ਪਟਿਆਲਾ ਦੇ ਗੱਭਰੂ ਦੀ ਲੱਕੜ ਵਾਲੀ ਕਾਰ ਵਿਦੇਸ਼ਾਂ 'ਚ ਵੀ ਛਾਈ

By: ਰਵੀ ਇੰਦਰ ਸਿੰਘ | | Last Updated: Friday, 15 December 2017 6:24 PM
ਪਟਿਆਲਾ ਦੇ ਗੱਭਰੂ ਦੀ ਲੱਕੜ ਵਾਲੀ ਕਾਰ ਵਿਦੇਸ਼ਾਂ 'ਚ ਵੀ ਛਾਈ

ਚੰਡੀਗੜ੍ਹ: ਪਟਿਆਲਾ ਦੇ ਨੌਜਵਾਨ ਮਨਦੀਪ ਵੱਲੋਂ ਬਣਾਈ ਵੱਖਰੀ ਕਿਸਮ ਦੀ ਕਾਰ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਹੁਣ ਇਸ ਕਾਰ ਦੇ ਚਰਚੇ ਵਿਦੇਸ਼ਾਂ ਵਿੱਚ ਵੀ ਹੋਣ ਲੱਗ ਪਏ ਹਨ। ਇਸ ਦਾ ਸਬੂਤ ਹੈ ਕਿ ਮਨਦੀਪ ਦੀ ਇਸ ਰਚਨਾ ਨੂੰ ਇੰਗਲੈਂਡ ਦੇ ਚੈਨਲ ਨੇ ਦਸਤਾਵੇਜ਼ੀ ਫ਼ਿਲਮ ਦੇ ਤੌਰ ‘ਤੇ ਵਿਖਾਇਆ ਹੈ। ਇਸ ਚੈਨਲ ਦਾ ਨਾਂ Barcroft TV ਹੈ ਤੇ ਉਨ੍ਹਾਂ ਦਾ ਜ਼ਿਆਦਾਤਰ ਕੰਮ ਪੂਰੇ ਵਿਸ਼ਵ ਵਿੱਚੋਂ ਹੈਰਾਨੀਜਨਕ ਤੇ ਲੀਕ ਤੋਂ ਹਟ ਕੇ ਕੀਤੇ ਕੰਮਾਂ ਜਾਂ ਘਟਨਾਵਾਂ ਨੂੰ ਲੋਕਾਂ ਸਾਹਮਣੇ ਪੇਸ਼ ਕਰਨਾ ਹੈ। ਆਓ ਤੁਹਾਨੂੰ ਮਨਦੀਪ ਦੀ ਇਸ ਕਲਾਕਾਰੀ ਬਾਰੇ ਕੁਝ ਹੋਰ ਗੱਲਾਂ ਵੀ ਦੱਸਦੇ ਹਾਂ-

 

ਦੋ ਮਹੀਨਿਆਂ ‘ਚ ਕੀਤੀ ਲੱਕੜੀ ਦੀ ਕਾਰ ਤਿਆਰ-

 

ਪੰਜਾਬ ਵਿੱਚ ਲੱਕੜੀ ਦੇ ਵਾਹਨਨੁਮਾ ਖਿਡੌਣੇ ਬਹੁਤ ਪ੍ਰਚਲਿਤ ਹਨ, ਪਰ ਪਟਿਆਲਾ ਦੇ ਮਨਦੀਪ ਨੇ ਆਪਣੇ ਪਿਤਾ ਨਾਲ ਮਿਲਕੇ ਦੋ ਮਹੀਨਿਆਂ ਦੀ ਸਖ਼ਤ ਮਿਹਨਤ ਨਾਲ ਅਜਿਹੀ ਕਾਰ ਤਿਆਰ ਕਰ ਦਿੱਤੀ ਜਿਸ ਵਿੱਚ ਇੰਜਣ ਤੇ ਪਹੀਆਂ ਆਦਿ ਤੋਂ ਛੁੱਟ ਬਾਕੀ ਸਭ ਲੱਕੜੀ ਦਾ ਹੈ। ਮਨਦੀਪ ਦੀ ਇਹ ਕਾਰ 70 ਮੀਲ ਯਾਨੀ ਤਕਰੀਬਨ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜਦੀ ਹੈ ਤੇ ਪਟਿਆਲਾ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ।

