'ਡੇਰੇ 'ਚ ਮੀਟਿੰਗ' ਦੇਸ਼ਧ੍ਰੋਹ ਦਾ ਵੀਡੀਓ ਐਵੀਡੈਂਸ

By: Amandeep Dixit | | Last Updated: Friday, 12 January 2018 4:42 PM
'ਡੇਰੇ 'ਚ ਮੀਟਿੰਗ' ਦੇਸ਼ਧ੍ਰੋਹ ਦਾ ਵੀਡੀਓ ਐਵੀਡੈਂਸ

ਅਮਨਦੀਪ ਦੀਕਸ਼ਿਤ 

ਪੰਚਕੂਲਾ: ਪੰਚਕੂਲਾ ਵਿੱਚ 25 ਅਗਸਤ ਨੂੰ ਦੰਗੇ ਭੜਕਾਉਣ ਦੇ ਮਾਮਲੇ ਵਿੱਚ ਹਨੀਪ੍ਰੀਤ ਸਮੇਤ 15 ਮੁਲਜ਼ਮਾਂ ਖਿਲਾਫ ਚਾਰਜਸ਼ੀਟ ਪੇਸ਼ ਕਰਨ ਮਗਰੋਂ, ਪੁਲਿਸ ਨੂੰ ਡੇਰੇ ਵਿੱਚ ਹੋਈ ਮੀਟਿੰਗ ਦਾ ਵੀਡੀਓ ਤੇ ਆਡੀਓ ਸਬੂਤ ਮਿਲਿਆ। ਇਸ ਦੇ ਚੱਲਦਿਆਂ ਪੁਲਿਸ ਨੇ ਹਨੀਪ੍ਰੀਤ ਤੇ ਉਸ ਦੇ 15 ਸਾਥੀਆਂ ਖਿਲਾਫ ਸੁਪਲੀਮੈਂਟਰੀ ਚਾਰਜਸ਼ੀਟ ਪੰਚਕੂਲਾ ਦੀ ਅਦਾਲਤ ਵਿੱਚ ਦਿੱਤੀ ਹੈ। ਪੁਲਿਸ ਨੇ ਇਸ ਚਾਰਜਸ਼ੀਟ ਵਿੱਚ ਡੇਰੇ ਵਿੱਚ ਹੋਈ 17 ਅਗਸਤ ਦੀ ਬੈਠਕ ਵਿੱਚ ਰਚੀ ਸਾਜਿਸ਼ ਦੇ ਪੁਖਤਾ ਸਬੂਤਾਂ ਦਾ ਵੇਰਵਾ ਦਿੱਤਾ।

ਵੀਰਵਾਰ ਨੂੰ ਹੋਈ ਅਦਾਲਤੀ ਕਾਰਵਾਈ ਦੌਰਾਨ ਪੁਲਿਸ ਨੇ ਅਦਾਲਤ ਨੂੰ ਦੱਸਿਆ ਸੀ ਕਿ ਪੁਲਿਸ ਹੱਥ ਕੁਝ ਪੁਖਤਾ ਸਬੂਤ ਲੱਗੇ ਹਨ। ਇਹ ਸਾਬਤ ਕਰਨਗੇ ਕਿ ਡੇਰੇ ਵਿੱਚ ਹੋਈ 17 ਅਗਸਤ ਦੀ ਬੈਠਕ ਦੌਰਾਨ ਰਚੀ ਪੰਚਕੂਲਾ ਵਿੱਚ ਦੰਗਿਆਂ ਦੀ ਸਾਜ਼ਿਸ਼ ਗਈ ਸੀ। ਪੁਲਿਸ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਹੱਥ ਵੀਡੀਓ ਤੇ ਆਡੀਓ ਰਿਕਾਰਡਿੰਗ ਲੱਗੀ ਹੈ, ਜੋ ਬਿਆਨਦੀ ਹੈ ਕਿ ਦੰਗਿਆਂ ਦੀ ਸਾਜ਼ਿਸ਼ ਡੇਰੇ ਵਿੱਚ 45 ਮੈਂਬਰੀ ਕਮੇਟੀ ਨੇ ਹੀ ਰਚੀ ਸੀ।

