ਝੜਪ ਤੋਂ ਬਾਅਦ ਮੁਤਵਾਜ਼ੀ ਜਥੇਦਾਰਾਂ ਸੁਣਾਇਆ ਫੈਸਲਾ, ਜੌਹਰ ਸਿੰਘ ਤਨਖ਼ਾਹੀਆ ਕਰਾਰ

By: ABP Sanjha | | Last Updated: Thursday, 12 October 2017 5:58 PM
ਝੜਪ ਤੋਂ ਬਾਅਦ ਮੁਤਵਾਜ਼ੀ ਜਥੇਦਾਰਾਂ ਸੁਣਾਇਆ ਫੈਸਲਾ, ਜੌਹਰ ਸਿੰਘ ਤਨਖ਼ਾਹੀਆ ਕਰਾਰ

ਅੰਮ੍ਰਿਤਸਰ: ਗੁਰਦਵਾਰਾ ਕਾਹਨੂੰਵਾਨ ਛੰਭ ਛੋਟਾ ਘੱਲੂਘਾਰਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਸਮੇਂ ਇੱਥੋਂ ਦੇ ਸਕੱਤਰ ਦਾ ਗੁਰਦਵਾਰੇ ਅੰਦਰ ਕਿਸੇ ਔਰਤ ਨਾਲ ਇਤਰਾਜ਼ਯੋਗ ਹਾਲਾਤ ਵਿੱਚ ਫੜੇ ਜਾਣ ਕਾਰਨ, ਜੌਹਰ ਸਿੰਘ ਨੂੰ ਤਨਖ਼ਾਹੀਆ ਕਰਾਰ ਦੇ ਦਿੱਤਾ ਗਿਆ ਹੈ। ਆਪਣੇ ਮੁਲਾਜ਼ਮ ਦੇ ਗ਼ੈਰ-ਜ਼ਿੰਮੇਵਾਰਾਨਾ ਵਰਤਾਰੇ ਕਾਰਨ ਅੱਜ ਜੌਹਰ ਸਿੰਘ ਨੂੰ ਪ੍ਰਧਾਨ ਹੋਣ ਨਾਤੇ ਜਵਾਬਤਲਬੀ ਲਈ ਸੱਦਿਆ ਗਿਆ ਸੀ। ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰਾਂ ਨੇ ਜੌਹਰ ਸਿੰਘ ਨੂੰ ਹਫ਼ਤੇ ਲਈ ਰੋਜ਼ਾਨਾ ਇੱਕ-ਇੱਕ ਘੰਟੇ ਲਈ ਕੀਰਤਨ ਸਰਵਣ ਕਰਨ, ਸੰਗਤ ਦੇ ਜੋੜੇ ਸਾਫ ਕਰਨ ਤੇ ਲੰਗਰ ਦੇ ਜੂਠੇ ਬਰਤਨ ਮਾਂਜਣ ਦੀ ਸਜ਼ਾ ਦਿੱਤੀ ਹੈ।

 

ਜ਼ਿਕਰਯੋਗ ਹੈ ਕਿ ਅੱਜ ਸਰਬਤ ਖ਼ਾਲਸਾ ਵੱਲੋਂ ਥਾਪੇ ਜਥੇਦਾਰਾਂ ਦੇ ਹਮਾਇਤੀ ਤੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਆਪਸ ਵਿੱਚ ਝਗੜ ਪਏ ਸੀ। ਇਸ ਘਟਨਾ ਵਿੱਚ ਦੋਵੇਂ ਧਿਰਾਂ ਦੇ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰ ਛੋਟਾ ਘੱਲੂਘਾਰਾ ਗੁਰਦਵਾਰਾ ਮਾਮਲੇ ‘ਚ ਜੌਹਰ ਸਿੰਘ ਦਾ ਪੱਖ ਸੁਣਨ ਲਈ ਹਰਿਮੰਦਰ ਸਾਹਿਬ ਪਹੁੰਚੇ ਸਨ। ਮੁਤਵਾਜ਼ੀ ਜਥੇਦਾਰਾਂ ‘ਚੋਂ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਤੇ ਅਮਰੀਕ ਸਿੰਘ ਅਜਨਾਲਾ ਵੀ ਉੱਥੇ ਮੌਜੂਦ ਸਨ।