 

ਘਰ ਵਿੱਚ ਹੀ ਕੀਤਾ ਤਿਆਰ-

car1

ਮਨਦੀਪ ਮੁਤਾਬਕ ਉਹ ਆਪਣੇ ਸੁਫਨੇ ਨੂੰ ਸਾਕਾਰ ਕਰਨ ਲਈ ਵਿਸ਼ੇਸ਼ ਤਰ੍ਹਾਂ ਦੀ ਵਰਕਸ਼ਾਪ ਜਾਣ ਲਈ ਆਰਥਿਕ ਤੌਰ ‘ਤੇ ਸਮਰੱਥ ਨਹੀਂ ਸੀ, ਇਸ ਲਈ ਉਸ ਨੇ ਇਹ ਕੰਮ ਆਪਣੇ ਘਰ ਵਿੱਚ ਹੀ ਕੀਤਾ। ਉਸ ਨੇ ਆਪਣੇ ਪਿਤਾ ਮੋਹਿੰਦਰ ਸਿੰਘ ਨਾਲ ਮਿਲ ਕੇ ਮਾਰੂਤੀ 800 ਸੀ.ਸੀ. ਦੇ ਇੰਜਣ ਦੀ ਵਰਤੋਂ ਕਰ ਕੇ ਲੱਕੜ ਦੀ ਇਹ ਕਾਰ ਤਿਆਰ ਕਰ ਲਈ।

 

ਪਟਿਆਲਾ ਦਾ ਹੀਰੋ ਬਣਿਆ ਅਮਨਦੀਪ-

 

ਆਪਣੇ ਇਸ ਕਾਰਨਾਮੇ ਨਾਲ ਅਮਨਦੀਪ ਪਟਿਆਲਾ ਦਾ ਹੀਰੋ ਬਣ ਗਿਆ ਹੈ। ਜਦੋਂ ਵੀ ਉਹ ਆਪਣੀ ਕਾਰ ਵਿੱਚ ਕਿਧਰੇ ਨਿਕਲਦਾ ਹੈ ਤਾਂ ਲੋਕ ਉਸ ਨੂੰ ਉਸ ਦੀ ਕਾਰ ਬਾਰੇ ਖੜ੍ਹਾ-ਖੜ੍ਹਾ ਕੇ ਸਵਾਲ ਕਰਦੇ ਹਨ ਤੇ ਤਾਰੀਫ ਵੀ ਕਰਦੇ ਹਨ। ਕਈਆਂ ਨੇ ਤਾਂ ਉਸ ਨੂੰ ਉਨ੍ਹਾਂ ਲਈ ਲੱਕੜ ਦੀ ਕਾਰ ਤਿਆਰ ਕਰਨ ਲਈ ਵੀ ਕਹਿੰਦੇ ਹਨ।

 

ਮਾਂ ਜਸਵਿੰਦਰ ਨੂੰ ਪੁੱਤ ‘ਤੇ ਮਾਣ

 