ਹਾਲਾਂਕਿ ਵੀਰਵਾਰ ਨੂੰ ਹਨੀਪ੍ਰੀਤ ਤੇ ਉਸ ਦੇ ਸਾਥੀਆਂ ਖਿਲਾਫ ਦੋਸ਼ ਤੈਅ ਹੋਣੇ ਸੀ, ਪਰ ਬਚਾਉ ਪੱਖ ਦੇ ਵਕੀਲਾਂ ਨੇ ਕਿਹਾ ਕਿ ਬਹਿਸ ਕਰਨ ਲਈ, ਉਨ੍ਹਾਂ ਕੋਲ ਚਾਰਜਸ਼ੀਟ ਦੀ ਪੂਰੀ ਕਾਪੀ ਮੌਜ਼ੂਦ ਨਹੀਂ ਹੈ। ਉਸ ਸਮੇਂ ਪੁਲਿਸ ਦੇ ਇੱਕ ਅਧਿਕਾਰੀ ਨੇ ਕੋਰਟ ਨੂੰ ਹੋਰ ਪੁਖਤਾ ਸਬੂਤ ਮਿਲਣ ਦਾ ਖੁਲਾਸਾ ਕੀਤਾ ਤੇ ਕਿਹਾ ਕਿ ਉਹੋ ਸੁਪਲੀਮੈਂਟਰੀ ਚਾਰਜਸ਼ੀਟ ਪੇਸ਼ ਕਰਨ ਤੋਂ ਬਾਅਦ ਬਚਾਓ ਪੱਖ ਦੇ ਵਕੀਲਾਂ ਨੂੰ ਕਾਪੀਆਂ ਦੇ ਦੇਣਗੇ।

ਪੁਲਿਸ ਆਪਣੀ ਗੱਲ ‘ਤੇ ਅੜੀ ਰਹੀ ਸ਼ਾਮ ਨੂੰ ਅਦਾਲਤ ਬੰਦ ਹੋਣ ਤੋਂ ਪਹਿਲਾਂ 2700 ਪੇਜਾਂ ਦੀ ਚਾਰਜਸ਼ੀਟ ਦਾ ਪਲੰਦਾ ਲੈ ਕੇ ਅਦਾਲਤ ਪਹੁੰਚ ਗਏ। ਹਨੀਪ੍ਰੀਤ ਤੇ ਉਸ ਦੇ ਸਾਥੀਆਂ ਖਿਲਾਫ ਵੀਰਵਾਰ ਨੂੰ 1500 ਪੇਜ ਦੀ ਇਹ ਨਵੀਂ ਚਾਰਜਸ਼ੀਟ ਕੇਸ ਦੇ ਪੁਖਤਾ ਸਬੂਤਾਂ ਨਾਲ ਭਰੀ ਹੋਈ ਹੈ। ਇਸ ਦੇ ਨਾਲ ਹੀ ਪੁਲਿਸ ਨੇ 10 ਹੋਰ ਮੁਲਜ਼ਮਾਂ ਖਿਲਾਫ ਚਾਰਜਸ਼ੀਟ ਕੋਰਟ ਵਿੱਚ ਦਿੱਤੀ ਹੈ।

ਪਵਨ ਇੰਸਾ, ਵੇਦ ਪ੍ਰਕਾਸ਼, ਰਾਜਿੰਦਰ ਸਿੰਘ, ਰਮੇਸ਼ ਕੁਮਾਰ, ਭੀਮ ਸੇਨ, ਹਰਿਕੇਸ਼, ਰਾਜ ਕੁਮਾਰ, ਰਣਬੀਰ, ਡਾਕਟਰ ਦਲਜੀਤ ਤੇ ਬਲਰਾਜ ਦੇ ਖਿਲਾਫ ਆਈ ਚਾਰਜਸ਼ੀਟ ਹੁਣ ਕੁੱਲ ਪੇਜਾਂ ਦੀ ਗਿਣਤੀ ਹੁਣ 2700 ਤੱਕ ਪਹੁੰਚ ਗਈ ਹੈ। ਇਨ੍ਹਾਂ 10 ਮੁਲਜ਼ਮਾਂ ਖਿਲਾਫ ਵੀ ਦੇਸ਼ਦ੍ਰੋਹ ਤੇ ਪੰਚਕੂਲਾ ਵਿੱਚ ਹੋਈ ਦੰਗਿਆਂ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮਾਂ ਹੇਠ ਪੁਲਿਸ ਨੇ ਆਪਣੀ ਤਫਤੀਸ਼ ਪੂਰੀ ਕੀਤੀ ਤੇ ਚਾਰਜਸ਼ੀਟ ਦਿੱਤੀ।

First Published: Friday, 12 January 2018 4:42 PM

Related Stories

ਪੈਟਰੋਲ ਪੰਪ ਕਰਿੰਦਿਆਂ ਨੂੰ ਗੋਲ਼ੀਆਂ ਮਾਰ ਲੁੱਟੇ 17 ਲੱਖ
ਪੈਟਰੋਲ ਪੰਪ ਕਰਿੰਦਿਆਂ ਨੂੰ ਗੋਲ਼ੀਆਂ ਮਾਰ ਲੁੱਟੇ 17 ਲੱਖ

ਅਬੋਹਰ: ਪੰਜਾਬ-ਰਾਜਸਥਾਨ ਦੇ ਨਾਲ ਲਗਦੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਦੋਦਾਵਾਲਾ

ਗੁਰਬੀਰ ਗਰੇਵਾਲ ਬਣੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ
ਗੁਰਬੀਰ ਗਰੇਵਾਲ ਬਣੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ

ਨਿਊਜਰਸੀ: ਸੀਨੀਅਰ ਵਕੀਲ ਗੁਰਬੀਰ ਗਰੇਵਾਲ ਨੂੰ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ

