ਸਿੱਖਾਂ 'ਤੇ ਪੀਲੀਭੀਤ 'ਚ ਹੋਏ ਤਸ਼ੱਦਦ ਮਾਮਲੇ 'ਚ ਯੋਗੀ ਸਰਕਾਰ ਤਲਬ

By: ABP SANJHA | | Last Updated: Saturday, 20 May 2017 9:51 AM
ਸਿੱਖਾਂ 'ਤੇ ਪੀਲੀਭੀਤ 'ਚ ਹੋਏ ਤਸ਼ੱਦਦ ਮਾਮਲੇ 'ਚ ਯੋਗੀ ਸਰਕਾਰ ਤਲਬ

ਚੰਡੀਗੜ੍ਹ: ਪੀਲੀਭੀਤ ਜ਼ਿਲ੍ਹਾ ਜੇਲ੍ਹ ਵਿੱਚ ਸਾਲ 1994 ਵਿੱਚ 7 ਸਿੱਖ ਕੈਦੀਆਂ ਦੀਆਂ ਹੋਈਆਂ ਹਿਰਾਸਤੀ ਮੌਤਾਂ ‘ਤੇ ਅਲਾਹਾਬਾਦ ਹਾਈਕੋਰਟ ਨੇ ਸੂਬਾ ਸਰਕਾਰ ਤੋਂ 7 ਜੁਲਾਈ ਤੱਕ ਜਵਾਬ ਤਲਬ ਕੀਤੇ ਹਨ। ਇਨ੍ਹਾਂ ਹਿਰਾਸਤੀ ਮੌਤਾਂ ਬਾਰੇ ਸੁਖਬੀਰ ਸਿੰਘ, ਗੁਰਨਾਮ ਸਿੰਘ, ਹਰਜਿੰਦਰ ਸਿੰਘ ਕਾਹਲੋਂ ਤੇ ਹੋਰਨਾਂ ਦੀ ਪਟੀਸ਼ਨ ‘ਤੇ ਜਸਟਿਸ ਰਮੇਸ਼ ਸਿਨਹਾ ਤੇ ਉਮੇਸ਼ ਚੰਦਰ ਸ੍ਰੀਵਾਸਤਵਾ ਆਧਾਰਤ ਬੈਂਚ ਨੇ ਇਹ ਨੋਟਿਸ ਜਾਰੀ ਕੀਤਾ।

 

ਤਸਵੀਰ ਵਿਚਲੀ ਮਹਿਲਾ ਸੁਖਵੰਤ ਕੌਰ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਦੀ ਪੀਲੀਭੀਤ ਜੇਲ੍ਹ ਵਿੱਚ ਕੁੱਟਮਾਰ ਕੀਤੀ ਗਈ ਸੀ। ਉਨ੍ਹਾਂ ‘ਚੋਂ ਇੱਕ ਦੀ ਮੌਤ ਹੋ ਗਈ ਸੀ ਤੇ ਦੂਜੇ ਨੂੰ ਰਿਹਾਅ ਹੋਣ ਮਗਰੋਂ ਅੰਮ੍ਰਿਤਸਰ ਤਬਦੀਲ ਕੀਤਾ ਗਿਆ ਸੀ। ਉਸ ਦੇ ਪਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

 

ਪਟੀਸ਼ਨਰਾਂ ਨੇ ਕ੍ਰਾਈਮ ਬਰਾਂਚ (ਕ੍ਰਾਈਮ ਇਨਵੈਸਟੀਗੇਸ਼ਨ ਡਿਪਾਰਮੈਂਟ) ਵੱਲੋਂ ਜਾਂਚ ਵਾਪਸ ਲਏ ਜਾਣ ਮਗਰੋਂ 42 ਜੇਲ੍ਹ ਅਧਿਕਾਰੀਆਂ ਦੇ ਖੁੱਲ੍ਹੇ ਫਿਰਨ ਨੂੰ ਚੁਣੌਤੀ ਦਿੱਤੀ ਸੀ। ਅਦਾਲਤ ਨੇ ਸੁਖਵੀਰ ਸਿੰਘ ਤੇ ਹੋਰਾਂ ਦੇ ਉਸ ਸਮੇਂ ਪੀਲੀਭੀਤ ਜੇਲ੍ਹ ਵਿੱਚ ਤਾਇਨਾਤ 42 ਅਧਿਕਾਰੀਆਂ ਖ਼ਿਲਾਫ ਕੇਸ ਵਿੱਚ ਕੁਝ ਹੋਰ ਧਿਰਾਂ ਨੂੰ ਵੀ ਸ਼ਾਮਲ ਕਰਨ ਦੀ ਮਨਜ਼ੂਰੀ ਦੇ ਦਿੱਤੀ।

