇਕ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ

 'ਦੇਸ਼ 'ਚ ਮੋਦੀ ਹਕੂਮਤ ਵੱਲੋਂ ਅਣਐਲਾਨੀ ਐਮਰਜੈਂਸੀ'
'ਦੇਸ਼ 'ਚ ਮੋਦੀ ਹਕੂਮਤ ਵੱਲੋਂ ਅਣਐਲਾਨੀ ਐਮਰਜੈਂਸੀ'

ਸੰਗਰੂਰ: ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਾਉਣ ਤੋਂ ਬਾਅਦ

ਹਰਿਮੰਦਰ ਸਾਹਿਬ ਵਿਖੇ ਭਾਫ ਨਾਲ ਪੱਕੇਗਾ ਲੰਗਰ
ਹਰਿਮੰਦਰ ਸਾਹਿਬ ਵਿਖੇ ਭਾਫ ਨਾਲ ਪੱਕੇਗਾ ਲੰਗਰ

ਅੰਮ੍ਰਿਤਸਰ: ਹਰਿਮੰਦਰ ਸਾਹਿਬ ਕੰਪਲੈਕਸ ਤੇ ਸ਼ਹਿਰ ਅੰਮ੍ਰਿਤਸਰ ਨੂੰ ਪ੍ਰਦੂਸ਼ਣ

ਲੁਧਿਆਣਾ 'ਚ ਕੁਦਰਤ ਦਾ ਕਹਿਰ, ਮਰੀਜ਼ਾਂ ਨਾਲ ਭਰਿਆ ਹਸਪਤਾਲ
ਲੁਧਿਆਣਾ 'ਚ ਕੁਦਰਤ ਦਾ ਕਹਿਰ, ਮਰੀਜ਼ਾਂ ਨਾਲ ਭਰਿਆ ਹਸਪਤਾਲ

ਲੁਧਿਆਣਾ: ਲੁਧਿਆਣਾ ਦੇ ਗਿਆਸਪੁਰਾ, ਹੈਬੋਵਾਲ, ਫੋਕਲ ਪਵਾਇੰਟ, ਦੁਰਗਾ ਕਲੋਨੀ, ਫੌਜੀ

ਅਕਾਲੀ ਦਲ ਤੇ 'ਆਪ' 2022 ਨੂੰ ਸਰ ਕਰਨ 'ਚ ਜੁੱਟੀਆਂ
ਅਕਾਲੀ ਦਲ ਤੇ 'ਆਪ' 2022 ਨੂੰ ਸਰ ਕਰਨ 'ਚ ਜੁੱਟੀਆਂ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਵਜੋਂ

ਅੰਮ੍ਰਿਤਸਰ ਨੂੰ ਹੋਏ 440 ਸਾਲ, ਸਥਾਪਨਾ ਦਿਵਸ ਮਨਾਇਆ ਜਾਵੇਗਾ
ਅੰਮ੍ਰਿਤਸਰ ਨੂੰ ਹੋਏ 440 ਸਾਲ, ਸਥਾਪਨਾ ਦਿਵਸ ਮਨਾਇਆ ਜਾਵੇਗਾ

ਅੰਮ੍ਰਿਤਸਰ: 27 ਜੂਨ ਨੂੰ ਗੁਰੂ ਕੀ ਨਗਰੀ ਸ਼ਹਿਰ ਅੰਮ੍ਰਿਤਸਰ ਦਾ ਸਥਾਪਨਾ ਦਿਵਸ

ਅਕਾਲੀ ਦਲ ਲਈ ਪੰਥਕ ਮਸਲੇ ਮੁੜ ਹੋਏ ਅਹਿਮ
ਅਕਾਲੀ ਦਲ ਲਈ ਪੰਥਕ ਮਸਲੇ ਮੁੜ ਹੋਏ ਅਹਿਮ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਪਿਛਲੇ ਦਿਨਾਂ ਤੋਂ ਲਗਾਤਾਰ ਸਿੱਖ ਮਸਲਿਆਂ ਨੂੰ

ਈਦ ਮੌਕੇ ਮੁਕਤਸਰ ਨੂੰ ਹਰਿਆ-ਭਰਿਆ ਬਣਾਉਣ ਦਾ ਪ੍ਰਣ
ਈਦ ਮੌਕੇ ਮੁਕਤਸਰ ਨੂੰ ਹਰਿਆ-ਭਰਿਆ ਬਣਾਉਣ ਦਾ ਪ੍ਰਣ

ਸ੍ਰੀ ਮੁਕਤਸਰ ਸਾਹਿਬ: ਅੱਜ ਮੁਸਲਿਮ ਭਾਈਚਾਰੇ ਵੱਲੋਂ ਦੁਨੀਆ ਭਰ ਵਿੱਚ ਈਦ-ਉਲ-ਫਿਤਰ

 ਆਖਰ ਠੱਗੀ ਹੀ ਗਈ ਆਮ ਆਦਮੀ ਪਾਰਟੀ !
ਆਖਰ ਠੱਗੀ ਹੀ ਗਈ ਆਮ ਆਦਮੀ ਪਾਰਟੀ !

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਖਤਮ ਹੋਏ ਬਜਟ ਸੈਸ਼ਨ ਵਿੱਚ ਆਮ ਆਦਮੀ ਪਾਰਟੀ (ਆਪ)