ਅਮਨਦੀਪ ਦੀ ਮਾਂ ਜਸਵਿੰਦਰ ਕੌਰ ਪੁੱਤਰ ਦੀ ਇਸ ਕਾਮਯਾਬੀ ਤੋਂ ਖ਼ੁਸ਼ ਹੈ। ਉਨ੍ਹਾਂ ਕਿਹਾ ਕਿ ਅਮਨਦੀਪ ਨੇ ਕਾਫੀ ਵਧੀਆ ਕੰਮ ਕੀਤਾ ਹੈ ਤੇ ਉਸ ਵੱਲੋਂ ਬਣਾਈ ਲੱਕੜ ਦੀ ਕਾਰ ਨਾਲ ਉਨ੍ਹਾਂ ਦਾ ਨਾਂਅ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਵਿਦੇਸ਼ ਵਿੱਚ ਰੌਸ਼ਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਅਮਨਦੀਪ ਦਾ ਸੁਫ਼ਨਾ ਹੈ ਕਿ ਉਹ ਖ਼ੁਦ ਦੀ ਡਿਜ਼ਾਈਨ ਕੀਤੀ ਕਾਰ ਬਣਾਵੇ ਜਿਸ ਦੀ ਦਿੱਖ ਵਿੰਟੇਜ ਕਾਰ ਜਿਹੀ ਹੋਵੇ।

 

ਅਮਨਦੀਪ ਨੇ ਦੱਸਿਆ ਕਿ ਇਸ ਕੰਮ ਵਿੱਚ ਉਸ ਦੇ ਪਿਤਾ ਵੀ ਉਸ ਦੀ ਮਦਦ ਕਰਨਗੇ। ਵੇਖੋ Barcroft TV ਵੱਲੋਂ ਅਮਦੀਪ ਦੀ ਕਾਰ ‘ਤੇ ਤਿਆਰ ਕੀਤੀ ਇੱਕ ਛੋਟੀ ਦਸਤਾਵੇਜ਼ੀ ਫ਼ਿਲਮ-

First Published: Friday, 15 December 2017 6:23 PM

Related Stories

ਜਦੋਂ ਮੋਟਰਸਾਈਕਲ ਸਵਾਰਾਂ ਸਾਹਮਣੇ ਆਇਆ ਬਾਘ
ਜਦੋਂ ਮੋਟਰਸਾਈਕਲ ਸਵਾਰਾਂ ਸਾਹਮਣੇ ਆਇਆ ਬਾਘ

ਚੰਡੀਗੜ੍ਹ: ਜ਼ਰਾ ਸੋਚੋ ਜੇਕਰ ਤੁਹਾਡੇ ਸਾਹਮਣੇ ਬਾਘ ਆ ਜਾਵੇ ਤੁਸੀਂ ਕੀ ਕਰੋਗੇ?

ਪਾਣੀ ਦੇ ਥੱਲੇ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਮਿਲੀ..
ਪਾਣੀ ਦੇ ਥੱਲੇ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਮਿਲੀ..

ਮੈਕਸੀਕੋ ਸਿਟੀ- ਗੋਤਾਖੋਰਾਂ ਦੇ ਇਕ ਗਰੁੱਪ ਨੇ ਪੂਰਬੀ ਮੈਕਸੀਕੋ ‘ਚ ਦੁਨੀਆ ਦੀ ਸਭ

ਦੁਨੀਆ ਦੀ ਸਭ ਤੋਂ ਮਹਿੰਗੀ ਏਅਰਵੇਜ਼ 'ਚ ਮਿਲੇ ਕੀੜੇ, ਚਾਰ ਘੰਟੇ ਉਡਾਣ ਲੇਟ
ਦੁਨੀਆ ਦੀ ਸਭ ਤੋਂ ਮਹਿੰਗੀ ਏਅਰਵੇਜ਼ 'ਚ ਮਿਲੇ ਕੀੜੇ, ਚਾਰ ਘੰਟੇ ਉਡਾਣ ਲੇਟ

ਲੰਡਨ- ਹੀਰਥੋ ਤੋਂ ਘਾਨਾ ਵਿਚਾਲੇ ਚੱਲਣ ਵਾਲੀ ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ ਵਿੱਚ

ਅੱਠਵੀਂ ਦੇ ਚਿਰਾਗ ਨੂੰ ਆਉਂਦੇ 20 ਕਰੋੜ ਤੱਕ ਦੇ ਪਹਾੜੇ 
ਅੱਠਵੀਂ ਦੇ ਚਿਰਾਗ ਨੂੰ ਆਉਂਦੇ 20 ਕਰੋੜ ਤੱਕ ਦੇ ਪਹਾੜੇ 