 

ਯਾਦ ਰਹੇ ਕਿ 8-9 ਨਵੰਬਰ 1994 ਦੀ ਰਾਤ ਨੂੰ ਟਾਡਾ ਅਧੀਨ ਬੰਦ ਸੱਤ ਸਿੱਖ ਹਵਾਲਾਤੀ ਮਾਰੇ ਗਏ ਸਨ ਤੇ ਇਨ੍ਹਾਂ ਦੀ ਮੌਤ ਲਈ ਤਤਕਾਲੀ ਜੇਲ੍ਹ ਸੁਪਰਡੈਂਟ ਵਿੰਧਿਆਂਚਲ ਸਿੰਘ ਯਾਦਵ ਤੇ ਹੋਰ ਜੇਲ੍ਹ ਸਟਾਫ ਵਾਲੇ ਜ਼ਿੰਮੇਵਾਰ ਦੱਸੇ ਗਏ ਸਨ। ਸਤੰਬਰ 2003 ‘ਚ ਮੁਲਾਇਮ ਸਿੰਘ ਯਾਦਵ ਦੇ ਸੱਤਾ ਵਿਚ ਆਉਣ ‘ਤੇ ਵਿੰਧਿਆਂਚਲ ਸਿੰਘ ਯਾਦਵ ਖਿਲਾਫ ਕੇਸ ਵਾਪਸ ਲੈ ਲਿਆ ਗਿਆ ਸੀ।

First Published: Saturday, 20 May 2017 8:53 AM

Related Stories

ਸ਼ਰਾਬ ਲਈ ਪੈਸੇ ਨਾ ਦੇਣ ਕਾਰਨ ਪਤਨੀ ਨੂੰ ਕੀਤਾ ਅੱਗ ਦੇ ਹਵਾਲੇ
ਸ਼ਰਾਬ ਲਈ ਪੈਸੇ ਨਾ ਦੇਣ ਕਾਰਨ ਪਤਨੀ ਨੂੰ ਕੀਤਾ ਅੱਗ ਦੇ ਹਵਾਲੇ

ਤਰਨਤਾਰਨ: ਪਿੰਡ ਦਿਆਲ ਰਾਜਪੂਤਾਂ ਦੇ ਇੱਕ ਵਿਅਕਤੀ ਨੇ ਸ਼ਰਾਬ ਲਈ ਪੈਸੇ ਨਾ ਦੇਣ ਕਾਰਨ

ਬਠਿੰਡਾ ਦੇ ਨੌਜਵਾਨ ਦੀ IMA 'ਚ ਹੋਈ ਮੌਤ
ਬਠਿੰਡਾ ਦੇ ਨੌਜਵਾਨ ਦੀ IMA 'ਚ ਹੋਈ ਮੌਤ

ਚੰਡੀਗੜ੍ਹ: ਇੰਡਿਅਨ ਮਿਲਟ੍ਰੀ ਅਕੈਡਮੀ ਵਿਚ ਪ੍ਰੀ-ਕਮਿਸ਼ਨ ਦੀ ਟ੍ਰੇਨਿੰਗ ਦੌਰਾਨ

ਕੈਪਟਨ ਨੂੰ ਕਲੀਨ ਚਿੱਟ ਦੇਣ 'ਤੇ ਈ.ਡੀ. ਨੇ ਚੁੱਕੇ ਸਵਾਲ
ਕੈਪਟਨ ਨੂੰ ਕਲੀਨ ਚਿੱਟ ਦੇਣ 'ਤੇ ਈ.ਡੀ. ਨੇ ਚੁੱਕੇ ਸਵਾਲ

ਜਲੰਧਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਸਿਟੀ ਸੈਂਟਰ ਘੁਟਾਲੇ ਸਬੰਧੀ

ਦਵਿੰਦਰ ਕੰਗ ਬਾਰੇ ਪਰਗਟ ਸਿੰਘ ਨੇ ਗੇਂਦ ਕੇਂਦਰ ਦੇ ਖੇਮੇ 'ਚ ਸੁੱਟੀ
ਦਵਿੰਦਰ ਕੰਗ ਬਾਰੇ ਪਰਗਟ ਸਿੰਘ ਨੇ ਗੇਂਦ ਕੇਂਦਰ ਦੇ ਖੇਮੇ 'ਚ ਸੁੱਟੀ