Penality to Johar Singh

ਜੌਹਰ ਸਿੰਘ ਨੂੰ ਭਲਕੇ 13 ਅਕਤੂਬਰ ਨੂੰ ਅਕਾਲ ਤਖ਼ਤ ‘ਤੇ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਅੱਜ ਹੀ ਅਕਾਲ ਤਖ਼ਤ ਦੇ ਜਥੇਦਾਰਾਂ ਦੀ ਥਾਂ ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰਾਂ ਦੇ ਸਾਹਮਣੇ ਪੇਸ਼ ਹੋਣ ਲਈ ਆ ਗਿਆ। ਜੌਹਰ ਸਿੰਘ ਪਹਿਲਾਂ ਹਰਿਮੰਦਰ ਸਾਹਿਬ ਅੰਦਰ ਦਾਖ਼ਲ ਹੋ ਗਿਆ। ਜਦੋਂ ਸਰਬਤ ਖ਼ਾਲਸਾ ਦੇ ਜਥੇਦਾਰ ਤੇ ਸਮਰਥਕ ਦਰਬਾਰ ਸਾਹਿਬ ਅੰਦਰ ਦਾਖ਼ਲ ਹੋਣ ਲੱਗੇ ਤਾਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਰੋਕ ਲਿਆ, ਜਿਸ ਕਾਰਨ ਟਕਰਾਅ ਹੋ ਗਿਆ।

 

ਇੱਥੇ ਇਹ ਵੀ ਦੱਸਣਯੋਗ ਹੈ ਕਿ ਜੌਹਰ ਸਿੰਘ ਨੇ ਦੱਸਿਆ ਕਿ ਉਸ ਨੂੰ ਅਕਾਲ ਤਖ਼ਤ ਵੱਲੋਂ 13 ਅਕਤੂਬਰ ਨੂੰ ਪੇਸ਼ ਹੋਣ ਬਾਰੇ ਕੋਈ ਸੁਨੇਹਾ ਪ੍ਰਾਪਤ ਨਹੀਂ ਹੋਇਆ। ਉਸ ਨੇ ਇਹ ਵੀ ਕਿਹਾ ਕਿ ਉਹ ਮੁਤਵਾਜ਼ੀ ਜਥੇਦਾਰਾਂ ਵੱਲੋਂ ਲਾਈ ਗਈ ਤਨਖ਼ਾਹ ਨੂੰ ਪੂਰਾ ਕਰੇਗਾ।

 

ਦੱਸ ਦਈਏ ਜੌਹਰ ਸਿੰਘ ਗੁਰਦਵਾਰਾ ਕਾਹਨੂੰਵਾਨ ਛੰਭ ਛੋਟਾ ਘੱਲੂਘਾਰਾ ਦੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸੀ ਤੇ ਇੱਥੋਂ ਦੇ ਸਕੱਤਰ ਦਾ ਬੀਤੇ ਦਿਨੀਂ ਗੁਰਦਵਾਰੇ ਅੰਦਰ ਕਿਸੇ ਔਰਤ ਨਾਲ ਇਤਰਾਜ਼ਯੋਗ ਹਾਲਾਤ ਵਿੱਚ ਫੜੇ ਜਾਣ ਕਾਰਨ, ਜੌਹਰ ਸਿੰਘ ਨੂੰ ਪ੍ਰਧਾਨ ਹੋਣ ਨਾਤੇ ਜਵਾਬਤਲਬੀ ਲਈ ਸੱਦਿਆ ਗਿਆ ਸੀ। ਇਸ ਬਾਰੇ ਅਕਾਲੀ ਦਲ ਦੇ ਆਗੂ ਸੇਵਾ ਸਿੰਘ ਸੇਖਵਾਂ, ਸਾਬਕਾ ਆਗੂ ਤੇ ਬਲਾਤਕਾਰ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਸੁੱਚਾ ਸਿੰਘ ਲੰਗਾਹ ਵੱਲੋਂ ਅਕਾਲ ਤਖਤ ‘ਤੇ ਸ਼ਿਕਾਇਤ ਕੀਤੀ ਗਈ ਸੀ।

First Published: Thursday, 12 October 2017 5:58 PM

Related Stories

ਦੁਰਗਿਆਨਾ ਮੰਦਰ 'ਚ ਚੋਰੀ ਕਰਨ ਵਾਲੇ ਮੁਲਜ਼ਮ ਦੇ ਘਰੋਂ ਲੁੱਟੀ ਰਕਮ ਤੋਂ 3 ਗੁਣਾ ਜ਼ਿਆਦਾ ਪੈਸੇ ਬਰਾਮਦ
ਦੁਰਗਿਆਨਾ ਮੰਦਰ 'ਚ ਚੋਰੀ ਕਰਨ ਵਾਲੇ ਮੁਲਜ਼ਮ ਦੇ ਘਰੋਂ ਲੁੱਟੀ ਰਕਮ ਤੋਂ 3 ਗੁਣਾ...

ਅੰਮ੍ਰਿਤਸਰ: ਦਿਵਾਲੀ ਵਾਲੇ ਦਿਨ ਦੁਰਗਿਆਨਾ ਮੰਦਿਰ ਵਿੱਚ ਚੋਰੀ ਕਰਨ ਦੇ ਇਲਜ਼ਾਮ

ਇਰਾਕ 'ਚ ਫਸੇ ਪੰਜਾਬੀਆਂ ਦੇ ਮਾਪਿਆਂ ਨੂੰ ਵੱਡਾ ਡਰ...!
ਇਰਾਕ 'ਚ ਫਸੇ ਪੰਜਾਬੀਆਂ ਦੇ ਮਾਪਿਆਂ ਨੂੰ ਵੱਡਾ ਡਰ...!

