ਨੌਜਵਾਨਾਂ ਨੂੰ ਕਿੱਧਰ ਲੈ ਜਾਊ 'ਪਹਿਰੇਦਾਰ ਪੀਆ ਕੀ' 

By: Sukhwinder Singh | | Last Updated: Wednesday, 26 July 2017 2:46 PM
ਨੌਜਵਾਨਾਂ ਨੂੰ ਕਿੱਧਰ ਲੈ ਜਾਊ 'ਪਹਿਰੇਦਾਰ ਪੀਆ ਕੀ' 

ਚੰਡੀਗੜ੍ਹ: ਸੋਨੀ ਟੈਲੀਵਿਜ਼ਨ ‘ਤੇ ਅੱਜਕੱਲ੍ਹ ਨਵਾਂ ਡਰਾਮਾ ਸੀਰੀਜ਼ ਚਰਚਾ ਦਾ ਵਿਸ਼ਾ ਹੈ। ਇਸ ਦਾ ਨਾਮ ਹੈ ‘ਪਹਿਰੇਦਾਰ ਪੀਆ ਕੀ’। ਬਹੁਤ ਸਾਰੇ ਲੋਕਾਂ ਨੂੰ ਇਸ ਸ਼ੋਅ ਬਾਰੇ ਪਤਾ ਹੋਵੇਗਾ ਪਰ ਜਿਹੜੇ ਰੋਜ਼ਾਨਾ ਟੀਵੀ ਨਹੀਂ ਦੇਖਦੇ ਉਨ੍ਹਾਂ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਇਸ ਵਿੱਚ ਕੀ ਦਿਖਾਇਆ ਜਾ ਰਿਹਾ ਹੈ। ਇਸ ਸੀਰੀਅਲ ਵਿੱਚ ਇੱਕ ਲੜਕਾ ਆਪਣੀ ਉਮਰ ਤੋਂ ਬਹੁਤ ਵੱਡੀ ਲੜਕੀ ਦਾ ਪਤੀ ਹੈ।

 

 

ਇਸ ਸ਼ੋਅ ਦੇ ਪਹਿਲੇ ਐਪੀਸੋਡ ਨੂੰ ਦੇਖਣ ਤੋਂ ਬਾਅਦ ਕਈ ਲੋਕਾਂ ਨੇ ਇਸ ਉੱਤੇ ਉਂਗਲਾਂ ਚੁੱਕੀਆਂ ਹਨ। ਸ਼ੋਅ ਨਾਲ ਜੁੜੇ ਐਕਟਰਸ ਤੇ ਬਾਕੀ ਲੋਕਾਂ ਦੀਆਂ ਇਸ ਪ੍ਰਤੀ ਕਿਰਿਆਵਾਂ ਆ ਰਹੀਆਂ ਹਨ ਕਿ ਇਸ ਦੇ ਪਹਿਲੇ ਐਪੀਸੋਡ ਤੋਂ ਜੱਜ ਕਰਨਾ ਸਹੀ ਨਹੀਂ। ਉਂਜ ਅੱਜਕੱਲ੍ਹ ਦੇ ਟੀਵੀ ਸ਼ੋਅ ਤੋਂ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ ਕਿ ਕੋਈ ਪ੍ਰੇਰਨਾ ਲਵੇਗਾ ਪਰ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਆਜ਼ਾਦੀ ਦੇ ਨਾਮ ਉੱਤੇ ਬਣਾਏ ਜਾਂਦੇ ਸੀਰੀਅਲ ਕ੍ਰਾਈਮ ਵਿੱਚ ਬਦਲ ਜਾਣ।

6ffce8a8-d6ff-4ed1-8545-bb8a9d1ebb4e (1)

ਜਿਹੜੇ ਦੇਸ਼ ਵਿੱਚ ਸਿਨੇਮਾ ਦੇ ਨਾਮ ਉੱਤੇ ਲੜਕੀਆਂ ਦਾ ਪਿੱਛਾ ਕਰਨ, ਉਨ੍ਹਾਂ ਨੂੰ ਛੇੜਨਾ, ਉਨ੍ਹਾਂ ਨਾਲ ਜ਼ਬਰਦਸਤੀ ਕਰਨਾ, ਉਸ ਦੀ ਨਾ ਨੂੰ ਹਾਂ ਮੰਨ ਲੈਣ ਨੂੰ ਰੋਮਾਂਸ ਸਮਝਿਆ ਜਾਂਦਾ ਹੈ, ਉੱਥੇ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਕੱਲ੍ਹ ਨੂੰ ਬੱਚੇ ਇਹ ਸਭ ਕਰਨ ਵਿੱਚ ਉਤਾਰੂ ਹੋ ਜਾਣਗੇ। ਇਸ ਸ਼ੋਅ ਦਾ ਜਿਹੜਾ ਵੀ ਮਕਸਦ ਹੋਵੇ, ਇਸ ਨੂੰ ਪੇਸ਼ ਕਰਨਾ ਬਿਲਕੁਲ ਗ਼ਲਤ ਹੈ। ਇਹ ਕਿਸੇ ਤਰ੍ਹਾਂ ਵੀ ਸਹੀ ਨਹੀਂ ਠਹਿਰਾਇਆ ਜਾ ਸਕਦਾ।