ਰਿਆਨ ਕਤਲ ਕਾਂਡ 'ਚ ਪਿੰਟੋ ਪਰਿਵਾਰ ਨੂੰ ਰਾਹਤ
ਰਿਆਨ ਕਤਲ ਕਾਂਡ 'ਚ ਪਿੰਟੋ ਪਰਿਵਾਰ ਨੂੰ ਰਾਹਤ

ਚੰਡੀਗੜ੍ਹ: ਰਿਆਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪ੍ਰਦੂਮਨ ਦੇ ਕਤਲ ਮਾਮਲੇ ਵਿੱਚ

ਸੰਸਦ ਮੈਂਬਰ ਨੂੰ ਹਸਪਤਾਲ 'ਚ ਵੇਖ ਡਾਕਟਰਾਂ ਦੇ ਉੱਡੇ ਹੋਸ਼
ਸੰਸਦ ਮੈਂਬਰ ਨੂੰ ਹਸਪਤਾਲ 'ਚ ਵੇਖ ਡਾਕਟਰਾਂ ਦੇ ਉੱਡੇ ਹੋਸ਼

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਬਣਿਆ ਸਰਕਾਰੀ ਟੀ.ਬੀ. ਹਸਪਤਾਲ ਖੁਦ ਬਿਮਾਰੀ ਦੀ

ਮਨਜੀਤ ਸਿੰਘ ਕਲਕੱਤਾ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਈ
ਮਨਜੀਤ ਸਿੰਘ ਕਲਕੱਤਾ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਈ

ਅੰਮ੍ਰਿਤਸਰ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ,

ਪਾਕਿਸਤਾਨ 'ਚ ਵਿਸਾਖੀ ਵੇਖਣ ਦੇ ਚਾਹਵਾਨਾਂ ਤੋਂ ਪਾਸਪੋਰਟ ਮੰਗੇ
ਪਾਕਿਸਤਾਨ 'ਚ ਵਿਸਾਖੀ ਵੇਖਣ ਦੇ ਚਾਹਵਾਨਾਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ

ਪਵਿੱਤਰ ਸ਼ਹਿਰ ਦਾ ਦਰਜਾ ਸਿਰਫ ਵਿਖਾਵਾ!
ਪਵਿੱਤਰ ਸ਼ਹਿਰ ਦਾ ਦਰਜਾ ਸਿਰਫ ਵਿਖਾਵਾ!

ਬਠਿੰਡਾ: ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤਲਵੰਡੀ ਸਾਬੋ ਨੂੰ ਬੇਸ਼ੱਕ ਪਵਿੱਤਰ

ਮੰਤਰੀ ਦਾ ਅਹੁਦਾ ਖੁੱਸਣ ਮਗਰੋਂ ਖਹਿਰਾ ਨਾਲ ਸਿੰਗ ਫਸਾਉਣਗੇ ਰਾਣਾ
ਮੰਤਰੀ ਦਾ ਅਹੁਦਾ ਖੁੱਸਣ ਮਗਰੋਂ ਖਹਿਰਾ ਨਾਲ ਸਿੰਗ ਫਸਾਉਣਗੇ ਰਾਣਾ

ਚੰਡੀਗੜ੍ਹ: ਬਿਜਲੀ ਤੇ ਸਿੰਜਾਈ ਮੰਤਰੀ ਦਾ ਅਹੁਦਾ ਖੁੱਸਣ ਮਗਰੋਂ ਰਾਣਾ ਗੁਰਜੀਤ ਨੇ

ਰਾਹੁਲ ਦਾ ਫੈਸਲਾ ਸਿਰ ਮੱਥੇ: ਰਾਣਾ ਗੁਰਜੀਤ
ਰਾਹੁਲ ਦਾ ਫੈਸਲਾ ਸਿਰ ਮੱਥੇ: ਰਾਣਾ ਗੁਰਜੀਤ

ਚੰਡੀਗੜ੍ਹ: ਤਾਜ਼ਾ-ਤਾਜ਼ਾ ਮੰਤਰੀ ਦੀ ਕੁਰਸੀ ਖੁੱਸਣ ਮਗਰੋਂ ਰਾਣਾ ਗੁਰਜੀਤ ਨੇ

ਮਾਛੀਵਾੜਾ 'ਚ 20 ਕਰੋੜ ਦੀ ਹੈਰੋਇਨ ਜ਼ਬਤ
ਮਾਛੀਵਾੜਾ 'ਚ 20 ਕਰੋੜ ਦੀ ਹੈਰੋਇਨ ਜ਼ਬਤ

ਲੁਧਿਆਣਾ: ਪੁਲਿਸ ਨੇ ਮਾਛੀਵਾੜਾ ਤੋਂ 5 ਕਿੱਲੋ ਹੈਰੋਇਨ ਕਾਬੂ ਕੀਤੀ ਹੈ। ਕੌਮਾਂਤਰੀ