ਨਵੀਂ ਦਿੱਲੀ: ਅੱਠਵੀਂ ਜਮਾਤ ਦੇ ਚਿਰਾਗ ਨੂੰ 20, 90, 1567 ਜਾਂ ਇੱਕ ਲੱਖ 29 ਹਜ਼ਾਰ 523 ਦਾ

ਜ਼ੀਰੋ ਤੋਂ 67 ਡਿਗਰੀ ਹੇਠਾਂ ਪਾਰਾ, ਥਰਮਾਮੀਟਰ ਨੇ ਵੀ ਕੀਤੀ ਨਾਂਹ
ਜ਼ੀਰੋ ਤੋਂ 67 ਡਿਗਰੀ ਹੇਠਾਂ ਪਾਰਾ, ਥਰਮਾਮੀਟਰ ਨੇ ਵੀ ਕੀਤੀ ਨਾਂਹ

ਮਾਸਕੋ: ਰੂਸ ਦੇ Yakutia ਇਲਾਕੇ ਵਿੱਚ ਠੰਢ ਦਾ ਆਲਮ ਅਜਿਹਾ ਹੈ ਕਿ ਥਰਮਾਮੀਟਰ ਨੇ ਵੀ

ਮੁਰਗੇ ਬਣੇ ਸਰਕਾਰੀ ਮਹਿਮਾਨ, ਪੁਲਿਸ ਹੱਥੋਂ ਚੁਗ ਰਹੇ ਦਾਣੇ
ਮੁਰਗੇ ਬਣੇ ਸਰਕਾਰੀ ਮਹਿਮਾਨ, ਪੁਲਿਸ ਹੱਥੋਂ ਚੁਗ ਰਹੇ ਦਾਣੇ

ਬੈਤੂਲ: ਭਾਰਤ ਵਿੱਚ ਪੁਲਿਸ ਵਾਲੇ ਲੋਕਾਂ ਤੋਂ ਖਾਤਿਰਦਾਰੀ ਕਰਵਾਉਂਦੇ ਹੀ ਸੁਣੇ

ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ
ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ

ਮੁੰਬਈ: ਮਹਾਰਾਸ਼ਟਰ ਵਿੱਚ ਸਮਲਿੰਗੀ ਜੋੜੇ ਨੇ ਵਿਆਹ ਕੀਤਾ ਹੈ। ਮੂਲ ਰੂਪ ਤੋਂ

ਅਮਰੀਕਾ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਹਾਦਸਾ
ਅਮਰੀਕਾ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਹਾਦਸਾ

ਕੈਲੇਫੋਰਨੀਆ: ਅਮਰੀਕਾ ਦੇ ਕੈਲੇਫੋਰਨੀਆ ਵਿੱਚ ਅਜਿਹਾ ਹਾਦਸਾ ਹੋਇਆ, ਜਿਸ ਬਾਰੇ

ਬਿਨਾ ਡਰਾਈਵਰ ਚੱਲਦੀ ਕਾਰ, ਨਾ ਸਟ੍ਰੇਰਿੰਗ ਨਾ ਹੀ ਬਰੇਕ
ਬਿਨਾ ਡਰਾਈਵਰ ਚੱਲਦੀ ਕਾਰ, ਨਾ ਸਟ੍ਰੇਰਿੰਗ ਨਾ ਹੀ ਬਰੇਕ

ਨਵੀਂ ਦਿੱਲੀ: ਸੈਲਫ਼ ਡਰਾਈਵਿੰਗ ਕਾਰ ਦੀਆਂ ਅੱਜਕਲ੍ਹ ਚਰਚਾਵਾਂ ਜ਼ੋਰਾਂ ‘ਤੇ ਹਨ।