ਚੰਡੀਗੜ੍ਹ: ਅਥਲੀਟ ਦਵਿੰਦਰ ਕੰਗ ਵੱਲੋਂ ਖੁਲਾਸੇ ਕੀਤੇ ਜਾਣ ਤੋਂ ਬਾਅਦ ਜਲੰਧਰ

ਕਿਸਾਨੀ ਖ਼ੁਦਕੁਸ਼ੀਆਂ 'ਤੇ ਬਣੀ ਸਦਨ ਕਮੇਟੀ ਨੇ ਕੀਤੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਮੁਲਾਕਾਤ
ਕਿਸਾਨੀ ਖ਼ੁਦਕੁਸ਼ੀਆਂ 'ਤੇ ਬਣੀ ਸਦਨ ਕਮੇਟੀ ਨੇ ਕੀਤੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ...

ਬਠਿੰਡਾ: ਪੰਜਾਬ ਵਿੱਚ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਖ਼ੁਦਕੁਸ਼ੀਆਂ ਅਤੇ ਖੇਤ

ਕਿਸਾਨਾਂ ਨੇ ਘੇਰੀ ਸਿੱਧੂ ਦੀ ਕੋਠੀ
ਕਿਸਾਨਾਂ ਨੇ ਘੇਰੀ ਸਿੱਧੂ ਦੀ ਕੋਠੀ

ਅੰਮ੍ਰਿਤਸਰ- ਕਿਸਾਨਾਂ ਦੇ ਕਰਜ਼ ਮੁਆਫੀ ਅਤੇ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ

ਮੁੱਖ ਮੰਤਰੀ ਬਣਨ ਤੋਂ ਬਾਅਦ ਕੈਪਟਨ ਨੂੰ ਮਿਲੀ ਵੱਡੀ ਰਾਹਤ
ਮੁੱਖ ਮੰਤਰੀ ਬਣਨ ਤੋਂ ਬਾਅਦ ਕੈਪਟਨ ਨੂੰ ਮਿਲੀ ਵੱਡੀ ਰਾਹਤ

ਲੁਧਿਆਣਾ: ਇੱਥੋਂ ਦੇ ਬਹੁ-ਕਰੋੜੀ ਸਿਟੀ ਸੈਂਟਰ ਘੁਟਾਲੇ ਵਿੱਚ ਅੱਜ ਵਿਜੀਲੈਂਸ

ਤਿੰਨ ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
ਤਿੰਨ ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ

ਚੰਡੀਗੜ੍ਹ: ਪੰਜਾਬ ਦਾ ਕਰਜ਼ਈ ਕਿਸਾਨ ਹਰ ਦਿਨ ਆਪਣੀ ਦੀ ਲੜਾਈ ਹਾਰਦਾ ਜਾ ਰਿਹਾ ਹੈ।

ਤੇਜ਼ ਰਫ਼ਤਾਰ ਕਾਰ ਨੇ ਲਈਆਂ 3 ਜਾਨਾਂ
ਤੇਜ਼ ਰਫ਼ਤਾਰ ਕਾਰ ਨੇ ਲਈਆਂ 3 ਜਾਨਾਂ

ਕਪੂਰਥਲਾ: ਇੱਥੋਂ ਗੋਇੰਦਵਾਲ ਸਾਹਿਬ ਨੂੰ ਜਾਂਦੀ ਸੜਕ ‘ਤੇ ਅੱਜ ਸਵੇਰੇ ਵਾਪਰੇ

ਕੈਪਟਨ ਨੇ ਚੁੱਕਿਆ ਡੰਡਾ, ਹੁਣ ਨਕਲੀ ਕੀਟਨਾਸ਼ਕ ਵੇਚਣ ਵਾਲਿਆਂ ਦੀ ਖ਼ੈਰ ਨਹੀਂ...
ਕੈਪਟਨ ਨੇ ਚੁੱਕਿਆ ਡੰਡਾ, ਹੁਣ ਨਕਲੀ ਕੀਟਨਾਸ਼ਕ ਵੇਚਣ ਵਾਲਿਆਂ ਦੀ ਖ਼ੈਰ ਨਹੀਂ...

ਚੰਡੀਗੜ੍ਹ : ਹੁਣ ਨਕਲੀ ਤੇ ਘਟੀਆ ਕੀੜੇਮਾਰ ਤੇ ਨਦੀਨਨਾਸ਼ਕ ਵੇਚਣ ਵਾਲਿਆਂ ਦੀ ਖੈਰ