ਅੰਮ੍ਰਿਤਸਰ: ਇਰਾਕ ਵਿੱਚ ਖੂੰਖਾਰ ਦਹਿਸ਼ਤਗਰ ਜੱਥੇਬੰਦੀ ਆਈ.ਐਸ.ਆਈ.ਐਸ. ਵੱਲੋਂ

ਸ੍ਰੀ ਅਕਾਲ ਤਖਤ ਤੋਂ ਸੰਗਤਾਂ ਨੂੰ ਸੰਦੇਸ਼
ਸ੍ਰੀ ਅਕਾਲ ਤਖਤ ਤੋਂ ਸੰਗਤਾਂ ਨੂੰ ਸੰਦੇਸ਼

ਅੰਮ੍ਰਿਤਸਰ: ਬੰਦੀ ਛੋੜ ਦਿਵਸ ਤੇ ਦੀਵਾਲੀ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ

ਦੀਵਾਲੀ ਵਾਲੀ ਰਾਤ ਦੁਰਗਿਆਣਾ ਮੰਦਰ 'ਚ ਸੰਨ੍ਹ, ਲਕਸ਼ਮੀ ਚੋਰੀ
ਦੀਵਾਲੀ ਵਾਲੀ ਰਾਤ ਦੁਰਗਿਆਣਾ ਮੰਦਰ 'ਚ ਸੰਨ੍ਹ, ਲਕਸ਼ਮੀ ਚੋਰੀ

ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਦੇ ਵਿਸ਼ਵ ਪ੍ਰਸਿੱਧ ਦੁਰਗਿਆਣਾ ਮੰਦਰ ਵਿੱਚ

ਗਿਆਨੀ ਗੁਰਬਚਨ ਸਿੰਘ ਦੀ ਕੈਪਟਨ ਸਰਕਾਰ 'ਤੇ ਟੇਕ
ਗਿਆਨੀ ਗੁਰਬਚਨ ਸਿੰਘ ਦੀ ਕੈਪਟਨ ਸਰਕਾਰ 'ਤੇ ਟੇਕ

ਅੰਮ੍ਰਿਤਸਰ: ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੰਜਾਬ

ਕਾਲੀ ਦੀਵਾਲੀ ਮਨਾਉਣ ਦਾ ਐਲਾਨ
ਕਾਲੀ ਦੀਵਾਲੀ ਮਨਾਉਣ ਦਾ ਐਲਾਨ

ਅੰਮ੍ਰਿਤਸਰ: ਜਿੱਥੇ ਪੂਰਾ ਦੇਸ਼ ਦੀਵਾਲੀ ਰੌਸ਼ਨੀ ਭਰਿਆ ਤਿਉਹਾਰ ਬੜੇ ਉਤਸ਼ਾਹ ਨਾਲ

ਜਥੇਦਾਰ ਦੀ ਪੰਜਾਬ ਸਰਕਾਰ ਨੂੰ ਚੇਤਾਵਨੀ
ਜਥੇਦਾਰ ਦੀ ਪੰਜਾਬ ਸਰਕਾਰ ਨੂੰ ਚੇਤਾਵਨੀ

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੰਜਾਬ

ਗੁਰਦਾਸਪੁਰ ਜ਼ਿਮਨੀ ਚੋਣ: ਇਸ ਥੱਪੜ ਦੀ ਗੂੰਜ ਦਿੱਲੀ ਤਕ ਸੁਣਾਈ ਦੇਵੇਗੀ
ਗੁਰਦਾਸਪੁਰ ਜ਼ਿਮਨੀ ਚੋਣ: ਇਸ ਥੱਪੜ ਦੀ ਗੂੰਜ ਦਿੱਲੀ ਤਕ ਸੁਣਾਈ ਦੇਵੇਗੀ

ਗੁਰਦਾਸਪੁਰ ਜ਼ਿਮਨੀ ਚੋਣ ਦੇ ਨਤੀਜੇ ਲਗਾਤਾਰ ਆ ਰਹੇ ਹਨ। ਇਨ੍ਹਾਂ ਪ੍ਰਾਪਤ ਹੋ ਰਹੇ

ਆਤਿਸ਼ਬਾਜ਼ੀ 'ਤੇ ਜਥੇਦਾਰ ਦਾ ਸਟੈਂਡ
ਆਤਿਸ਼ਬਾਜ਼ੀ 'ਤੇ ਜਥੇਦਾਰ ਦਾ ਸਟੈਂਡ

ਅੰਮ੍ਰਿਤਸਰ: ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਤੇ ਹਰਿਆਣਾ ਵਿੱਚ