cb4e177e-0833-4d94-bda1-e63382b67c4d

ਕੀ ਇਸ ਸ਼ੋਅ ਨਾਲ ਜੁੜੇ ਲੋਕਾਂ ਨੂੰ ਇਹ ਨਹੀਂ ਲੱਗਦਾ ਕਿ ਇੱਕ ਛੋਟੇ ਬੱਚੇ ਨੂੰ ਇੱਕ ਵੱਡੀ ਲੜਕੀ ਦਾ ਨਾਲ ਰੋਮਾਂਸ ਕਰਦਾ ਦਿਖਾ ਕੇ ਉਹ ਗ਼ਲਤ ਉਦਾਹਰਨ ਪੇਸ਼ ਕਰ ਰਹੇ ਹਨ? ਕੀ ਇਸ ਸੇਅ ਦੇ ਨਿਰਮਾਤਾ-ਨਿਰਦੇਸ਼ਕ ਇਹ ਭੁੱਲ ਗਿਆ ਹੈ ਕਿ ਇਹ ਉਹੀ ਦੇਸ਼ ਹੈ ਜਿੱਥੇ ਇੱਕ ਬੱਚੇ ਨੇ ਦੁਨੀਆ ਦੇ ਸਭ ਤੋਂ ਘ੍ਰਿਣਾ ਅਤੇ ਬੇਰਹਿਮ ਗੈਂਗਰੇਪ ਕੀਤਾ ਸੀ। ਕੀ ਉਹ ਭੁੱਲ ਗਏ ਕਿ ਹਰ ਦਿਨ ਅਜਿਹਾ ਹੀ ਕੋਈ ਨਾਬਾਲਕ ਕਿਸੇ ਲੜਕੀ ਦੀ ਜ਼ਿੰਦਗੀ ਬਰਬਾਦ ਕਰ ਰਿਹਾ ਹੁੰਦਾ ਹੈ ਅਤੇ ਉਹ ਸਿਰਫ਼ ਇੱਕ ਗੱਲ ਉੱਤੇ ਛੱਡ ਦਿੰਦੇ ਹਨ ਕਿ ਉਹ Juvenile ਹੈ?

cf49a7a3-6e55-4872-ba88-c950c2b83940

 

ਇਹ ਗੱਲ ਵਿੱਚ ਉਸ ਬੱਚੇ ਦੇ ਮਾਂ-ਪਿਉ ਨੂੰ ਕਹਿਣੀ ਬਣਦੀ ਹੈ ਕਿ ਉਨ੍ਹਾਂ ਦਾ ਬੱਚਾ ਜਾਣਦਾ ਵੀ ਨਹੀਂ ਹੋਵੇਗਾ ਕਿ ਉਹ ਕੀ ਕਰ ਰਿਹਾ ਹੈ ਤੇ ਉਹ ਕਿਸ ਤਰ੍ਹਾਂ ਦੀ ਸੋਚ ਨੂੰ ਆਮ ਬਣਾ ਰਿਹਾ ਹੈ। ਸਾਨੂੰ ਪਤਾ ਹੈ ਕਿ ਇਹ ਸ਼ੋਅ ਬੰਦ ਨਹੀਂ ਹੋਵੇਗਾ ਕਿਉਂਕਿ ਟੀਵੀ ਦੀ ਦੁਨੀਆ ਤਰਕ ਨਾਲ ਨਹੀਂ ਟੀਆਰਪੀ ਨਾਲ ਚੱਲਦੀ ਹੈ ਪਰ ਜਿਵੇਂ ਲੜਕੇ ਦਾ ਲੜਕੀ ਨੂੰ ਛੇੜਨਾ, ਉਸ ਨੂੰ ਸਿਰ ਤੋਂ ਪੈਰ ਤੱਕ ਘੂਰਨਾ ਦੁਨੀਆ ਲਈ ਆਮ ਗੱਲ ਹੈ। ਉੱਥੇ ਹੀ ਕਿਸੇ ਬੱਚੇ ਦਾ ਇੱਕ ਲੜਕੀ ਦੇ ਨਾਲ ਗ਼ਲਤ ਕਰਨਾ ਆਮ ਗੱਲ ਨਾ ਬਣ ਜਾਵੇ।

First Published: Wednesday, 26 July 2017 2:11 PM

Related Stories

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ

ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ
ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ

ਮੁੰਬਈ: ਜੇਲ੍ਹ ਤੋਂ ਬਾਹਰ ਆਉਣ ਮਗਰੋਂ ਸੰਜੇ ਦੱਤ ਆਪਣੀ ਪਹਿਲੀ ਫਿਲਮ ‘ਭੂਮੀ’